ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਡੇਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ

ਲੁਧਿਆਣਾ  (ਜਸਟਿਸ ਨਿਊਜ਼)
ਅੱਜ ਕਿਰਤ ਕਲਾ ਅਤੇ ਸ਼ਿਲਪ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਬਾਬਾ ਵਿਸ਼ਵਕਰਮਾ ਫਾਊਂਡੇਸ਼ਨ ਵੱਲੋਂ ਜੈਮਲ ਰੋਡ, ਜਨਤਾ ਨਗਰ ਚੌਂਕ ਬਾਬਾ ਵਿਸ਼ਵਕਰਮਾ ਪਾਰਕ ਵਿਖੇ ਸਰਪ੍ਰਸਤ ਚਰਨਜੀਤ ਸਿੰਘ ਵਿਸ਼ਵਕਰਮਾ, ਚੇਅਰਮੈਨ ਅਮਰੀਕ ਸਿੰਘ ਘੜਿਆਲ, ਪ੍ਰਧਾਨ ਰਣਜੀਤ ਸਿੰਘ ਮਠਾੜੂ, ਕਨਵੀਨਰ ਰਣਧੀਰ ਸਿੰਘ ਦਹੇਲੇ, ਮੀਤ ਪ੍ਰਧਾਨ ਜਗਦੀਪ ਸਿੰਘ ਲੋਟੇ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਸਤਿਕਾਰ ਮਨਾਇਆ ਗਿਆ। ਇਸ ਸਮੇਂ ਫਾਊਂਡੇਸ਼ਨ ਵੱਲੋਂ ਹਵਨ ਯੱਗ ਵੀ ਕਰਵਾਇਆ ਗਿਆ। ਇਸ ਮੌਕੇ ਸਮਾਗਮ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ ਅਤੇ ਕ੍ਰਿਸ਼ਨ ਕੁਮਾਰ ਬਾਵਾ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਸਮੇਂ ਸ. ਸੌਂਦ ਅਤੇ ਵਿਧਾਇਕ ਸਿੱਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਾਬਾ ਵਿਸ਼ਵਕਰਮਾ ਜੀ ਵਿਗਿਆਨ ਅਤੇ ਕਲਾ ਕਿਰਤ ਦੇ ਦੇਵਤਾ ਦੇ ਰੂਪ ਵਜੋਂ ਜਾਣੇ ਜਾਂਦੇ ਹਨ। ਜਿਸ ਪਾਸੇ ਨਜ਼ਰ ਮਾਰੀਏ ਤਾਂ ਸ੍ਰਿਸ਼ਟੀ ਦੇ ਸਿਰਜਣਹਾਰ ਬਾਬਾ ਵਿਸ਼ਵਕਰਮਾ ਜੀ ਦੀ ਕਲਾ ਹੀ ਦਿਖਾਈ ਦਿੰਦੀ ਹੈ। ਹੁਨਰ ਵਿਕਾਸ ਨੂੰ ਸਮਰਥਨ ਦੇਣਾ ਭਗਵਾਨ ਵਿਸ਼ਵਕਰਮਾ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਹੋਵੇਗੀ। ਉਹਨਾਂ ਲੋਕਾਂ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨੌਕਰੀਆਂ ਦੇ ਨਵੇਂ ਮੌਕੇ ਹਾਸਲ ਕਰਨ ਲਈ ਆਪਣੀ ਕਾਬਲੀਅਤ ਨੂੰ ਨਿਖਾਰਨ। ਉਹਨਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਨ੍ਹਾਂਬਾਬਾ ਵਿਸ਼ਵਕਰਮਾ ਪਾਰਕ ਵਿਖੇ ਭਵਨ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਸਮੇਂ ਮੇਅਰ ਇੰਦਰਜੀਤ ਕੌਰ ਨੇ ਰਾਮਗੜੀਆ ਭਵਨ ਬਣਾਉਣ ਲਈ ਜਗਾਂ ਦੇਣ ਦਾ ਸੂਬਾ ਸਰਕਾਰ ਤੋਂ ਗ੍ਰਾਂਟ ਦਿਵਾਉਣ ਦਾ ਭਰੋਸਾ ਦਵਾਇਆ।
ਇਸ ਸਮੇਂ ਫਾਊਂਡੇਸ਼ਨ ਵੱਲੋਂ 7 ਵੱਖ-ਵੱਖ ਸ਼ਖਸ਼ੀਅਤਾਂ ਜਿਹਨਾਂ ਵਿੱਚ ਬਲਜੀਤ ਸਿੰਘ ਗਹੀਰ, ਰਾਜਵਿੰਦਰ ਸਿੰਘ ਲੋਟੇ, ਪਰਮਿੰਦਰ ਸਿੰਘ ਸੋਮਾ, ਗੁਰਸੇਵਕ ਸਿੰਘ ਅੰਬਰ, ਮਨਮੋਹਨ ਸਿੰਘ ਕ੍ਰਿਸਟਲ, ਅਮਰੀਕ ਸਿੰਘ ਜੈਮਲ, ਦੇਵਗਨ ਫੈਮਿਲੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਸੁਰਜੀਤ ਸਿੰਘ ਲੋਟੇ, ਇੰਦਰਜੀਤ ਸਿੰਘ ਨਵਯੁਗ, ਮਨੀਸ਼ਾ ਕਪੂਰ ਪ੍ਰਧਾਨ ਆਮ ਆਦਮੀ ਪਾਰਟੀ, ਸੋਹਣ ਸਿੰਘ ਗੋਗਾ ਕੌਂਸਲਰ,  ਯੂਥ ਪ੍ਰਧਾਨ ਅਰਸ਼ਦੀਪ ਸਿੰਘ ਬਿੱਲਾ, ਸੁਖਵਿੰਦਰ ਸਿੰਘ ਜਗਦੇਵ, ਡਾ. ਜਗਤਾਰ ਸਿੰਘ ਧੀਮਾਨ ਅਤੇ ਸਰੂਪ ਸਿੰਘ ਮਠਾੜੂ ਆਦਿ ਹਾਜ਼ਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin