ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਿਮਾਨੇ ਪ੍ਰੀਫੇਕਚਰ ਦੇ ਗਵਰਨਰ ਤਾਤਸੁਯਾ ਮਾਰੂਯਾਮਾ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਜਪਾਨ ਦੌਰੇ ਦੌਰਾਨ ਅੱਜ ਸ਼ਿਮਾਨੇ ਪ੍ਰੀਫੇਕਚਰ ਦੇ ਗਵਰਨਰ ਤਾਤਸੁਯਾ ਮਾਰੂਯਾਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਨੋਂ ਖੇਤਰਾਂ ਦੇ ਉਦਮਾਂ ਦੇ ਵਿੱਚ ਤਕਨਾਲੋਜੀ ਆਦਾਨ-ਪ੍ਰਦਾਨ, ਇਨੋਵੇਸ਼ਨ ਅਤੇ ਸੰਯੁਕਤ ਉਦਮਾਂ ਦੇ ਨਵੇਂ ਮੌਕੇ ਤਲਾਸ਼ਨ ‘ਤੇ ਵਿਸਤਾਰ ਨਾਲ ਚਰਚਾ ਹੋਈ।
ਇਸ ਦੇ ਬਾਅਦ ਮੁੱਖ ਮੰਤਰੀ ਨੇ ਟੋਕਿਓ ਵਿੱਚ ਆਯੋਜਿਤ ਹਰਿਆਣਾ-ਸ਼ਿਮਾਨੇਪ੍ਰੀਫੇਕਚਰ ਰੋਡ ਸ਼ੌਅ ਵਿੱਚ ਵੀ ਹਿੱਸਾ ਲਿਆ। ਇੱਥੇ ਮੌਜੁਦ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਪਾਨ ਦੇ ਨਾਲ ਸਾਡੇ ਸਬੰਧ ਹਜਾਰਾਂ ਸਾਲ ਪੁਰਾਣੇ ਹਨ। ਇਹ ਸਬੰਧ ਇਤਿਹਾਸਕ ਅਤੇ ਭਾਵਨਾਤਮਕ ਹਨ। ਜਿਸ ਤਰ੍ਹਾ ਸ਼ਿਮਾਨੇ ਦੀ ਆਪਣੀ ਚਿਰਸਥਾਈ ਰਿਵਾਇਤਾਂ ਹਨ, ਉਸੀ ਤਰ੍ਹਾ ਹਰਿਆਣਾ ਵੀ ਭਾਰਤੀ ਸਭਿਅਤਾ ਦੇ ਸੱਭ ਤੋਂ ਪੁਰਾਣੇ ਅਤੇ ਪੂਜਨੀਕ ਥਾਵਾਂ ਵਿੱਚੋਂ ਇੱਕ ਹੈ। ਹਰਿਆਣਾ ਵਿੱਚ ਹੀ ਧਰਮਖੇਤਰ-ਕੁਰੂਕਸ਼ੇਤਰ ਦੀ ਉਹ ਪਵਿੱਤਰ ਧਰਤੀ ਹੈ, ਜਿੱਥੇ ਸਦੀਆਂ ਪਹਿਲਾਂ ਭਗਵਾਨ ਸ਼੍ਰੀਕ੍ਰਿਸ਼ਣ ਜੀ ਨੇ ਗੀਤਾ ਦਾ ਦਿਵਅ ਸੰਦੇਸ਼ ਦਿੱਤਾ ਸੀ। ਇਸ ਵਿੱਚ ਜਿਮੇਵਾਰੀ, ਧਰਮ ਅਤੇ ਗਿਆਨ ਦਾ ਸਾਰ ਨਿਹਤ ਹੈ।
ਉਨ੍ਹਾਂ ਨੇ ਕਿਹਾ ਕਿ ਸਾਡਾ ਆਪਸੀ ਸਬੰਧ ਇੱਕ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਸਾਝੇਦਾਰੀ ਦਾ ਹੈ। ਇਸ ਨੂੰ ਡੁੰਘੇ ਭਰੋਸੇ, ਲੋਕਤਾਂਤਰਿਕ ਸਿਦਾਂਤਾਂ ਅਤੇ ਅਟੁੱਟ ਉਦਮ ਵੱਲੋਂ ਜੋਰ ਮਿਲਿਆ ਹੈ। ਪਿਛਲੇ ਦੋਨੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਪਾਨ ਦੀ ਯਾਤਰਾ ਕੀਤੀ ਹੈ। ਉਸ ਦੇ ਬਾਅਦ, ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੇ ਅਗਲੇ ਇੱਕ ਦਿਹਾਕੇ ਵਿੱਚ ਭਾਰਤ ਵਿੱਚ 10 ਟ੍ਰਿਲਿਅਨ ਜਪਾਨੀ ਯੇਨ ਦਾ ਨਵੇਸ਼ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਇਕੋ ਸਿਸਟਮ ਨੂੰ ਦੇਖਦੇ ਹੋਏ ਸੂਬੇ ਵਿੱਚ ਵੀ ਵੱਧ ਤੋਂ ਵੱਧ ਨਿਵੇਸ਼ ਕਰਨ।
ਹਰਿਆਣਾ ਲੰਬੇ ਸਮੇਂ ਤੋਂ ਰਿਹਾ ਹੈ ਭਾਰਤ ਵਿੱਚ ਜਪਾਨ ਦਾ ਸੱਭ ਤੋਂ ਭਰੇਸੇਮੰਦ ਉਦਯੋਗਿਕ ਕੇਂਦਰ
ਮੁੱਖ ਮੰਤਰੀ ਨੇ ਕਿਹਾ ਕਿ ਸ਼ਿਮਾਨੇ ਅਤੇ ਹਰਿਆਣਾ ਕਈ ਮਾਇਨਿਆਂ ਵਿੱਚ ਇੱਕ-ਦੂਜੇ ਦੇ ਪੂਰਕ ਹਨ। ਦੋਨੋਂ ਹੀ ਗੁਣਵੱਤਾ, ਪਰਿਸ਼ੁਧਤਾ ਅਤੇ ਨਵਾਚਾਰ ਨੂੰ ਅਪਨਾਉਂਦੇ ਹੋਏ ਇੱਕ ਗੌਰਵਸ਼ਾਲੀ ਵਿਰਾਸਤ ਨੂੰ ਸੰਭਾਲੇ ਹੋਏ ਹਨ। ਸ਼ਿਮਾਨੇ ਅਤੇ ਹਰਿਆਣਾਂ ਵਿੱਚ ਮਜਬੁਤ ਉਦਯੋਗਿਕ ਪਾਰਕ ਅਤੇ ਸਮਾਰਟ ਬੁਨਿਆਦੀ ਢਾਂਚੇ ਤੋਂ ਲੈ ਕੇ ਹਰਿਤ ਊਰਜਾ ਅਤੇ ਲਾਜਿਸਟਿਕਸ ਸਹੂਲਤਾਂ ਵਿਦਮਾਨ ਹਨ। ਹਰਿਆਣਾ ਲੰਬੇ ਸਮੇਂ ਤੋਂ ਭਾਰਤ ਵਿੱਚ ਜਪਾਨ ਦਾ ਸੱਭ ਤੋਂ ਪਰੋਸੇਮੰਦ ਉਦਯੋਗਿਕ ਖੇਤਰ ਰਿਹਾ ਹੈ। ਇਸ ਦੀ ਨੀਂਹ ਦਿਹਾਕਿਆਂ ਪਹਿਲਾਂ ਉਦੋਂ ਪਈ, ਜਦੋਂ ਮਾਰੂਤੀ ਸੁਜੂਕੀ ਨੇ 1980 ਦੇ ਦਿਹਾਕੇ ਵਿੱਚ ਆਪਣਾ ਪਹਿਲਾ ਮੈਨੂਫੈਕਚਰਿੰਗ ਪਲਾਂਟ ਹਰਿਆਣਾਂ ਵਿੱਚ ਸਥਾਪਿਤ ਕੀਤਾ। ਇਸ ਨੇ ਭਾਰਤ ਵਿੱਚ ਮੋਬਿਲਿਟੀ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਅਤੇ ਇੱਕ ਵਿਸ਼ਵ ਪੱਧਰ ਉਦਯੋਗਿਕ ਇਕੋਸਿਸਟਮ ਨੂੰ ਖੜਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਅਨੇਕ ਜਪਾਨੀ ਕੰਪਨੀਆ ਸਥਿਤ ਹਨ। ਇੰਨ੍ਹਾਂ ਦੀ ਗਿਣਤੀ ਭਾਰਤ ਦੇ ਹੋਰ ਸੂਬਿਆਂ ਦੀ ਤੁਲਣਾ ਵਿੱਚ ਸੱਭ ਤੋਂ ਵੱਧ ਹੈ। ਇਹ ਸਭਿਆਚਾਰ, ਉਦਮ ਅਤੇ ਨਵਾਚਾਰ ਲਈ ਹੋਮ ਅਵੇ ਫ੍ਰਾਮ ਹੋਮ ਦੇ ਕੇਂਦਰ ਵਜੋ ਉਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੇ ਤਿੰਨ ਪਾਸੇ ਪੈਂਦਾ ਹੈ। ਇਸ ਖੇਤਰ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ ਅਤੇ ਇੱਕ ਏਕੀਕ੍ਰਿਤ ਬਹੁ-ਮਾਡਲ ਲਾਜਿਟਿਕਸ ਹੱਬ ਵਰਗੇ ਅੱਤਆਧੁਨਿਕ ਬੁਨਿਆਦੀ ਢਾਂਚੇ ਵਿਲੱਖਣ ਕਨੈਕਟੀਵਿਟੀ ਪ੍ਰਦਾਨ ਕਰਦੇ ਹਨ। ਇਸ ਨਾਲ ਦੇਸ਼ ਦੇ ਬਾਜਾਰਾਂ ਤੱਕ ਉਤਪਾਦਾਂ ਦੀ ਬਿਨ੍ਹਾ ਰੁਕਾਵਟ ਪਹੁੰਚ ਯਕੀਨੀ ਹੁੰਦੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇੱਕ ਨਿਵੇਸ਼ਕ ਅਨੁਕੂਲ ਨੀਤੀ ਲਾਗੂ ਕੀਤੀ ਹੈ। ਇਸ ਵਿੱਚ ਉਨ੍ਹਾਂ ਸਾਰਿਆਂ ਖੇਤਰਾਂ ਵਿੱਚ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿੰਨ੍ਹਾ ਵਿੱਚ ਹਰਿਆਣਾ-ਸ਼ਿਮਾਨੇ ਸਾਝੇਦਾਰੀ ਨੁੰ ਜੋਰ ਮਿਲੇਗਾ। ਇਸ ਦੇ ਏਡਵਾਂਸਡ ਮੈਨੂਫੈਕਚਰਿੰਗ ਵਿੱਚ ਇਲੈਕਟ੍ਰੋਨਿਕਸ ਅਤੇ ਕੰਪੋਨੈਂਟਸ ਸ਼ਾਮਿਲ ਹਨ, ਆਟੋਮੋਟਿਵ ਸੈਕਟਰ ਵਿੱਚ ਇਲੈਕਟ੍ਰਿਕ ਵਾਹਨ, ਬੈਟਰੀ ਭੰਡਾਰਣ, ਅਤੇ ਗ੍ਰੀਨ ਹਾਈਡ੍ਰੋਜਨ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਡਿਜੀਟਲ ਤਕਨਾਲੋਜੀਆਂ ਅਤੇ ਉਦਯੋਗ ਵਿੱਚ ਹਰਿਆਣਾ ਦੇ ਯੁਵਾ ਅਤੇ ਕੁਸ਼ਲ ਕਾਰਜਫੋਰਸ ਏਆਈ, ਆਈਓਟੀ ਅਤੇ ਰੋਬੋਟਿਕਸ ਵਿੱਚ ਸ਼ਿਮਾਨੇ ਦੀ ਨਵਾਚਾਰ ਸਮੱਰਥਾਵਾਂ ਨਾਲ ਸਹਿਯੋਗ ਕਰਣਗੇ।
ਨਿਵੇਸ਼ਕਾਂ, ਉਦਯੋਗਪਤੀਆਂ, ਨਵਾਚਾਰਕਰਤਾਵਾਂ ਨੁੰ ਹਰਿਆਣਾ ਵਿੱਚ ਨਿਵੇਸ਼ ਕਰਨ ਲਈ ਦਿੱਤਾ ਸੱਦਾ
ਮੁੱਖ ਮੰਤਰੀ ਨੇ ਨਿਵੇਸ਼ਕਾਂ, ਉਦਯੋਗਪਤੀਆਂ, ਨਵਾਚਾਰਕਰਤਾਵਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਤੁਸੀ ਸਾਡੇ ਜੀਵਨ ਸਭਿਆਚਾਰ ਦਾ ਤਜਰਬਾ ਕਰਨ, ਸਾਡੇ ਉਦਯੋਗਿਕ ਪਰਿਦ੍ਰਿਸ਼ ਦੀ ਪੜਚੋਲ ਕਰਨ ਅਤੇ ਸਾਡੇ ਪ੍ਰਗਤੀਸ਼ੀਲ ਲੋਕਾਂ ਦੇ ਨਾਲ ਜੁੜਨ, ਜੋ ਇੱਕ ਉਜਵੱਲ ਭਵਿੱਖ ਦੇ ਨਿਰਮਾਣ ਵਿੱਚ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਨ। ਆਓ, ਅਸੀਂ ਸੱਭ ਮਿਲ ਕੇ ਸ਼ਿਮਾਨੇ ਅਤੇ ਹਰਿਆਣਾ ਦੇ ਵਿੱਚ ਪਹਿਲਾਂ ਤੋਂ ਹੀ ਮਜਬੂਤ ਰਿਸ਼ਤੇ ਨੂੰ ਹੋਰ ਮਜਬੂਤ ਕਰਨ।
ਚੰਡੀਗੜ੍ਹ,( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ 11 ਅਕਤੂਬਰ, 2025 ਨੂੰ ਬਾਅਦ ਦੁਪਹਿਰ 3 ਵਜੇ ਚੌਥੀ ਮੰਜਿਲ ਸਥਿਤ ਮੁੱਖ ਕਮੇਟੀ ਰੂਮ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਕੈਬਨਿਟ ਦੀ ਮੀਟਿੰਗ ਹੋਣੀ ਯਕੀਨੀ ਹੋਈ ਹੈ।
ਇਸ ਸਬੰਧ ਵਿੱਚ ਅੱਜ ਹਰਿਆਣਾ ਦੇ ਮੁੱਖ ਸਕੱਤਰ ਦਫਤਰ ਦੀ ਆਮ ਪ੍ਰਸਾਸ਼ਨ ਵਿਭਾਗ ਦੇ ਕੈਬਨਿਟ ਅਨੁਭਾਗ ਵੱਲੋਂ ਜਰੂਰੀ ਸੂਚਨਾ ਜਾਰੀ ਕੀਤੀ ਗਈ ਹੈ।
ਪਹਿਲਾਂ ਇਹ ਮੀਟਿੰਗ 9 ਅਕਤੂਬਰ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਹੋਣੀ ਸੀ।
ਜਪਾਨ ਦੌਰੇ ਦੇ ਪਹਿਲੇ ਦਿਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਪਾਨ ਦੇ ਮੰਤਰੀਆਂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ (ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਜਪਾਨ ਦੌਰੇ ‘ਤੇ ਗਏ ਉੱਚ ਪੱਧਰੀ ਵਫ਼ਦ ਨੇ ਅੱਜ ਟੋਕਿਓ ਅਤੇ ਜਪਾਨ ਦੇ ਸੀਨੀਅਰ ਮੰਤਰੀਆਂ ਨਾਲ ਦੋਪੱਖੀ ਚਰਚਾਵਾਂ ਕੀਤੀਆਂ। ਮੀਟਿੰਗਾਂ ਦੌਰਾਨ ਹਰਿਆਣਾ ਅਤੇ ਜਪਾਨ ਦੇ ਵਿੱਚ ਆਰਥਕ, ਉਦਯੋਗਿਕ ਅਤੇ ਸਭਿਆਚਾਰਕ ਸਹਿਯਗੋ ਨੂੰ ਪ੍ਰੋਤਸਾਹਨ ਦੇਣ ਅਤੇ ਮਜਬੂਤ ਕਰਨ ‘ਤੇ ਵਿਸਤਾਰ ਚਰਚਾ ਹੋਈ। ਇਸ ਦੌਰਾਨ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਜਪਾਨ ਦੇ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਸ੍ਰੀ ਮਿਯਾਜੀ ਤਾਕੁਮਾ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਹਰਿਆਣਾ ਅਤੇ ਜਪਾਨ ਦੇ ਵਿੱਚਕਾਰ ਵਪਾਰਕ ਗਤੀਵਿਧੀਆਂ ਨੂੰ ਵਧਾਉਣ ਅਤੇ ਆਰਥਕ ਦ੍ਰਿਸ਼ਟੀ ਨਾਲ ਦੋਨੋਂ ਸੂਬਿਆਂ ਦੀ ਅਰਥਵਿਵਸਥਾ ਨੂੰ ਨਵੀਂ ਮਜਬੂਤੀ ਦੇਣ ਦੀ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ। ਮੁੱਖ ਮੰਤਰੀ ਸ੍ਰੀ ਤਾਕੁਮਾ ਨੂੰ ਅਗਾਮੀ ਅਪ੍ਰੈਲ, 2023 ਵਿੱਚ ਆਯੋਜਿਤ ਹੋਣ ਵਾਲੇ ਹੈਪਨਿੰਗ ਹਰਿਆਣਾ ਗਲੋਬਲ ਇਨਵੇਸਟਰ ਸਮਿਟ ਵਿੱਚ ਪਾਰਟਨਰ ਕੰਟਰੀ ਵਜੋ ਭਾਗੀਦਾਰੀ ਲਈ ਰਸਮੀ ਸੱਦਾ ਵੀ ਦਿੱਤਾ।
ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਪਾਨ ਦੇ ਅਰਥਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ (METI) ਦੇ ਰਾਜ ਮੰਤਰੀ ਸ੍ਰੀ ਕੋਗਾ ਯੂਈਚਿਰੋ ਨਾਲ ਵੀ ਮੁਲਾਕਾਤ ਕੀਤੀ। ਮੀਟਿੱਗ ਵਿੱਚ ਦੋਵਾਂ ਪੱਖਾਂ ਨੇ ਹਰਿਆਣਾ ਅਤੇ ਜਪਾਨ ਦੀ ਉਦਯੋਗਿਕ ਇਕਾਈਆਂ, ਵਿਸ਼ੇਸ਼ ਰੂਪ ਨਾਲ ਸੂਖਮ, ਲਘੂ ਅਤੇ ਮੱਧਮ ਉਦਯੋਗ ((SMEs) ਵਿੱਚ ਵਿੱਚ ਸਹਿਯੋਗ ਅਤੇ ਸਾਝੇਦਾਰੀ ਨੂੰ ਵਧਾਉਣ ਦੇ ਉਪਾਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਭਵਿੱਖ ਦੀ ਮੋਬਿਲਿਟੀ, ਹਰਿਤ ਊਰਜਾ, ਉਨੱਤ ਇਲੈਕਟ੍ਰੋਨਿਕਸ/ਸੇਮੀਕੰਡਕਟਰ, ਬੁਨਿਆਦੀ ਢਾਂਚਾ ਅਤੇ ਡਿਜੀਟਲ ਟ੍ਰਾਂਸਫੋਰਮੇਸ਼ਨ ਵਰਗੇ ਖੇਤਰਾਂ ਵਿੱਚ ਸੰਭਾਵਿਤ ਨਿਵੇਸ਼ ਮੌਕਿਆਂ ‘ਤੇ ਸੰਭਾਵਨਾਵਾਂ ਤਲਾਸ਼ਨ ‘ਤੇ ਵੀ ਵਿਸ਼ੇਸ਼ ਜੋਰ ਦਿੱਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਲਗਾਤਾਰ ਪ੍ਰਗਤੀ ਕਰ ਰਿਹਾ ਹੈ ਅਤੇ ਅੱਜ ਭਾਰਤ ਵਿਸ਼ਵ ਦੀ ਚੌਥੀ ਵੱਡੀ ਅਰਥਵਿਵਸਥਾ ਬਣ ਗਿਆ ਹੈ। ਹਰਿਆਣਾ ਸਰਕਾਰ ਦਾ ਵੀ ਇਹ ਯਤਨ ਹੈ ਕਿ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਵੇ ਅਤੇ ਜਪਾਨ ਵਰਗੀ ਤਕਨੀਕੀ ਰੂਪ ਨਾਲ ਮੋਹਰੀ ਦੇਸ਼ ਦੇ ਨਾਲ ਸਹਿਯੋਗ ਨਾਲ ਹਰਿਆਣਾ ਵਿੱਚ ਉਦਯੋਗ, ਇਨੋਵੇਸ਼ਨ ਅਤੇ ਰੁਜ਼ਗਾਰ ਦੇ ਨਵੇਂ ਦਰਵਾਜ਼ੇ ਖੁੱਲੇ। ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ- ਵਿਕਸਿਤ ਹਰਿਆਣਾ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਜਪਾਨ ਦਾ ਇਹ ਦੇਸ਼ ਇੱਕ ਵੱਡਾ ਕਦਮ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ.ਅਮਿਤ ਅਗਰਵਾਲ, ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਅਤੇ ਉਦਯੋਗ ਅਤੇ ਵਪਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਯੱਸ਼ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਹਰਿਆਣਾ ਵਿੱਚ ਖਰੀਫ ਖਰੀਦ ਸੀਜਨ ਵਿੱਚ ਹੁਣ ਤੱਕ 1014.19 ਕਰੋੜ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਵਿੱਚ ਖਰੀਫ ਖਰੀਦ ਸੀਜ਼ਨ 2025-26 ਦੌਰਾਨ ਕਿਸਾਨਾਂ ਦੇ ਖਾਤਿਆਂ ਵਿੱਚ ਹੁਣ ਤੱਕ 1014.19 ਕਰੋੜ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾ ਸਰਕਾਰ ਨੇ ਕਿਸਾਨਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਦਾ ਭੁਗਤਾਨ ਯਕੀਨੀ ਕੀਤਾ ਹੈ।
ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟਰਡ ਕਿਸਾਨਾਂ ਤੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਰਾਜ ਵਿੱਚ ਹੁਣ ਤੱਕ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟਰਡ 81410 ਕਿਸਾਨਾਂ ਤੋਂ ਝੋਨੇ ਦੀ ਖਰੀਦ ਕੀਤੀ ਗਈ ਹੈ।
ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਪੂਰੇ ਸੂਬੇ ਦੀ ਮੰਡੀਆਂ ਵਿੱਚ ਕੁੱਲ 13.68 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ।
ਬੁਲਾਰੇ ਨੇ ਕਿਹਾ ਕਿ ਵੱਖ-ਵੱਖ ਜਿਲ੍ਹਿਆਂ ਦੀ ਮੰਡੀਆਂ ਤੋਂ ਹੁਣ ਤੱਕ 5.65 ਲੱਖ ਮੀਟ੍ਰਿਕ ਟਨ ਝੋਨੇ ਦਾ ਉਠਾਨ ਹੋ ਚੁੱਕਾ ਹੈ। ਹੁਣ ਤੱਕ ਮੰਡੀਆਂ ਤੋਂ 10.00 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਹਰਿਆਣਾ ਦੀ ਮੰਡੀਆਂ/ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਉਸਿੰਗ ਨਿਗਮ ਵੱਲੋਂ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਰਾਜ ਵਿੱਚ ਝੋਨੇ ਦੀ ਖਰੀਦ ਭਾਰਤ ਸਰਕਾਰ ਵੱਲੋਂ ਝੋਨੇ ਲਈ ਨਿਰਧਾਰਿਤ ਘੱਟੋ ਘੱਟ ਸਹਾਇਕ ਮੁੱਲ ‘ਤੇ ਕਰਦੇ ਹੋਏ ਫਸਲ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਟ੍ਰਾਂਸਫਰ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਕਿਸਾਨ ਭਰਾਵਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਫਸਲ ਦੀ ਮੰਡੀ ਵਿੱਚ ਚੰਗੀ ਤਰ੍ਹਾ ਸੁਖਾ ਕੇ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ (ਜਿਵੇਂ ਕੀ ਨਮੀ 17 ਫੀਸਦੀ) ਦੀ ਸੀਮਾ ਅਨੁਸਾਰ ਲੈ ਕੇ ਜਾਣ।
ਉਨ੍ਹਾਂ ਨੇ ਕਿਹਾ ਕਿ ਰਾਜ ਦੀ ਖਰੀਦ ਸੰਸਥਾਵਾਂ ਵੱਲੋਂ ਝੋਨੇ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਝੋਨੇ ਦੇ ਉਠਾਨ ਕੰਮ ਵਿੱਚ ਵੀ ਤੇ੧ੀ ਲਿਆਈ ਜਾ ਰਹੀ ਹੈ। ਵਰਨਣਯੋਗ ਹੈ ਕਿ ਰਾਜ ਦੀ ਖਰੀਦ ਸੰਸਥਾਵਾਂ ਵੱਲੋਂ ਖਰੀਦ ਕੀਤੇ ਗਏ ਝੋਨੇ ਦੇ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਘੱਟੋ ਘੱਟ ਸਹਾਇਕ ਮੁੱਲ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਟ੍ਰਾਂਸਫਰ ਕੀਤੀ ਜਾਂਦੀ ਹੈ। ਭਾਰਤ ਸਰਕਾਰ ਵੱਲੋਂ ਝੋਨੇ ਲਈ ਨਿਰਧਾਰਿਤ ਘੱਟੋ ਘੱਟ ਸਹਾਇਕ ਮੁੱਲ 2359 ਪ੍ਰਤੀ ਕੁਇੰਟਲ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਰਾਜ ਦੀ ਮੰਡੀਆਂ ਅਤੇ ਖਰੀਦ ਕੇਂਦਰ ਵਿੱਚ ਕਿਸਾਨਾਂ ਵੱਲੋਂ ਲਿਆਏ ਗਏ ਝੋਨੇ ਦੀ ਸਾਫ-ਸਫਾਈ ਦਾ ਕੰਮ ਆੜਤੀਆਂ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਮੰਡੀਆਂ ਅਤੇ ਖਰੀਦ ਕੇਂਦਰਾਂ ‘ਤੇ ਹੋਣ ਵਾਲੇ ਮੰਡੀ ਕਿਰਤ ਕੰਮ (ਜਿਵੇਂ ਕਿ ਭਰਾਈ, ਤੁਲਾਈ, ਸਿਲਾਈ, ਲਦਾਈ ਆਦਿ) ਦੇ ਫੀਸ ਦਰਾਂ ਦੀ ਅਦਾਹਿਗੀ ਵੀ ਸਰਕਾਰ ਵੱਲੋਂ ਭੁਗਤਾਨ ਕੀਤੀ ਜਾਂਦੀ ਹੈ।
ਗ੍ਰਹਿ ਵਿਭਾਗ ਨੇ ਆਵਾਜਾਈ ਅਤੇ ਪਬਲਿਕ ਵਿਵਸਥਾ ਦੇ ਸੁਚਾਰੂ ਸੰਚਾਲਨ ਤਹਿਤ ਨਿਰਦੇਸ਼ ਕੀਤੇ ਜਾਰੀ
ਚੰਡੀਗੜ੍ਹ( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਜਨਤਾ ਦੀ ਸਹੂਲਤ ਅਤੇ ਬਿਨ੍ਹਾਂ ਰੁਕਾਵਟ ਦੇ ਆਵਾਜਾਈ ਦੇ ਸੰਚਾਲਨ ਨੂੰ ਯਕੀਨੀ ਕਰਨ ਲਈ ਪੁਲਿਸ ਪ੍ਰਸਾਸ਼ਨ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਇੰਨ੍ਹਾਂ ਨਿਰਦੇਸ਼ਾਂ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ, ਤਾਂ ਜੋ ਆਮ ਜਨ-ਜੀਵਨ ਪ੍ਰਭਾਵਿਤ ਨਾ ਹੋਵੇ।
ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਿਸੇ ਵੀ ਸਥਿਤੀ ਵਿੱਚ ਸੜਕ, ਰਾਜਮਾਰਗ ਜਾਂ ਪਬਲਿਕ ਮਾਰਗ ਰੋਕਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਅਜਿਹਾ ਕਰਨ ਨਾਲ ਨਾ ਸਿਰਫ ਆਮ ਨਾਗਰਿਕਾਂ ਨੂੰ ਅਸਹੂਲਤ ਹੁੰਦੀ ਹੈ, ਸਗੋ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ।
ਇੰਨ੍ਹਾਂ ਨਿਰਦੇਸ਼ਾਂ ਵਿੱਚ ਸਾਰੇ ਪੁਲਿਸ ਕਮਿਸ਼ਨਰਾਂ, ਜਿਲ੍ਹਾ ਪੁਲਿਸ ਸੁਪਰਡੈਂਟਾਂ ਅਤੇ ਸਬੰਧਿਤ ਪ੍ਰਸਾਸ਼ਨਿਕ ਇਕਾਈਆਂ ਨੂੰ ਚੌਕਸ ਰਹਿਣ ਅਤੇ ਸੰਵੇਦਨਸ਼ੀਲ ਖੇਤਰਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਸੰਭਾਵਿਤ ਸਥਿਤੀ ਨੂੰ ਰੋਕਣ ਲਈ ਰੋਕਥਾਮ ਅਤੇ ਏਨਫੋਰਸਮੈਂਟ ਕਾਰਵਾਈ ਯਕੀਨੀ ਕਰਨ ‘ਤੇ ਜੋਰ ਦਿੱਤਾ ਗਿਆ ਹੈ।
ਗ੍ਰਹਿ ਵਿਭਾਗ ਨੇ ਇਹ ਵੀ ਕਿਹਾ ਕਿ ਸਥਾਨਕ ਪ੍ਰਸਾਸ਼ਨ ਅਤੇ ਪੁਲਿਸ ਦੇ ਵਿੱਚ ਲਗਾਤਾਰ ਤਾਲਮੇਲ ਬਣਾਏ ਰੱਖਿਆ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾ ਦੀ ਅਗਰਿਮ ਘਟਨਾ ਜਾਂ ਅਵਰੋਧ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਨਿਰਦੇਸ਼ਾਂ ਵਿੱਚ ਵਰਨਣ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਜਾਂ ਸੰਗਠਨ ਇੰਨ੍ਹਾਂ ਆਦੇਸ਼ਾਂ ਦਾ ਉਲੰਘਣ ਕਰਦਾ ਹੈ, ਤਾਂ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Leave a Reply