ਮੁੱਲਾਂਪੁਰ ਦਾਖਾ,:( ਵਿਜੇ ਭਾਂਬਰੀ
ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 355ਵਾਂ ਜਨਮ ਉਤਸਵ ਮਨਾਉਣ ਸਬੰਧੀ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਸਮੁੱਚੇ ਪ੍ਰਬੰਧਾਂ ਦੀ ਦੇਖਰੇਖ ਲਈ ਮੀਟਿੰਗ ਹੋਈ ਜਿਸ ਵਿੱਚ ਕਰਨੈਲ ਸਿੰਘ ਗਿੱਲ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ, ਭਗਵੰਤ ਸਿੰਘ ਸਾਬਕਾ ਸਰਪੰਚ, ਲਵਲੀ ਚੌਧਰੀ, ਕਾਕੂ ਚੌਧਰੀ, ਪਵਨ ਗਰਗ, ਸੁੱਚਾ ਸਿੰਘ, ਲਵਜੋਤ ਸਿੰਘ, ਮਨਜਿੰਦਰ ਸਿੰਘ ਦਾਖਾ, ਸੁਖਦੇਵ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਮਹਾਨ ਤਪਸਵੀ, ਤੇਜਸਵੀ ਯੋਧੇ, ਜਰਨੈਲ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 355ਵੀਂ ਜਨਮ ਉਤਸਵ ‘ਤੇ 16 ਅਕਤੂਬਰ ਨੂੰ ਵੱਖ-ਵੱਖ ਵਰਗ ਨਾਲ ਸੰਬੰਧਿਤ 21 ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸਭ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜਗੀਰਦਾਰੀ ਸਿਸਟਮ ਦਾ ਖਾਤਮਾ ਕਰਕੇ ਮੁਜਾਰਿਆਂ ਨੂੰ ਜਮੀਨਾਂ ਦੇ ਮਾਲਕ ਬਣਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਹੀ ਸਨ।
ਇਸ ਸਮੇਂ ਕਰਨੈਲ ਸਿੰਘ ਗਿੱਲ ਨੇ ਕਿਹਾ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੌਰਵਮਈ ਇਤਿਹਾਸ ਰਚਣ ਵਾਲੇ ਮਹਾਨ ਸੂਰਵੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਹਰ ਕਿਸਾਨ ਨੂੰ ਆਪਣੇ ਘਰ ਦੇ ਬਨੇਰੇ ‘ਤੇ ਦੇਸੀ ਘਿਓ ਦਾ ਦੀਵਾ ਬਾਲ ਕੇ ਮਨਾਉਣਾ ਚਾਹੀਦਾ ਹੈ।
Leave a Reply