ਕੋਹਾੜਾ/ਸਾਹਨੇਵਾਲ – ਬੂਟਾ ਕੋਹਾੜਾ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਮੱਲੇਵਾਲ, ਸੇ਼ਰੀਆਂ ਅਤੇ ਗਹਿਲੇਵਾਲ ਵਾਸੀਆਂ ਵੱਲੋਂ ਬਾਬਾ ਹਰੀ ਦਾਸ ਜੀ ਦੇ ਡੇਰੇ ਵਿਖੇ ਸਮੂਹ ਇਲਾਕਾ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰੀਦਾਸ ਜੀ, ਸੰਤ ਬਾਬਾ ਸਰਵਨ ਦਾਸ ਜੀ ਅਤੇ ਬਾਬਾ ਗੁਲਜ਼ਾਰ ਦਾਸ ਜੀ ਦੀ ਯਾਦ ਨੁੰ ਸਮਰਪਿਤ ਛੇਵਾਂ ਕਬੱਡੀ ਕੱਪ 8,9 ਨਵੰਬਰ ਦਿਨ ਸ਼ਨੀਵਾਰ,ਐਤਵਾਰ ਨੂੰ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਦੀ ਜਾਣਕਾਰੀ ਮੁੱਖ ਸੇਵਾਦਾਰ ਬਹਾਦਰ ਸਿੰਘ ਨੇ ਪੱਤਰਕਾਰਾਂ ਨੂੰ ਕੋਹਾੜਾ ਵਿਖੇ ਦਿੱਤੀ।ਉਹਨਾਂ ਦੱਸਿਆਂ ਕਿ ਇਸ ਕਬੱਡੀ ਕੱਪ ਵਿੱਚ ਚੋਟੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਸਾਰਾ ਦਿਨ ਖਿਡਾਰੀਆਂ ਅਤੇ ਕਬੱਡੀ ਕੱਪ ਦੇਖਣ ਆਈਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਾਏ ਜਾਣਗੇ । ਇਸ ਮੌਕੇ ਤੇ ਗੋਪੀ ਸ਼ੇਰੀਆਂ ਅਦਾਕਾਰ ਅਤੇ ਨਿਰਮਾਤਾ, ਧਾਮੀ ਮਾਲੇਵਾਲ, ਕਾਕਾ ਮੱਲੇਵਾਲ, ਗੁਰਪ੍ਰੀਤ ਸਿੰਘ ਮੱਲੇਵਾਲ, ਰਛਪਾਲ ਸਿੰਘ ਮੱਲੇਵਾਲ, ਗੁਰਜੰਟ ਸਿੰਘ ਸ਼ੇਰੀਆਂ, ਸੁੱਖੀ ਬਾਬਾ ਜੀ ਮੱਲੇਵਾਲ ਆਦਿ ਵੀ ਹਾਜ਼ਰ ਸਨ ।
Leave a Reply