(ਲੇਖਕ ਭਾਰਤ ਸਰਕਾਰ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਨ।)

  • ਹਰਦੀਪ ਸਿੰਘ ਪੁਰੀ

ਜਦੋਂ ਸਮੁੱਚੇ ਭਾਰਤ ਵਿੱਚ ਦੀਵੇ ਜਗਦੇ ਹਨ, ਤਾਂ ਰਾਮਾਇਣ ਦਾ ਇੱਕ ਸਦੀਵੀ ਦ੍ਰਿਸ਼ ਵਰਤਮਾਨ ਨਾਲ ਸੰਵਾਦ ਰਚਾਉਂਦਾ ਹੈ।
ਹਨੂਮਾਨ ਜੀ ਆਪਣੀ ਤਾਕਤ 'ਤੇ ਸ਼ੰਕਾ ਕਰਦੇ ਸਮੁੰਦਰ ਦੇ ਕੰਢੇ 'ਤੇ ਖੜ੍ਹੇ ਹਨ, ਜਦੋਂ ਤੱਕ ਜਾਂਬਵੰਤ ਉਨ੍ਹਾਂ ਨੂੰ ਯਾਦ ਨਹੀਂ ਦਿਵਾਉਂਦੇ
ਕਿ ਉਹ ਤਾਕਤ ਪਹਿਲਾਂ ਹੀ ਉਨ੍ਹਾਂ ਦੇ ਅੰਦਰ ਹੈ। ਇਸ ਤੋਂ ਬਾਅਦ ਉਹ ਛਾਲ ਮਾਰਦੇ ਹਨ ਜੋ ਕੋਈ ਚਮਤਕਾਰ ਨਹੀਂ; ਇਹ ਆਤਮ-
ਵਿਸ਼ਵਾਸ ਦਾ ਪ੍ਰਗਟਾਵਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਦੀ ਅਰਥਵਿਵਸਥਾ ਨੂੰ ਵੀ ਇਸੇ ਰਾਹ 'ਤੇ ਚੱਲਣ ਲਈ ਤਿਆਰ ਕਰ
ਰਹੇ ਹਨ, ਜੋ ਆਪਣੀ ਅੰਦਰਲੀ ਤਾਕਤ ਨਾਲ ਦੁਨੀਆ ਦੇ ਤੂਫ਼ਾਨਾਂ ਦਾ ਟਾਕਰਾ ਕਰ ਸਕੇ। ਜਦੋਂ ਦੁਨੀਆ ਨਵੀਆਂ ਵੀਜ਼ਾ ਰੁਕਾਵਟਾਂ ਅਤੇ
ਟੈਰਿਫ਼ਾਂ ਨਾਲ ਬੰਦ ਹੋ ਰਹੀ ਹੈ, ਭਾਰਤ ਮੋਦੀ ਦੀ ਅਗਵਾਈ ਹੇਠ ਆਪਣੀ ਸਵੈ-ਭਰੋਸੇ ਵਾਲੀ ਤਾਕਤ ਨੂੰ ਆਲਮੀ ਪੱਧਰ 'ਤੇ ਪ੍ਰਦਰਸ਼ਿਤ
ਕਰ ਰਿਹਾ ਹੈ, ਜੋ ਮੁਸ਼ਕਲਾਂ ਨੂੰ ਮੌਕਿਆਂ ਵਿੱਚ ਬਦਲ ਰਹੀ ਹੈ।
ਹਾਲ ਹੀ ਦੇ ਮਹੀਨਿਆਂ ਵਿੱਚ, ਸੰਯੁਕਤ ਰਾਜ ਅਮਰੀਕਾ ਨੇ ਨਵੀਆਂ H-1B ਵੀਜ਼ਾ ਪਟੀਸ਼ਨਾਂ ਲਈ 1,00,000 ਡਾਲਰ ਫੀਸ ਅਤੇ
ਬ੍ਰਾਂਡੇਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਆਯਾਤ 'ਤੇ 100% ਟੈਰਿਫ ਲਗਾ ਦਿੱਤਾ ਹੈ। ਇਹ ਕਦਮ ਰੁਜ਼ਗਾਰ ਦੀ ਸੁਰੱਖਿਆ ਦੇ ਨਾਂ
ਤੇ ਚੁੱਕੇ ਗਏ, ਪਰ ਇਹ ਦਰਸਾਉਂਦੇ ਹਨ ਕਿ ਵਿਕਸਤ ਦੇਸ਼ਾਂ ਵਿੱਚ ਸੁਰੱਖਿਆਵਾਦ ਅਤੇ ਜਨਸੰਖਿਆ ਸਬੰਧੀ ਚਿੰਤਾਵਾਂ ਵਧ ਰਹੀਆਂ
ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਪ੍ਰਤੀਕਿਰਿਆ ਤਿੰਨ ਥੰਮ੍ਹਾਂ: ਪੈਮਾਨਾ, ਹੁਨਰ ਅਤੇ ਆਤਮ-ਨਿਰਭਰਤਾ ਨੂੰ
ਮਜ਼ਬੂਤ ​​ਬਣਾਉਣਾ ਰਿਹਾ ਹੈ, ਜਿਨ੍ਹਾਂ ਨੂੰ ਕੋਈ ਵੀ ਟੈਰਿਫ ਨਹੀਂ ਛੂਹ ਸਕਦਾ।
ਦੁਨੀਆ ਨਾਲ ਤੁਲਨਾ ਕਰਨ 'ਤੇ ਵੱਡਾ ਅੰਤਰ ਸਾਹਮਣੇ ਆਇਆ ਹੈ। ਚੀਨ ਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ — ਉੱਥੇ ਔਸਤ
ਉਮਰ 40 ਤੋਂ ਵੱਧ ਹੈ, ਜਦਕਿ ਭਾਰਤ ਵਿੱਚ ਇਹ 29 ਤੋਂ ਘੱਟ ਹੈ। ਸਾਡੇ ਦੋ ਤਿਹਾਈ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਇਹ
ਨੌਜਵਾਨ ਤਾਕਤ, ਜਦੋਂ ਸਿੱਖਿਆ, ਹੁਨਰ ਵਿਕਾਸ ਅਤੇ ਉਦਯੋਗ ਨਾਲ ਜੋੜੀ ਜਾਂਦੀ ਹੈ, ਉਦੋਂ ਇਹ ਭਾਰਤ ਨੂੰ ਆਲਮੀ ਅਰਥਵਿਵਸਥਾ
ਦਾ ਇੰਜਣ ਬਣਾਉਂਦੀ ਹੈ। ਇਹ ਸਿਰਫ਼ ਨਾਅਰਾ ਨਹੀਂ, ਜਦੋਂ ਆਲਮੀ ਸੰਸਥਾਵਾਂ ਦੱਸਦੀਆਂ ਹਨ ਕਿ ਪਿਛਲੇ ਸਾਲ ਭਾਰਤ ਨੇ ਆਲਮੀ
ਵਿਕਾਸ ਵਿੱਚ 16% ਤੋਂ ਵੱਧ ਯੋਗਦਾਨ ਪਾਇਆ। ਇਹ ਮੋਦੀ ਜੀ ਦੇ ਦਹਾਕੇ ਭਰ ਦੇ ਸੁਧਾਰਾਂ, ਨਿਵੇਸ਼ਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ
ਦਾ ਨਤੀਜਾ ਹੈ।

ਹਾਲੀਆ ਅੰਕੜੇ ਇਸ ਰਫ਼ਤਾਰ ਦੀ ਗਵਾਹੀ ਭਰਦੇ ਹਨ। ਰਿਜ਼ਰਵ ਬੈਂਕ ਨੇ ਲਚਕਦਾਰ ਘਰੇਲੂ ਮੰਗ, ਸਥਿਰ ਨਿਵੇਸ਼ ਪ੍ਰਵਾਹ ਅਤੇ ਚੰਗੇ
ਮਾਨਸੂਨ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ ਵਿੱਤੀ ਸਾਲ 26 ਲਈ ਭਾਰਤ ਦੇ ਜੀਡੀਪੀ ਪੂਰਵ ਅੰਦਾਜ਼ੇ ਨੂੰ ਸੋਧ ਕੇ 6.8 ਪ੍ਰਤੀਸ਼ਤ ਕਰ
ਦਿੱਤਾ ਹੈ। ਸਤੰਬਰ ਵਿੱਚ ਜੀਐੱਸਟੀ ਉਗਰਾਹੀ ₹1.89 ਲੱਖ ਕਰੋੜ ਨੂੰ ਪਾਰ ਕਰ ਗਈ ਹੈ, ਜੋ ਲਗਾਤਾਰ 9ਵੇਂ ਮਹੀਨੇ ₹1.8 ਲੱਖ ਕਰੋੜ
ਤੋਂ ਉੱਪਰ ਰਹੀ ਹੈ, ਜੋ ਕਿ ਵਧੇਰੇ ਖਪਤ ਅਤੇ ਵਧਦੇ ਟੈਕਸ ਅਧਾਰ ਦੋਵਾਂ ਨੂੰ ਦਰਸਾਉਂਦਾ ਹੈ। ਵਿਦੇਸ਼ੀ ਮੁਦਰਾ ਭੰਡਾਰ 700 ਬਿਲੀਅਨ
ਡਾਲਰ ਨੂੰ ਛੂਹ ਗਿਆ ਹੈ, ਜੋ ਕਿ ਲਗਭਗ ਗਿਆਰਾਂ ਮਹੀਨਿਆਂ ਦੇ ਆਯਾਤ ਨੂੰ ਪੂਰਾ ਕਰਨ ਲਈ ਕਾਫ਼ੀ ਹੈ, ਜਦਕਿ ਜੂਨ ਤਿਮਾਹੀ ਵਿੱਚ
ਭਾਰਤੀ ਪ੍ਰਵਾਸੀਆਂ ਵੱਲੋਂ 33.2 ਬਿਲੀਅਨ ਡਾਲਰ ਭੇਜੇ ਗਏ, ਜੋ ਪਿਛਲੇ ਸਾਲ ਦੇ ਪੱਧਰ ਤੋਂ ਕਾਫ਼ੀ ਵੱਧ ਹੈ। ਨਿਰਮਾਣ ਪੀਐੱਮਆਈ 57.7
ਦੇ ਪੱਧਰ 'ਤੇ ਮਜ਼ਬੂਤ ਸਥਿਤੀ ਵਿੱਚ ​​ਰਿਹਾ ਅਤੇ ਸੇਵਾਵਾਂ 60.9 'ਤੇ ਰਹੀਆਂ, ਜੋ ਕਿ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ
ਅਰਥਵਿਵਸਥਾ ਵਜੋਂ ਭਾਰਤ ਦੀ ਸਥਿਤੀ ਦੀ ਪੁਸ਼ਟੀ ਕਰਦਾ ਹੈ।
ਇਹ ਉਛਾਲ ਬਜ਼ਾਰਾਂ ਅਤੇ ਗਲੀਆਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਇਸ ਦੁਸਹਿਰੇ ਦੌਰਾਨ ਪ੍ਰਚੂਨ ਅਤੇ ਈ-ਕਾਮਰਸ ਵਿਕਰੀ ਆਪਣੇ
ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰਾਂ ਨੂੰ ਛੂਹ ਗਈ ਹੈ, ਸੀਏਆਈਟੀ ਅਤੇ ਰਿਟੇਲਰਜ਼ ਐਸੋਸੀਏਸ਼ਨ ਆਫ਼ ਇੰਡੀਆ ਵਰਗੀਆਂ ਉਦਯੋਗਿਕ
ਸੰਸਥਾਵਾਂ ਦੇ ਅਨੁਸਾਰ ਇਹ ₹3.7 ਲੱਖ ਕਰੋੜ ਨੂੰ ਪਾਰ ਕਰ ਗਈ ਹੈ – ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 15 ਪ੍ਰਤੀਸ਼ਤ ਵੱਧ ਹੈ।
ਆਟੋਮੋਬਾਈਲਜ਼, ਇਲੈਕਟ੍ਰਾਨਿਕਸ, ਸੋਨਾ ਅਤੇ ਕੱਪੜਿਆਂ ਦੀ ਮੰਗ ਨਾਲ ਪ੍ਰੇਰਿਤ ਤਿਉਹਾਰਾਂ ਦੇ ਸੀਜ਼ਨ ਦੇ ਪਹਿਲੇ ਪੰਦਰਵਾੜੇ ਦੌਰਾਨ
ਔਨਲਾਈਨ ਪਲੇਟਫਾਰਮਾਂ ਨੇ ਕੁੱਲ ਵਪਾਰਕ ਮੁੱਲ ਵਿੱਚ ₹90,000 ਕਰੋੜ ਤੋਂ ਵੱਧ ਦਾ ਵਾਧਾ ਦਰਜ ਕੀਤਾ ਹੈ। ਦੀਵਾਲੀ 'ਤੇ ਹੁਣ ਤੱਕ ਦੇ
ਪਿਛਲੇ ਸਾਰੇ ਰਿਕਾਰਡ ਟੁੱਟਣ ਦੀ ਆਸ ਹੈ, ਜੋ ਨਾ ਸਿਰਫ਼ ਖਰੀਦਦਾਰਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ, ਬਲਕਿ ਸਰਕਾਰ ਦੇ ਡਿਜੀਟਲ
ਭੁਗਤਾਨ, ਕਰਜ਼ਾ ਸਹੂਲਤਾਂ ਅਤੇ ਪਿੰਡਾਂ ਦੀ ਖਰੀਦ ਸਮਰੱਥਾ ਵਧਾਉਣ ਵਾਲੇ ਯਤਨਾਂ ਦੀ ਸਫਲਤਾ ਵੀ ਦਿਖਾਉਂਦੀ ਹੈ।
ਆਰਥਿਕ ਨੀਂਹ ਮਜ਼ਬੂਤ ​​ਹੈ। ਪਿਛਲੇ ਦਹਾਕੇ ਦੌਰਾਨ, ਭਾਰਤ ਦੀ ਜੀਡੀਪੀ ਲਗਭਗ ਦੁੱਗਣੀ ਹੋ ਗਈ ਹੈ ਜਿਸ ਨਾਲ ਭਾਰਤ ਦੁਨੀਆ ਦਾ
ਚੌਥਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ ਅਤੇ ਜਲਦੀ ਹੀ ਜਰਮਨੀ ਨੂੰ ਪਛਾੜਨ ਦੀ ਉਮੀਦ ਹੈ। ਵਿਦੇਸ਼ੀ ਮੁਦਰਾ ਭੰਡਾਰ 600 ਬਿਲੀਅਨ
ਅਮਰੀਕੀ ਡਾਲਰ ਤੋਂ ਵੱਧ ਹੈ। ਮਹਿੰਗਾਈ ਕਾਬੂ ਹੇਠ ਹੈ ਅਤੇ ਸਰਕਾਰ ਨੇ ਰਿਕਾਰਡ ਜਨਤਕ ਪੂੰਜੀ ਨਿਵੇਸ਼ ਕੀਤਾ ਹੈ। 2024-25 ਵਿੱਚ
ਭਾਰਤ ਦੇ ਕੁੱਲ ਮਾਲ ਤੇ ਸੇਵਾਵਾਂ ਦੇ ਨਿਰਯਾਤ 825 ਅਰਬ ਡਾਲਰ ਤੱਕ ਪਹੁੰਚ ਗਏ, ਜਦਕਿ ਸਿਰਫ਼ ਮਾਲ ਨਿਰਯਾਤ 437 ਅਰਬ
ਡਾਲਰ ਰਿਹਾ। ਅਖੁੱਟ ਊਰਜਾ ਸਮਰੱਥਾ 220 ਜੀਡਬਲਿਊ ਤੋਂ ਵੱਧ ਹੋ ਗਈ ਹੈ। ਇਹ ਸਭ ਅੰਕੜੇ ਇੱਕੋ ਗੱਲ ਆਖਦੇ ਹਨ — ਭਾਰਤ ਹੁਣ
ਕਮਜ਼ੋਰ ਨਹੀਂ, ਬਲਕਿ ਮਜ਼ਬੂਤ ਹੋ ਚੁੱਕਾ ਹੈ — ਇੱਕ ਅਜਿਹੇ ਆਗੂ ਦੀ ਅਗਵਾਈ ਹੇਠ ਜੋ ਦੂਰਦਰਸ਼ਤਾ ਅਤੇ ਕਾਰਗੁਜ਼ਾਰੀ ਦੋਵਾਂ ਨੂੰ
ਨਾਲ ਲੈ ਕੇ ਅੱਗੇ ਵਧ ਰਿਹਾ ਹੈ।
ਇਹ ਦੁਖਦਾਈ ਹਕੀਕਤ ਹੈ ਕਿ ਕੁਝ ਲੋਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਵਿਚਾਰ ਨੂੰ ਆਪਣੇ
ਸਿਆਸੀ ਫਾਇਦੇ ਲਈ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਉਹ ਇਸਨੂੰ ਅਜੇ ਵੀ ਪਿਛਲੀ ਸਦੀ ਦੀ ਸੋਚ ਨਾਲ ਜੋੜ ਰਹੇ ਹਨ।
ਆਤਮਨਿਰਭਰਤਾ ਦਾ ਮਤਲਬ ਇਕੱਲੇ ਹੋ ਜਾਣਾ ਨਹੀਂ ਹੈ। ‘ਆਤਮਨਿਰਭਰ ਭਾਰਤ’ ਦਾ ਅਸਲ ਅਰਥ ਹੈ — ਅੰਦਰਲੀ ਤਾਕਤ
ਨੂੰ ਦੁਨੀਆ ਵੱਲ ਮੋੜਨਾ। ਇਹ ਉਹ ਤਾਕਤ ਹੈ ਜੋ ਸਾਨੂੰ ਦੁਨੀਆ ਨਾਲ ਬਰਾਬਰੀ ਦੇ ਅਧਾਰ ’ਤੇ ਜੁੜਨ ਦੀ ਸਮਰੱਥਾ ਦਿੰਦੀ ਹੈ —
ਭਾਰਤ ਵਿੱਚ ਨਿਰਮਾਣ ਅਤੇ ਦੁਨੀਆ ਲਈ ਨਿਰਮਾਣ ਦੀ ਸਮਰੱਥਾ। ਇਸ ਦਾ ਮਕਸਦ ਮੌਕਿਆਂ ਨੂੰ ਕੇਂਦਰੀਕ੍ਰਿਤ ਕਰਨ ਦੀ ਬਜਾਏ

ਵੰਡਣਾ ਹੈ ਤਾਂ ਜੋ ਯੋਗ ਲੋਕਾਂ ਤੱਕ ਇਸਦਾ ਲਾਭ ਪਹੁੰਚੇ। ਮੋਬਾਈਲ ਫੋਨ ਤੋਂ ਲੈ ਕੇ ਰੱਖਿਆ ਸਮੱਗਰੀ, ਮੈਡੀਕਲ ਉਪਕਰਣ ਅਤੇ
ਸੋਲਰ ਮੋਡੀਊਲ ਤੱਕ — ਉਤਪਾਦਨ-ਸਬੰਧੀ ਪ੍ਰੋਤਸਾਹਨ ਯੋਜਨਾਵਾਂ ਨੇ ਨਿਵੇਸ਼, ਰੁਜ਼ਗਾਰ ਅਤੇ ਨਿਰਯਾਤ ਨੂੰ ਰਫ਼ਤਾਰ ਦਿੱਤੀ ਹੈ।
ਅਨੁਸੰਧਾਨ ਰਾਸ਼ਟਰੀ ਖੋਜ ਫਾਊਂਡੇਸ਼ਨ ਦੇ ₹50,000 ਕਰੋੜ ਦੇ ਤਜਵੀਜ਼ਸ਼ੁਦਾ ਖਰਚ ਨਾਲ ਭਾਰਤ ਦੇ ਖੋਜ ਅਤੇ ਵਿਕਾਸ ਪ੍ਰਣਾਲੀ
ਨੂੰ ਨਵਾਂ ਰੂਪ ਮਿਲੇਗਾ। ਸਟਾਰਟਅਪਸ ਲਈ ਦੂਜਾ ਫੰਡਾਂ ਦਾ ਫੰਡ ਅਤੇ ਪੀਐੱਲਆਈ ਯੋਜਨਾਵਾਂ ਦਾ ਪਸਾਰ ਸਾਡੇ ਤਕਨਾਲੋਜੀ
ਅਧਾਰ ਨੂੰ ਹੋਰ ਮਜ਼ਬੂਤ ਕਰੇਗਾ। ਇਹ ਰਣਨੀਤਕ ਖੁਦਮੁਖਤਿਆਰੀ ਦੇ ਰੂਪ ਵਿੱਚ ਆਤਮ-ਨਿਰਭਰ ਭਾਰਤ ਹੈ, ਜੋ ਆਤਮ-
ਵਿਸ਼ਵਾਸ ਨਾਲ ਭਰਪੂਰ ਹੈ, ਨੀਤੀ ਨਾਲ ਹਾਸਲ ਹੁੰਦਾ ਹੈ ਅਤੇ ਆਲਮੀ ਭਾਈਵਾਲੀ ਨਾਲ ਅੱਗੇ ਵਧਦਾ ਹੈ।
ਮੋਦੀ ਜੀ ਦੇ ਮਾਰਗਦਰਸ਼ਨ ਹੇਠ ਭਾਰਤ ਨੇ ਦੁਨੀਆ ਦਾ ਸਭ ਤੋਂ ਸੰਮਲਿਤ ਡਿਜੀਟਲ ਜਨਤਕ ਢਾਂਚਾ ਤਿਆਰ ਕੀਤਾ ਹੈ।
ਯੂਨਾਈਫਾਈਡ ਪੇਮੈਂਟਸ ਇੰਟਰਫੇਸ ਅੱਜ ਹਰ ਰੋਜ਼ ਵੀਜ਼ਾ ਤੋਂ ਵੱਧ ਲੈਣ-ਦੇਣ ਕਰ ਰਿਹਾ ਹੈ — ਦਿਨ ਵਿੱਚ 650 ਮਿਲੀਅਨ ਤੋਂ
ਵੱਧ। ਆਧਾਰ, ਡਿਜੀਲੌਕਰ ਅਤੇ ਓਐੱਨਡੀਸੀ ਨੇ ਮਿਲ ਕੇ ਇੱਕ ਅਜਿਹਾ ਡਿਜੀਟਲ ਇਕੋਸਿਸਟਮ ਬਣਾਇਆ ਹੈ ਜੋ ਨਾਗਰਿਕਾਂ,
ਛੋਟੇ ਕਾਰੋਬਾਰਾਂ ਅਤੇ ਨਵੀਨਤਾ ਕਰਨ ਵਾਲਿਆਂ ਨੂੰ ਜੋੜਦਾ ਹੈ। ਯੂਪੀਆਈ ਦੀ ਸਿੰਗਾਪੁਰ, ਯੂਏਈ ਆਦਿ ਦੇਸ਼ਾਂ ਨਾਲ ਭਾਗੀਦਾਰੀ
ਇਹ ਸਾਬਤ ਕਰਦੀ ਹੈ ਕਿ ਭਾਰਤੀ ਤਕਨਾਲੋਜੀ ਆਲਮੀ ਮਿਆਰ ਤੈਅ ਕਰ ਸਕਦੀ ਹੈ। ਇਹ ਸ਼ਾਸਨ ਵਜੋਂ ਤਕਨਾਲੋਜੀ,
ਸ਼ਕਤੀਕਰਨ ਵਜੋਂ ਤਕਨਾਲੋਜੀ ਅਤੇ ਨਿਰਯਾਤ ਵਜੋਂ ਤਕਨਾਲੋਜੀ ਦਾ ਮਾਡਲ ਹੈ।
ਇਸ ਕਹਾਣੀ ਦਾ ਕੇਂਦਰ ਬਿੰਦੂ ਲੋਕ ਹਨ। 3.2 ਕਰੋੜ ਤੋਂ ਵੱਧ ਦਾ ਭਾਰਤੀ ਪ੍ਰਵਾਸੀ ਭਾਈਚਾਰਾ ਦੁਨੀਆ ਵਿੱਚ ਸਭ ਤੋਂ ਸਫਲ ਅਤੇ
ਆਦਰਯੋਗ ਹੈ। ਅੱਜ ਇਲੈਵਨ ਫਾਰਚੂਨ 500 ਕੰਪਨੀਆਂ ਦੇ ਸੀਈਓ ਭਾਰਤੀ ਮੂਲ ਦੇ ਹਨ, ਜੋ ਮਿਲ ਕੇ ਛੇ ਟ੍ਰਿਲੀਅਨ ਡਾਲਰ ਤੋਂ
ਵੱਧ ਦੀ ਬਜ਼ਾਰ ਪੂੰਜੀ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀਆਂ ਕਹਾਣੀਆਂ ਨਵੇਂ ਭਾਰਤ ਦੀਆਂ ਆਸਾਂ- ਹੁਨਰਮੰਦ,
ਆਤਮਵਿਸ਼ਵਾਸੀ ਅਤੇ ਸਮੱਸਿਆ ਦਾ ਹੱਲ ਕੱਢਣ ਵਾਲਿਆਂ ਦਾ ਦਰਪਣ ਹਨ। 2024 ਵਿੱਚ 135 ਅਰਬ ਡਾਲਰ ਦੀ ਰਕਮ ਜੋ
ਪ੍ਰਵਾਸੀਆਂ ਵੱਲੋਂ ਭਾਰਤ ਭੇਜੀ ਗਈ, ਉਹ ਸਿਰਫ਼ ਪੈਸਾ ਨਹੀਂ — ਭਰੋਸੇ ਦੀ ਮੋਹਰ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਆਖਦੇ ਹਨ,
ਵਿਦੇਸ਼ਾਂ ਵਿੱਚ ਰਹਿਣ ਵਾਲਾ ਭਾਰਤੀ ਸਿਰਫ਼ ਪ੍ਰਵਾਸੀ ਨਹੀਂ, ਭਾਰਤ ਦੀਆਂ ਕਦਰਾਂ-ਕੀਮਤਾਂ ਅਤੇ ਉਦਮਸ਼ੀਲਤਾ ਦਾ ਰਾਜਦੂਤ ਹੈ।
ਪ੍ਰਧਾਨ ਮੰਤਰੀ ਦੀ ਅਗਵਾਈ ਨੇ ਇਸ ਖਿੱਲਰੀ ਹੋਈ ਆਲਮੀ ਊਰਜਾ ਨੂੰ ਘਰੇਲੂ ਅਧਾਰ ਪ੍ਰਦਾਨ ਕੀਤਾ ਹੈ। ਮੇਕ ਇਨ ਇੰਡੀਆ,
ਸਟਾਰਟਅਪ ਇੰਡੀਆ ਅਤੇ ਸ੍ਕਿਲ ਇੰਡੀਆ ਤਿੰਨ ਵੱਖਰੇ ਪ੍ਰੋਗਰਾਮ ਨਹੀਂ — ਇਹ ਇੱਕ ਜੁੜੀ ਹੋਈ ਮੁੱਲ-ਲੜੀ ਹੈ ਜਿਸ ਨਾਲ
ਮੌਕਿਆਂ ਨੂੰ ਪਛਾਣਨ, ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਅਤੇ ਹੁਨਰਮੰਦ ਬਣਨ ਵਿੱਚ ਮਦਦ ਮਿਲਦੀ ਹੈ। ਅਗਲਾ ਕਦਮ ਹੈ
ਵਿਸ਼ਵ ਪੱਧਰੀ ਹੁਨਰਮੰਦੀ ਮਿਸ਼ਨ — ਜੋ ਇਨ੍ਹਾਂ ਸਾਰਿਆਂ ਪਹਿਲਕਦਮੀਆਂ ਨੂੰ ਇੱਕ ਛੱਤ ਹੇਠ ਇਕੱਠਾ ਕਰੇਗਾ। ਇਸ ਵਿੱਚ
ਅੰਤਰਰਾਸ਼ਟਰੀ ਸਰਟੀਫਿਕੇਸ਼ਨਾਂ ਨਾਲ ਮੇਲ ਖਾਂਦੇ ਪਾਠਕ੍ਰਮ, ਵਿਦੇਸ਼ ਜਾਣ ਤੋਂ ਪਹਿਲਾਂ ਤਿਆਰੀ, ਭਾਸ਼ਾ ਤੇ ਸੱਭਿਆਚਾਰਕ
ਸਿਖਲਾਈ ਅਤੇ ਸਮਾਜਿਕ ਸੁਰੱਖਿਆ ਦੇ ਪੋਰਟੇਬਲ ਸਮਝੌਤੇ ਸ਼ਾਮਲ ਹਨ — ਤਾਂ ਜੋ ਭਾਰਤੀ ਕਾਮੇ ਦੁਨੀਆ ਭਰ ਵਿੱਚ ਸਭ ਤੋਂ
ਪਸੰਦੀਦਾ ਪੇਸ਼ੇਵਰ ਬਣ ਸਕਣ। ਇਹ ਮਿਸ਼ਨ ਮੋਦੀ ਜੀ ਦੀ ਕੂਟਨੀਤੀ ਰਾਹੀਂ ਬਣੀਆਂ ਕਈ ਸਰਕਾਰ-ਤੋਂ-ਸਰਕਾਰ (G2G)
ਭਾਗੀਦਾਰੀਆਂ ਰਾਹੀਂ ਪਹਿਲਾਂ ਹੀ ਚੱਲ ਰਿਹਾ ਹੈ।

ਇਸੇ ਕਰਕੇ ਹਨੂਮਾਨ ਦੀ ਛਾਲ ਦਾ ਪ੍ਰਤੀਕ ਬਿਲਕੁਲ ਢੁਕਵਾਂ ਹੈ। ਉਹ ਛਾਲ ਹੰਕਾਰ ਨਹੀਂ ਸੀ, ਬਲਕਿ ਆਪਣੇ ਆਪ ਨੂੰ ਪਛਾਣ ਕੇ
ਆਪਣੇ ਫਰਜ਼ ਦੀ ਪੂਰਤੀ ਲਈ ਸੀ। ਪ੍ਰਧਾਨ ਮੰਤਰੀ ਮੋਦੀ ਦਾ ਸ਼ਾਸਨ ਫ਼ਲਸਫ਼ਾ ਵੀ ਇਸੇ ਵਿਚਾਰ ’ਤੇ ਅਧਾਰਤ ਹੈ ਕਿ ਭਾਰਤ ਦੀ
ਕਿਸਮਤ ਆਪਣੇ ਲੋਕਾਂ ਦੀ ਸਮਰੱਥਾ ਵਧਾਉਣ ਨਾਲ ਜੁੜੀ ਹੋਈ ਹੈ। ਬੁਨਿਆਦੀ ਢਾਂਚਾ, ਡਿਜ਼ੀਟਲ ਬਦਲਾਅ, ਹਰੀ ਊਰਜਾ ਅਤੇ
ਆਲਮੀ ਭਾਗੀਦਾਰੀਆਂ — ਇਹ ਸਭ ਉਸ ਜਾਗਰੂਕਤਾ ਦੇ ਸਾਧਨ ਹਨ। ਜਦੋਂ ਹੋਰ ਦੇਸ਼ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ, ਭਾਰਤ
ਆਪਣੀ ਸਮਰੱਥਾ ਨਿਰਮਾਣ ਕਰ ਰਿਹਾ ਹੈ। ਜਦੋਂ ਹੋਰ ਵਪਾਰ ਘਟਾ ਰਹੇ ਹਨ, ਭਾਰਤ ਮੌਕੇ ਵਧਾ ਰਿਹਾ ਹੈ। ਜਦੋਂ ਹੋਰ ਭਵਿੱਖ ਤੋਂ
ਡਰ ਰਹੇ ਹਨ, ਭਾਰਤ ਉਸ ਦੀ ਤਿਆਰੀ ਕਰ ਇਹ ਹੈ।

ਹਨੂਮਾਨ ਦੀ ਛਾਲ ਯਾਦਸ਼ਕਤੀ ਦੀ ਮੁੜ-ਪ੍ਰਾਪਤੀ ਸੀ। ਮੋਦੀ ਜੀ ਦਾ ਪ੍ਰੋਜੈਕਟ ਵੀ ਇਸੇ ਤਰ੍ਹਾਂ ਹੈ — ਭਾਰਤ ਦੀ ਸਮਰੱਥਾ ਦੀ
ਰਾਸ਼ਟਰੀ ਯਾਦਸ਼ਕਤੀ ਨੂੰ ਮੁੜ ਜਗਾਉਣਾ। ਜਦੋਂ ਹੋਰ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ, ਭਾਰਤ ਸਮਰੱਥਾ ਨਿਰਮਾਣ ਕਰ ਰਿਹਾ ਹੈ;
ਜਦੋਂ ਹੋਰ ਮੌਕੇ ਘਟਾ ਰਹੇ ਹਨ, ਭਾਰਤ ਉਨ੍ਹਾਂ ਨੂੰ ਵਧਾ ਰਿਹਾ ਹੈ। ਇਸ ਤਰ੍ਹਾਂ ਸੱਭਿਅਤਾ ਦਾ ਆਤਮ-ਵਿਸ਼ਵਾਸ ਇੱਕ ਆਧੁਨਿਕ
ਪ੍ਰਤੀਯੋਗੀ ਅਗੇਤ ਬਣ ਜਾਂਦਾ ਹੈ। ਜਦੋਂ ਹੁਣ ਦਿਵਾਲੀ ਆਉਣ ਵਾਲੀ ਹੈ, ਇਹ ਯਾਦ ਰੱਖਣਾ ਢੁਕਵਾਂ ਹੈ ਕਿ ਹਨੂਮਾਨ ਦੀ ਛਾਲ ਨੇ
ਸਮੁੰਦਰ ਨੂੰ ਛੋਟਾ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵੱਡਾ ਕੀਤਾ ਸੀ। ਦੁਨੀਆ ਭਾਵੇਂ ਜਿੰਨੀਆਂ ਮਰਜ਼ੀ ਨਵੀਆਂ
ਰੁਕਾਵਟਾਂ ਖੜ੍ਹੀਆਂ ਕਰੇ, ਪਰ ਭਾਰਤ ਕੋਲ ਅੱਜ ਅਗਵਾਈ, ਸਹਿਨਸ਼ੀਲਤਾ ਅਤੇ ਉੱਚਾ ਉੱਠਣ ਦਾ ਦ੍ਰਿੜ ਨਿਸ਼ਚਾ ਹੈ। ਪ੍ਰਧਾਨ ਮੰਤਰੀ
ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਦੇਸ਼ ਕੰਢਿਆਂ ’ਤੇ ਨਹੀਂ ਰੁਕੇਗਾ; ਇਹ ਆਪਣੀ ਤਾਕਤ ਯਾਦ ਕਰੇਗਾ ਅਤੇ ਅੱਗੇ ਵਧੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin