ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜ ਟ੍ਰਿਲਿਅਨ ਅਰਥਵਿਵਸਥਾ ਦੇ ਟੀਚੇ ਵਿੱਚ ਹਰਿਆਣਾ ਦਾ ਹੋਵੇਗਾ ਅਹਿਮ ਯੋਗਦਾਨ-ਨਾਇਬ ਸਿੰਘ ਸੈਣੀ
ਚੰਡੀਗੜ੍ਹ, ( ਜਸਟਿਸ ਨਿਊਜ਼ )
-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜਾਪਾਨ ਦੇ ਓਸਾਕਾ ਵਿੱਚ ਚਲ ਰਹੇ ਵਲਡ ਐਕਸਪੋ-2025 ਵਿੱਚ ਅੱਜ ਹਰਿਆਣਾ ਪੈਵੇਲਿਅਨ ਦੇ ਉਦਘਾਟਨ ਦੇ ਮੌਕੇ ‘ਤੇ ਮੌਜ਼ੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਸਮਗਰ ਵਿਕਾਸ ਵਿੱਚ ਹਰਿਆਣਾ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਸਮੇ ਜਦੋਂ ਦੇਸ਼ ਸੰਸਾਰ ਦੀ ਵੱਡੀ ਆਰਥਿਕ ਸ਼ਕਤੀ ਵਜੋਂ ਉਭਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਜ ਟ੍ਰਿਲਿਅਨ ਅਰਥਵਿਵਸਥਾ ਦਾ ਟੀਚਾ ਰੱਖਿਆ ਹੈ ਤਾਂ ਹਰਿਆਣਾ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦੇ ਖੇਤਰਫਲ ਦਾ ਸਿਰਫ਼ 1.34 ਫੀਸਦੀ ਅਤੇ ਜਲਸੰਖਿਆ ਦਾ 2.09 ਫੀਸਦੀ ਹੈ। ਪਰ ਇਸ ਦੇ ਬਾਵਜੂਦ ਸਾਡਾ ਛੋਟਾ ਜਿਹਾ ਸੂਬਾ ਭਾਰਤ ਦੇ ਆਰਥਿਕ ਵਿਕਾਸ ਦਾ ਇੱਕ ਪ੍ਰਮੁੱਖ ਇੰਜਨ ਸਾਬਿਤ ਹੋ ਰਿਹਾ ਹੈ। ਹਰਿਆਣਾ ਉਦਯੋਗਾਂ ਨੂੰ ਲਾਜਿਸਟਿਕ ਸਹੂਲਤ ਦੇਣ ਵਿੱਚ ਦੇਸ਼ ਵਿੱਚ ਦੂਜੇ ਅਤੇ ਉਤਰ ਭਾਰਤ ਵਿੱਚ ਪਹਿਲੇ ਸਥਾਨ ‘ਤੇ ਹੈ। ਦੁਨਿਆ ਦੀ 400 ਫਾਰਚੂਨ ਕੰਪਨਿਆਂ ਦੇ ਦਫਤਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਥਿਤ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਸੜਕਾਂ ‘ਤੇ ਦੌੜਨ ਵਾਲੀ ਹਰ ਦੂਜੀ ਕਾਰ ਹਰਿਆਣਾ ਵਿੱਚ ਬਣਦੀ ਹੈ। ਦੇਸ਼ ਦੇ 52 ਫੀਸਦੀ ਟੈ੍ਰਕਟਰਾਂ ਦਾ ਨਿਰਮਾਣ ਵੀ ਇੱਥੇ ਹੀ ਹੁੰਦਾ ਹੈ। ਓਲੰਪਿਕ ਅਤੇ ਹੋਰ ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ ਵਿੱਚ ਹਰਿਆਣਾ ਸਭ ਤੋਂ ਵੱਧ ਤਗਮੇ ਜਿੱਤਣ ਵਾਲਾ ਰਾਜ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਆਸ ਅਤੇ ਮੌਕਿਆਂ ਦੀ ਧਰਤੀ ਹੈ। ਇਸ ਦੀ ਗਿਣਤੀ ਦੇਸ਼ ਦੇ ਅਮੀਰ ਰਾਜਿਆਂ ਵਿੱਚ ਹੁੰਦੀ ਹੈ। ਇਹ ਆਟੋਮੋਬਾਇਲ, ਆਈ.ਟੀ. ਅਤੇ ਹੋਰ ਉਦਯੋਗਾਂ ਦਾ ਵੱਡਾ ਕੇਂਦਰ ਹੈ। ਸੂਬੇ ਦਾ ਹਰ ਜ਼ਿਲ੍ਹਾ ਕਿਸੇ ਨਾ ਕਿਸੇ ਕੌਮੀ ਹਾਈਵੇ ਨਾਲ ਜੁੜਿਆ ਹੈ। ਰਾਜ ਦਾ ਹਰ ਪਿੰਡ ਬਿਜਲੀ ਦੀ ਰੋਸ਼ਨੀ ਨਾਲ ਜਗਮਗਾ ਰਿਹਾ ਹੈ। ਪੀਣ ਲਈ ਪਾਣੀ ਅਤੇ ਸਿੰਚਾਈ ਲਈ ਨਹਿਰਾ ਅਤੇ ਹੋਰ ਸਰੋਤ ਉਪਲਬਧ ਹਨ। ਸਿੱਖਿਆ ਦੇ ਖੇਤਰ ਵਿੱਚ ਵੀ ਇੱਥੇ ਆਧੁਨਿਕ ਸਿੱਖਿਆ ਦੀ ਹਰ ਫੈਕਲਟੀ ਅਤੇ ਵਿਸ਼ੇ ਦੀ ਸਿੱਖਿਆ ਦੇਣ ਲਈ ਕਈ ਵਿਸ਼ਵ ਪੱਧਰੀ ਸਿਖਣ ਸੰਸਥਾਨ ਖੁਲ ਚੁੱਕੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਇਜ਼-ਆਫ਼-ਡੂਇੰਗ ਬਿਜਨੇਸ ਦਾ ਇੱਕ ਇਕੋ-ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਨਾਲ ਉਦਮਿਆਂ ਵਿੱਚ ਸਰਕਾਰ ਪ੍ਰਤੀ ਭਰੋਸਾ ਵੱਧ ਰਿਹਾ ਹੈ। ਸਰਕਾਰ ਸਟਾਰਟਅਪ ਅਤੇ ਐਮਐਸਐਮਈ ਨੂੰ ਵਧਾਵਾ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਵੱਖ ਵੱਖ ਪ੍ਰੋਤਸਾਹਨ ਯੋਜਨਾਵਾਂ ਦਾ ਹੀ ਨਤੀਜਾ ਹੈ ਕਿ ਅੱਜ ਹਰਿਆਣਾ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਪਿਛਲੇ 11 ਸਾਲਾਂ ਵਿੱਚ ਸੂਬੇ ਵਿੱਚ 7 ਲੱਖ 66 ਹਜ਼ਾਰ ਛੋਟੇ-ਵੱਡੇ ਅਤੇ ਮੱਧ ਵਰਗ ਦੇ ਉਦਯੋਗ ਲਗੇ ਹਨ ਅਤੇ ਇਨ੍ਹਾਂ ਵਿੱਚੋ 39 ਲੱਖ ਲੋਕਾਂ ਨੂੰ ਰੁਜਗਾਰ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਭਾਰਤ ਵਿੱਚ ਸਟਾਰਟਅਪ ਦੀ ਗਿਣਤੀ ਵਿੱਚ 7ਵੇਂ ਵੱਡੇ ਰਾਜ ਵੱਜੋਂ ਉਭਰ ਕੇ ਆਇਆ ਹੈ। ਮੌਜ਼ੂਦਾ ਵਿੱਚ ਹਰਿਆਣਾ ਵਿੱਚ 9 ਹਜ਼ਾਰ 500 ਮਾਨਤਾ ਪ੍ਰਾਪਤ ਸਟਾਰਟਅਪ ਹਨ। ਅਸੀ ਰਾਜ ਨੂੰ ਦੇਸ਼ ਦਾ ਨੰਬਰ ਵਨ ਸਟਾਰਟਅਪ ਹਬ ਬਨਾਉਣ ਦਾ ਵਾਅਦਾ ਕੀਤਾ ਹੈ। ਅਸੀ ਸੂਬੇ ਵਿੱਚ ਸਟਾਰਟਅਪ ਦੀ ਗਿਣਤੀ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ। ਹਾਲ ਹੀ ਵਿੱਚ 22 ਸਟਾਰਟਅਪ ਨੂੰ 1 ਕਰੋੜ 14 ਲੱਖ ਰੁਪਏ ਦੀ ਵਿਤੀ ਮਦਦ ਪ੍ਰਦਾਨ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟਅਪ ਨੂੰ ਵਿਤੀ ਮਦਦ ਪ੍ਰਦਾਨ ਕਰਨ ਲਈ 2000 ਕਰੋੜ ਰੁਪਏ ਦਾ ਫੰਡ ਆਫ਼ ਫੰਡਸ ਵੀ ਸਥਾਪਿਤ ਕਰਨ ਜਾ ਰਹੇ ਹਨ। ਇਸ ਨਾਲ ਸਾਡੇ ਨੌਜੁਆਨ ਬਿਨਾ ਕਿਸੇ ਵਿਤੀ ਚਿੰਤਾ ਦੇ ਆਪਣੇ ਆਈਡਿਆ ‘ਤੇ ਕੰਮ ਕਰ ਸਕਣਗੇ।
ਵਫ਼ਦ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਯਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਵਿਦੇਸ਼ੀ ਸੈਨਾਲੀ ਹਰਿਆਣਾ ਦੀ ਰਵਾਇਤੀ ਪਹਿਨਾਵੇ ਪਾ ਕੇ ਕਰ ਰਹੇ ਫੋਟੋ ਸੇਸ਼ਨ ਅਤੇ ਹਰਿਆਣਵੀ ਸੰਸਕ੍ਰਿਤੀ ਦੇ ਰੰਗਾਂ ਦਾ ਲੈ ਰਹੇ ਆਨੰਦ
ਚੰਡੀਗੜ੍ਹ ( ਜਸਟਿਸ ਨਿਊਜ਼ )
-ਭਾਰਤ ਦੇ ਹਰਿਆਦਾ ਰਾਜ ਦੀ ਖੁਸ਼ਹਾਲ ਸੰਸਕ੍ਰਿਤੀ, ਰਵਾਇਤੀ ਅਤੇ ਤੱਕਨੀਕੀ ਪ੍ਰਗਤੀ ਦਾ ਅਦਭੁਤ ਮੇਲ ਇਸ ਸਮੇ ਜਾਪਾਨ ਦੇ ਓਸਾਕਾ ਸ਼ਹਿਰ ਵਿੱਚ ਚਲ ਰਹੇ ਵਲਡ ਐਕਸਪੋ-2025 ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਸਥਾਪਿਤ ਭਾਰਤ ਮੰਡਪਮ ਵਿੱਚ ਹਰਿਆਣਾ ਪਵੇਲਿਅਨ ਨਾ ਸਿਰਫ ਭਾਰਤੀ ਪ੍ਰਵਾਸਿਆਂ ਲਈ ਮਾਣ ਦਾ ਵਿਸ਼ਾ ਹੈ ਸਗੋਂ ਜਾਪਾਨ ਅਤੇ ਦੁਨਿਆ ਦੇ ਹੋਰ ਦੇਸ਼ਾਂ ਤੋਂ ਆਏ ਸੈਲਾਨਿਆਂ ਦੀ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਵਿਸ਼ਵਵਿਆਪੀ ਉਦਯੋਗਿਕ ਗਤੀਵਿਧੀਆਂ ਨੂੰ ਵਾਧਾ ਦੇਣ ਦੇ ਟੀਚੇ ਨਾਲ ਜਾਪਾਨ ਦੇ ਦੌਰੇ ‘ਤੇ ਗਏ ਉੱਚ ਪੱਧਰੀ ਵਫ਼ਦ ਨੇ ਮੰਗਲਵਾਰ ਨੂੰ ਵਲਡ ਐਕਸਪੋ-2025 ਵਿੱਚ ਹਰਿਆਣਾ ਪਵੇਲਿਅਨ ਦਾ ਦੌਰਾ ਕੀਤਾ।
ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਰਿਆਣਾ ਪਵੇਲਿਅਨ ਦਾ ਉਦਘਾਟਨ ਕੀਤਾ। ਪੈਵੇਲਿਅਨ ਵਿੱਚ ਪਹੁੰਚਣ ‘ਤੇ ਕਲਾਕਾਰਾਂ ਨੇ ਹਰਿਆਣਵੀ ਪਹਿਰਾਵੇ ਅਤੇ ਰਵਾਇਤੀ ਸੰਗੀਤ ਯੰਤਰਾਂ ਨਾਲ ਮੁੱਖ ਮੰਤਰੀ ਅਤੇ ਹੋਰ ਮਹਿਮਾਨਾ ਦਾ ਸੁਆਗਤ ਅਤੇ ਅਭਿਨੰਦਨ ਕੀਤਾ।
ਵਫ਼ਦ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਯਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਵਰਚੁਅਲ ਰਿਅਲਿਟੀ ਨਾਲ ਜੁੜਿਆ ਹਰਿਆਣਾ-ਜਾਪਾਨ-ਵੀਆਰ ਵਿੱਚ ਵਿਖਾ ਹਰਿਆਣਾ ਦੀ ਸੰਸਕ੍ਰਿਤੀ, ਵਿਰਾਸਤ ਅਤੇ ਵਿਕਾਸ ਦਾ ਜੀਵੰਤ ਰੂਪ
ਪੈਵੇਲਿਅਨ ਵਿੱਚ ਹਰਿਆਣਾ ਦੀ ਪੇਂਡੂ ਸੰਸਕ੍ਰਿਤੀ, ਇਤਿਹਾਸਕ ਵਿਰਾਸਤ, ਉਦਯੋਗਿਕ ਪ੍ਰਗਤੀ ਅਤੇ ਆਧੁਨਿਕ ਵਿਕਾਸ ਯਾਤਰਾ ਨੂੰ ਵੀ.ਆਰ. ਟੈਕਨਾਲੋਜੀ ਰਾਹੀਂ ਜੀਵੰਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜਾਪਾਨ ਦੇ ਲੋਕ ਇਸ ਤਕਨੀਕ ਦੀ ਮਦਦ ਨਾਲ ਹਰਿਆਣਾ ਦੇ ਇਤਿਹਾਸਕ ਸਥਲਾਂ ਅਤੇ ਪੁਰਾਤਾਤਵਿਕ ਸਥਲਾਂ ਦਾ ਵਰਚੁਅਲ ਅਨੁਭਵ ਲੈ ਕੇ ਹਰਿਆਣਾ ਦੀ ਭੂਮੀ ਦੀ ਸ਼ਾਨ ਅਤੇ ਵਿਭਿਨਤਾ ਨਾਲ ਰੂਬਰੂ ਹੋ ਰਹੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਜਿਟਰ ਬੁਕ ਵਿੱਚ ਲਿਖਿਆ ਕਿ ਭਾਰਤ ਮੰਡਪਮ ਵਿੱਚ ਭਾਰਤ ਦੀ ਪ੍ਰਗਤੀ ਅਤੇ ਸੰਭਾਵਨਾਵਾਂ ਨੂੰ ਇਨ੍ਹੀ ਖੂਬਸੂਰਤੀ ਨਾਲ ਪ੍ਰਦਰਸ਼ਿਤ ਹੁੰਦੇ ਵੇਖ ਗਰਵ ਮਹਿਸੂਸ ਹੋ ਰਿਹਾ ਹੈ। ਹਰਿਆਣਾ ਇਸ ਕੌਮੀ ਦ੍ਰਿਸ਼ਟੀਕੌਣ ਵਿੱਚ ਆਪਣਾ ਪੂਰਾ ਯੋਗਦਾਨ ਦੇਣ ਲਈ ਪ੍ਰਤੀਬੱਧ ਹੈ।
ਵਿਦੇਸ਼ੀ ਸੈਨਾਲੀ ਹਰਿਆਣਾ ਦੀ ਰਵਾਇਤੀ ਪਹਿਨਾਵੇ ਪਾ ਕੇ ਕਰ ਰਹੇ ਫੋਟੋ ਸੇਸ਼ਨ ਅਤੇ ਹਰਿਆਣਵੀ ਸੰਸਕ੍ਰਿਤੀ ਦੇ ਰੰਗਾਂ ਦਾ ਲੈ ਰਹੇ ਆਨੰਦ
ਹਰਿਆਣਾ ਪੈਵੇਲਿਅਨ ਪਹਿਰਾਵੇ, ਹਸਤਸ਼ਿਲਪ, ਲੋਕ ਡਾਂਸ, ਮਿੱਟੀ ਦੀ ਕਲਾਕ੍ਰਿਤੀਆਂ ਅਤੇ ਰਵਾਇਤੀ ਸੰਗੀਤ ਨੇ ਜਾਪਾਨੀ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸਥਾਨਕ ਨਾਗਰਿਕਾਂ ਨੇ ਹਰਿਆਣਾ ਦੀ ਰਵਾਇਤੀ ਪਹਿਰਾਵੇ ਨਾਲ ਫੋਟੋ ਸੇਸ਼ਨ ਕੀਤੇ ਅਤੇ ਘੂਮਰ ਅਤੇ ਫਾਗ ਜਿਹੇ ਲੋਕ ਨਾਚ ‘ਤੇ ਨਚਦੇ ਹੋਏ ਹਰਿਆਣਵੀ ਸੰਸਕ੍ਰਿਤੀ ਦੇ ਰੰਗਾਂ ਦਾ ਆਨੰਕ ਲਿਆ।
ਹਰਿਆਣਾ ਪੈਵੇਲਿਅਨ ਵਿੱਚ ਆਉਣ ਵਾਲੇ ਸੈਲਾਨਿਆਂ ਨੂੰ ਰਾਜ ਦੀ ਅਤਿਥੀ ਦੇਵੋ ਭਵੈ ਦੀ ਪਰੰਪਰਾ ਦਾ ਅਨੁਭਵ ਹੋ ਰਿਹਾ ਹੈ। ਜਾਪਾਨੀ ਸੈਲਾਨਿਆਂ ਨੇ ਕਿਹਾ ਕਿ ਹਰਿਆਣਾ ਦੀ ਸੰਸਕ੍ਰਿਤੀ ਵਿੱਚ ਜਿਸ ਤਰ੍ਹਾਂ ਦੀ ਗਰਮਜੋਸ਼ੀ ਅਤੇ ਅਪਨਾਪਨ ਝਲਕਦਾ ਹੈ, ਉਹ ਭਾਰਤ ਦੀ ਆਤਮਾ ਨੂੰ ਦਰਸ਼ਾਉਂਦਾ ਹੈ।
ਵਲਡ ਐਕਸਪੋ-2025 ਵਿੱਚ ਹਰਿਆਣਾ ਪੈਵੇਲਿਅਨ ਭਾਰਤੀ ਸੰਸਕ੍ਰਿਤੀ, ਤਕਨੀਕੀ ਪ੍ਰਗਤੀ ਅਤੇ ਸਵੈ-ਨਿਰਭਰਤਾ ਦੇ ਸੰਦੇਸ਼ ਦਾ ਸਸ਼ਕਤ ਪ੍ਰਤੀਕ ਬਣ ਗਿਆ ਹੈ ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਸੁਧੈਵ ਕੁਟੁੰਬਕਮ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਵਿਕਸਿਤ ਹਰਿਆਣਾ ਵਿਜਨ ਨੂੰ ਸਾਕਾਰ ਰੂਪ ਵਿੱਚ ਪ੍ਰਦਰਸ਼ਿਤ ਕਰ ਰਿਹਾ ਹੈ।
ਸਾਰੀ ਸਰਕਾਰੀ ਸਿਹਤ ਸੰਸਥਾਵਾਂ ਨੂੰ ਆਧੁਨਿਕ ਸਹੂਲਤਾਂ ਨਾਲ ਕੀਤਾ ਜਾਵੇਗਾ ਸੁਸੱਜਿਤ-ਆਰਤੀ ਸਿੰਘ ਰਾਓ
ਚੰਡੀਗੜ੍ਹ ( ਜਸਟਿਸ ਨਿਊਜ਼ )
-ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੀ ਸਾਰੀ ਸਰਕਾਰੀ ਸਿਹਤ ਸੰਸਥਾਵਾਂ ਨੂੰ ਆਧੁਨਿਕ ਸਹੂਲਤਾਂ ਨਾਲ ਸੁਸੱਜਿਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਦੇ ਤਹਿਤ ਹੱਸਪਤਾਲਾਂ ਵਿੱਚ ਦਵਾਵਾਂ ਅਤੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੇ ਮੈਡੀਕਲ ਉਪਕਰਨਾਂ ਦੀ ਉਪਲਬਧਤਾ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋੜ ਅਨੁਸਾਰ ਨਵੀਂ ਦਵਾਇਆਂ ਅਤੇ ਉਪਕਰਨ ਖਰੀਦੇ ਜਾ ਰਹੇ ਹਨ ਜਿਸ ਨਾਲ ਗਰੀਬ ਅਤੇ ਲੋੜਮੰਦ ਮਰੀਜਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਬੇਹਤਰ ਇਲਾਜ ਦੀ ਸਹੂਲਤ ਮਿਲ ਸਕੇਗੀ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਸਪੇਸ਼ਲ ਹਾਈ ਪਾਵਰਡ ਪਰਚੇਜ ਕਮੇਟੀ ਦੀ ਮੀਟਿੰਗ ਵਿੱਚ ਲਗਭਗ 120 ਕਰੋੜ ਰੁਪਏ ਦੀ ਦਵਾਵਾਂ ਅਤੇ ਮੈਡੀਕਲ ਉਪਰਨਾਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਨਾਲ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਿਹਤ ਸੇਵਾਵਾਂ ਵਿੱਚ ਸੁਧਾਰ ਆਵੇਗਾ ਅਤੇ ਮਰੀਜਾਂ ਨੂੰ ਉੱਚ ਗੁਣਵੱਤਾ ਦੀ ਜਾਂਚ ਅਤੇ ਉਪਚਾਰ ਸਹੂਲਤਾਂ ਮਿਲਣਗੀਆਂ।
ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੀਪੀਪੀ ਮੋਡ ‘ਤੇ ਸੂਬੇ ਦੇ 8 ਸਥਾਨਾਂ ‘ਤੇ ਈਸੀਜੀ ਜਾਂਚ ਲਈ ਨਿਰਧਾਰਿਤ ਦਰਾਂ ਨੂੰ ਅੰਤਮ ਰੂਪ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਹਰਿਆਣਾ ਦੇ ਸਾਰੇ ਸਿਵਲ ਹੱਸਪਤਾਲਾਂ ਲਈ ਲਗਭਗ 23 ਕਰੋੜ ਰੁਪਏ ਦੀ ਲਾਗਤ ਨਾਲ 67 ਅਨੇਸਥੀਸਿਆ ਵਰਕਸਟੇਸ਼ਨ ਖਰੀਦੇ ਜਾਣ ਦੇ ਅਨੁਬੰਧ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਈਐਨਟੀ ਮਰੀਜਾਂ ਲਈ 22 ਨਸਲ ਅੰਡੋਸਕੋਪ ਲਗਭਗ 2 ਕਰੋੜ ਰੁਪਏ ਵਿੱਚ ਖਰੀਦੇ ਜਾਣਗੇ। ਉੱਥੇ ਹੀ 15 ਪੈਥੋਡਿਟੇਕਟ ਮਸ਼ੀਨਾਂ ਦੀ ਖਰੀਦ ਲਗਭਗ 13 ਕਰੋੜ ਰੁਪਏ ਵਿੱਚ ਕਰਨ ਦੇ ਇਕਰਾਰਨਾਮੇ ਨੂੰ ਵੀ ਅੰਤਮ ਰੂਪ ਦਿੱਤਾ ਗਿਆ ਹੈ।
ਆਰਤੀ ਸਿੰਘ ਰਾਓ ਨੇ ਅੱਗੇ ਦੱਸਿਆ ਕਿ ਰਾਜ ਦੇ ਸਰਕਾਰੀ ਹੱਸਪਤਾਲਾਂ ਵਿੱਚ ਜਰੂਰੀ ਦਵਾਇਆਂ ਦੀ ਆਪੂਰਤੀ ਯਕੀਨੀ ਕਰਨ ਲਈ ਵੀ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਡਾਕਟਰਾਂ ਅਤੇ ਮਾਹਿਰਾਂ ਦੀ ਸਲਾਹ ਦੇ ਅਧਾਰ ‘ਤੇ ਲਗਭਗ 75 ਕਰੋੜ ਰੁਪਏ ਦੀ ਖਰੀਦ ਲਈ ਵੱਖ ਵੱਖ ਦਵਾ ਕੰਪਨਿਆਂ ਨਾਲ ਇਕਰਾਰਨਾਮਾ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਸਾਰੀ ਦਵਾਵਾਂ ਅਤੇ ਉਪਕਰਨ ਹਰਿਆਣਾ ਦੇ ਸਾਰੇ ਸਰਕਾਰੀ ਹੱਸਪਤਾਲਾਂ ਵਿੱਚ ਉਪਲਬਧ ਹੋ ਜਾਣਗੇ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਭਵਿੱਖ ਵਿੱਚ ਹੱਸਪਤਾਲਾਂ ਨੂੰ ਹੋਰ ਦਵਾਵਾਂ ਅਤੇ ਉਪਕਰਨਾਂ ਦੀ ਲੋੜ ਹੋਵੇਗੀ ਤਾਂ ਉਨ੍ਹਾਂ ਦੀ ਨਵੀਂ ਖਰੀਦ ਵੀ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਹਰਿਆਣਾ ਦੇ ਨਾਗਰਿਕਾਂ ਨੂੰ ਸਸਤੀ, ਸੁਲਭ ਅਤੇ ਗਣਵੱਤਾਪੂਰਨ ਸਿਹਤ ਸੇਵਾਵਾਂ ਮਿਲਣ ਤਾਂ ਜੋ ਕੋਈ ਵੀ ਵਿਅਕਤੀ ਇਲਾਜ ਦੀ ਕਮੀ ਵਿੱਚ ਪਰੇਸ਼ਾਨ ਨਾ ਹੋਵੇ। ਸਾਡਾ ਟੀਚਾ ਹੈ ਕਿ ਹਰਿਆਣਾ ਦਾ ਹਰ ਨਾਗਰਿਕ ਸਿਹਤ, ਸੁਰੱਖਿਅਤ ਅਤੇ ਸਿਹਤਮੰਦ ਰਵੇ।
ਮਹਾਰਿਸ਼ੀ ਵਾਲਮੀਕਿ ਨੇ ਭਾਰਤ ਦੀ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਕੀਤਾ ਮਜਬੂਤ-ਰਾਜੇਸ਼ ਨਾਗਰ
ਚੰਡੀਗੜ੍ਹ ( ਜਸਟਿਸ ਨਿਊਜ਼ )
-ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਮਾਰਗਦਰਸ਼ਨ ਵਿੱਚ ਸੂਬਾ ਸਰਕਾਰ ਵੱਲੋਂ ਸੰਤ ਮਹਾਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਚਲਾਈ ਜਾ ਰਹੀ ਹੈ। ਇਸ ਪਰੰਪਰਾ ਦੇ ਸ਼ੁਰੂ ਹੋਣ ਨਾਲ ਸਮਾਜਿਕ ਸਮਰਸਤਾ ਅਤੇ ਮਹਾਨ ਸੰਤਾਂ ਦੀ ਗੌਰਵ ਗਾਥਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸਫਲ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀ ਆਪਣੇ ਸਮਾਜ ਦੇ ਮਹਾਪੁਰਖਾਂ ਨੂੰ ਯਾਦ ਨਹੀਂ ਕਰਾਂਗੇ ਤਾਂ ਸਾਡੇ ਸਭਿਆਚਾਰ ਦੇ ਮਹੱਤਵਪੂਰਨ ਪਹਿਲੂ ਇਤਿਹਾਸ ਦੇ ਪੰਨਿਆਂ ਵਿੱਚ ਸਿਮਟ ਕੇ ਰਹਿ ਜਾਣਗੇ।
ਸ੍ਰੀ ਰਾਜੇਸ਼ ਨਾਗਰ ਅੱਜ ਮਹਾਰਿਸ਼ੀ ਵਾਲਮੀਕਿ ਜੈਯੰਤੀ ਦੇ ਪਵਿਤੱਰ ਮੌਕੇ ‘ਤੇ ਫਰੀਦਾਬਾਦ ਵਿੱਚ ਆਯੋਜਿਤ ਇੱਕ ਪੋ੍ਰਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਮੌਜ਼ੂਦ ਰਹੇ। ਇਸ ਮੌਕੇ ‘ਤੇ ਸਵੱਛਤਾ ਯੋਧਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸ੍ਰੀ ਰਾਜੇਸ਼ ਨਾਗਰ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ਅਤੇ ਸੂਬੇ ਵਿੱਚ ਮਹਾਰਿਸ਼ੀ ਵਾਲਮੀਕਿ ਦੀ ਜੈਯੰਤੀ ਦੇ ਉਪਲੱਖ ਵਿੱਚ ਪੋ੍ਰਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦਿਨ ਰਾਮਾਇਣ ਦੇ ਰਚਨਹਾਰ ਅਤੇ ਸੰਸਕ੍ਰਿਤ ਸਭਿਆਚਾਰ ਦੇ ਆਦਿ ਕਵੀ ਮਹਾਰਿਸ਼ੀ ਵਾਲਮੀਕਿ ਦੇ ਜਨਮਦਿਨ ਵੱਜੋਂ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਭਾਰਤ ਦੀ ਸਾਂਸਕ੍ਰਿਤਿਕ ਅਤੇ ਅਧਿਆਤਮਿਕ ਵਿਰਾਸਤ ਮਜਬੂਤ ਕੀਤਾ। ਮਹਾਰਿਸ਼ੀ ਜੀ ਨੇ ਮਨੁੱਖਤਾ, ਸਮਾਨਤਾ ਅਤੇ ਧਰਮ ਦੇ ਰਸਤੇ ਚਲਣ ਦੀ ਪ੍ਰੇਰਣਾ ਦਿੱਤੀ। ਉਹ ਗਿਆਨ, ਸੱਚ ਅਤੇ ਨਿਆਂ ਦੇ ਪ੍ਰਤੀਕ ਸਨ। ਉਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਨੂੰ ਇਹ ਸੰਦੇਸ਼ ਦਿੱਤਾ ਕਿ ਮਿਹਨਤ, ਇਮਾਨਦਾਰੀ ਅਤੇ ਸਿੱਖਿਆ ਰਾਹੀਂ ਜੀਵਨ ਵਿੱਖ ਬੁਲੰਦਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
Leave a Reply