ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸੰਤਾਂ-ਮਹਾਂਪੁਰਖਾਂ ਦੀ ਸਿੱਖਿਆਵਾਂ ਅੱਜ ਵੀ ਹਨ ਪ੍ਰਾਸੰਗਿਕ-ਨਾਇਬ ਸਿੰਘ ਸੈਣੀ

ਚੰਡੀਗੜ੍ਹ  (ਜਸਟਿਸ ਨਿਊਜ਼  )

-ਹਰਿਆਣਾ ਸਰਕਾਰ ਵੱਲੋਂ ਸੰਤਾਂ ਅਤੇ ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਟੀਚੇ ਨਾਲ ਚਲਾਈ ਜਾ ਰਹੀ ਸੰਤ -ਮਹਾਂਪੁਰਖ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਅੱਜ ਹਿਸਾਰ ਵਿੱਚ ਸੰਤ ਨਾਮਦੇਵ ਜੀ ਮਹਾਰਾਜ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਗੁਰੂ ਜੰਭੇਸ਼ਵਰ ਯੂਨਿਵਰਸਿਟੀ ਆਫ਼ ਸਾਇੰਸ ਐਂਡ ਤਕਨਾਲੋਜੀ ਦੇ ਅਹਾਤੇ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਮੁੱਖ ਮੰਤਰੀ ਨੇ ਸੰਤ ਨਾਮਦੇਵ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੀਵਨ ਪ੍ਰੇਮ, ਭਗਤੀ ਅਤੇ ਸਮਾਨਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਵਿਆਪਤ ਭੇਦਭਾਵ, ਛੁਆਛੂਤ ਅਤੇ ਅਸਮਾਨਤਾ ਨੂੰ ਮਿਟਾ ਕੇ ਮਨੁੱਖਤਾ ਨੂੰ ਏਕਤਾ ਦੇ ਸੂਤਰ ਵਿੱਚ ਬਨ੍ਹਣ ਦਾ ਕੰਮ ਕੀਤਾ।

ਇਸ ਮੌਕੇ ‘ਤੇ ਮੁੱਖ ਮੰੰਤਰੀ ਨੇ ਸਮਾਜ ਦੀ ਮੰਗ ਅਨੁਸਾਰ ਸੂਬੇ ਵਿੱਚ ਕਿਸੇ ਇੱਕ ਸਰਕਾਰੀ ਸੰਸਥਾਨ ਦਾ ਨਾਮ ਸੰਤ ਨਾਮਦੇਵ ਜੀ ਮਹਾਰਾਜ ਦੇ ਨਾਮ ‘ਤੇ ਰਖਣ ਦਾ ਐਲਾਨ ਕੀਤਾ। ਇਸ ਦੇ ਇਲਾਵਾ, ਸਮਾਜ ਦੀ ਵੱਖ ਵੱਖ ਧਰਮਸ਼ਾਲਾਵਾਂ ਦੇ ਰੱਖ ਰਖਾਓ ਅਤੇ ਸੋਲਰ ਪੈਨਲ ਲਗਾਉਣ ਲਈ 51 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਿਵਾਨੀ, ਪਾਣੀਪਤ ਅਤੇ ਨਾਰਨੌਲ ਵਿੱਚ ਸਮਾਜ ਵੱਲੋਂ ਜਮੀਨ ਲਈ ਅਰਜੀ ਕਰਨ ‘ਤੇ ਨਿਯਮ ਅਨੁਸਾਰ ਭੂਮਿ ਮੁਹੱਈਆ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਇਲਾਵਾ ਸਮਾਜ ਵੱਲੋਂ ਦਿੱਤੀ ਗਈ ਹੋਰ ਮੰਗਾਂ ਨੂੰ ਸੰਬੋਧਿਤ ਵਿਭਾਗਾਂ ਨੂੰ ਭੇਜ ਕੇ ਪੂਰਾ ਕਰਵਾਉਣ ਦਾ ਕੰਮ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਨਾਮਦੇਵ ਜੀ ਹਰ ਵਿਅਕਤੀ ਵਿੱਚ ਭਗਵਾਨ ਨੂੰ ਵੇਖਦੇ ਸਨ ਅਤੇ ਇਸੇ ਭਾਵ ਨਾਲ ਉਨ੍ਹਾਂ ਨੇ ਸਮਾਜ ਵਿੱਚ ਫੈਲੀ ਜਾਤੀਵਾਦ, ਛੁਆਛੂਤ ਅਤੇ ਸਮਾਨਤਾ ਜਿਹੀ ਬੁਰਾਇਆਂ ਨੂੰ ਮਿਟਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੱਚਾ ਧਰਮ ਉਹੀ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਜੋੜੇ ਅਤੇ ਜੋ ਦੁਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਮੰਨ੍ਹੇ। ਹਰਿਆਣਾ ਦਾ ਮਜਦੂਰ ਵਰਗ, ਕਿਸਾਨ, ਕਾਰੀਗਰ, ਦਰਜੀ, ਲੁਹਾਰ ਅਤੇ ਹਰ ਮਹਿਨਤੀ ਕੰਮਯੂਨਿਟੀ, ਸੰਤ ਨਾਮਦੇਵ ਜੀ ਦੀ ਉਸੇ ਭਾਵਨਾ ਨੂੰ ਆਪਣੇ ਕਰਮ ਨਾਲ ਜਿਉਂਦਾ ਹੈ।

ਹਰਿਆਣਾ ਵਿੱਚ ਸਦਭਾਵਨਾ ਅਤੇ ਸਮਾਨ ਵਿਕਾਸ ਨਾਲ ਆਮਜਨ ਦੀ ਜਿੰਦਗੀ ਵਿੱਚ  ਰਿਹਾ ਸੁਖਦ ਬਦਲਾਵ

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਦਭਾਵਨਾ, ਸਮਾਨ ਵਿਕਾਸ, ਸਮਰਸਤਾ ਨਾਲ ਅਜਿਹੇ ਬਦਲਾਵ ਕੀਤੇ ਹਨ ਜਿਸ ਨਾਲ ਆਮ ਨਾਗਰਿਕ ਦਾ ਜੀਵਨ ਵੱਧ ਸਰਲ, ਸੁਗਮ ਅਤੇ ਸੁਰੱਖਿਅਤ ਹੋਇਆ ਹੈ। ਆਮਜਨ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪੈਂਦੀ। ਅੱਜ ਹਰਿਆਣਾ ਵਿੱਚ ਆਮ ਆਦਮੀ ਦੀ ਆਸ ਅਤੇ ਇੱਛਾਵਾਂ ਪੂਰੀ ਹੋ ਰਹੀਆਂ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸਰਕਾਰ ਦਾ ਪਹਿਲਾ ਅਤੇ ਪ੍ਰਮੁੱਖ ਟੀਚਾ ਸਮਾਜ ਦੇ ਸਭ ਤੋਂ ਗਰੀਬ ਵਿਅਕਤੀ ਦੇ ਜੀਵਨ ਪੱਧਰ ਨੂੰ ਉੱਚਾ ਚੁਕਣਾ ਹੈ ਤਾਂ ਜੋ ਵਿਕਾਸ ਦਾ ਲਾਭ ਅੰਤਮ ਵਿਅਕਤੀ ਤੱਕ ਪਹੁੰਚੇ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸੰਤਾਂ-ਮਹਾਂਪੁਰਖਾਂ ਦੀ ਸਿੱਖਿਆਵਾਂ ਅੱਜ ਵੀ ਹਨ ਪ੍ਰਾਸੰਗਿਕ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀ ਸਾਰੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਤੀ ਦੀ ਕੁਸ਼ਲ ਪ੍ਰਧਾਨਗੀ ਹੇਠ 21ਵੀਂ ਸਦੀ ਦੇ ਵਿਕਸਿਤ ਭਾਰਤ ਦਾ ਨਿਰਮਾਣ ਕਰ ਰਹੇ ਹਨ, ਤਾਂ ਸੰਤ ਨਾਮਦੇਵ ਜੀ ਦੀ ਸਿੱਖਿਆਵਾਂ ਸਾਡੇ ਲਈ ਹੋਰ ਵੀ ਵੱਧ ਮਹੱਤਵਪੂਰਨ ਹੋ ਜਾਂਦੀ ਹਨ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜਦੋਂ ਦੇਸ਼ ਸਭਦਾ ਸਾਥ, ਸਭਦਾ ਵਿਕਾਸ, ਸਭਦਾ ਵਿਸ਼ਵਾਸ ਅਤੇ ਸਭਦਾ ਪ੍ਰਯਾਸ ਦੇ ਮੰਤਰ ਨਾਲ ਅੱਗੇ ਵੱਧ ਰਿਹਾ ਹੈ ਤਾਂ ਇਹ ਮੰਤਰ ਵੀ ਸੰਤ ਪਰੰਪਰਾ ਨਾਲ ਪ੍ਰੇਰਿਤ ਹੈ।

