ਹੁਸਿਆਰਪੁਰ, (ਤਰਸੇਮ ਦੀਵਾਨਾ)
– ਪਹਿਲਾਂ ਪਿਓ ਨੂੰ ਝੂਠੇ ਕੇਸ ਵਿਚ ਫਸਾ ਕੇ ਮਾਮਲਾ ਦਰਜ ਕਰਕੇ ਵਿਦੇਸ਼ ਬੈਠੇ ਪੁੱਤ ਨੂੰ ਝੂਠੇ ਕੇਸ ਵਿਚ ਫਸਾ ਕੇ ਦੋ ਲੱਖ ਰੁਪਏ ਮੰਗਣ ਵਾਲੇ ਹੁਸ਼ਿਆਰਪੁਰ ਦੇ ਥਾਣੇਦਾਰ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਡੀ ਐਸ ਪੀ ਸੀ ਨੇ ਉਸ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਕੇ ਮਾਮਲੇ ਦੀ ਭਾਵੇਂ ਪੜਤਾਲ ਸ਼ੁਰੂ ਕਰ ਦਿੱਤੀ ਹੈ, ਪਰ ਉਸ ਭ੍ਰਿਸਟ ਥਾਣੇਦਾਰ ਖਿਲਾਫ ਰਿਸ਼ਵਤ ਮੰਗਣ ਦਾ ਪਰਚਾ ਦਰਜ ਕਰਕੇ ਸਲਾਖਾ ਪਿੱਛੇ ਸੁੱਟਣਾ ਚਾਹੀਦਾ ਹੈ। ਇਹ ਵਿਚਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਤੇ ਅਨਿਲ ਕੁਮਾਰ ਬੰਟੀ ਪ੍ਰਧਾਨ ਹਲਕਾ ਹਰਿਆਣਾ ਭੂੰਗਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ! ਉਹਨਾਂ ਕਿਹਾ ਕਿ ਜਦੋਂ ਅਮਰੀਕਾ ਵਿਚ ਬੈਠੇ ਇੱਕ ਨੌਜਵਾਨ ਵਲੋਂ ਥਾਣਾ ਫੋਕਲ ਪੁਆਇੰਟ ਪੁਰਹੀਰਾ ਦੇ ਏ ਐਸ ਆਈ ਦੀਆਂ ਚਾਰ ਆਡੀਓ ਕਮ ਵੀਡੀਓ ਰਿਕਾਰਡਿੰਗ ਵਾਇਰਲ ਕੀਤੀਆਂ ਤਾਂ ਜਿਲ੍ਹਾ ਪੁਲਿਸ ਪ੍ਰਸ਼ਾਸਨ ਵਿਚ ਭੁਚਾਲ ਆ ਗਿਆ। ਉਹਨਾ ਕਿਹਾ ਕਿ ਅਮਰੀਕਾ ਬੈਠੇ ਨੌਜਵਾਨ ਅਕਾਸ਼ ਨੇ ਪੱਤਰਕਾਰਾਂ ਅਤੇ ਜਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਰਿਕਾਰਡਿੰਗ ਦੀਆਂ ਵੀਡੀਓ ਭੇਜ ਕੇ ਖ਼ੁਦ ਵੀ ਅਮਰੀਕਾ ਤੋਂ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਕਿ ਥਾਣਾ ਫੋਕਲ ਪੁਆਇੰਟ ਪੁਰਹੀਰਾ
ਦੇ ਥਾਣੇਦਾਰ ਅਮਰਜੀਤ ਸਿੰਘ ਨੇ ਕੁੱਝ ਦਿਨ ਪਹਿਲਾਂ ਉਸ ਦੇ ਹੁਸ਼ਿਆਰਪੁਰ ਬੈਠੇ ਪਿਤਾ ਨੂੰ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ ਸੀ ਅਤੇ ਅਮਰੀਕਾ ਬੈਠੇ ਅਕਾਸ਼ ਨੂੰ ਵਟਸਐਪ ’ਤੇ ਫੋਨ ਕਰਨੇ ਸ਼ੁਰੂ ਕਰ ਦਿੱਤੇ ! ਉਕਤ ਥਾਣੇਦਾਰ ਨੇ ਅਕਾਸ਼ ਨੂੰ ਦੋ ਝੂਠੇ ਮਾਮਲਿਆ ਵਿੱਚ ਸ਼ਾਮਲ ਕਰਨ ਦਾ ਡਰਾਵਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਰਿਸ਼ਵਤ ਦੇ ਤੌਰ ਤੇ ਅਮਰੀਕਾ ਬੈਠੇ ਅਕਾਸ਼ ਕੋਲੋ ਦੋ ਲੱਖ ਰੁਪਏ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਉਸ ਤੋਂ ਇਲਾਵਾ ਥਾਣੇ ਦੇ ਮੁਖੀ ਲਈ ਵੀ ਅੱਡ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਉਹਨਾ ਕਿਹਾ ਕਿ ਜਦੋਂ ਉਕਤ ਵਿਅਕਤੀ ਨੇ ਪੈਸੇ ਜਿਆਦਾ ਹੋਣ ਦੀ ਗੱਲ ਕਹੀ ਤਾਂ ਥਾਣੇਦਾਰ ਖ਼ਫਾ ਹੋ ਗਿਆ। ਉਹਨਾਂ ਕਿਹਾ ਕਿ ਆਡੀਓ ਦੇ ਮੁਤਾਬਿਕ ਉਕਤ ਵਿਅਕਤੀ ਦੋ ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਉਹਨਾਂ ਕਿਹਾ ਕਿ ਥਾਣੇਦਾਰ ਵਲੋਂ ਉਸ ਦੇ ਪਿਤਾ ਵਿਰੁੱਧ ਵੀ ਦਰਜ ਕੀਤਾ ਮਾਮਲਾ ਝੂਠਾ ਹੈ। ਬੇਗਮਪੁਰਾ ਟਾਈਗਰ ਫੋਰਸ ਨੇ ਮੰਗ ਕੀਤੀ ਕਿ ਥਾਣੇਦਾਰ ਵਿਰੁੱਧ ਤੁਰੰਤ ਭ੍ਰਿਸਟਾਚਾਰ ਦੇ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਉਸ ਵਿਰੁੱਧ ਪਰਚਾ ਦਰਜ ਕਰ ਕੇ ਝੂਠੀ ਕੀਤੀ ਐਫ ਆਈ ਆਰ ਨੂੰ ਤੁਰੰਤ ਛਾਣਬੀਣ ਕੀਤੀ ਜਾਵੇ । ਇਸ ਸਬੰਧੀ ਡੀ ਐਸ ਪੀ ਦੇਵ ਦੱਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖ਼ਦੇ -ਹੋਏ ਥਾਣੇਦਾਰ ਅਮਰਜੀਤ ਸਿੰਘ ਨੂੰ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਲਈ ਆਡੀਓ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਕਾਰਵਾਈ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕਥਿਤ ਦੋਸ਼ੀ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਨ ਨਾਲ ਰਿਸਵਤਖੋਰੀ ਖਤਮ ਨਹੀਂ ਹੋਵੇਗੀ. ਉਨ੍ਹਾਂ ਨੇ ਮੰਗ ਕੀਤੀ ਕਿ ਥਾਣੇਦਾਰ ਖਿਲਾਫ ਰਿਸ਼ਵਤ ਮੰਗਣ ਲਈ ਪਰਚਾ ਦਰਜ ਕਰਕੇ ਸਖਤ ਤੋਂ ਸਜਾ ਦਿੱਤੀ ਜਾਵੇ ਤਾਂ ਜੋ ਰਿਸ਼ਵਤ ਮੰਗਣ ਵਾਲਿਆਂ ਨੂੰ ਨਸੀਹਤ ਮਿਲ ਸਕੇ !
Leave a Reply