ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ  ਸ਼ੇਰਪੰਜਾਬ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ  ਨਾਲ ਸਨਮਾਨਿਤ

ਚੰਡੀਗੜ੍ਹ  (ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਅੱਜ ਗਲੋਬਲ ਪੰਜਾਬੀ ਐਸੋਸਇਏਸ਼ਨ ਵੱਲੋਂ ‘ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ‘ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰੇਰਣਾਦਾਇਕ ਅਗਵਾਈ, ਸਮਾਜਿਕ ਸਦਭਾਵਨਾ ਪ੍ਰਤੀ ਪ੍ਰਤੀਬੱਧਤਾ ਅਤੇ ਹਰਿਆਣਾ ਦੇ ਸਿੱਖ ਭਾਈਚਾਰੇ ਦੀ ਭਲਾਈ ਲਈ ਕੀਤੇ ਗਏ ਲਗਾਤਾਰ ਯਤਨਾਂ ਦੀ ਸਲਾਂਘਾ ਵੱਜੋਂ ਪ੍ਰਦਾਨ ਕੀਤਾ ਗਿਆ।

ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਸੈਕਟਰ 18 ਸਥਿਤ ਟੈਗੋਰ ਥਿਯੋਟਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਮੌਕਾ ਮੇਰੇ ਲਈ ਬਹੁਤਾ ਪ੍ਰੇਰਣਾਦਾਇਕ ਅਤੇ ਦਿਲ ਨੂੰ ਛੂਹ ਲੈਣ ਵਾਲਾ ਹੈ। ਜਦੋਂ ਅਸੀ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ‘ਤੇ ਅਧਾਰਿਤ ਕਿਤਾਬ ਦੇ ਵਿਮੋਚਨ ਦੇ ਗਵਾਹ ਬਣੇ ਹਨ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਗਲੋਬਲ ਪੰਜਾਬੀ ਐਸੋਸਇਏਸ਼ਨ ਦੇ ਮੁੱਖ ਸਰੰਖਕ ਡਾ. ਇਕਬਾਲ ਸਿੰਘ ਲਾਲਪੁਰਾ ਵੱਲੋਂ ਲਿਖਿਤ ਹਿੰਦੀ ਕਿਤਾਬ ‘ ਤਿਲਕ ਜੰਜੂ ਦਾ ਰਾਖਾ ‘ ਦਾ ਵਿਮੋਚਨ ਕੀਤਾ। ਇਹ ਕਿਤਾਬ ਸਿੱਖਾਂ ਦੇ ਨੌਵੇਂ ਗੁਰੂ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ, ਯਾਤਰਾਵਾਂ ਅਤੇ ਵਿਲਖਣ ਬਲਿਦਾਨ ਦਾ ਖੋਜਿਆ ਬਿਰਤਾਂਤ ਹੈ।

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਮਨੁੱਖਤਾ ਦੀ ਰੱਖਿਆ ਅਤੇ ਧਰਮ ਦੀ ਸੁਤੰਤਰਤਾ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ

ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ, ਇੱਕ ਅਜਿਹਾ ਨਾਮ ਹੈ ਜਿਨ੍ਹਾਂ ਨੇ ਮਨੁੱਖਤਾ ਦੀ ਰੱਖਿਆ ਅਤੇ ਧਰਮ ਦੀ ਸੁਤੰਤਰਤਾ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦਿੱਤਾ। ਜਿਸ ਸਮੇ ਭਾਰਤ ਵਿੱਚ ਔਰੰਗਜੇਬ ਦਾ ਸ਼ਾਸਨ ਸੀ ਅਤੇ ਹਾਲਾਤ ਇੰਨ੍ਹੇ ਨਾਜੁਕ ਸਨ ਕਿ ਗਰੂ ਗੱਦੀ ‘ਤੇ ਬੈਣਾ ਸ਼ਹਿੰਸ਼ਾਹ ਨਾਲ ਦੁਸ਼ਮਣੀ ਮੁੱਲ ਲੈਣਾ ਸੀ। ਅਜਿਹੇ ਸੰਕਟ ਸਮੇ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਹਿੰਮਤ ਵਿਖਾਈ ਅਤੇ ਗੁਰੂ ਦੇ ਅਹੁਦੇ ਨੂੰ ਸਵੀਕਾਰ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਔਰੰਗਜੇਬ ਆਪਣੇ ਜੋਰ-ਜੁਲਮ ਦੇ ਜੋਰ ‘ਤੇ ਹਿੰਦੁਆਂ ਨੂੰ ਮੁਸਲਮਾਨ ਬਨਾਉਣਾ ਚਾਹੁੰਦਾ ਸੀ। ਉਸ ਨੇ ਹਿੰਦੁਆਂ ਦੇ ਮੰਦਰ ਤੋੜੇ ਜਾਨ ਦੇ ਆਦੇਸ਼ ਜਾਰੀ ਕਰ ਦਿੱਤੇ ਅਤੇ ਨਵੇਂ ਮੰਦਰਾਂ ਦੇ ਨਿਰਮਾਣ ‘ਤੇ ਰੋਕ ਲਗਾ ਦਿੱਤੀ। ਜਦੋਂ ਕਸ਼ਮੀਰੀ ਪੰਡਿਤਾਂ ਨੂੰ ਇਸ ਅਨਿਆਂ ਦਾ ਸਾਹਮਨਾ ਕਰਨਾ ਪਿਆ ਤਾਂ ਉਹ ਆਪਣੇ ਧਰਮ ਦੀ ਰੱਖਿਆ ਲਈ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਰਣ ਵਿੱਚ ਆਏ। ਉਨ੍ਹਾਂ ਦੇ ਦੁੱਖ ਨੂੰ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਜੇਕਰ ਮਹਾਪੁਰਖ ਆਪਣਾ ਬਲਿਦਾਨ ਦੇਣ ਤਾਂ ਆਪਣਾ ਧਰਮ ਬਚਾ ਸਕਦਾ ਹੈ।  ਇਹ ਸੁਣ ਕੇ 9 ਸਾਲ ਦੇ ਬਾਲਕ ਗੋਬਿੰਦ ਰਾਏ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਕਿਹਾ ਕਿ ਪਿਤਾ ਜੀ ਆਪ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ। ਆਪ ਆਪਣਾ ਹੀ ਬਲਿਦਾਨ ਕਿਉਂ ਨਹੀਂ ਦਿੰਦੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਆਪਣੇ ਪੁੱਤਰ ਦੀ ਗੱਲ ਸੁਣ ਕੇ ਪੰਡਿਤਾਂ ਨੂੰ ਕਿਹਾ ਕਿ ਜਾਵੋ ਔਰੰਗਜੇਬ ਨੂੰ ਕਹਿ ਦਵੋ ਜੇਕਰ ਗੁਰੂ ਤੇਗ ਬਹਾਦੁਰ ਜੀ ਇਸਲਾਮ ਸਵੀਕਾਰ ਕਰ ਲੈਣ ਤਾਂ ਅਸੀ ਸਾਰੇ ਆਪ ਹੀ ਇਸਲਾਮ ਸਵੀਕਾਰ ਕਰ ਲਵਾਂਗੇ। ਹਿੰਦੂ ਧਰਮ ਦੀ ਰੱਖਿਆ ਲਈ 11 ਨਵੰਬਰ, 1675 ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਆਪਣਾ ਸ਼ੀਸ਼ ਕੁਰਬਾਨ ਕਰ ਦਿੱਤਾ। ਉਨਾਂ ਨੇ ਆਪਣਾ ਸ਼ੀਸ਼ ਦੇ ਦਿੱਤਾ ਪਰ ਧਰਮ ਨਹੀਂ ਛੱਡਿਆ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਔਰੰਗਜੇਬ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ੀਸ਼ ਧੜ ਤੋਂ ਵੱਖ ਕਰਵਾ ਦਿੱਤਾ ਤਾਂ ਭਾਈ ਜੈਤਾ ਨੇ ਉਨ੍ਹਾਂ ਦੇ ਸ਼ੀਸ਼ ਨੂੰ ਸ਼੍ਰੀ ਆਨੰਦਪੁਰ ਸਾਹਿਬ ਲੈ ਜਾਣ ਦਾ ਸੰਕਲਪ ਲਿਆ। ਜਦੋਂ ਮੁਗਲ ਸੇਨਾ ਭਾਈ ਜੈਤਾ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਸੋਨੀਪਤ ਦੇ ਬਢਖਾਲਸਾ ਪਿੰਡ ਵਿੱਚ ਕੁਸ਼ਾਲ ਨਾਮ  ਦੇ ਇੱਕ ਚੇਲਾ ਮਿਲਿਆ। ਉਨ੍ਹਾਂ ਨੇ ਭਾਈ ਜੈਤਾ ਨੂੰ ਕਿਹਾ ਕਿ ਮੇਰੀ ਸ਼ਕਲ ਗੁਰੂ ਜੀ ਨਾਲ ਮਿਲਦੀ ਹੈ। ਇਸ ਲਈ ਤੁਸੀ ਮੇਰਾ ਸ਼ੀਸ਼ ਉਤਾਰ ਕੇ ਮੁਗਲ ਸੇਨਾ ਨੂੰ ਸੌਂਪ ਦੇਣਾ। ਇਸ ਤਰ੍ਹਾਂ ਕੁਸ਼ਾਲ ਨੇ ਆਪਣਾ ਸ਼ੀਸ਼ ਕਲਮ ਕਰਵਾ ਦਿੱਤਾ ਅਤੇ ਭਾਈ ਜੈਤਾ ਗੁਰੂ ਜੀ ਦਾ ਸ਼ੀਸ਼ ਆਨੰਦਪੁਰ ਸਾਹਿਬ ਲੈ ਜਾਣ ਵਿੱਚ ਸਫਲ ਹੋਇਆ।

ਪ੍ਰਧਾਨ ਮੰਤਰੀ ਦੀ ਪਹਿਲ ਤੇ ਸਾਹਿਬਜਾਦਿਆਂ ਦੀ ਵੀਰਤਾ ਅਤੇ ਬਲਿਦਾਨ ਦੀ ਯਾਦ ਵਿੱਚ ਹਰੇਕ ਸਾਲ ਮਨਾਇਆ ਜਾਂਦਾ ਹੈ ਵੀਰ ਬਾਲ ਦਿਵਸ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ‘ਤੇ ਆਜਾਦੀ ਦੇ ਅਮ੍ਰਿਤ ਮਹੋਤਸਵ ਵਿੱਚ  ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪਰਵ ਨੂੰ ਦੇਸ਼ਭਰ ਵਿੱਚ ਮਨਾਇਆ ਗਿਆ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪਰਵ ‘ਤੇ ਉਨ੍ਹਾਂ ਦੀ ਯਾਦ ਵਿੱਚ ਡਾਕ ਟਿਕਟ ਅਤੇ ਇੱਕ ਸਿੱਕਾ ਵੀ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਜੋਰਾਵਰ ਸਿੰਘ ਅਤੇ ਫਤੇਹ ਸਿੰਘ ਦੇ ਸ਼ਹੀਦੀ ਦਿਵਸ ਨੂੰ ਹਰ ਸਾਲ ਵੀਰ ਬਾਲ ਦਿਵਸ ਵੱਜੋਂ ਮਨਾਉਣ ਦਾ ਫੈਸਲਾ ਲਿਆ।

ਹਰਿਆਣਾ ਦੀ ਪਵਿੱਤਰ ਧਰਤੀ ਤੋਂ ਸਾਰੇ ਸਿੱਖ ਗੁਰੂਆਂ ਦਾ ਰਿਹਾ ਡੁੰਘਾ ਸਬੰਧ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਸਾਰੇ ਸਿੱਖ ਗੁਰੂਆਂ ਨੇ ਸਾਨੂੰ ਸੇਵਾ, ਸਮਾਨਤਾ ਅਤੇ ਹਿੰਮਤ ਦੀ ਸਿਖਿਆ ਦਿੱਤੀ। ਹਰਿਆਣਾ ਦੀ ਪਵਿੱਤਰ ਧਰਤੀ ਤੋਂ ਸਾਰੇ ਸਿੱਖ ਗੁਰੂਆਂ ਦਾ ਡੁੰਘਾ ਸਬੰਧ ਰਿਹਾ ਹੈ। ਜਿੱਥੇ-ਜਿੱਥੇ ਉਹ ਪਧਾਰੇ, ਅਜਿਹੇ 30 ਤੋਂ ਵੱਧ ਸਥਾਨਾਂ ‘ਤੇ ਉਨ੍ਹਾਂ ਦੀ ਯਾਦ ਵਿੱਚ ਗੁਰੂਘਰ ਸਥਾਪਿਤ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਪਰੰਪਰਾ ਤੋਂ ਪੇ੍ਰਰਿਤ ਹੋ ਕੇ ਹਰਿਆਣਾ ਸਰਕਾਰ ਸੇਵਾ ਭਾਵ ਨਾਲ ਸਰਵ ਸਮਾਜ ਦੀ ਭਲਾਈ ਦੇ ਕੰਮ ਕਰ ਰਹੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਹਰ ਕਦਮ ‘ਤੇ ਸਾਡੀ ਡਬਲ ਇੰਜਨ ਸਰਕਾਰ ਨੇ ਸ਼ਰਧਾਂ ਅਤੇ ਸਨਮਾਨ ਦੇ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਸੰਬਰ, 2022 ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੀ ਸਥਾਪਨਾ ਕੀਤੀ ਗਈ। ਇਸ ਨਾਲ ਸਿੱਖਾਂ ਦੀ ਕਾਫੀ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ। ਇਸ ਨਾਲ ਹਰਿਆਣਾ ਵਿੱਚ ਸਿੱਖ ਕਮਿਉਨਿਟੀ ਨੂੰ ਖੁਦਮੁਖਤਿਆਰੀ ਮਿਲੀ ਹੈ। ਸਿਰਸਾ ਸਥਿਤ ਗੁਰੂਦੁਆਰਾ ਸ਼੍ਰੀ ਚਿੱਲਾਂ ਸਾਹਿਬ ਨੂੰ 27 ਜੂਨ, 2024 ਨੂੰ 70 ਕਨਾਲ ਭੂਮੀ ਟ੍ਰਾਂਸਫਰ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਨੂੰ ਗੁਰੂਦੁਆਰਾ ਸਾਹਿਬ ਨੂੰ ਦੇ ਦਿੱਤਾ ਗਿਆ। ਯਮੁਨਾਨਗਰ ਵਿੱਚ ਬਨਣ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੱਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਸਿੰਘ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਅਸੰਧ ਦੇ ਕਾਲਜ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੇਟੇ ਬਾਬਾ ਫਤਿਹ ਸਿੰਘ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਲੱਖਨੌਰ ਸਾਹਿਬ ਵਿੱਚ ਮਾਤਾ ਗੁਜਰੀ ਦੇ ਨਾਮ ਨਾਲ ਵੀਐਲਡੀਏ ਕਾਲਜ ਸਥਾਪਿਤ ਕੀਤਾ ਗਿਆ ਹੈ। ਸ਼੍ਰੀ ਹਜੂਰ ਸਾਹਿਬ ਗੁਰੂਦੁਆਰਾ, ਸ਼੍ਰੀ ਨਨਕਾਨਾ ਸਾਹਿਬ, ਸ਼੍ਰੀ ਹੇਮਕੁੰਡ ਸਾਹਿਬ ਤੇ ਸ਼੍ਰੀ ਪਟਨਾ ਸਾਹਿਬ ਜਾਣ ਵਾਲੇ ਸੂਬੇ ਦੇ ਤੀਰਥ ਯਾਤਰੀਆਂ ਨੂੰ ਵਿੱਤੀ ਮਦਦ ਉਪਲਬਧ ਕਰਾਉਣ ਦੇ ਉਦੇਸ਼ ਨਾਲ ਸਵਰਣ ਜੈਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ।

          ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਵਿਗਿਆਨ, ਤਕਨੀਕ, ਸੋਸ਼ਲ ਮੀਡੀਆ, ਏਆਈ ਦੇ ਯੁੱਗ ਵਿੱਚ ਜੀ ਰਹੇ ਹਨ, ਉਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਵਰਗੇ ਮਹਾਪੁਰਸ਼ਾਂ ਦੇ ਉਪਦੇਸ਼ ਪਹਿਲਾਂ ਤੋਂ ਕਿਤੇ ਵੱਧ ਪ੍ਰਾਂਸੰਗਿਕ ਹੋ ਗਏ ਹਨ। ਇਹ ਕਿਤਾਬ ਵੀ ਆਉਣ ਵਾਲੀ ਪੀੜੀਆਂ ਨੂੰ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਉਨ੍ਹਾਂ ਮਹਾਨ ਆਦਰਸ਼ਾਂ ਤੇ ਸਿਦਾਂਤਾਂ ਦੀ ਯਾਦ ਦਿਵਾਉਂਦੀ ਰਹੇਗੀ ਅਤੇ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲਣ ਦੀ ਪੇ੍ਰਰਣਾ ਦਿੰਦੀ ਰਹੇਗੀ।

          ਇਸ ਮੌਕੇ ‘ਤੇ ਗੋਸਵਾਮੀ ਸ਼੍ਰੀ ਸੁਸ਼ੀਲ ਮਹਾਰਾਜ, ਨਾਭਾ ਦੀ ਮਹਾਰਾਣੀ ਸ੍ਰੀਮਤੀ ਉਮਾ ਸਿੰਘ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵੀਰੇਂਦਰ ਬੜਖਾਲਸਾ, ਸ੍ਰੀ ਕੁਲਵੰਤ ਸਿੰਘ ਧਾਲੀਵਾਲ ਅਤੇ ਗਲੋਬਲ ਪੰਜਾਬ ਏਸੋਸਇਏਸ਼ਨ ਦੇ ਅਧਿਕਾਰੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਹਰਿਆਣਾ ਵਿੱਚ ਲਗਭਗ ਪੰਜ ਹਜਾਰ ਕਰੋੜ ਰੁਪਏ ਦੇ ਨਿਵੇਸ਼ ਸਮਝੌਤੇ, ਖੇਤੀਬਾੜੀ ਤੇ ਵਾਤਾਵਰਣ ਖੇਤਰ ਵਿੱਚ ਖੁੱਲੇਗਾ ਨਵੇਂ ਯੁੱਗ ਦੇ ਦਰਵਾਜੇ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਹਾਲ ਹੀ ਵਿੱਚ ਸਪੰਨ ਹੋਇਆ ਜਾਪਾਨ ਦੌਰਾ ਨਿਵੇਸ਼ ਦੀ ਦ੍ਰਿਸ਼ਟੀ ਨਾਲ ਬਹੁਤ ਸਫਲ ਰਿਹਾ ਹੈ। ਇਸ ਦੌਰਾਨ ਲਗਭਗ ਪੰਜ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਲਈ ਕਈ ਪ੍ਰਮੁੱਖ ਜਾਪਾਨੀ ਕੰਪਨੀਆਂ ਦੇ ਨਾਲ 10 ਐਮਓਯੂ ‘ਤੇ ਦਸਤਖਤ ਕੀਤੇ ਗਏ। ਇਹ ਦੌਰਾਨ ਹਰਿਆਣਾ ਵਿੱਚ ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।

          ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜਾਪਾਨ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਉਸ ਦੀ ਵਚਨਬੱਧਤਾ ਅਤੇ ਕਾਰਜ ਸਭਿਆਚਾਰ ਹੈ- ਇੱਥੇ ਦੀ ਕੰਪਨੀਆਂ ਜੋ ਵਾਅਦਾ ਕਰਦੀ ਹੈ, ਉਸ ਨੂੰ ਨਿਰਧਾਰਿਤ ਸਮੇਂ ਵਿੱਚ ਪੂਰੀ ਜਿਮੇਵਾਰੀ ਨਾਲ ਜਮੀਨੀ ਪੱਧਰ ‘ਤੇ ਉਤਾਰਦੀ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਜਾਪਾਨੀ ਨਿਵੇਸ਼ ਦਾ ਇਹ ਸਿਲਸਿਲਾ ਨਵਾਂ ਨਹੀਂ ਹੈ। ਸਾਲ 1980 ਵਿੱਚ ੧ਦੋਂ ਉਹ ਪਹਿਲੀ ਵਾਰ ਮੰਤਰੀ ਬਣੇ ਸਨ, ਤਾਂਹੀ ਮਾਰੂਤੀ ਉਦਯੋਗ ਲਿਮੀਟੇਡ ਨੇ ਪੁਰਾਣਾ ਗੁਰੂਗ੍ਰਾਮ ਵਿੱਚ ਆਪਣੀ ਪਹਿਲੀ ਇਕਾਈ ਸਥਾਪਿਤ ਕੀਤੀ ਸੀ। ਅੱਜ ਸੂਬੇ ਵਿੱਚ 500 ਤੋਂ ਵੱਧ ਜਾਪਾਨੀ ਕੰਪਨੀਆਂ ਸਰਗਰਮ ਹਨ, ਜੋ ਹਰਿਆਣਾ ਦੀ ਉਦਯੋਗਿਕ ਪ੍ਰਗਤੀ ਵਿੱਚ ਅਹਿਮ ਭੁਕਿਮਾ ਨਿਭਾ ਰਹੀਆਂ ਹਨ।

          ਉਨ੍ਹਾਂ ਨੇ ਕਿਹਾ ਕਿ ਕੁਬੋਟਾ ਟਰੈਕਟਰ ਕੰਪਨੀ ਹਰਿਆਣਾ ਦੇ ਖੇਤੀਬਾੜੀ ਵਿਕਾਸ ਵਿੱਚ ਆਪਣੀ ਅਹਿਮ ਭੁਮਿਕਾ ਨਿਭਾਏਗੀ, ਜਦੋਂ ਕਿ ਵਾਤਾਵਰਣ ਦੇ ਖੇਤਰ ਵਿੱਚ ਤਿੰਨ ਏਨਰਜੀ, ਇਲੈਕਟ੍ਰਿਕ ਵਾਹਨ, ਸਮਾਰਟ ਮੋਬਿਲਿਟੀ, ਗ੍ਰੀਨ ਬਿਲਡਿੰਗ ਅਤੇ ਸਸਟੇਨੇਬਲ ਇੰਫ੍ਰਾਸਟਕਚਰ ਰਾਹੀਂ ਸ਼ਹਿਰਾਂ ਦਾ ਵਿਕਾਸ ਹੋਵੇਗਾ ਅਤੇ ਨਾਗਰਿਕਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਆਵੇਗਾ। ਉਨ੍ਹਾਂ ਨੇ ਦਸਿਆ ਕਿ ਜਾਪਾਨ ਦੌਰੇ ਦੌਰਾਨ ਏਆਈਐਸਆਈਐਨ, ਏਅਰ ਵਾਟਰ, ਟੀਏਐਸਆਈ, ਨਾਂਬੂੰ, ਡੇਂਸੋ, ਸੋਜਿਤਸ, ਨਿਸਿਨ, ਕਾਵਾਕਿਨ, ਡਾਈਕਿਨ ਅਤੇ ਟੋਪਨ ਵਰਗੀ ਮੰਨੀ-ਪ੍ਰਮੰਨੀ ਕੰਪਨੀਆਂ ਦੇ ਨਾਲ ਹੋਏ ਸਮਝੌਤੇ ਨਾਲ ਹਜਾਰਾਂ ਨੌਜੁਆਨਾਂ ਲਈ ਰੁਜ਼ਗਾਰ ਸ੍ਰਿਜਨ ਦੇ ਨਵੇਂ ਮੌਕੇ ਖੁੱਲਣਗੇ।

          ਰਾਓ ਨਰਬੀਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸਾਲ 2025-26 ਦੇ ਬਜਟ ਭਾਸ਼ਨ ਵਿੱਚ 10 ਨਵੇਂ ਇੰਡਸਟ੍ਰਿਅਲ ਮਾਡਲ ਟਾਊਨਸ਼ਿਪ (ਆਈਐਮਟੀ) ਵਿਕਸਿਤ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚੋਂ ਪੰਜ ਨੂੰ ਪਹਿਲਾਂ ਹੀ ਮੰਜੂਰੀ ਮਿਲ ਚੁੱਕੀ ਹੈ। ਸਰਕਾਰ ਦੀ ਯੋਜਨਾ ਹੈ ਕਿ ਇੰਨ੍ਹਾਂ ਵਿੱਚੋਂ ਇੱਕ ਆਈਐਮਅੀ ਵਿਸ਼ੇਸ਼ ਰੂਪ ਨਾਲ ਜਾਪਾਨੀ ਕੰਪਨੀਆਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਜਾਣ। ਇਸ ਦੇ ਲਈ ਹਰਿਆਣਾ ਸਰਕਾਰ ਆਪਣੀ ਉਦਯੋਗ ਨੀਤੀ ਵਿੱਚ ਸੋਧ ਕਰ ਰਹੀ ਹੈ, ਜਿਸ ਦੇ ਤਹਿਤ 40 ਲੱਖ ਰੁਪਏ ਤੱਕ ਦੇ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਦੀ ਯੋਜਨਾ ਹੈ। ਇਹ ਨੀਤੀ ਮੱਧਮ ਵਰਗ ਨੂੰ ਲਾਭ ਦੇਣ ਦੇ ਨਾਲ-ਨਾਲ ਹਰਿਤ ਊਰਜਾ ਦੇ ਵਿਸਤਾਰ ‘ਤੇ ਕੇਂਦ੍ਰਿਤ ਹੋਵੇਗੀ।

          ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਗੁਰੂਗ੍ਰਾਮ ਵਿੱਚ ਜਨਮ ਹੋਣ ਦੇ ਨਾਤੇ ਉਨ੍ਹਾਂ ਨੇ 1980 ਦੇ ਦਿਹਾਕੇ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਮੰਤਰੀ ਰਹਿੰਦੇ ਹੋਏ ਜਾਪਾਨੀ ਕੰਪਨੀਆਂ ਦੀ ਕਾਰਗੁਜਾਰੀ ਅਤੇ ਨਿਵੇਸ਼ ਸਭਿਆਚਾਰ ਨੂੰ ਨੇੜੇ ਤੋਂ ਤਜਰਬਾ ਕੀਤਾ ਹੈ।

ਜੀਸੀ-ਨੈਟ/ਜੇਆਰਐਫ ਪ੍ਰੀਖਿਆ ਤਹਿਤ ਕੋਚਿੰਗ ਪ੍ਰੋਗਰਾਮ 30 ਅਕਤੂਬਰ ਤੋਂ

ਚੰਡੀਗੜ੍ਹ   (ਜਸਟਿਸ ਨਿਊਜ਼  )

ਹਰਿਆਣਾ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ (ਐਮਡੀਯੂ) ਰੋਹਤਕ ਦੇ ਯੂਨੀਵਰਸਿਟੀ ਸੈਂਟਰ ਫਾਰ ਕੰਪੀਟਿਟਿਵ ਏਗਜਾਮੀਨੇਸ਼ਨ (ਯੂਸੀਸੀਈ) ਵੱਲੋਂ ਸੂਜੀਸੀ-ਨੇਟ/ਜੇਆਰਐਫ ਦਸੰਬਰ 2025 ਪ੍ਰੀਖਿਆ ਦੀ ਤਿਆਰੀ ਤਹਿਤ ਕੋਚਿੰਗ ਪ੍ਰੋਗਰਾਮ 30 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ।

          ਯੂਨੀਵਰਸਿਟੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਛੁੱਕ ਉਮੀਦਵਾਰ 29 ਅਕਤੂਬਰ ਤੱਕ ਰਜਿਸਟ੍ਰੇਸ਼ਣ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕੋਚਿੰਗ ਪ੍ਰੋਗਰਾਮ ਵਿਦਿਆਰਥੀਆਂ ਨੁੰ ਪ੍ਰੀਖਿਆ ਦੀ ਤਿਆਰੀ ਵਿੱਚ ਮਾਰਗਦਰਸ਼ਨ ਅਤੇ ਮਾਰਰ ਸਲਾਹ-ਮਸ਼ਵਰਾ ਪ੍ਰਦਾਨ ਕਰੇਗਾ, ਜਿਸ ਨਾਲ ਉਹ ਕੌਮੀ ਪੱਧਰ ਦੇ ਮੁਕਾਬਲਾ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰ ਸਕਣ।

ਹਰਿਆਣਾ ਸਰਕਾਰ ਨੇ ਬੈਂਕ ਏਂਮਪੈਨਲਮੈਂਟ ਨੀਤੀ ਵਿੱਚ ਕੀਤਾ ਸੋਧਜਮ੍ਹਾ ਸੀਮਾ ਵਿੱਚ ਦਿੱਤੀ ਢਿੱਲ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਰਕਾਰੀ ਲੇਣਦੇਣ ਦਾ ਕੰਮ ਕਰਨ ਵਾਲੇ ਬੈਂਕਾਂ ਦੀ ਏਮਪੈਨਲਮੈਂਅ (ਪੈਨਲ ਵਿੱਚ ਸ਼ਾਮਿਲ ਕਰਨ) ਸਬੰਧੀ ਨੀਤੀ ਵਿੱਚ ਮਹਤੱਵਪੂਰਣ ਬਦਲਾਅ ਕੀਤੇ ਹਨ।

          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਜਿਨ੍ਹਾਂ ਦੇ ਕੋਲ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਜਿਮੇਵਾਰੀ ਵੀ ਹੈ, ਵੱਲੋਂ ਇਸ ਸਬੰਧ ਵਿੱਚ ਸੋਧ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

          ਸੋਧ ਨੀਤੀ ਅਨੁਸਾਰ, ਵਿੱਤ ਵਿਭਾਗ ਨੇ ਉਨ੍ਹਾਂ ਬੈਂਕਾਂ (ਛੋਟੇ ਵਿੱਤੀ ਬੈਂਕਾਂ ਨੂੰ ਛੱਡ ਕੇ) ਦੇ ਲਈ 50 ਕਰੋੜ ਰੁਪਏ ਦੀ ਜਮ੍ਹਾ ਸੀਮਾ ਖਤਮ ਕਰ ਦਿੱਤੀ ਹੈ, ਜਿਨ੍ਹਾਂ ਨੇ ਪਹਿਲੀ ਵਾਰ ਸੂਬਾ ਸਰਕਾਰ ਦੇ ਨਾਲ ੲਮਪੈਨਲ ਕੀਤਾ ਗਿਆ ਹੈ। ਹੁਣ ਅਜਿਹੇ ਬੈਂਕ ਰਾਜ ਸਰਕਾਰ ਦੇ ਨਾਲ ਪਹਿਲਾਂ ਤੋਂ ਏਮਪੈਨਲ ਹੋਰ ਬੈਂਕਾਂ ਦੇ ਸਾਹਮਣੇ ਮੰਨੇ ਜਾਣਗੇ।

          ਸਮਾਲ ਫਾਇਨੈਂਸ ਬੈਂਕਾਂ ਲਈ ਕਿਸੇ ਇੱਕ ਵਿਭਾਗ ਅਤੇ ਕਿਸੇ ਇੱਕ ਬੈਂਕ ਦੇ ਨਾਲ ਅਨੁਮਤ ਜਮ੍ਹਾ ਸੀਮਾ ਨੂੰ 25 ਕਰੋੜ ਰੁਪਏ ਤੋਂ ਵਧਾ ਕੇ 50 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਪਿਛਲੇ ਸਰਕੂਲਰ ਵਿੱਚ ਵਰਣਿਤ ਹੋਰ ਸਾਰੀਆਂ ਸ਼ਰਤਾਂ ਕੋਈ ਬਦਲਾਅ ਨਹੀਂ ਹੈ।

          ਮੌਜੁਦਾ ਵਿੱਚ ਕੁੱਲ 26 ਬੇਂਕ ਸੂਬਾ ਸਰਕਾਰ ਦੇ ਨਾਲ ਸਰਕਾਰੀ ਲੇਣਦੇਣ ਤਹਿਤ ਏਮਪੈਨਲ ਕੀਤੇ ਗਏ ਹਨ। ਇੰਨ੍ਹਾਂ ਵਿੱਚ ਪਬਲਿਕ ਖੇਤਰ, ਨਿਜੀ ਖੇਤਰ ਦੇ ਨਾਲ ਛੋਟੇ ਵਿੱਤੀ ਬੈਂਕ ਸ਼ਾਮਿਲ ਹਨ।

ਐਮਡੀਯੂ ਨੇ ਪ੍ਰੀਖਿਆ ਨਤੀਜੇ ਜਾਰੀ ਕੀਤਾ

ਚੰਡੀਗੜ੍ਹ  ( ਜਸਟਿਸ ਨਿਊਜ਼ )

ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਨੇ ਮਈ 2025 ਵਿੱਚ ਆਯੋਜਿਤ ਐਮਐਸਸੀ ਗਣਿਤ ਸੀਡੀਆਈ ਅਤੇ ਐਮਐਸਸੀ ਗਣਿਤ ਸੀਡੀਆਈ ਆਨਲਾਇਨ ਮੋਡ ਦੇ ਤੀਜੇ ਸੇਮੇਸਟਰ ਦੀ ਰੀ-ਅਪੀਅਰ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ।

          ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਨਤੀਜਾ ਯੂਨੀਵਰਸਿਟੀ ਵੈਬਸਾਇਟ ‘ਤੇ ਉਪਲਬਧ ਰਹੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin