ਸ਼ਰਾਬ ਤਸਕਰੀ ਕਰਨ ਵਾਲੇ ਅਪਰਾਧੀ ਨੂੰ 35 ਪੇਟੀਆਂ ਸ਼ਰਾਬ ਅਤੇ ਨਜਾਇਜ ਅਸਲੇ ਸਮੇਤ ਕੀਤਾ ਕਾਬੂ

ਖੰਨਾ/ ਲੁਧਿਆਣਾ  (ਜਸਟਿਸ ਨਿਊਜ਼    )
ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. (ਡਾਇਰੈਕਟਰ ਜਨਰਲ ਆਫ ਪੁਲਿਸ) ਪੰਜਾਬ, ਚੰਡੀਗੜ੍ਹ ਅਤੇ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. (ਡੀ.ਆਈ.ਜੀ.) ਲੁਧਿਆਣਾ, ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜਯੋਤੀ ਯਾਦਵ ਬੈਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੋਰਾਨ ਸ੍ਰੀ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ), ਸ੍ਰੀ ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਆਈ), ਖੰਨਾ ਦੀ ਹਦਾਇਤ ‘ਤੇ ਇੰਸਪੈਕਟਰ ਹਰਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਖੰਨਾ ਦੀ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 35 ਪੇਟੀਆਂ ਸ਼ਰਾਬ ਅਤੇ 01 ਨਜਾਇਜ ਪਿਸਟਲ 32 ਬੌਰ ਸਮੇਤ ਮੈਗਜੀਨ ਅਤੇ 02 ਰੋਂਦ ਜਿੰਦਾ 32 ਬੌਰ ਬ੍ਰਾਮਦ ਕੀਤੇ।
ਮਿਤੀ 04.10.2025 ਨੂੰ ਸ:ਥ ਹਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਖੰਨਾ ਦੇ ਬਾ-ਸਿਲਸਿਲਾ ਗਸਤ ਬਾ-ਚੈਕਿੰਗ ਸ਼ੱਕੀ ਪੁਰਸ਼ਾ/ਵਹੀਕਲਾਂ, ਦੇ ਸਬੰਧ ਵਿੱਚ ਬੀਜਾ-ਪਾਇਲ ਰੋਡ ਤੇ ਟੀ-ਪੁਆਇੰਟ ਪਿੰਡ ਗੋਬਿੰਦਪੁਰਾ ਵਿਖੇ ਮੌਜੂਦ ਸੀ ਤਾਂ ਸ:ਥ ਹਰਪ੍ਰੀਤ ਸਿੰਘ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਦੀਪ ਸਿੰਘ ਉਰਫ ਮਨੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਗਲੀ ਕਲਾਂ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ ਜੋ ਨਜਾਇਜ ਸਰਾਬ ਦੀ ਸਮੱਗਲਿੰਗ ਕਰਦਾ ਹੈ ਜੋ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਆਪਣੀ ਸਕਾਰਪੀਓ ਗੱਡੀ ਨੰਬਰ PB18-D-0030 ਵਿੱਚ ਸਵਾਰ ਹੋ ਕੇ ਪਿੰਡ ਗੋਬਿੰਦਪੁਰਾ ਸਾਇਡ ਤੋ ਆਉਣ ਵਾਲਾ ਹੈ ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਪਿੰਡ ਗੋਬਿੰਦਪੁਰਾ ਸਾਈਡ ਤੋਂ ਆ ਰਹੀ ਇੱਕ ਗੱਡੀ ਸਕਾਰਪੀਓ ਰੰਗ ਚਿੱਟਾ ਨੰਬਰ PB18-D-0030 ਨੂੰ ਰੋਕ ਕੇ ਉਸ ਵਿੱਚ ਸਵਾਰ ਮਨਦੀਪ ਸਿੰਘ ਉਰਫ ਮਨੀ ਉਕਤ ਦੀ ਗੱਡੀ ਦੀ ਚੈਕਿੰਗ ਕਰਨ ਤੇ 35 ਪੇਟੀਆਂ ਸ਼ਰਾਬ ਜਿੰਨਾ ਵਿੱਚ 20 ਪੇਟੀਆਂ ਸਰਾਬ ਮਾਰਕਾ ਹਮੀਰਾ ਪੰਜਾਬ BINNIE’S RASPBERRY ਅਤੇ 15 ਪੇਟੀਆ ਸ਼ਰਾਬ ਮਾਰਕਾ ਪੰਜਾਬ ਰਾਣੋ ਸੌਂਫੀ ਬ੍ਰਾਮਦ ਹੋਈਆਂ। ਮਿਤੀ 05.10.2025 ਨੂੰ ਦੋਰਾਨੇ ਪੁਲਿਸ ਰਿਮਾਂਡ ਦੋਸ਼ੀ ਮਨਦੀਪ ਸਿੰਘ ਉਰਫ ਮਨੀ ਨੇ ਪੁੱਛਗਿੱਛ ਪਰ ਦੱਸਿਆ ਕਿ ਉਹ ਕਾਫੀ ਸਮੇਂ ਤੋ ਨਜਾਇਜ ਸ਼ਰਾਬ ਦੀ ਸਮੱਗਲਿੰਗ ਕਰਦਾ ਆ ਰਿਹਾ ਹੈ।
ਜਿਸ ਨੇ ਅੱਗੇ ਪੁੱਛਗਿੱਛ ਤੇ ਦੱਸਿਆ ਕਿ ਉਸਦਾ ਇੱਕ ਦੋਸਤ ਗੁਰਪ੍ਰੀਤ ਵਰਮਾ ਉਰਫ ਗੱਗੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਰਮਾਲੀਪੁਰ, ਤਹਿ: ਖੰਨਾ ਜਿਲ੍ਹਾ ਲੁਧਿਆਣਾ ਹੈ। (ਜੋ ਇਸ ਸਮੇਂ ਮੁਕੱਦਮਾ ਨੰਬਰ 44 ਮਿਤੀ 09.04.2025 ਅ/ਧ 109, 115, 118(1), 118(2), 74, 351, 329(3), 234(4), 190, 125, 191 ਬੀ.ਐਨ.ਐਸ 25/54/59 ਅਸਲਾ ਐਕਟ ਥਾਣਾ ਦੋਰਾਹਾ ਵਿੱਚ ਬੰਦ ਕੇਂਦਰੀ ਜੇਲ੍ਹ ਲੁਧਿਆਣਾ ਹੈ) ਜੋ ਮਿਤੀ 09/04/2025 ਨੂੰ ਗੁਰਪ੍ਰੀਤ ਵਰਮਾਂ ਉਰਫ ਗੱਗੂ ਉਸ ਨੂੰ ਉਸਦੀ ਸਕਾਰਪੀਓ ਗੱਡੀ ਨੰਬਰੀ PB18D0030 ਸਮੇਤ ਘਰ ਤੋ ਪਿੰਡ ਚਣਕੋਈਆਂ ਵਿਖੇ ਜਮੀਨ ਦਾ ਕਬਜਾ ਲੈਣ ਲਈ ਨਾਲ ਲੈ ਗਿਆ ਸੀ। ਰਸਤੇ ਵਿੱਚ ਅਸੀ ਯਾਦਵਿੰਦਰ ਸਿੰਘ ਉਰਫ ਯਾਦੂ ਵਾਸੀ ਘੁਡਾਣੀ ਖੁਰਦ, ਥਾਣਾ ਪਾਇਲ ਨੂੰ ਉਸਦੇ ਸਾਥੀਆਂ ਸਮੇਤ ਆਪਣੇ ਨਾਲ ਗੱਡੀ ਵਿੱਚ ਬਿਠਾ ਲਿਆ ਸੀ। ਮਨਦੀਪ ਸਿੰਘ ਉਰਫ ਮਨੀ ਨੇ ਦੱਸਿਆ ਕਿ ਉਸ ਪਾਸ ਇੱਕ ਨਜਾਇਜ ਦੇਸੀ ਪਿਸਟਲ 32 ਬੋਰ, ਸਮੇਤ ਮੈਗਜੀਨ ਅਤੇ 07 ਰੌਂਦ ਜਿੰਦਾ 32 ਬੋਰ ਸੀ, ਜੋ ਉਸਨੂੰ ਕਿਸੇ ਪ੍ਰਵਾਸੀ ਮਜਦੂਰ ਨੇ ਲਿਆ ਕੇ ਦਿੱਤਾ ਸੀ। ਗੁਰਪ੍ਰੀਤ ਵਰਮਾ ਉਰਫ ਗੱਗੂ ਨੇ ਜਮੀਨ ਦਾ ਕਬਜਾ ਲੈਣ ਸਮੇ ਮਨਦੀਪ ਸਿੰਘ ਪਾਸੋਂ ਇਹ ਪਿਸਟਲ ਲੈ ਲਿਆ ਸੀ। ਜੋ ਪਿੰਡ ਚਣਕੋਈਆਂ ਵਿਖੇ ਜਮੀਨ ਦੇ ਕਬਜ਼ੇ ਦੌਰਾਨ ਹੋਏ ਝਗੜੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੱਗੂ ਨੇ ਇਸਦੇ ਨਜਾਇਜ ਦੇਸੀ ਪਿਸਟਲ 32 ਬੋਰ ਨਾਲ 05 ਫਾਇਰ ਕੀਤੇ ਸਨ। ਜੋ ਲੜਾਈ ਤੋ ਬਾਅਦ ਮੌਕੇ ਤੋਂ ਭੱਜ ਗਏ ਸੀ ਅਤੇ ਮਨਦੀਪ ਸਿੰਘ ਨੇ ਆਪਣਾ ਨਜਾਇਜ ਪਿਸਟਲ ਸਮੇਤ 02 ਰੌਂਦ ਜਿੰਦਾ ਵਾਪਸ ਲੈ ਲਏ ਸੀ। ਜੋ ਉਹ ਪਿਸਟਲ ਉਸਨੇ ਆਪਣੀ ਮੋਟਰ ਪਿੰਡ ਬਗਲੀ ਕਲਾਂ ਦੇ ਕਮਰੇ ਵਿੱਚ ਲੁਕਾ ਛੁਪਾ ਕੇ ਰੱਖ ਦਿੱਤਾ ਸੀ। ਜੋ ਮਿਤੀ 05-10-2025 ਨੂੰ ਉਕਤ ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 02 ਰੌਂਦ ਜਿੰਦਾ 32 ਬੋਰ ਦੋਸ਼ੀ ਮਨਦੀਪ ਸਿੰਘ ਦੀ ਨਿਸ਼ਾਨਦੇਹੀ ਪਰ ਬ੍ਰਾਮਦ ਕੀਤੇ ਜਾ ਚੁੱਕੇ ਹਨ। ਦੋਸ਼ੀ ਮਨਦੀਪ ਸਿੰਘ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਬ੍ਰਾਮਦਗੀ ਦਾ ਵੇਰਵਾ:-
1) 35 ਪੇਟੀਆਂ ਸ਼ਰਾਬ (ਕੁੱਲ 420 ਬੋਤਲਾਂ)
2) ਇੱਕ ਨਜਾਇਜ਼ ਦੇਸੀ ਪਿਸਟਲ 32 ਬੋਰ, ਸਮੇਤ ਮੈਗਜੀਨ ਅਤੇ 02 ਰੌਂਦ ਜਿੰਦਾ 32 ਬੋਰ
3) ਇੱਕ ਗੱਡੀ ਸਕਾਰਪੀਓ ਰੰਗ ਚਿੱਟਾ ਨੰਬਰ PB18D0030
ਗੁਰਪ੍ਰੀਤ ਵਰਮਾ ਉਰਫ ਗੱਗੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਰਮਾਲੀਪੁਰ, ਥਾਣਾ ਸਦਰ ਖੰਨਾ ਜਿਲ੍ਹਾ ਲੁਧਿਆਣਾ ਪਰ ਦਰਜ ਮੁਕੱਦਮਾ ਦਾ ਵੇਰਵਾ
1) ਮੁਕੱਦਮਾ ਨੰਬਰ 44 ਮਿਤੀ 09.04.2025 ਅ/ਧ 109, 115, 118(1), 118(2), 74, 351, 329(3), 234(4), 190, 125, 191 ਬੀ.ਐਨ.ਐਸ 25/54/59 ਅਸਲਾ ਐਕਟ ਥਾਣਾ ਦੋਰਾਹਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin