ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੋਤਿਸਰ ਅਨੁਭਵ ਕੇਂਦਰ ਦਾ ਕੀਤਾ ਨਿਰੀਖਣ, ਅਧਿਕਾਰਿਆਂ ਨੂੰ ਦਿੱਤੇ ਜਰੂਰੀ ਦਿਸ਼ਾ-ਨਿਰਦੇਸ਼
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਮਜਬੂਤੀ ਮਿਲੀ ਹੈ। ਇਸੇ ਵਿਰਾਸਤ ਨੂੰ ਸਾਂਭ ਕੇ ਰਖਣ ਲਈ ਸਰਕਾਰ ਵੱਲੋਂ ਜੋਤੀਸਰ ਵਿੱਚ ਮਹਾਭਾਰਤ ਥੀਮ ‘ਤੇ ਅਧਾਰਿਤ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਗੀਤਾ ਸਥਲੀ ਜੋਤਿਸਰ ਨੂੰ ਸੈਰ-ਸਪਾਟੇ ਦੀ ਦ੍ਰਿਸ਼ਟੀ ਨਾਲ ਵਿਕਸਿਤ ਕਰਦੇ ਹੋਏ ਦੁਨਿਆ ਦਾ ਸਭ ਤੋਂ ਦਾਰਸ਼ਨਿਕ ਇਤਿਹਾਸਕ ਸਥਲ ਬਣਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਮੰਗਲਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਜੋਤਿਸਰ ਤੀਰਥ ਸਥਿਤ ਅਨੁਭਵ ਕੇਂਦਰ ਦਾ ਨਿਰੀਖਣ ਕਰ ਰਹੇ ਸਨ। ਇਸ ਮੌਕੇ ‘ਤੇ ਵਿਰਾਸਤ ਅਤੇ ਸੈਰ-ਸਪਾਟੇ ਮੰਤਰੀ ਡਾ. ਅਰਵਿੰਦ ਸ਼ਰਮਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੀ ਮੌਜ਼ੂਦ ਰਹੇ।
ਮੁੱਖ ਮੰਤਰੀ ਨੇ ਅਨੁਭਵ ਕੇਂਦਰ ਵਿੱਚ ਸੁਆਗਤ ਕਮਰਾ, ਮਹਾ ਕਾਵ ਦਾ ਸ੍ਰਿਜਨ ਕਮਰਾ, ਪ੍ਰਾਚੀਨ ਮਹਾਭਾਰਤ, ਕੁਰੁ ਵੰਸ਼ਵਾਲੀ, ਗੀਤਾ ਸ਼ਲੋਕ, ਕ੍ਰਿਸ਼ਣ ਭੂਮਿਕਾ, ਦਸ਼ਵ ਅਵਤਾਰ ਸਮੇਤ ਹੋਰ ਕਮਰਿਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਅਧਿਕਾਰਿਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੋਤਿਸਰ ਅਨੁਭਵ ਕੇਂਦਰ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨਿਆਂ ਨੂੰ ਕੁਰੂਕਸ਼ੇਤਰ ਦੇ ਇਤਿਹਾਸਕ ਦੇ ਜੀਵੰਤ ਦਰਸ਼ਨ ਹੋਣਗੇ।
ਇਸ ਦੌਰਾਨ ਵਿਰਾਸਤ ਅਤੇ ਸੈਰ-ਸਪਾਟੇ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ ਨੇ ਮੁੱਖ ਮੰਤਰੀ ਨੂੰ ਪੀਪੀਟੀ ਪੇਸ਼ਗੀ ਰਾਹੀਂ ਅਨੁਭਵ ਕੇਂਦਰ ਦੀ ਬਾਰੀਕਿਆਂ ਤੋਂ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਤਮਾਮ ਵਿਕਾਸ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਜੋਤਿਸਰ ਅਨੁਭਵ ਕੇਂਦਰ ਵਿੱਚ ਸੈਲਾਨੀ ਮਹਾਭਾਰਤ ਅਤੇ ਕੁਰੂਕਸ਼ੇਤਰ ਦੇ ਇਤਿਹਾਸ ਦੇ ਦਰਸ਼ਨ ਕਰ ਸਕੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਣ ਨੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੋਂ ਗੀਤਾ ਦੇ ਉਪਦੇਸ਼ ਦਿੱਤੇ। ਇਸ ਪਵਿੱਤਰ ਧਰਤੀ ਦੇ ਇਤਿਹਾਸ ਨੂੰ ਯਾਦ ਰਖਦੇ ਹੋਏ ਸਰਕਾਰ ਵੱਲੋਂ ਜੋਤਿਸਰ ਵਿੱਚ ਵਿਕਾਸ ਕੰਮਾਂ ਨੂੰ ਤੇਜ ਗਤੀ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਸਬੰਧਿਤ ਅਧਿਕਾਰੀ ਵਿਕਾਸ ਕੰਮਾ ਨੂੰ ਸਮੇ ਸਿਰ ਪੂਰਾ ਕਰਨ।
ਇਸ ਮੌਕੇ ‘ਤੇ ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ, ਜਨਸੰਪਰਕ ਭਾਸ਼ਾ ਅਤੇ ਸੰਸਕ੍ਰਿਤੀ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਸੈਰ-ਸਪਾਟਾ ਵਿਭਾਗ ਦੇ ਨਿਦੇਸ਼ਕ ਡਾ. ਸ਼ਾਲੀਨ, ਡਿਪਟੀ ਕਮੀਸ਼ਨਰ ਸ੍ਰੀ ਵਿਸ਼ਰਾਮ ਕੁਮਾਰ ਮੀਣਾ, ਕੇਡੀਬੀ ਦੇ ਮਾਨਦ ਸਕੱਤਰ ਉਪੇਂਦਰ ਸਿੰਘਲ, ਚੇਅਰਮੈਨ ਮਦਨ ਮੋਹਨ ਛਾਬੜਾ ਆਦਿ ਮੌਜ਼ੂਦ ਸਨ।
ਸਰਕਾਰ ਦਾ ਟੀਚਾ ਹਰਿਆਣਾ ਨੂੰ ਖੇਤੀ ਅਤੇ ਉਦਯੋਗਿਕ ਵਿਕਾਸ ਦੇ ਨਾਲ-ਨਾਲ ਸਭਿਆਚਾਰਕ ਵਿਰਾਸਤ ਦੇ ਕੇਂਦਰ ਵਜੋ ਸਥਾਪਿਤ ਕਰਨਾ
ਚੰਡੀਗੜ੍ਹ,(ਜਸਟਿਸ ਨਿਊਜ਼ )
– ਹਰਿਆਣਾ ਦੇ ਖੁਸ਼ਹਾਲ ਲੋਕ-ਸਭਿਆਚਾਰ ਅਤੇ ਕਲਾ ਪਰੰਪਰਾ ਨੂੰ ਸਹੇਜਣ ਵਾਲੇ ਸੂਬਾ ਪੱਧਰੀ ਰਤਨਾਵਲੀ ਮਹੋਤਸਵ ਦਾ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ। ਮਹੋਤਸਵ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਦੀਪ ਪ੍ਰਜਵਲਿੱਤ ਕਰ ਮਹੋਤਸਵ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਤਸਵ ਹਰਿਆਣਾ ਦੀ ਗੌਰਵਸ਼ਾਲੀ ਵਿਰਾਸਤ, ਸਾਡੀ ਮਿੱਟੀ ਦੀ ਮਹਿਕ ਅਤੇ ਲੋਕ ਜੀਵਨ ਦੀ ਝਲਕ ਪੇਸ਼ ਕਰਦਾ ਹੈ। ਇਹ ਵਿਦਿਆਰਥੀਆਂ ਨੂੰ ਨਾ ਸਿਰਫ ਆਪਣੇ ਵਿਅਕਤੀਤਵ ਨੂੰ ਨਿਖਾਰਣ ਦਾ ਮੌਕਾ ਦਿੰਦਾ ਹੈ, ਸਗੋ ਉਨ੍ਹਾਂ ਨੂੰ ਆਪਣੀ ਸਭਿਆਚਾਰਕ ਪਹਿਚਾਣ ‘ਤੇ ਮਾਣ ਕਰਨ ਦੀ ਭਾਵਨਾ ਭਰਦਾ ਹੈ। ਰਤਨਾਵਲੀ ਮਹੋਤਸਵ ਸਿਰਫ ਸਭਿਆਚਾਰਕ ਆਯੋਜਨ ਨਹੀਂ, ਸੋਗ ਸਾਡੀ ਜੜ੍ਹਾਂ ਅਤੇ ਪਹਿਚਾਣ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਪੇ੍ਰਰਕ ਮੰਚ ਹੈ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵੱਲੋਂ ਪਦਮਸ਼੍ਰੀ ਨਾਲ ਸਨਮਾਨਿਤ ਸੰਤਰਾਮ ਦੇਸ਼ਵਾਲ ਅਤੇ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਵਰਨਣਯੋਗ ਯੋਗਦਾਨ ਦੇਣ ਵਾਲੇ ਸ੍ਰੀ ਅਨੁਪ ਲਾਠਰ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਨੇ ਹਰਿਆਣਵੀਂ ਬੋਲੀ ਵਿੱਚ ਪ੍ਰਕਾਸ਼ਿਤ ਰਤਨਾਵਲੀ ਟਾਈਮਸ ਮੈਗਜ਼ੀਨ ਦੀ ਵੀ ਘੁੰਡ ਚੁਕਾਈ ਕੀਤੀ।
ਆਪਣੇ ਸੰਬੋਧਨ ਵਿੱਚ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਉਰਜਾਵਾਨ ਨੌਜੁਆਨਾਂ ਦੇ ਵਿੱਚ ਆ ਕੇ ਬਹੁਤ ਖੁਸ਼ ਹਨ। ਇਹ ਦੇਖ ਕੇ ਮਾਣ ਹੁੰਦਾ ਹੈ ਕਿ ਨਵੀਂ ਪੀੜੀ ਭਾਰਤੀ ਸਭਿਆਚਾਰ ਅਤੇ ਰਿਵਾਇਤਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਇਹ ਮਹੋਤਸਵ ਇੱਕ ਅਜਿਹਾ ਮੰਚ ਹੈ, ਜੋ ਨੌਜੁਆਨ ਪੀੜੀ ਨੂੰ ਸਾਡੀ ਜੜ੍ਹਾਂ ਨਾਲ ਜੋੜਦਾ ਹੈ। ਰਤਨਾਵਲੀ ਮਹੋਤਸਵ ਸਾਡੀ ਸਭਿਆਚਾਰਕ ਵਿਰਾਸਤ ਨੂੰ ਸਹੇਜਨ, ਸੰਭਾਲਣ ਅਤੇ ਉਸ ਨੂੰ ਅਗਲੀ ਪੀੜੀ ਤੱਕ ਪਹੁੰਚਾਉਣ ਦਾ ਇੱਕ ਮਿਸਾਲੀ ਯਤਨ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀਕ੍ਰਿਸ਼ਣ ਦੇ ਕਰਮਯੋਗ ਸੰਦੇਸ਼ ਦਾ ਵਰਨਣ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਸਭਿਆਚਾਰ ਵਿੱਚ ਸਾਦਗੀ, ਸਵਾਭੀਮਾਨ ਅਤੇ ਦੇਸ਼ਭਗਤੀ ਦਾ ਭਾਵ ਰੱਚਿਆ-ਵਸਿਆ ਹੈ। ਰਤਨਾਵਲੀ ਮਹੋਤਸਵ ਇੰਨ੍ਹੀ ਮੁੱਲਾਂ ਦਾ ਉਤਸਵ ਹੈ ਅਤੇ ਇਸ ਮੰਚ ਤੋਂ ਨਿਕਲਣ ਵਾਲੇ ਕਲਾਕਾਰ ਨਾ ਸਿਰਫ ਸੂਬੇ ਸਗੋ ਦੇਸ਼ ਦਾ ਨਾਮ ਵੀ ਕੌਮਾਂਤਰੀ ਪੱਧਰ ‘ਤੇ ਰੋਸ਼ਨ ਕਰਦੇ ਹਨ।
ਨੌਜੁਆਨ ਸਿਖਿਆ ਦੇ ਨਾਲ-ਨਾਲ ਆਪਣੀ ਸਭਿਆਚ ਅਤੇ ਵਿਰਾਸਤ ਨਾਲ ਵੀ ਜੁੜੇ ਰਹਿਣ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀ ਨੌਜੁਆਨ ਪੀੜੀ ਸਾਡੇ ਸੂਬੇ ਦਾ ਭਵਿੱਖ ਹੈ ਅਤੇ ਸਭਿਆਚਾਰ ਦੇ ਸੰਵਾਹਕ ਵੀ। ਇਹ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ ਸਾਡੀ ਨੌਜੁਆਨ ਪੀੜੀ ਆਪਣੀ ਵਿਰਾਸਤ ਨੂੰ ਲੈ ਕੇ ਕਿੰਨ੍ਹੀ ਸਜਗ ਅਤੇ ਉਤਸਾਹਿਤ ਹੈ। ਸਿਖਿਆ ਸਾਨੂੰ ਗਿਆਨ ਅਤੇ ਕੌਸ਼ਲ ਦਿੰਦੀ ਹੈ, ਪਰ ਸਭਿਆਚਾਰ ਸੋਾਨੂੰ ਸੰਸਕਾਰ ਅਤੇ ਪਹਿਚਾਣ ਦਿੰਾ ਹੈ। ਉਨ੍ਹਾਂ ਨੇ ਕਿਹਾ ਕਿ ਵੇਸ਼ਭੁਸ਼ਾ, ਡਾਂਸ, ਲੋਕਗੀਤ, ਹਰਿਆਣਵੀਂ ਸਾਂਗ ਅਤੇ ਰਾਗਨੀ ਇੱਥੇ ਬਣਾਈ ਗਈ ਝੋਪੜੀਆਂ ਇਹ ਸੱਭ ਸਿਰਫ ਪ੍ਰਦਰਸ਼ਨ ਨਹੀਂ ਹੈ, ਇਹ ਸਾਡੇ ਬਜੁਰਗਾਂ ਦੀ ਅਮੁੱਲ ਵਿਰਾਸਤ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਨੌਜੁਆਨ ਸਿਖਿਆ ਦੇ ਨਾਲ-ਨਾਲ ਆਪਣੀ ਸਭਿਆਚਾਰ ਿਵਰਾਸਤ ਨਾਲ ਵੀ ਜੁੜੇ ਰਹਿਣ।
ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਦੀ ਸੱਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਹ ਸੂਬਾ 1966 ਵਿੱਚ ਬਣਿਆ ਪਰ ਇਸ ਯੂਨੀਵਰਸਿਟੀ ਦੀ ਨੀਂਹ 1956 ਵਿੱਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਜੀ ਨੇ ਰੱਖੀ ਸੀ। ਹਰਿਆਣਾ ਸੂਬੇ ਦੇ ਵਿਦਿਅਕ, ਆਰਥਕ ਅਤੇ ਸਮਾਜਿਕ ਵਿਕਾਸ ਵਿੱਚ ਇਸ ਯੂਨੀਵਰਸਿਟੀ ਦਾ ਅਮੁੱਲ ਯੋਗਦਾਨ ਹੈ। ਹਰਿਆਣਾ ਨੇ ਸਿਖਿਆ, ਖੇਡ, ਸਭਿਆਚਾਰ, ਖੋਜ, ਉਦਯੋਗਿਕ ਖੇਤਰ ਵਿੱਚ ਪ੍ਰਗਤੀ ਕਰ ਮੋਹਰੀ ਸੂਬੇ ਵਜੋ ਭਾਰਤ ਵਿੱਚ ਵੱਖ ਪਹਿਚਾਣ ਬਣਾਈ ਹੈ। ਇਸ ਪਹਿਚਾਣ ਵਿੱਚ ਕੁਰੁਕਸ਼ੇਤਰ ਯੂਨੀਵਰਸਿਟੀ ਦਾ ਵੀ ਮਹਤੱਵਪੂਰਣ ਯੋਗਦਾਨ ਹੈ। ਇਹ ਯੂਨੀਵਰਸਿਟੀ, ਗਿਆਨ-ਵਿਗਿਆਨ, ਖੋਜ, ਸਕਿਲ ਵਿਕਾਸ, ਖੇਡ, ਕਲਾ, ਸਭਿਆਚਾਰ ਸਮੇਤ ਸਾਰੇ ਖੇਤਰਾਂ ਵਿੱਚ ਦੇਸ਼ ਦੇ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੁਰਾਣੇ ਹਰਿਆਣਵੀਂ ਕਲਾ ਤੇ ਸਭਿਆਚਾਰ ਨੂੰ ਬਚਾਉਣ ਵਿੱਚ ਆਜੀਵਨ ਯੋਗਦਾਨ ਕਰਨ ਵਾਲੇ ਕਲਾਕਾਰਾਂ ਨੂੰ ਹਰਿਆਣਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸੀ ਤਰ੍ਹਾ, ਹਰਿਆਣਵੀਂ ਥਇਏਟਰ ਨੂੰ ਜਿੰਦਾ ਕਰਨ ਵਿੱਚ ਆਜੀਵਨ ਯੋਗਦਾਨ ਕਰਨ ਵਾਲੇ ਕਲਾਕਾਰ ਨੂੰ ਹਰ ਸਾਲ ਹਰਿਆਣਾ ਰਤਨ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਹਰਿਆਣਵੀਂ ਡਾਂਸ ਦੇ ਖੇਤਰ ਵਿੱਚ ਆਜੀਵਨ ਯੋਗਦਾਨ ਕਰਨ ਵਾਲੇ ਕਲਾਕਾਰ ਨੂੰ ਨਾਚ ਦਾ ਹਰਿਆਣਾਵੀਂ ਰਤਨ ਪੁਰਸਕਾਰ ਦਿੱਤਾ ਜਾਂਦਾ ਹੈ।
ਹਰਿਆਣਵੀਂ ਸਭਿਆਚਾਰ ਦਾ ਮਹਾਕੁੰਭ ਹੈ ਰਤਨਾਵਲੀ ਮਹੋਤਸਵ
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 38 ਸਾਲਾਂ ਤੋਂ ਇਸ ਯੂਨੀਵਰਸਿਟੀ ਵਿੱਚ ਰਤਨਾਵਲੀ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਰਿਆਣਾ ਦੀ ਸਭਿਆਚਾਰਕ ਵਿਕਾਸ ਯਾਤਰਾ ਵਿੱਚ ਇਸ ਉਤਸਵ ਦੀ ਭੁਕਿਮਾ ਸੱਭਤੋਂ ਮਹਤੱਵਪੂਰਣ ਹੈ। ਇਸ ਮਹੋਤਸਵ ਨੂੰ ਹਰਿਆਣਵੀਂ ਸਭਿਆਚਾਰ ਦਾ ਮਹਾਕੁੰਭ ਕਿਹਾ ਜਾਂਦਾ ਹੈ। ਇਸ ਵਿੱਚ ਅਹੀਰ, ਬਾਂਗਰ, ਬਾਗਰ, ਖਾਦਰ, ਕੋਰਵੀ ਮੇਵਾਤੀ ਵਰਗੀ ਵੱਖ-ਵੱਖ ਬੋਲੀਆਂ ਦੀ 34 ਸ਼ੈਲੀਆਂ ਵਿੱਚ ਲਗਭਗ 3500 ਨੌਜੁਆਨ ਕਲਾਕਾਰ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਮਹੋਤਸਵ ਵਿੱਚ ਹਿੱਸਾ ਲੈਣ ਵਾਲੇ ਕੁੜੀਆਂ-ਮੁੰਡਿਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਇਸ ਮਹੋਤਸਵ ਵਿੱਚ ਹਰ ਸਾਲ ਨਵੇਂ-ਨਵੇਂ ਯਤਨ ਕਰ ਨੌਜੁਆਨਾਂ ਨੂੰ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਪਿਛਲੇ ਸਾਲਾਂ ਵਿੱਚ ਪੱਗ ਬੰਨੋਂ, ਫੋਟੋ ਖਿਚਵਾਓ, ਹਰਿਆਣਾ ਦੇ ਰੀਤੀ-ਰਿਵਾਜ਼ਾਂ ਨੂੰ ਮੁਕਾਬਲੇ ਵਜੋ ਦਿੱਤਾ ਗਿਆ। ਸੈਲਫੀ ਵਿਦ ਹਰਿਆਣਵੀਂ ਪਿਛਲੇ ਸਾਲ ਦਾ ਅਨੋਖਾ ਯਤਨ ਰਿਹਾ ਹੈ। ਇਸ ਮੁਕਾਬਲੇ ਵਿੱਚ ਲੂਰ ਨਾਚ ਦੀ ਪੇਸ਼ਗੀ ਕੀਤੀ ਜਾ ਰਹੀ ਹੈ ਜੋ ਹਰਿਆਣਾ ਦੀ ਇੱਕ ਲੁਪਤ ਹੋ ਰਹੀ ਨਾਚ ਦੀ ਸ਼ੈਲੀ ਹੈ। ਇਸ ਤਰ੍ਹਾ, ਹਰਿਆਣਵੀਂ ਫੈਸ਼ਨ ਸ਼ੌਅ ਵੀ ਇਸ ਉਤਸਵ ਦੇ ਖਿੱਚ ਦਾ ਕੇਂਦਰ ਹੈ। ਹਰਿਆਣਾ ਦੀ ਸੰਗੀਤ ਯਾਤਰਾ, ਹਰਿਆਣਾ ਫੂਡ ਫੇਅਰ, ਹਰਿਆਣਾ ਆਰਟ ਫੇਅਰ, ਸੁਣ ਗੀਤਾ ਦਾ ਗਿਆਨ ਅਜਿਹੇ ਮੁਕਾਬਲੇ ਹਨ, ਜੋ ਆਉਣ ਵਾਲੇ ਸਾਲਾਂ ਵਿੱਚ ਇਸ ਮਹੋਤਸਵ ਦੀ ਪਹਿਚਾਣ ਬਨਣਗੇ ਤੇ ਇਸ ਇੱਕ ਨਵੇਂ ਮੁਕਾਮ ਤੱਕ ਲੈ ਜਾਣਗੇ।
ਸਰਕਾਰ ਦਾ ਟੀਚਾ ਹਰਿਆਣਾ ਨੂੰ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਦੇ ਨਾਲ-ਨਾਲ ਸਭਿਆਚਾਰਕ ਵਿਰਾਸਤ ਦੇ ਕੇਂਦਰ ਵਜੋ ਸਥਾਪਿਤ ਕਰਨਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਦਾ ਵੀ ਯਤਨ ਹੈ ਕਿ ਸਿਖਿਆ ਅਤੇ ਸਭਿਆਚਾਰ ਦੇ ਵਿੱਚਕਾਰ ਇੱਕ ਮਜਬੂਤ ਸੇਤੂ ਦਾ ਨਿਰਮਾਣ ਕਰਨ। ਸਾਡਾ ਮੰਨਣਾ ਹੈ ਕਿ ਸਭਿਆਚਾਰ ਅਤੇ ਸੈਰ-ਸਪਾਟਾ ਇੱਕ ਦੂਜੇ ਦੇ ਪੂਰਕ ਹਨ। ਜਦੋਂ ਅਸੀਂ ਆਪਣੀ ਸਭਿਆਚਾਰਕ ਵਿਰਾਸਤ ਦਾ ਸਨਮਾਨ ਕਰਦੇ ਹਨ ਅਤੇ ਉਸ ਨੂੰ ਪ੍ਰੋਤਸਾਹਨ ਦਿੰਦੇ ਹਨ, ਤਾਂ ਅਸੀਂ ਦੁਨੀਆਭਰ ਤੋਂ ਸੈਲਾਨੀਆਂ ਨੁੰ ਵੀ ਆਕਰਸ਼ਿਤ ਕਰਦੇ ਹਨ। ਹਰਿਆਣਾ ਵਿੱਚ ਕੁਰੂਕਸ਼ੇਤਰ, ਕਰਨਾਲ, ਪੰਚਕੂਲਾ ਅਤੇ ਹੋਰ ਕਈ ਅਜਿਹੇ ਸਥਾਨ ਹਨ, ਜਿੱਥੇ ਅਸੀਂ ਸਭਿਆਚਾਰਕ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇ ਸਕਦੇ ਹਨ। ਸਾਡਾ ਟੀਚਾ ਹਰਿਆਣਾ ਨੂੰ ਸਿਰਫ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਲਈ ਹੀ ਨਹੀਂ, ਸਗੋ ਸਭਿਆਚਾਰਕ ਵਿਰਾਸਤ ਦੇ ਕੇਂਦਰ ਵਜੋ ਵੀ ਸਥਾਪਿਤ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਲੋਕ ਕਲਾਕਾਰਾਂ ਦੇ ਲਈ ਵੱਖ-ਵੱਖ ਪ੍ਰੋਗਰਾਮ ਅਤੇ ਮੇਲਿਆਂ ਦਾ ਆਯੋਜਨ ਕਰਦਾ ਹੈ। ਇੰਨ੍ਹਾਂ ਵਿੱਚ ਗੀਤਾ ਮਹੋਤਸਵ ਅਤੇ ਸੂਰਜਕੁੰਡ ਕ੍ਰਾਫਟ ਮੇਲੇ ਤਾਂ ਵਿਸ਼ਵ ਪ੍ਰਸਿੱਦ ਹਨ। ਅਜਿਹੇ ਆਯੋਜਨਾਂ ਨਾਲ ਲੋਕ ਕਲਾਕਾਰਾਂ ਨੂੰ ਕਲਾ ਨੂੰ ਨਿਖਾਰਣ ਅਤੇ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸੱਭ ਮਿਲ ਕੇ ਆਪਣੇ ਸਭਿਆਚਾਰ ਨੂੰ ਜਿੰਦਾਂ ਰੱਖਣ। ਆਪਣੀ ਕਲਾਵਾਂ ‘ਤੇ ਮਾਣ ਕਰਨ, ਉਨ੍ਹਾਂ ਨੂੰ ਸਿੱਖਣ ਅਤੇ ਦੂਜਿਆਂ ਨੂੰ ਵੀ ਸਿਖਾਉਣ।
ਰਤਨਾਵਲੀ ਦਾ ਮੰਚ ਹਾਰ-ਜਿੱਤ ਦਾ ਨਹੀਂ, ਸਗੋ ਸਿੱਖਣ ਅਤੇ ਤਜਰਬਾ ਪ੍ਰਾਪਤ ਕਰਨਾ ਦਾ ਮੰਚ
ਮੁੱਖ ਮੰਤਰੀ ਨੇ ਸਾਰੇ ਮੁਕਾਬਲਿਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਰਤਨਾਵਲੀ ਦਾ ਮੰਚ ਹਾਰ-ਜਿੱਤ ਦਾ ਨਹੀਂ, ਗਸੋ ਸਿੱਖਣ ਅਤੇ ਤਜਰਬਾ ਪ੍ਰਾਪਤ ਕਰਨ ਦਾ ਮੰਚ ਹੈ। ਇੱਥੇ ਹਰ ਕਲਾਕਾਰ ਜੇਤੂ ਹੈ, ਕਿਉੱਕਿ ਉਸ ਨੈ ਆਪਣੇ ਸਭਿਆਚਾਰ ਦੇ ਪ੍ਰਤੀ ਆਪਣੀ ਸ਼ਰਧਾ ਅਤੇ ਪ੍ਰੇਮ ਵਿਅਕਤ ਕੀਤਾ ਹੈ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਇਹ ਮਹੋਤਸਵ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਬਣੇਗਾ। ਅਸੀਂ ਸਾਰੇ ਮਿਲ ਕੇ ਹਰਿਆਣਾ ਦੀ ਇਸ ਅਨੋਖੀ ਸਭਿਆਚਾਰ ਪਹਿਚਾਣ ਨੂੰ ਹੋਰ ਮਜਬੂਤ ਕਰਨ।
ਦਿਹਾਕੇ ਪਹਿਲਾਂ ਸ਼ੁਰੂ ਹੋਈ ਰਿਵਾਇਤ ਰਤਨਾਵਲੀ ਮਹੋਤਸਵ ਨੇ ਲਿਆ ਬੋੜ ਦੇ ਦਰਖਤ ਦਾ ਰੂਪ- ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰਤਨਾਵਲੀ ਦੀ ਸ਼ੁਰੂਆਤ ਹਰਿਆਣਾ ਦਿਵਸ ਦੇ ਪ੍ਰੋਗਰਾਮ ਵਜੋ ਸਾਲ 1985 ਤੋਂ ਹੋਈ। ਉਸ ਸਮੇਂ ਸਿਰਫ 8 ਤੋਂ 10 ਸ਼ੈਲੀਆਂ ਦਾ ਹੀ ਮੰਚਨ ਹੋਇਆ ਕਰਦਾ ਸੀ। ਅੱਜ ਇਸ ਦਾ ਸਵਰੂਪ ਬਹੁਤ ਵੱਧ ਚੁੱਕਾ ਹੈ ਅਤੇ ਇਸ ਸਾਲ ਦੇ ਸੰਸਕਰਣ ਵਿੱਚ 3500 ਪ੍ਰਤੀਭਾਗੀ ਹਨ। ਇਸ ਤਰ੍ਹਾ ਨਾਲ ਰਤਨਾਵਲੀ ਜਿਸ ਨੂੰ ਇੱਕ ਛੋਟੇ ਜਿਹੇ ਬੂਟੇ ਵਜੋ ਲਗਾਇਆ ਅਿਗਾ ਸੀ, ਉਹ ਅੱਜ ਇੱਕ ਬੋੜ ਦਾ ਦਰਖਤ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਰਤਨਾਵਲੀ ਨੇ ਹਰਿਆਣਾ ਦੇ ਸਭਿਆਚਾਰ ਨੂੰ ਸਹੇਜਣ ਅਤੇ ਸੰਭਾਲਣ ਦਾ ਯਤਨ ਕੀਤਾ ਹੈ। ਇਸ ਸਾਲ ਦੇ ਸੰਸਕਰਣ ਵਿੱਚ ਅਸੀਂ ਨਿਸ਼ਚੈ ਕੀਤਾ ਹੈ ਕਿ ਹਰਿਆਣਾ ਦੀ ਆਪਣੀ ਲੋਕਕਲਾ ਸਾਂਝੀ ਨੂੰ ਪੂਰੇ ਦੇਸ਼ ਵਿੱਚ ਸਥਾਪਿਤ ਕਰਨ ਦਾ ਯਤਨ ਕਰਣਗੇ।
ਇਸ ਮੌਕੇ ‘ਤੇ ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਚੇਅਰਮੇਨ ਸ੍ਰੀ ਧਰਮਬੀਰ ਮਿਰਜਾਪੁਰ, ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਸ੍ਰੀ ਧੂਮਨ ਸਿੰਘ ਕਿਰਮਚ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸਹੂਲਤ ਮੁਹੱਈਆ ਕਰਵਾਉਣਾ ਹੀ ਸਰਕਾਰ ਦਾ ਟੀਚਾ-ਆਰਤੀ ਸਿੰਘ ਰਾਓ
ਪਿੰਡ ਦੁਲਹੇੜੀ ਵਿੱਚ ਪੀਐਚਸੀ ਅਤੇ ਖਿੱਲੂਕਾ ਵਿੱਚ ਉਪ-ਸਿਹਤ ਕੇਂਦਰ ਖੋਲਣ ਨੂੰ ਦਿੱਤੀ ਮੰਜ਼ੂਰੀ
ਚੰਡੀਗੜ੍ਹ, 28 ਅਕਤੂਬਰ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਸ਼ਹਿਰ ਅਤੇ ਕਸਬੇ ਤੋਂ ਇਲਾਵਾ ਗ੍ਰਾਮੀਣ ਪੱਧਰ ‘ਤੇ ਵੀ ਨਵੇਂ ਸਿਹਤ ਕੇਂਦਰ ਖੋਲੇ ਜਾ ਰਹੇ ਹਨ ਅਤੇ ਜਨਸੰਖਿਆ ਵਾਧੇ ਨੂੰ ਵੇਖਦੇ ਹੋਏ ਕਈ ਸੰਸਥਾਨਾਂ ਨੂੰ ਅਪਗੇ੍ਰਡ ਕੀਤਾ ਜਾ ਰਿਹਾ ਹੈ।
ਆਰਤੀ ਸਿੰਘ ਰਾਓ ਨੇ ਅੱਜ ਚੰਡੀਗੜ੍ਹ ਦਫ਼ਤਰ ਵਿੱਚ ਉਨ੍ਹਾਂ ਨੂੰ ਮਿਲਣ ਆਏ ਲੋਕਾਂ ਦੀ ਸਮੱਸਿਆਵਾਂ ਸੁਣਦੇ ਹੋਏ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਗ੍ਰਾਮੀਣਾਂ ਦੀ ਡਿਮਾਂਡ ‘ਤੇ ਭਿਵਾਨੀ ਜ਼ਿਲ੍ਹਾ ਦੇ ਪਿੰਡ ਦੁਲਹੇੜੀ ਵਿੱਚ ਬਣੇ ਉਪ ਸਿਹਤ ਕੇਂਦਰ ਨੂੰ ਪ੍ਰਾਥਮਿਕ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਨ ਦੀ ਮੰਜ਼ੂਰੀ ਦਿੱਤੀ ਗਈ ਹੈ ਜਲਦ ਹੀ ਉੱਥੇ ਮੈਡੀਕਲ ਅਧਿਕਾਰੀ ਅਤੇ ਹੋਰ ਸਟਾਫ਼ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪਲਵਲ ਜ਼ਿਲ੍ਹਾ ਦੇ ਪਿੰਡ ਖਿੱਲੂਕਾ ਵਿੱਚ ਵੀ ਉਪ ਸਿਹਤ ਕੇਂਦਰ ਖੋਲਣ ਦੀ ਮੰਜ਼ੂਰੀ ਦਿੱਤੀ ਗਈ ਹੈ ਇਸ ਵਿੱਚ ਵੀ ਸਟਾਫ਼ ਦੀ ਭਰਤੀ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਸੂਬੇ ਦੇ ਲੋਕਾਂ ਨੂੰ ਸਸਤੀ ਅਤੇ ਸੁਲਭ ਮੈਡੀਕਲ ਸੇਵਾਵਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਸਿਹਤ ਵਿਭਾਗ ਵਿੱਚ ਜਰੂਰੀ ਦਵਾਈਆਂ ਅਤੇ ਉਪਕਰਨਾਂ ਦੀ ਖਰੀਦ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਸਤਾ ਇਲਾਜ ਮਿਲ ਸਕੇ।
Leave a Reply