ਉਨ੍ਹਾਂ ਨੇ ਕਿਹਾ ਕਿ ਸੰਤ-ਮਹਾਂਤਮਾ, ਗੁਰੂ ਅਤੇ ਮਹਾਂਪੁਰਖ ਨਾ ਸਿਰਫ਼ ਸਾਡੀ ਅਮੁੱਲ ਵਿਰਾਸਤ ਹਨ ਸਗੋਂ ਸਾਡੀ ਪੇ੍ਰਰਣਾ ਵੀ ਹਨ। ਅਜਿਹੀ ਮਹਾਨ ਵਿਭੂਤਿਆਂ ਦੀ ਸਿੱਖਿਆਵਾਂ ਪੂਰੇ ਮਨੁੱਖੀ ਸਮਾਜ ਦੀ ਵਿਰਾਸਤ ਹਨ। ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਸਹੇਜਣ ਦੀ ਜਿੰਮੇਦਾੀ ਸਾਡੀ ਸਭ ਦੀ ਹੈ। ਇਸ ਲਈ ਸਰਕਾਰ ਵੱਲੋਂ ਸੰਤ-ਮਹਾਪੁਰੱਖ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਸੰਤਾਂ ਅਤੇ ਮਹਾਂਪੁਰਖਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਾਡਾ ਟੀਚਾ ਇਹ ਹੈ ਕਿ ਨਵੀਂ ਪੀਢੀ ਉਨ੍ਹਾਂ ਦੇ ਜੀਵਨ ਅਤੇ ਕੰਮਾਂ ਨਾਲ ਪ੍ਰੇਰਣਾ ਅਤੇ ਮਾਰਗਦਰਸ਼ਨ ਪ੍ਰਾਪਤ ਕਰਨ। ਇਸ ਪ੍ਰੋਗਰਾਮ ਦਾ ਆਯੋਜਨ ਵੀ ਇਸੇ ਯੋਜਨਾ ਤਹਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਹਾਂਪੁਰਖਾਂ ਨੇ ਜੋ ਸਮਾਨਤਾ ਦਾ ਸੰਦੇਸ਼ ਦਿੱਤਾ ਹੈ ਉਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਕਈ ਅਜਿਹੀ ਯੋਜਨਾਵਾਂ ਬਣਾਈ ਗਈਆਂ ਹਨ ਜਿਸ ਨਾਲ ਗਰੀਬ ਤੋਂ ਗਰੀਬ ਵਿਅਕਤੀ ਦਾ ਜੀਵਨ ਪੱਧਰ ਉੱਚਾ ਉਠ ਸਕੇ। ਰਾਜ ਸਰਕਾਰ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤਯੋਦਿਆ ਦੇ ਦਰਸ਼ਨ ‘ਤੇ ਚਲਦੇ ਹੋਏ ਅੰਤਯੋਦਿਆ ਅਭਿਆਨ ਵਿੱਚ ਉਨ੍ਹਾਂ ਪਰਿਵਾਰਾ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰ ਰਹੀ ਹੈ ਜੋ ਕਿਨ੍ਹਾਂ ਕਾਰਣਾਂ ਨਾਲ ਪਿਛੜ ਰਰਿ ਗਏ।

ਪਹਿਲਾਂ ਦੀ ਸਰਕਾਰਾਂ ਓਬੀਸੀ ਸਮਾਜ ਨੂੰ ਸਿਰਫ਼ ਵੋਟ ਬੈਂਕ ਲਈ ਇਸਤੇਮਾਲ ਕਰਦੀ ਸੀ

ਮੁੱਖ ਮੰਤਰੀ ਨੇ ਵਿਪੱਖ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 2014 ਤੋਂ ਓਬੀਸੀ ਕਮੀਸ਼ਨ ਹੀ ਨਹੀਂ ਸੀ। ਉਸ ਸਮੇ ਦੀ ਸਰਕਾਰ ਓਬੀਸੀ ਸਮਾਜ ਨੂੰ ਸਿਰਫ਼ ਵੋਟ ਬੈਂਕ ਲਈ ਇਸਤੇਮਾਲ ਕਰਦੀ ਸੀ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਕਦੇ ਨਹੀਂ ਮਿਲੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਓਬੀਸੀ ਕਮੀਸ਼ਨ ਬਣਾ ਕੇ ਓਬੀਸੀ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣ ਦਾ ਕੰਮ ਕੀਤਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗੇ੍ਰਸ ਨੇ ਗਰੀਬ ਵਿਅਕਤੀ ਦਾ ਹਮੇਸ਼ਾ ਸ਼ੋਸ਼ਣ ਕੀਤਾ ਹੈ। ਵੋਟ ਬੈਂਕ ਦੀ ਰਾਜਨੀਤੀ ਹੀ ਕੀਤੀ ਹੈ। ਹਰਿਆਣਾ ਵਿੱਚ ਸਾਲ 2013 ਵਿੱਚ ਕਾਂਗੇ੍ਰਸ ਸਰਕਾਰ ਨੇ ਗਰੀਬਾਂ ਨੂੰ 100-100 ਗਜ ਦੇ ਪਲਾਟ ਦੇਣ ਦੀ ਗੱਲ ਕੀਤੀ ਸੀ ਪਰ ਨਾ ਤਾਂ ਉਨ੍ਹਾਂ ਨੂੰ ਪਲਾਟ ਦੇ ਕਾਗਜ ਦਿੱਤੇ ਅਤੇ ਨਾ ਹੀ ਕਬਜਾ ਦਿੱਤਾ। ਉਹ ਲੋਕ ਦਰ-ਦਰ ਭਟਕ ਰਹੇ ਸਨ। ਸਾਡੀ ਸਰਕਾਰ ਆਉਣ ਤੋਂ ਬਾਅਦ ਸਾਨੂੰ ਉਨ੍ਹਾਂ ਲੋਕਾਂ ਨੂੰ ਪਲਾਟ ਦੇ ਕਾਗਜ ਵੀ ਦਿੱਤੇ ਅਤੇ ਕਬਜਾ ਵੀ ਦਿੱਤਾ।

ਮਹਾਂਪੁਰਖਾਂ ਦੇ ਸਮਾਨਤਾ ਦੇ ਸੰਦੇਸ਼ ਤੇ ਚਲਦੇ ਹੋਏ ਗਰੀਬ ਭਲਾਈ ਲਈ ਚਲਾਈ ਕਈ ਯੋਜਨਾਵਾਂ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਪਿਛੜਾ ਵਰਗ ਦੀ ਕੀ੍ਰਮੀਲੇਅਰ ਆਮਦਨ ਸੀਮਾ ਨੂੰ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕੀਤਾ ਹੈ। ਸ਼ਹਿਰੀ ਸਥਾਨਕ ਨਿਗਮਾਂ ਅਤੇ ਪੰਚਾਇਤੀ ਰਾਜ ਸੰਸਥਾਨਾਂ ਵਿੱਚ ਪਿਛੜਾ ਵਰਗ (ੲ) ਨੂੰ 8 ਫੀਸਦੀ ਰਿਜ਼ਰਵੇਸ਼ਨ ਦਿੱਤਾ ਗਿਆ ਹੈ। ਪਿਛੜਾ ਵਰਗ-ਬੀ ਨੂੰ ਪੰਚਾਇਤੀ ਰਾਜ ਸੰਸਥਾਨਾਂ ਅਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਰਿਜ਼ਰਵੇਸ਼ਨ ਦਿੱਤਾ ਹੈ। ਸਰਪੰਚ ਪਦ ਲਈ 5 ਫੀਸਦੀ ਅਤੇ ਹੋਰ ਅਹੁਦਿਆਂ ਲਈ ਉਨ੍ਹਾਂ ਦੀ ਜਨਸੰਖਿਆ ਦਾ 50 ਫੀਸਦੀ ਰਿਜ਼ਰਵੇਸ਼ਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਿਛੜੇ ਵਰਗਾਂ ਦੇ ਉਤਥਾਨ ਅਤੇ ਭਲਾਈ ਲਈ ਪਿਛੜਾ ਵਰਗ ਕਮੀਸ਼ਨ ਦਾ ਗਠਨ ਕੀਤਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਪਕੀ ਬੇਟੀ ਹਮਾਰੀ ਬੇਟੀ ਯੋਜਨਾ ਤਹਿਤ 5 ਲੱਖ 64 ਹਜ਼ਾਰ ਪਰਿਵਾਰਾਂ ਨੂੰ ਤਿਨ ਬੇਟਿਆਂ ਦੇ ਜਨਮ ਤੱਕ ਪ੍ਰਤੀ ਬੇਟੀ 21,000 ਰੁਪਏ ਦਿੱਤੇ ਗਏ ਹਨ। ਦੀਨਦਿਆਲ ਲਾਡੋ ਲਛਮੀ ਯੋਜਨਾ ਤਹਿਤ 20 ਲੱਖ ਭੈਣ-ਬੇਟਿਆਂ ਨੂੰ ਆਗਾਮੀ ਹਰਿਆਣਾ ਦਿਵਸ ਤੋਂ 2,100 ਰੁਪਏ ਦੀ ਆਰਥਿਕ ਮਦਦ ਦਾ ਲਾਭ ਦੇਣ ਜਾ ਰਹੇ ਹਨ। ਵੱਖ ਵੱਖ ਯੋਜਨਾਵਾਂ ਤਹਿਤ ਗਰੀਬ ਲੋਕਾਂ ਨੂੰ ਮਕਾਨ ਦਿੱਤੇ ਜਾ ਰਹੇ ਹਨ। ਹੁਣ ਤੱਕ 1,75,547 ਪਰਿਵਾਰਾਂ ਨੂੰ ਮਕਾਨ ਜਾਂ ਪਲਾਟ ਮਿਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਚਿਰਾਯੁ-ਆਯੁਸ਼ਮਾਨ ਯੋਜਨਾ ਤਹਿਤ ਹੁਣ ਤੱਕ 25 ਲੱਖ 39 ਹਜ਼ਾਰ ਮਰੀਜਾਂ ਦਾ 3,486 ਕਰੋੜ ਰੁਪਏ ਤੋਂ ਵੱਧ ਦਾ ਮੁਫ਼ਤ ਇਲਾਜ ਹੋਇਆ ਹੈ।

ਸੰਤ ਨਾਮਦੇਵ ਜੀ ਸਮਾਨਤਾ, ਏਕਤਾ ਅਤੇ ਭਗਵਾਨ ਭਗਤੀ ਦੇ ਪ੍ਰਤੀਕ ਸਨ-ਰਣਬੀਰ ਸਿੰਘ ਗੰਗਵਾ

ਲੋਕ ਨਿਰਮਾਣ ਅਤੇ ਜਨ ਸਿਹਤ ਇੰਜਿਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਸੰਤ ਨਾਮਦੇਵ ਜੀ ਮਹਾਰਾਜ ਜਿਹੇ ਮਹਾਨ ਸੰਤ, ਸਮਾਜ ਸੁਧਾਰਕ ਅਤੇ ਸਮਾਨਤਾ ਦੇ ਸੰਦੇਸ਼ਵਾਹਕ ਸਨ। ਸਾਡੇ ਸਾਰੇ ਸੰਤ-ਮਹਾਤਮਾ ਕਿਸੇ ਇੱਕ ਜਾਤੀ ਜਾਂ ਵਰਗ ਦੇ ਨਹੀਂ ਸਗੋਂ ਪੂਰੇ ਸਮਾਜ ਦੇ ਮਾਰਗਦਰਸ਼ਕ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਸੰਤ-ਮਹਾਤਮਾਵਾਂ ਦੀ ਜੈਯੰਤੀ ਨੂੰ ਸਰਕਾਰੀ ਪੱਧਰ ‘ਤੇ ਮਨਾਉਣ ਦੀ ਪਰੰਪਰਾ ਸਥਾਪਿਤ ਕੀਤੀ ਹੈ। ਸੰਤ ਕਬੀਰ ਦਾਸ, ਗੁਰੂ ਰਵਿਦਾਸ, ਭਗਵਾਨ ਵਿਸ਼ਵਕਰਮਾ, ਭਗਵਾਨ ਪਰਸ਼ੁਰਾਮ, ਸੰਤ ਧੰਨਾ ਭਗਤ ਜਿਹੇ ਕਈ ਮਹਾਂਪੁਰਖਾਂ ਦੀ ਜੈਯੰਤੀ ਹੁਣ ਪੂਰੇ ਸਨਮਾਨ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰ ਵਰਗ ਨੂੰ ਸਮਾਨ ਮੌਕੇ ਦੇਣ ਦਾ ਕੰਮ ਕੀਤਾ ਹੈ । ਪਿਛਲੀ ਸਰਕਾਰਾਂ ਵਿੱਚ ਜਿੱਥੇ ਪਿਛੜੇ ਅਤੇ ਵਾਂਝੇ ਸਮਾਜ ਦੇ ਲੋਕਾਂ ਨੂੰ ਨੌਕਰੀ ਦੇ ਮੇੌਕਿਆਂ ਤੋਂ ਵਾਂਝਾ ਰਖਿਆ ਜਾਂਦਾ ਸੀ, ਉੱਥੇ ਹੁਣ ਯੋਗਤਾ ਅਤੇ ਮੇਰਿਟ ਦੇ ਅਧਾਰ ‘ਤੇ ਨੌਕਰਿਆਂ ਦਿੱਤੀ ਜਾ ਰਹੀ ਹੈ। ਅੱਜ ਪਿਛੜੀ ਜਾਤੀਆਂ ਦੇ ਯੁਵਾ ਐਚਸੀਐਚ ਅਤੇ ਹੋਰ ਸ਼ਾਨਦਾਰ ਸੇਵਾਵਾਂ ਨਾਲ ਸਮਾਜ ਦਾ ਮਾਣ ਵਧਾ ਰਹੇ ਹਨ।

ਸ੍ਰੀ ਗੰਗਵਾ ਨੇ ਕਿਹਾ ਕਿ ਨਾਮਦੇਵ ਸਮਾਜ ਸਰਕਾਰ ਦੀ ਨੀਤੀਆਂ ਨਾਲ ਸਵੈ-ਮਾਣ ਅਤੇ ਸਵੈ-ਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਅਜਿਹੀ ਹੈ ਜਿਸ ਵਿੱਚ ਜਨਤਾ ਨੂੰ ਮੰਗਣ ਦੀ ਲੋੜ ਨਹੀ ਹੈ ਕਿਉਂਕਿ ਸਰਕਾਰ ਆਪ ਹਰੇਕ ਨਾਗਰਿਕ ਤੱਕ ਉਸ ਦਾ ਹੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ।

ਇਸ ਮੌਕੇ ‘ਤੇ ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਸਾਬਕਾ ਮੰਤਰੀ ਕੈਪਟਨ ਅਭਿਮਨਯੁ, ਸਾਬਕਾ ਮੰਤਰੀ ਡਾ. ਕਮਲ ਗੁਪਤਾ, ਹਿਸਾਰ ਦੇ ਮੇਅਰ ਸ੍ਰੀ ਪ੍ਰਵੀਣ ਪੋਪਲੀ, ਸ੍ਰੀ ਸਤਬੀਰ ਵਰਮਾ ਸਮੇਤ ਨਾਮਦੇਵ ਸਭਾ ਦੇ ਪਤਾਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੂਬੇ ਦੇ ਕੋਨੇ ਕੋਨੇ ਤੋਂ ਆਏ ਸਮਾਜ ਦੇ ਲੋਕ ਮੌਜ਼ੂਦ ਰਹੇ।

ਸੋਨ ਤਗਮਾ ਵਿਜੇਤਾ ਖਿਡਾਰੀ ਬਲਰਾਜ ਨੂੰ ਹਰਵਿੰਦਰ ਕਲਿਆਣ ਨੇ ਕੀਤਾ ਸ਼ਾਲ ਉਢਾ ਕੇ ਸਨਮਾਨਿਤ, ਉੱਜਵਲ ਭਵਿੱਖ ਦੀ ਕਾਮਨਾ ਕੀਤੀ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਅੱਜ ਘਰੌਂਡਾ ਹਲਕਾ ਦੇ ਪਿੰਡ ਕੈਮਲਾ ਵਿੱਚ ਏਸ਼ਿਅਨ ਰੋਇੰਗ ਚੈਂਪਿਅਨਸ਼ਿਪ 2025 ਵਿੱਚ ਸੋਨ ਤਗਮਾ ਜਿੱਤਣ ਵਾਲੇ ਬਲਰਾਜ ਪੰਵਾਰ ਨੂੰ ਸ਼ਾਲ ਉਢਾ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬਲਰਾਜ ਨੇ ਖੇਡ ਜਗਤ ਵਿੱਚ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ। ਇਸ ਦੇ ਲਈ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ। ਨਾਲ ਹੀ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉੱਮੀਦ ਜਤਾਈ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵੀਂ ਬੁਲੰਦਿਆਂ ਨੂੰ  ਛੌਏ।

ਵਰਣਯੋਗ ਹੈ ਕਿ ਬਲਰਾਜ ਪੰਵਾਰ ਜ਼ਿਲ੍ਹਾ ਕਰਨਾਲ ਦੇ ਪਿੰਡ ਕੈਮਲਾ ਦੇ ਰਹਿਣ ਵਾਲੇ ਹਨ। ਉਹ ਪੇਰਿਸ 2024 ਸਮਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤ ਦੇ ਇੱਕ ਮਾਤਰ ਨੌਕਾਯਨ ਖਿਡਾਰੀ ਸਨ ਅਤੇ ਉਨ੍ਹਾਂ ਨੇ ਪੁਰਖ ਏਕਲ ਕੰਪੀਟਿਸ਼ਨ ਵਿੱਚ ਹਿੱਸਾ ਲਿਆ। ਓਲੰਪਿਕ ਵਿੱਚ ਉਨ੍ਹਾਂ ਨੇ ਕੁਲ੍ਹ ਮਿਲਾ ਕੇ 23ਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਨੌਕਾਯਨ 2020 ਵਿੱਚ ਸ਼ੁਰੂ ਕੀਤੀ ਸੀ। ਉਹ ਭਾਰਤੀ ਸੇਨਾ ਵਿੱਚ ਸੇਵਾ ਕਰਦਾ ਹੈ।

ਰਾਜਪਾਲ ਪ੍ਰੋਫ਼ੈਸਰ ਅਸ਼ੀਮ ਕੁਮਾਰ ਮ੍ਰਿਤਕ ਏ.ਐਸ.ਆਈ. ਸੰਦੀਪ ਕੁਮਾਰ ਲਾਠਰ ਦੇ ਘਰ ਜੁਲਾਨਾ ਪਹੁੰਚੇ ਅਤੇ ਪਰਿਵਾਰ ਦੇ ਲੋਕਾਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ  ( ਜਸਟਿਸ ਨਿਊਜ਼ )

-ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਅਸ਼ੀਮ ਕੁਮਾਰ ਘੋਸ਼ ਹਾਲ ਹੀ ਵਿੱਚ ਪਰਮਾਤਮਾ ਤੋਂ ਵਿਛੜੀ ਆਤਮਾ ਏ.ਐਸ.ਆਈ. ਸੰਦੀਪ ਕੁਮਾਰ ਲਾਠਰ ਦੇ ਘਰ ਜੁਲਾਨਾ ਪਹੁੰਚ ਕੇ ਦੁੱਖ ਵਿੱਚ ਡੂਬੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਸੰਦੀਪ ਕੁਮਾਰ ਲਾਠਰ ਦੀ ਮਾਤਾ ਸ੍ਰੀਮਤੀ ਇੰਦਰਾਵਤੀ, ਪਤਨੀ ਸ੍ਰੀਮਤੀ ਸੰਤੋਸ਼, ਪੁਤਰ ਵਿਹਾਨ, ਬੇਟੀ ਰੂਪਕ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਦਿਲਾਸਾ ਦਿੱਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਧੀਰਜ ਬਣਾਏ ਰੱਖਣ ਦੀ ਅਪੀਲ ਕੀਤੀ।

ਰਾਜਪਾਲ ਨੇ ਇਸ ਮੌਕੇ ‘ਤੇ ਮ੍ਰਿਤਕ ਦੇ ਬੱਚਿਆਂ ਦੀ ਸਿੱਖਿਆ ਲਈ ਢਾਈ ਲੱਖ ਰੁਪਏ ਦੀ ਆਰਥਿਕ ਮਦਦ ਪ੍ਰਦਾਨ ਕਰਨ ਲਈ ਵੀ ਕਿਹਾ। ਉਨਾਂ੍ਹ ਨੇ ਕਿਹਾ ਕਿ ਸੂਬੇ ਦਾ ਮੁਖਿਆ ਹੋਣ ਦੇ ਨਾਤੇ ਵਿਛੜੀ ਆਤਮਾ ਸੰਦੀਪ ਦੇ ਦੇਹਾਂਤ ਤੋਂ ਉਨ੍ਹਾਂ ਨੂੰ ਵਿਅਕਤੀਗਤ ਤੌਰ ‘ਤੇ ਵੀ ਢੰਗੀ ਚੋਟ ਪਹੁੰਚੀ ਹੈ, ਕਿਉਂਕਿ ਸੰਦੀਪ ਜਿਹੇ ਅਧਿਕਾਰੀ ਰਾਜ ਦੀ ਸੇਵਾ ਭਾਵਨਾ ਦੇ ਪ੍ਰਤੀਕ ਹੁੰਦੇ ਹਨ।

ਰਾਜਪਾਲ ਨੇ ਕਿਹਾ ਕਿ ਸੰਦੀਪ ਕੁਮਾਰ ਲਾਠਰ ਦੇ ਦੇਹਾਂਤ ਨਾਲ ਸਮਾਜ ਨੇ ਇੱਕ ਮਿਹਨਤੀ, ਇਮਾਨਦਾਰ ਅਤੇ ਸਮਰਪਿਤ ਵਿਅਕਤੀ ਨੂੰ ਖੋਹ ਦਿੱਤਾ ਹੈ। ਪੁਲਿਸ ਵਿਭਾਗ ਨੂੰ ਵੀ ਉਨ੍ਹਾਂ ਦੇ ਜਾਣ ਨਾਲ ਕਦੇ ਵੀ ਪੂਰੀ ਹੋਣ ਵਾਲੀ ਕਮੀ ਹੈ।  ਉਨ੍ਹਾਂ ਨੇ ਭਗਵਾਨ ਅੱਗੇ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਥਨਾ ਕੀਤੀ।

ਇਸ ਮੌਕੇ ‘ਤੇ ਰਾਜਪਾਲ ਨਾਲ ਉਨ੍ਹਾਂ ਦੀ ਪਤਨੀ ਸ੍ਰੀਮਤੀ ਮਿਤਰਾ ਘੋਸ਼ ਵੀ ਮੌਜ਼ੂਦ ਰਹੀ।

 

 

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin