ਮੋਗਾ (ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਉਪ ਮੰਡਲ ਮੈਜਿਸਟਰੇਟ, ਬਾਘਾਪੁਰਾਣਾ ਸ੍ਰ ਬੇਅੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸਟਬਲ ਬਰਨਿੰਗ ਨੂੰ ਰੋਕਣ ਲਈ ਲਗਾਏ ਗਏ ਨੋਡਲ ਅਫਸਰ ਅਤੇ ਸਮੂਹ ਕਲਸਟਰ ਅਫਸਰਾਂ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਾਘਾਪੁਰਾਣਾ ਦੇ ਦਫਤਰ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਮੂਹ ਹਾਜਰੀਨ ਨੂੰ ਐਸ.ਡੀ.ਐਮ. ਬਾਘਾਪੁਰਾਣਾ ਨੇ ਹਦਾਇਤ ਕੀਤੀ ਕਿ ਇਸ ਕੰਮ ਤੇ ਲਗਾਇਆ ਗਿਆ ਸਾਰਾ ਅਮਲਾ ਖੇਤਾਂ ਵਿੱਚ ਰਹੇਗਾ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇ।
ਉਹਨਾਂ ਕਿਹਾ ਕਿ ਸਬ ਡਵੀਜਨ ਪੱਧਰ ਤੇ ਬਣਾਏ ਗਏ ਕੰਟਰੋਲ ਰੂਮ ਸ੍ਰੀ ਜਸਵੰਤ ਸਿੰਘ ਮੋਬਾਇਲ ਨੰਬਰ 70090-34364 ਸ੍ਰੀ ਮਨਪ੍ਰੀਤ ਸਿੰਘ 90239-95707 ਬਾਰੇ ਜਾਣਕਾਰੀ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਤੀ ਜਾਵੇ ਜਿੱਥੇ ਉਹ ਲੋੜੀਦੀ ਮਸ਼ੀਨਰੀ ਸਬੰਧੀ ਜਾਣਕਾਰੀ ਅਤੇ ਮਸ਼ੀਨਰੀ ਪ੍ਰਾਪਤ ਕਰ ਸਕਦੇ ਹਨ ਤਾਂ ਜੋ ਉਪਲਬਧ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ।

ਸ੍ਰੀ ਮਨਮੋਹਿਤ ਕੁਮਾਰ, ਐਸ.ਡੀ.ਓ. ਪ੍ਰਦੂਸਣ ਕੰਟਰੋਲ ਬੋਰਡ ਬਾਘਾਪੁਰਾਣਾ ਨੇ ਵੀ ਨੋਡਲ ਅਫਸਰਾਂ ਅਤੇ ਕਲਸਟਰ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਸਰਕਾਰ ਦੀਆਂ ਹਦਾਇਤਾਂ ਤੋਂ ਉਲਟ ਜਾ ਕੇ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਡਾ. ਖੁਸ਼ਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਾਘਾਪੁਰਾਣਾ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਹਵਾ ਅਤੇ ਮਿੱਟੀ ਪ੍ਰਦੂਸਿਤ ਹੁੰਦੀ ਹੈ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਅਤੇ ਡਾ. ਰੰਚਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਬਾਘਾਪੁਰਾਣਾ ਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਬੱਚਿਆਂ ਅਤੇ ਬਜੁਰਗਾਂ ਨੂੰ ਆਉਂਦੀਆਂ ਸਾਹ ਅਤੇ ਹੋਰ ਬਿਮਾਰੀਆਂ ਬਾਰੇ ਜਾਣੂੰ ਕਰਵਾਇਆ।
Leave a Reply