ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ/////////////////ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਘਟਨਾ ਮਿਤੀ 7-10-2025 ਦੀ ਦੇਰ ਰਾਤ ਨੂੰ ਵਾਪਰੀ ਸੀ, ਜਦੋਂ 5-6 ਅਣਪਛਾਤੇ ਵਿਅਕਤੀਆਂ ਨੇ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਜਬੀਰ ਸਿੰਘ ਦੇ ਘਰ ਹਥਿਆਰਬੰਦ ਡਕੈਤੀ ਕੀਤੀ। ਮੁਲਜ਼ਮ ਪੁਲਿਸ ਦੀਆਂ ਪੱਗਾਂ ਪਹਿਨੇ ਹੋਏ ਸਨ, ਘਟਨਾ ਦੌਰਾਨ ਉਨ੍ਹਾਂ ਨੇ ਘਰ ਵਿੱਚ ਰੱਖੇ ਹੈਲਪਰ ਨੂੰ ਬੰਨ੍ਹ ਦਿੱਤਾ। ਫ਼ਿਰ ਉਨ੍ਹਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ₹50,000 ਨਕਦੀ ਅਤੇ ਦੋ ਸੋਨੇ ਦੀਆਂ ਅੰਗੂਠੀਆਂ ਲੁੱਟ ਲਈਆਂ।
ਜਿਸ ਤੇ ਮੁਕੱਦਮਾਂ ਨੰਬਰ 140 ਮਿਤੀ 8-10-2025 ਅਧੀਨ ਧਾਰਾ 310(2), 331(4), 324(4), 351(1), 115(2), 125 ਬੀਐਨਐਸ ਅਤੇ 25, 27/54/59 ਅਸਲਾ ਐਕਟ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ।
ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ, ਤੁਰੰਤ ਜਾਂਚ ਸ਼ੁਰੂ ਕੀਤੀ। ਨਿਰੰਤਰ ਯਤਨਾਂ ਨਾਲ, ਪੁਲਿਸ ਟੀਮ ਨੇ 16-10-2025 ਨੂੰ ਹਿਮਾਚਲ ਪ੍ਰਦੇਸ਼ ਅਤੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਇਲਾਕਿਆਂ ਤੋਂ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕੀਤਾ। ਕਾਰਵਾਈ ਦੌਰਾਨ ਅਪਰਾਧ ਵਿੱਚ ਵਰਤੇ ਗਏ ਤਿੰਨ ਹਥਿਆਰ ਅਤੇ ਦੋ ਕਾਰਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤੀਆਂ ਗਈਆਂ।
ਬਾਕੀ ਸ਼ੱਕੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫ਼ੜਨ ਲਈ ਹੋਰ ਜਾਂਚ ਜਾਰੀ ਹੈ।
ਇਹਨਾਂ ਕੋਲੋ 3 ਪਿਸਤੌਲ (ਦੋ ਪਿਸਤੌਲ .32 ਬੋਰ ਅਤੇ ਇੱਕ ਪਿਸਤੌਲ .30 ਬੋਰ), 2 ਕਾਰਾਂ (1 ਕਰੇਟਾ ਅਤੇ 1 ਸਕਾਰਪੀਓ ਐਨ) ਬ੍ਰਾਮਦ ਕੀਤੀਆਂ ਗਈਆਂ ਤੇ ਜਤਿੰਦਰ ਸਿੰਘ ਉਰਫ਼ ਸਿਮੂ ਵਾਸੀ ਪਿੰਡ ਪਲਾਸੌਰ, ਥਾਣਾ ਸਿਟੀ, ਤਰਨਤਾਰਨ(ਉਮਰ: 28 ਸਾਲ, ਸਿੱਖਿਆ: 5ਵੀਂ ਜਮਾਤ, ਇਸ ਤੇ ਪਹਿਲਾਂ ਮੁਕੱਦਮਾਂ ਨੰਬਰ 25/2024 ਅਧੀਨ 21 ਐਨਡੀਪੀਐਸ ਐਕਟ ਥਾਣਾ ਖਿਲਚੀਆਂ ਵਿੱਚ ਦਰਜ ਹੈ), ਵਿਕਰਮਜੀਤ ਸਿੰਘ ਉਰਫ਼ ਵਿੱਕੀ ਵਾਸੀ ਮਹੱਲਾ ਨਾਨਕਸਰ, ਤਰਨ ਤਾਰਨ (ਉਮਰ. 26 ਸਾਲ, ਸਿੱਖਿਆ: 10+2, ਇਸ ਤੇ ਪਹਿਲਾਂ 9 ਮੁਕੱਦਮੇ ਦਰਜ ਹਨ), ਅਤੇ ਮਨਦੀਪ ਸਿੰਘ ਉਰਫ਼ ਬੁੱਧੂ ਵਾਸੀ ਪਿੰਡ ਤਾਰਾਗੜ੍ਹ, ਥਾਣਾ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ( ਉਮਰ: 25 ਸਾਲ, ਸਿੱਖਿਆ: 10+2, ਇਸ ਤੇ ਪਿਛਲੇ 8 ਮੁਕੱਦਮੇਂ ਦਰਜ਼ ਹਨ) ਇਹਨਾਂ ਸਾਰੀਆਂ ਨੂੰ ਮਿਤੀ 16-10-2025, ਨੂੰ ਨੇੜੇ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮੌਕੇ ਰਵਿੰਦਰ ਪਾਲ ਸਿੰਘ, ਡੀ.ਸੀ.ਪੀ./ਡਿਟੈਕਟਿਵ, ਜਗਬਿੰਦਰ ਸਿੰਘ, ਏ.ਡੀ.ਸੀ.ਪੀ./ਡਿਟੈਕਟਿਵ, ਸਿਰੀਵੇਨੇਲਾ, ਏ.ਡੀ.ਸੀ.ਪੀ.-2, ਹਰਮਿੰਦਰ ਸਿੰਘ ਏ.ਸੀ.ਪੀ./ਡਿਟੈਕਟਿਵ, ਰਿਸ਼ਭ ਭੋਲਾ ਏ.ਸੀ.ਪੀ ਨਾਰਥ, ਇੰਸਪੈਕਟਰ. ਰੋਬਿਨ ਹੰਸ, ਐਸਐਚਓ ਥਾਣਾ ਰਣਜੀਤ ਐਵੀਨਿਊ ਅਤੇ ਐਸ.ਆਈ ਰਵੀ ਕੁਮਾਰ ਸਿੰਘ, ਇੰਚਾਰਜ਼ ਸੀ.ਆਈ.ਏ ਸਟਾਫ਼-2 ਅੰਮ੍ਰਿਤਸਰ ਹਾਜ਼ਰ ਸਨ।
Leave a Reply