ਪੀਆਈਬੀ ਦੁਆਰਾ ਕਿਨੌਰ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਾਰਤਾ ਦਾ ਆਯੋਜਨ

ਕਿਨੌਰ/ਸ਼ਿਮਲਾ/ਚੰਡੀਗੜ੍ਹ  (ਜਸਟਿਸ ਨਿਊਜ਼ )

ਹਿਮਾਚਲ ਪ੍ਰਦੇਸ਼ ਦੇ ਕਿਨੌਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਭਰੋਸੇਯੋਗ ਸੂਚਨਾਵਾਂ ਲਈ ਵਾਰਤਾ ਜਿਹੇ ਜਿਲ੍ਹਾ ਪੱਧਰ ‘ਤੇ ਆਊਟਰੀਚ ਪ੍ਰੋਗਰਾਮਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਸ  ਰਾਹੀਂ ਨਾ ਸਿਰਫ਼ ਸਹੀ ਸੂਚਨਾਵਾਂ ਦਾ ਰਾਹ ਪੱਧਰਾ ਹੁੰਦਾ ਹੈ ਸਗੋਂ ਪ੍ਰਸ਼ਾਸਨ ਅਤੇ ਮੀਡੀਆ ਦਰਮਿਆਨ ਸਹਿਜ ਸੰਵਾਦ ਦਾ ਪੁਲ ਵੀ ਕਾਇਮ ਹੁੰਦਾ ਹੈ। ਸ਼੍ਰੀ ਸ਼ਰਮਾ ਨੇ ਅੱਜ ਰਿਕਾਂਗ ਪਿਓ ਵਿੱਚ ਪੱਤਰ ਸੂਚਨਾ, ਦਫ਼ਤਰ,

ਸ਼ਿਮਲਾ ਅਤੇ ਚੰਡੀਗੜ੍ਹ ਦੁਆਰਾ ਨਸ਼ਾ ਮੁਕਤ ਭਾਰਤ ਅਭਿਆਨ, ਕਬਾਇਲੀ ਵਿਕਾਸ, ਸਵੱਛਤਾ, ਆਫ਼ਤ ਪ੍ਰਬੰਧਨ ਅਤੇ ਵਣ ਪ੍ਰਬੰਧਨ ਵਿਸ਼ੇ ‘ਤੇ ਆਯੋਜਿਤ ਸੂਚਨਾ, ਸੰਚਾਰ ਅਤੇ ਮੀਡੀਆ ਤਾਲਮੇਲ ‘ਤੇ ਕੇਂਦ੍ਰਿਤ ਵਾਰਤਾ ਪ੍ਰੋਗਰਾਮ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੰਬੋਧਨ ਕਰ ਰਹੇ ਸਨ।

ਪ੍ਰੋਗਰਾਮ ਵਿੱਚ ਕਿਨੌਰ ਜ਼ਿਲ੍ਹੇ ਦੇ ਸੁਪਰੀਡੈਂਟ ਆਫ਼ ਪੁਲਿਸ ਸ਼੍ਰੀ ਅਭਿਸ਼ੇਕ ਸੇਕਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਇਸ ਦੌਰਾਨ ਕੇਂਦਰ ਸਰਕਾਰ ਦੇ ਨਸ਼ਾ ਮੁਕਤ ਅਭਿਆਨ ਦੇ ਤਹਿਤ ਵਰਕਸ਼ੌਪ ਵਿੱਚ ਮੌਜੂਦ ਯੁਵਾਵਾਂ ਅਤੇ ਮੀਡੀਆ ਕਰਮੀਆਂ ਨੂੰ ਨਸ਼ੇ ਦੇ ਖਿਲਾਫ ਸਹੁੰ ਚੁੱਕੀ ਗਈ।

ਇਸ ਤੋਂ ਪਹਿਲਾਂ ਵਰਕਸ਼ੌਪ ਦੀ ਸ਼ੁਰੂਆਤ ਕਰਦੇ ਹੋਏ ਪੀਆਈਬੀ ਸ਼ਿਮਲਾ ਦੇ  ਪ੍ਰਮੁੱਖ ਸੰਜੀਵ ਸ਼ਰਮਾ ਨੇ ਵਾਰਤਾ ਪ੍ਰੋਗਰਾਮ ਦੇ ਉਦੇਸ਼ਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਵਰਕਸ਼ੌਪ ਮੀਡੀਆ ਅਤੇ ਸਰਕਾਰ ਦਰਮਿਆਨ ਪੁਲ ਦਾ ਕੰਮ ਕਰਦੀ ਹੈ। ਇਸ ਮੌਕੇ ‘ਤੇ ਪੀਆਈਬੀ, ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਅਹਿਮਦ ਖਾਨ ਨੇ ਸੂਚਨਾ ਪ੍ਰਸਾਰਣ ਮੰਤਰਾਲੇ ਦੀਆਂ ਵੱਖ-ਵੱਖ ਇਕਾਈਆਂ ਦੀ ਕਾਰਜਪ੍ਰਣਾਲੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪੀਆਈਬੀ ਦੀ ਖੋਜ ਇਕਾਈ ਦੁਆਰਾ ਵੱਖ-ਵੱਖ ਵਿਸ਼ਿਆਂ ‘ਤੇ ਕੀਤੇ ਜਾ ਰਹੇ ਵਿਸ਼ਲੇਸ਼ਣ ਅਤੇ ਤੱਥ ਪੂਰਨ ਸੂਚਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਇਨ੍ਹਾਂ ਵਿਸ਼ਲੇਸ਼ਕਾਂ ਤੋਂ ਮਹੱਤਵਪੂਰਨ ਭਰੋਸੇਯੋਗ ਅੰਕੜਿਆਂ ਅਤੇ ਜਾਣਕਾਰੀਆਂ ਦੀ ਵਰਤੋਂ ਆਪਣੇ ਲੇਖ ਅਤੇ ਸਮਾਚਾਰ ਲੇਖ ਵਿੱਚ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।

ਵਰਕਸ਼ੌਪ ਦਾ ਉਦਘਾਟਨ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ ਨੇ ਪੀਆਈਬੀ ਦੀ ਭਰੋਸੇਯੋਗਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੀਆਈਬੀ ਦੇ ਜ਼ਰੀਏ ਨਾ ਸਿਰਫ਼ ਉਨ੍ਹਾਂ ਨੂੰ ਆਪਣੇ ਕਰੀਅਰ ਦੌਰਾਨ ਮਦਦ ਮਿਲੀ ਹੈ ਸਗੋਂ ਜਦੋਂ ਵੀ ਭਰੋਸੇਮੰਦ ਸੂਚਨਾਵਾਂ ਦੀ ਜ਼ਰੂਰਤ ਪੈਂਦੀ ਹੈ ਪੀਆਈਬੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸੁਪਰੀਡੈਂਟ ਆਫ਼ ਪੁਲਿਸ ਅਭਿਸ਼ੇਕ ਸੇਕਰ ਨੇ ਆਫ਼ਤ ਪ੍ਰਬੰਧਨ ਵਿਸ਼ੇ ‘ਤੇ ਆਪਣੇ ਸੰਬੋਧਨ ਵਿੱਚ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਵ੍ਹਾਟਸਐਪ ਪੱਤਰਕਾਰੀ ਕਰਨ ਤੋਂ ਬੱਚਣ ਅਤੇ ਜਿੰਮੇਦਾਰ ਜਰਨਲਿਜ਼ਮ ਦਾ ਪਾਲਣ ਕਰਨ ਅਤੇ ਖਬਰਾਂ ਨੂੰ ਸਨਸਨੀਖੇਜ਼ ਬਣਾਉਣ ਦੇ ਸਥਾਨ ‘ਤੇ ਭਰੋਸੇਯੋਗ ਜਾਣਕਾਰੀ ਪ੍ਰਸਾਰਿਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਤੱਥਾਂ ਦੀ ਪੜਚੋਲ ਕੀਤੇ ਬਿਨਾ ਖਬਰਾਂ ਪ੍ਰਸਾਰਿਤ ਕਰਨ ਨਾਲ ਨਾ ਸਿਰਫ਼ ਭੁਲੇਖੇ ਦੀ ਸਥਿਤੀ ਬਣਦੀ ਹੈ ਸਗੋਂ ਪ੍ਰਸ਼ਾਸਨ ਨੂੰ ਸਥਿਤੀ ਸੰਭਾਲਣ ਲਈ ਬਹੁਤ ਮਸ਼ਕੱਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਟੂਰਿਜ਼ਮ ਤੋਂ ਲੈ ਕੇ ਹੋਰ ਖੇਤਰਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਵਿੱਚ ਮੀਡੀਆ ਅਤੇ ਜਨਤਕ ਭਾਗੀਦਾਰੀ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਕਿਨੌਰ ਦੇ ਚੀਫ ਮੈਡੀਕਲ ਅਫ਼ਸਰ, ਡਾ. ਰਾਕੇਸ਼ ਕੁਮਾਰ ਨੇਗੀ ਨੇ ਤੰਬਾਕੂ ਮੁਕਤ ਯੁਵਾ ਅਭਿਆਨ 3.0 ਅਤੇ ਨਸ਼ਾ ਮੁਕਤ ਭਾਰਤ ਅਭਿਆਨ ਵਿਸ਼ੇ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਂਸਰ ਅਤੇ ਟੀਬੀ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਜਾਂ ਇਸ ਨਾਲ ਜੁੜੇ ਉਤਪਾਦ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ 50 ਫੀਸਦੀ ਅਚਨਚੇਤ (ਬੇਵਕਤੀ) ਮੌਤਾਂ ਤੰਬਾਕੂ ਦੀ ਵਜ੍ਹਾ ਨਾਲ ਹੋ ਰਹੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਕੋਟਪਾ (COTPA) ਐਕਟ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਕਾਲਜਾਂ ਤੋਂ ਲੈ ਕੇ ਹਰ ਪੱਧਰ ‘ਤੇ ਨੌਜਵਾਨਾਂ ਨੂੰ ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀਆਂ ਨੂੰ ਇਸ ਬਾਰੇ ਜਾਗਰੂਕ ਰਹਿਣਾ ਚਾਹੀਦਾ ਹੈ।

ਵਾਰਤਾ ਦੌਰਾਨ, ਸਵੱਛਤਾ ਅਭਿਆਨ ‘ਤੇ ਆਪਣੇ ਸੰਬੋਧਨ ਵਿੱਚ ਕਲਪਾ ਦੇ ਐੱਸਡੀਐੱਮ ਅਮਿਤ ਕਲਥਾਈਕ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਇਓ ਮੈਡੀਕਲ ਅਤੇ ਈ-ਵੇਸਟ ਦੇ ਲਾਗੂ ਕਰਨ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 700 ਤੋਂ 800 ਕਿਲੋ ਗਿੱਲਾ ਕਚਰਾ ਨਿਕਲ ਰਿਹਾ ਹੈ ਜਦਕਿ ਸੁੱਕੇ ਕਚਰੇ ਦੀ ਮਾਤਰਾ ਵਧ ਕੇ 1000 ਤੋਂ 1200 ਕਿਲੋ ਤੱਕ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਸਵੱਛਤਾ ਅਭਿਆਨ ਵਿੱਚ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਸਾਨੂੰ ਆਪਣੇ-ਆਪਣੇ ਪੱਧਰ ‘ਤੇ ਇਸ ਅਭਿਆਨ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਚਰੇ ਨੂੰ ਵੱਖ-ਵੱਖ ਕਰਕੇ ਉਸ ਤੋਂ ਲੱਖਾਂ ਰੁਪਏ ਦੀ ਕਮਾਈ ਵੀ ਕੀਤੀ ਹੈ।

ਕਿਨੌਰ ਦੇ ਪ੍ਰੋਜੈਕਟ ਅਧਿਕਾਰੀ ਘਣਸ਼ਿਆਮ ਦਾਸ ਸ਼ਰਮਾ ਨੇ ਕਬਾਇਲੀ ਵਿਕਾਸ ਪ੍ਰੋਗਰਾਮ ਬਾਰੇ ਆਪਣੇ ਸੰਬੋਧਨ ਵਿੱਚ ਕਬਾਇਲੀਆਂ ਦੀ ਭਲਾਈ ਲਈ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਜ ਸਰਕਾਰ ਦੇ ਬਜਟ ਦਾ 9 ਫੀਸਦੀ ਹਿੱਸਾ ਕਬਾਇਲੀ ਵਿਕਾਸ ਯੋਜਨਾ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਕਿਨੌਰ ਜ਼ਿਲ੍ਹੇ ਵਿੱਚ ਇਸ 9 ਫੀਸਦਾ ਦਾ  30% ਹਿੱਸਾ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਆਦਿ ਕਰਮਯੋਗੀ ਅਭਿਆਨ ਦਾ ਜ਼ਿਕਰ ਕਰਦਿਆਂ ਦੱਸਿਆਂ ਕਿ ਪਹਿਲਾਂ ਵਿਕਾਸ ਦੀਆਂ ਯੋਜਨਾਵਾਂ ਕੇਂਦਰੀ ਪੱਧਰ ‘ਤੇ ਤਿਆਰ ਹੁੰਦੀਆਂ ਸਨ ਪਰ ਹੁਣ ਪਿੰਡਾਂ ਵਿੱਚ ਆਦਿ ਸਾਥੀ ਅਤੇ ਆਦਿ ਸਹਿਯੋਗੀ ਮਿਲ ਕੇ ਵਿਕਾਸ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆਂ ਕਿ ਆਦਿ ਕਰਮਯੋਗੀ ਅਭਿਆਨ ਇੱਕ ਪ੍ਰਸ਼ਾਸਨਿਕ ਸੁਧਾਰ ਨਾਲੋਂ ਵਧ ਕੇ ਇਹ ਇੱਕ ਜਨ ਅੰਦੋਲਨ ਬਣ ਗਿਆ ਹੈ। ਇਹ ਅਭਿਆਨ ਜਨਜਾਤੀ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਸਹਿ-ਨਿਰਮਾਤਾ ਵਜੋਂ ਸਸ਼ਕਤ ਬਣਾਉਂਦਾ ਹੈ।

ਭਾਵਨਗਰ ਦੇ ਐੱਸਡੀਐੱਮ ਸ਼੍ਰੀ ਨਾਰਾਇਣ ਚੌਹਾਨ ਨੇ ਅਨੁਸੂਚਿਤ ਜਨਜਾਤੀ ਅਤੇ ਹੋਰ ਪਰੰਪਰਾਗਤ ਜੰਗਲਾਤ ਨਿਵਾਸੀ (ਜੰਗਲਾਤ ਅਧਿਕਾਰਾਂ ਦੀ ਮਾਨਤਾ) ਐਕਟ 2006 ਵਿਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਘਾਹ ਕੱਟਣਾ, ਲੱਕੜ ਇਕੱਠੀ ਕਰਨਾ, ਪਾਣੀ ਅਤੇ ਜੰਗਲਾਤ ਸਰੋਤਾਂ ਦੀ ਸੁਰੱਖਿਆ ਅਤੇ ਸੰਭਾਲ ਵਰਗੇ ਸਾਰੇ ਕੰਮਾਂ ‘ਤੇ ਸਥਾਨਕ ਲੋਕਾਂ ਦਾ ਅਧਿਕਾਰ ਹੈ ਅਤੇ ਜੰਗਲਾਤ ਅਧਿਕਾਰ ਐਕਟ ਉਨ੍ਹਾਂ ਦੇ ਇਸ ਅਧਿਕਾਰ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਨੌਰ ਜ਼ਿਲ੍ਹੇ ਵਿੱਚ ਹੁਣ ਤੱਕ 508 ਜੰਗਲਾਤ ਅਧਿਕਾਰ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਜਦਕਿ 203 ਲਈ ਵਿਚਾਰ-ਵਟਾਂਦਰਾ ਜਾਰੀ ਹੈ। ਕਿਨੌਰ ਵਿੱਚ ਜੰਗਲਾਤ ਅਧਿਕਾਰਾਂ ਦੀ ਸਥਿਤੀ ਰਾਜ ਦੇ ਹੋਰ ਜ਼ਿਲ੍ਹਿਆਂ ਨਾਲੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਜੰਗਲ ਬਹੁਤ ਸਾਰੇ ਲੋਕਾਂ ਲਈ ਰੋਜ਼ੀ-ਰੋਟੀ ਦਾ ਸਾਧਨ ਹਨ, ਇਸ ਲਈ ਜੰਗਲਾਂ ਦੀ ਸੁਰੱਖਿਆ ਕਰਨਾ ਸਮਾਜ ਅਤੇ ਭਾਈਚਾਰੇ ਦੀ ਜ਼ਿੰਮੇਵਾਰੀ ਹੈ।

ਪ੍ਰੋਗਰਾਮ ਵਿੱਚ ਠਾਕੁਰ ਸੇਨ ਨੇਗੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਵੀ ਮੌਜੂਦ ਸਨ। ਪ੍ਰੋਗਰਾਮ ਦਾ ਸੰਚਾਲਨ ਸਹਾਇਕ ਨਿਦੇਸ਼ਕ ਸੰਜੀਵ ਸ਼ਰਮਾ ਨੇ ਕੀਤਾ ਅਤੇ ਮੀਡੀਆ ਅਤੇ ਸੰਚਾਰ ਅਧਿਕਾਰੀ ਅਹਿਮਦ ਖਾਨ ਨੇ ਜਿਲਾ ਪ੍ਰਸ਼ਾਸਨ, ਮੀਡੀਆ ਅਤੇ ਕਾਲਜ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਇੱਕ ਨਵੀਂ ਉਮੀਦ ਨਾਲ ਵਾਰਤਾ ਪ੍ਰੋਗਰਾਮ ਦਾ ਸਮਾਪਨ ਕੀਤਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin