ਲੋਕ ਅਧਿਕਾਰ ਲਹਿਰ ਵੱਲੋਂ ਮੁੱਦਿਆਂ ਦੀ ਰਾਜਨੀਤੀ ਤੇ ਭਰਿਸ਼ਟਾਚਾਰ ਮੁਕਤ ਪੰਜਾਬ ਸਿਰਜਣ ਲਈ ਮੁਹਿੰਮ ਦਾ ਆਗਾਜ 

ਲੁਧਿਆਣਾ ( ਜਸਟਿਸ ਨਿਊਜ਼)
ਅੱਜ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਲੋਕ ਅਧਿਕਾਰ ਲਹਿਰ ਆਰਗੇਨਾਈਜੇਸ਼ਨ(  ਲਾਲੋ) ਵੱਲੋਂ ਪੰਜਾਬ ਭਰ ਤੋਂ ਆਏ ਵਿਸ਼ਾ ਮਾਹਰਾਂ ਸਾਬਕਾ ਸੈਨਿਕਾਂ, ਪ੍ਰੋਫੈਸਰਾਂ, ਵਕੀਲਾਂ, ਡਾਕਟਰਾਂ,ਕਿਸਾਨ, ਮਜ਼ਦੂਰ, ਮੁਲਾਜ਼ਮ ਆਗੂਆਂ ਅਤੇ ਵਪਾਰੀਆਂ ਨਾਲ ਮਿਲ ਕੇ ਪੰਜਾਬ ਵਿੱਚ ਬਦਲਵੀਂ ਰਾਜਨੀਤੀ ਦੇਣ ਦਾ ਹੋਕਾ ਦਿੱਤਾ ਗਿਆ । ਵਰਤਮਾਨ ਪੰਜਾਬ ਦੇ ਭਖਦੇ ਮਸਲਿਆਂ ਨਸ਼ਾ, ਭਰਿਸ਼ਟਾਚਾਰ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਵਪਾਰ ਉੱਤੇ ਹੋਈ ਚਰਚਾ ਵਿੱਚ ਡਾਕਟਰ ਕੁਲਦੀਪ ਸਿੰਘ ਸਾਬਕਾ ਪ੍ਰੋ. ਪੰਜਾਬੀ ਯੂਨੀਵਰਸਿਟੀ , ਪ੍ਰੋ. ਬਾਵਾ ਸਿੰਘ,  ਲੋਕ ਲਹਿਰ ਦੇ ਬੁਲਾਰੇ ਰੁਪਿੰਦਰਜੀਤ ਸਿੰਘ ਅਤੇ ਵਪਾਰੀ ਆਗੂ ਅਜੀਤ ਲਾਕੜਾ ਨੇ ਗੱਲ ਕੀਤੀ। ਪਿਛਲੇ 50 ਸਾਲਾਂ ਤੋਂ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਅਤੇ  ਕੇਂਦਰ ਵੱਲੋਂ ਕੀਤੀ ਜਾ ਰਹੀ ਕੋਝੀ ਰਾਜਨੀਤੀ ਤੇ ਲੁੱਟ ਖਸੁੱਟ ਦਾ ਕੱਚਾ ਚਿੱਠਾ ਡਾਕਟਰ ਕੁਲਦੀਪ ਸਿੰਘ ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹਾਜ਼ਰ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਪੰਜਾਬ ਦੀ ਹੁਣੇ ਬਣੀ ਖੇਤੀ ਨੀਤੀ ( ਜਿਹੜੀ ਅਜੇ ਲਾਗੂ ਨਹੀਂ ਹੋਈ ) ਦੇ ਪੇਂਡੂ ਅਰਥਚਾਰੇ ਨੂੰ ਹੁਲਾਰਾ ਦਿੰਦੇ  ਸਹਿਕਾਰੀ ਖੇਤੀ ਮਾਡਲ ਉਤੇ ਚਰਚਾ ਕਰਦਿਆਂ ਡਾ ਗੁਰਕੰਵਲ ਸਿੰਘ ਸਾਬਕਾ ਬਾਗਬਾਨੀ ਡਾਇਰੈਕਟਰ ਨੇ ਦੱਸਿਆ ਕਿ ਇਹ ਨੀਤੀ ਪਾਣੀ ਅਤੇ ਵਾਤਾਵਰਣ ਪੱਖੀ ਹੈ। ਇਹ ਖੇਤੀ ਨੀਤੀ ਕੌਮਾਂਤਰੀ ਪਧਰਾਂ ਨੂੰ ਧਿਆਨ ਵਿੱਚ ਰਖਦਿਆਂ ਕਿਸਾਨ ਲਈ ਮੁਨਾਫ਼ੇ ਯੋਗ ਰਾਹ ਨੂੰ ਰੁਸ਼ਨਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸਨੂੰ ਲਾਗੂ ਕਰਨ ਲਈ ਸਰਕਾਰ ਨੂੰ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੈ। ਐਡਵੋਕੇਟ ਵਰਿੰਦਰ ਖਾਰਾ ਨੇ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਧੋਖੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੇ ਵਰਗੇ ਪੰਜਾਬ ਨੂੰ ਸੋਹਣਾ ਦੇਖਣ ਲਈ ਵਿਦੇਸ਼ਾਂ ਤੋਂ ਮੁੜ ਆਏ ਅਤੇ ਕਈਆਂ ਨੇ ਨੌਕਰੀਆਂ ਛੱਡ ਗਵਾਈਆਂ।
ਵਪਾਰੀ ਆਗੂ ਤਰੁਣ ਜੈਨ ਬਾਵਾ ਵਲੋਂ ਲੋਕ ਅਧਿਕਾਰ ਲਹਿਰ ਦੇ ਏਜੰਡੇ ਨੂੰ ਪੰਜਾਬ ਵਿੱਚ ਆਸ ਦੀ ਕਿਰਨ ਦਸਦਿਆਂ ਇਸਨੂੰ ਵਾਪਰੀਆਂ ਵਿਚ ਲੈਕੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਲਹਿਰ ਵਲੋਂ ਭਵਿੱਖੀ ਰਣਨੀਤੀ ਲਈ ਕੱਚਾ ਖਰੜਾ ਵੰਡਿਆ ਗਿਆ ਜਿਸ ਵਿਚ ਇਸੇ ਸਾਲ ਦੇ ਅਖੀਰ ਤਕ ਪੰਜਾਬ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਵਿਚ ਘੱਟੋ ਘੱਟ 25 ਮੈਂਬਰੀ ਟੀਮਾਂ ਗਠਿੱਤ ਕਰਨ ਦਾ ਟੀਚਾ ਮਿੱਥਿਆ ਗਿਆ। ਜਨਵਰੀ 2026 ਤੋਂ 31ਮਾਰਚ ਤੱਕ ਇਕ ਰਾਜ ਪੱਧਰੀ ਸੰਗਠਨ ਬਣਾ ਕੇ ਇਕ ਖੇਤਰੀ ਪਾਰਟੀ ਦਾ ਨਾਮ ਅਤੇ ਨੇਮ ( ਅਸੂਲ ) ਬਣਾਉਣ ਦੀ ਤਜ਼ਵੀਜ ਰੱਖੀ ਗਈ । ਇਸ ਪੇਸ਼ ਏਜੰਡੇ ਵਿਚ ਰਾਜ ਦੀਆਂ ਐਨ ਜੀ ਓਜ਼ ਅਤੇ ਜਨਤਕ ਜਥੇਬੰਦੀਆਂ ਨੂੰ ਇਸ ਮਿਸ਼ਨ ਨਾਲ ਜੋੜਨ ਦੀ ਕਵਾਇਦ ਦੇ ਨਾਲ ਨਾਲ ਮੁੱਦਿਆਂ ਦੀ ਸ਼ਨਾਖਤ ਅਤੇ ਹੱਲ ਤੇ ਅਧਾਰਿਤ ਪ੍ਰੋਗਰਾਮ ਬਣਾਉਣ ਦਾ ਸੁਝਾਅ ਰੱਖਿਆ ਗਿਆ। ਐਲਾਨੇ ਗਏ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਰਵਸੰਮਤੀ ਨਾਲ ਪੰਜਾਬ ਭਰ ਤੋਂ ਆਏ ਚਿੰਤਕਾਂ ਨੇ ਹੱਥ ਖੜ੍ਹੇ ਕਰਕੇ ਪਰਵਾਨਗੀ ਦਿੱਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਏ ਅਤੇ ਬੋਲਣ ਵਾਲੇ ਬੁਲਾਰਿਆਂ ਵਿਚ ਐਡਵੋਕੇਟ ਹਰੀ ਓਮ ਜਿੰਦਲ, ਬ੍ਰਗੇਡੀਅਰ ਐਮ ਐਸ ਮਾਨ, ਸਿੰਘ ਕਮਾਂਡਰ ਐੱਮ ਐੱਸ ਬੈਂਸ, ਕਰਨਲ ਐਮ ਐਸ ਕੁਲਾਰ, ਕਰਨਲ ਏ ਐਸ ਹੀਰਾ, ਗਗਨਦੀਪ ਸਿੰਘ ਸਰਪੰਚ ਭਾਗਪੁਰ, ਡਾ.ਬਲਵੀਰ ਸਿੰਘ ਸੈਣੀ, ਮਜ਼ਦੂਰ ਆਗੂ ਬੱਗਾ ਸਿੰਘ ਫਿਰੋਜ਼ਪੁਰ, ਕਸ਼ਮੀਰ ਸਿੰਘ ਮੁਕਤਸਰ, ਦਵਿੰਦਰ ਸਿੰਘ ਸਾਬਕਾ ਚੀਫ਼ ਇੰਜੀਨੀਅਰ ਹਰਜਿੰਦਰ ਸਿੰਘ ਘੁੰਮਣ ਮੁਰਿੰਡਾ, ਕੈਪਟਨ ਕੁਲਵੰਤ ਸਿੰਘ ਲੁਧਿਆਣਾ, ਜੱਸਾ ਬਾਬਾ ਹਿੰਦੋਵਾਲ, ਅਸ਼ੋਕ ਝਾਵਲਾ ਗੁਰੂਹਰਸਾਏ, ਦੀਦਾਰ ਸਿੰਘ ਸ਼ੇਤਰਾ ਐਸ ਬੀ ਐੱਸ ਨਗਰ ,ਪਰਮਜੀਤ ਕੌਰ ਡੇਹਲੋਂ, ਗੁਰਲਾਲ ਸਿੰਘ ਬਰਾੜ ਜਲਾਲਾਬਾਦ, ਸਵਰਨ ਸਿੰਘ ਫਾਜ਼ਿਲਕਾ, ਸੁਖਰਾਜ ਬਰਾੜ, ਨਿਰਮਲ ਸਿੰਘ ਬਠਿੰਡਾ, ਪ੍ਰੋ ਦਰਸ਼ਨ ਸਿੰਘ ਕੋਟਕਪੂਰਾ, ਡਾ ਪ੍ਰਦੀਪ ਰਾਣਾ, ਸ਼੍ਰੀ ਜਰਨੈਲ ਸਿੰਘ ਫਿਲੌਰ, ਸਰਬਜੀਤ ਸਿੰਘ ਕੜਵੱਲ, ਸਤਵੰਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਬੰਗੀ, ਗੁਰਪਿੰਦਰ ਸਿੰਘ ਤਲਵੰਡੀ ਸਾਬੋ, ਗਗਨਦੀਪ ਰਾਮਾ,ਸ਼ਮਸ਼ੇਰ ਸਿੰਘ ਆਸੀ, ਦੇਵ ਸਿੰਘ ਸਰਾਭਾ, ਬੁੱਧ ਸਿੰਘ ਨੀਲੋਂ ਦਫ਼ਤਰ ਇੰਚਾਰਜ ਲਾਲੋ ਲੋਕ ਅਧਿਕਾਰ ਲਹਿਰ ਦੇ ਆਗੂ ਜਗਮੋਹਨ ਸਿੰਘ ਕਾਹਲੋ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਟੇਜ ਸਕੱਤਰ ਦੀ ਭੂਮਿਕਾ ਲਹਿਰ ਦੇ ਆਗੂ ਬਲਵਿੰਦਰ ਸਿੰਘ ਹੁਰਾਂ ਵਲੋਂ ਕੀਤੀ ਗਈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin