ਹਰਿਆਣਾ ਖ਼ਬਰਾਂ

 ਰਬੀ  ਫਸਲਾਂ ਦੇ ਐਮਐਸਪੀ ਵਿੱਚ ਹੋਇਆ ਇਤਿਹਾਸਕ ਵਾਧਾ  ਸ਼ਿਆਮ ਸਿੰਘ ਰਾਣਾ

ਕਿਸਾਨਾਂ ਅਤੇ ਕੌਮੀ ਅਰਥਵਿਵਸਥਾ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ ਵਾਧਾ

ਚੰਡੀਗੜ੍ਹ ( ਜਸਟਿਸ ਨਿਊਜ਼)

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਕੈਬਨਿਟ ਨੂੰ ਰਬੀ ਸੀਜਨ 2026-27 ਲਈ ਸਾਰੀ ਨੋਟੀਫਾਇਡ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਵਿੱਚ ਇਤਿਹਾਸਕ ਵਾਧੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਨੂੰ ਇਤਿਹਾਸਕ ਅਤੇ ਕਿਸਾਨ ਹਿਤੇਸ਼ੀ ਕਦਮ ਦੱਸਦੇ ਹੋਏ ਕਿਹਾ ਕਿ ਇਹ ਵਾਧਾ ਨਾ ਸਿਰਫ ਲੱਖਾਂ ਕਿਸਾਨਾਂ ਦੀ ਆਜੀਵਿਕਾ ਯਕੀਨੀ ਕਰੇਗੀ ਸਗੋ ਹਾਲ ਹੀ ਵਿੱਚ ਅਮੇਰਿਕੀ ਸਰਕਾਰ ਵੱਲੋਂ ਭਾਰਤੀ ਖੇਤੀਬਾੜੀ ਨਿਰਯਾਤ ‘ਤੇ ਲਗਾਏ ਗਏ ਟੈਰਿਫ ਦਾ ਵੀ ਮਜਬੂਤ ਜਵਾਬ ਹੈ।

          ਸ੍ਰੀ ਰਾਣਾ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਭਕਾਰੀ ਮੁੱਲ, ਗ੍ਰਾਮੀਣ ਅਰਥਵਿਵਸਥਾ ਵਿੱਚ ਨਵੀਂ ਊਰਜਾ, ਘਰੇਲੂ ਖਪਤ ਵਿੱਚ ਵਾਧਾ ਅਤੇ ਵਿਸ਼ਵ ਵਪਾਰ ਵਿੱਚ ਭਾਰਤ ਦੀ ਮਜਬੂਤੀ ਯਕੀਨੀ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਫੈਸਲਾ 2018-19 ਦੇ ਕੇਂਦਰੀ ਬਜਟ ਵਿੱਚ ਕੀਤੇ ਗਏ ਉਸ ਵਾਅਦੇ ਨੂੰ ਮੁੜ ਪੁਸ਼ਟ ਕਰਦਾ ਹੈ ਜਿਸ ਵਿੱਚ ਐਮਐਸਪੀ ਨੂੰ ਅਖਿਲ ਭਾਰਤੀ ਉਤਪਾਦਨ ਲਾਗਤ ਦੇ ਔਸਤ ਤੋਂ ਘੱਟ ਤੋਂ ਘੱਟ 1.5 ਗੁਣਾ ਤੈਅ ਕਰਨ ਦਾ ਟੀਚਾ ਰੱਖਿਆ ਗਿਆ ਸੀ।

          ਖੇਤੀਬਾੜੀ ਮੰਤਰੀ ਨੇ ਦਸਿਆ ਕਿ ਕਣਕ ਦੀ ਨਵੀਂ ਐਮਐਸਪੀ 2585 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ 160 ਰੁਪਏ ਦਾ ਵਾਧਾ ਹੋਇਆ ਹੈ, ਜੋ ਵੀ ਐਮਐਸਪੀ 2150 ਰੁਪਏ ਪ੍ਰਤੀ ਕੁਇੰਟਲ ਹੋਇਆ ਹੈ ਜਿਸ ਵਿੱਚ 170 ਰੁਪਏ ਦਾ ਵਾਧਾ ਹੋਇਆ ਹੈ, ਛੋਲੇ ਦੀ ਐਮਐਸਪੀ 5875 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ 225 ਰੁਪਏ ਦਾ ਵਾਧਾ ਹੋਇਆ ਹੈ, ਮਸੂਰ ਦੀ ਐਮਐਸਪੀ 7000 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ 300 ਰੁਪਏ ਦਾ ਵਾਧਾ ਹੋਇਆ ਹੈ, ਸਰੋਂ/ਤੋਰੀ ਦੀ ਐਮਐਸਪੀ 6200 ਰੁਪਏ ਪ੍ਰਤੀ ਕੁਇੰਟਲ ਹੋਈ ਹੈ। ਜਿਸ ਵਿੱਚ 250 ਰੁਪਏ ਦਾ ਵਧਾ ਹੋਇਆ ਹੈ ਅਤੇ ਸੂਰਜਮੁਖੀ ਦੀ ਐਮਐਸਪੀ 6540 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ ਸੱਭ ਤੋਂ ਵੱਧ 600 ਰੁਪਏ ਦਾ ਵਾਧਾ ਹੋਇਆ ਹੈ।

          ਕੈਬਨਿਟ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਦਰਾਂ ਵਿੱਚ ਉਤਪਾਦਨ ਲਾਗਤ, ਕਿਰਤ, ਖਾਦ-ਬੀਜ ਅਤੇ ਪਰਿਵਾਰਕ ਕਿਰਤ ਸਮੇਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਨੁੰ ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਖੇਤੀਬਾੜੀ ਖੇਤਰ ਵਿੱਚ ਵਿੱਤੀ ਪ੍ਰੋਤਸਾਹਨ ਯਕੀਨੀ ਕਰਨ ਵਾਲਾ ਫੈਸਲਾ ਦਸਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਜੀਐਸਟੀ ਕਟੌਤੀਆਂ ਅਤੇ ਲਾਜਿਸਟਿਕਸ ਖਰਚ ਦੇ ਬਾਵਜੂਦ ਸ਼ੁੱਧ ਲਾਭ ਮਿਲੇਗਾ ਅਤੇ ਇਹ ਕਦਮ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਵੀ ਰਣਨੀਤਿਕ ਰੂਪ ਨਾਲ ਮਹਤੱਵਪੂਰਣ ਹੈ।

          ਸ੍ਰੀ ਰਾਣਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਵਿਜ਼ਨ ਨਾਲ ਮੇਲ ਖਾਂਦਾ ਹੈ। ਨਾਲ ਹੀ ਕੇਂਦਰ ਸਰਕਾਰ ਨੇ ਮਿਸ਼ਨ ਫਾਰ ਆਤਮਨਿਰਭਰਤਾ ਇਨ ਪਲਸੇਜ਼ (2025-26 ਤੋਂ 2030-31) ਨੁੰ ਮੰਜੂਰੀ ਦਿੱਤੀ ਹੈ ਜਿਸ ਦੇ ਤਹਿਤ 11 ਹਜਾਰ 440 ਕਰੋੜ ਰੁਪਏ ਦਾ ਖਰਚ ਹੋਵਗਾ। ਇਸ ਦਾ ਟੀਚਾ 2030-31 ਤੱਕ ਦਲਹਨ ਉਤਪਾਦਨ ਨੂੰ 350 ਲੱਖ ਟਨ ਤੱਕ ਵਧਾਉਣਾ, ਖੇਤਰਫਲ 310 ਲੱਖ ਹੈਕਟੇਅਰ ਅਤੇ ਉਪਜ 1130 ਕਿਲੋ ਪ੍ਰਤੀ ਹੈਕਟੇਅਰ ਤੱਕ ਵਧਾਉਣਾ ਹੈ।

          ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸਾਰੇ 24 ਫਸਲਾਂ ਦੀ ਖਰੀਦ ਕੇਂਦਰ ਵੱਲੋਂ ਤੈਅ ਐਮਐਸਪੀ ‘ਤੇ ਯਕੀਨੀ ਕਰ ਰਹੀ ਹੈ ਜਿਸ ਨਾਲ ਕੋਈ ਕਿਸਾਨ ਪਿੱਛੇ ਨਾ ਛੁਟੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਰਾਜ ਵਿੱਚ ਖੇਤੀਬਾੜੀ ਖੇਤਰ ਪ੍ਰਿਸੀਜਨ ਫਾਰਮਿੰਗ, ਡਰੋਨ ਮਾਨੀਟਰਿੰਗ ਅਤੇ ਏਆਈ ਅਧਾਰਿਤ ਸਲਾਹ ਵਰਗੀ ਤਕਨੀਕਾਂ ਰਾਹੀਂ ਤੇਜੀ ਨਾਲ ਉਨੱਤੀ ਕਰ ਰਿਹਾ ਹੈ।

          ਖੇਤੀਬਾੜੀ ਮੰਤਰੀ ਨੇ ਇਸ ਵਾਧੇ ਨੂੰ ਕਿਸਾਨਾਂ ਲਈ ਸ਼ਾਨਦਾਰ ਦੀਵਾਲੀ ਉਪਹਾਰ ਦੱਸਦੇ ਹੋਏ ਕਿਹਾ ਕਿ ਇਹ ਰੋਸ਼ਨੀ ਦਾ ਤਿਉਹਾਰ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਦੀ ਨਵੀਂ ਰਾਹ ਜਗਮਗਾਏਗਾ, ਉਨ੍ਹਾਂ ਨੂੰ ਆਤਮਨਿਰਭਰ ਬਣਾਏਗਾ ਅਤੇ ਪੂਰੇ ਦੇਸ਼ ਦੀ ਅਰਥਵਿਵਸਥਾ ਵਿੱਚ ਨਵੀਂ ਊਰਜਾ ਸੰਚਾਰ ਰਕੇਗਾ। ਊਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਰੀਦ ਲਾਭ ਲਈ ਰਜਿਸਟ੍ਰੇਸ਼ਣ ਕਰਵਾਉਣ ਅਤੇ ਰਾਜ ਦੀ ਤਕਨੀਕੀ ਅਪਗੇ੍ਰਡ ਯੋਜਨਾਵਾਂ ਦਾ ਲਾਭ ਚੁੱਕਣ।

ਹਰਿਆਣਾ ਨੂੰ ਹਰਾਭਰਿਆ, ਸਾਫ ਅਤੇ ਖੁਸ਼ਹਾਲ ਬਨਾਉਣ ਲਈ ਸਰਕਾਰ ਵਚਨਬੱਧ  ਨਾਇਬ ਸਿੰਘ ਸੈਣੀ

ਚੰਡੀਗੜ੍ਹ(ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਾਸ ਅਤੇ ਵਾਤਾਵਰਣ, ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇੱਕ ਦੇ ਬਿਨ੍ਹਾਂ ਦੂਜਾ ਅਧੁਰਾ ਹੈ। ਅੱਜ ਫਰੀਦਾਬਾਦ ਵਿੱਚ ਆਯੋਜਿਤ ਇਹ ਮੇਗਾ ਪੌਧਾਰੋਪਣ ਮੁਹਿੰਮ ਉਸੀ ਸੰਤੁਲਿਤ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਨਿਰਣਾਇਕ ਕਦਮ ਹੈ।

          ਮੁੱਖ ਮੰਤਰੀ ਨੇ ਮੌਜੂਦ ਲੋਕਾਂ ਨੂੰ ਦਸ਼ਹਿਰਾ ਉਤਸਵ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਯੰਤੀ ‘ਤੇ ਉਨ੍ਹਾਂ ਦੇ ਫੋਟੋ ਦੇ ਸਾਹਮਣੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। ਮੁੱਖ ਮੰਤਰੀ ਦੇ ਨਾਲ ਮਾਲ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਖੁਰਾਕ ਅਤੇ ਸਪਲਾਈ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਸਮੇਤ ਹੋਰ ਮਾਣਯੋਗ ਲੋਕਾਂ ਨੇ ਵੀ ਸੈਕਟਰ-9 ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਗ੍ਰੀਨ ਬੇਲਟ ਪਰਿਸਰ ਵਿੱਚ ਪੌਧਾਰੋਪਣ ਕਰਦੇ ਹੋਏ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ।

          ਗੌਰਤਲਬ ਹੈ ਕਿ ਹਰਿਆਣਾ ਸੂਬੇ ਵਿੱਚ 75 ਨਮੋ ਵਨ ਬਨਾਉਣ ਲਈ ਸਥਾਨ ਚੋਣ ਕਰ ਉਨ੍ਹਾਂ ਵਿੱਚ ਪੌਧਾਰੋਪਣ ਕਰਦੇ ਹੋਹੇ ਵਾਤਾਵਰਣ ਸਰੰਖਣ ਦੇ ਪ੍ਰਤੀ ਸਰਕਾਰ ਪ੍ਰਭਾਵੀ ਰੂਪ ਨਾਲ ਕਦਮ ਚੁੱਕ ਰਹੀ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਤ ਜੈਵ-ਵਿਵਿਧਤਾ ਕੋਰੀਡੋਰ ਵਿੱਚ ਪੌਧਾ ਰੋਪਣ ਦੇ ਨਾਲ ਹੀ ਇਸ ਖੇਤਰ ਵਿੱਚ ਬਰਡਸ ਆਫ ਗ੍ਰੀਨ ਕੋਰੀਡੋਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਪੌਧਾਰੋਪਣ ਮੁਹਿੰਮ ਵਿੱਚ ਸਾਰਿਆਂ ਦੀ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਹਰਿਆਣਾ ਦਾ ਹਰੇਕ ਨਾਗਰਿਕ ਵਾਤਾਵਰਣ ਪ੍ਰਤੀ ਆਪਣੀ ਜਿਮੇਵਾਰੀ ਨੂੰ ਮਸਝਦਾ ਹੈ। ਇਹ ਮੇਗਾ ਪੌਧਾਰੋਪਣ ਮੁਹਿੰਮ ਸਾਡੀ ਭਾਵੀ ਪੀੜੀਆਂ ਲਈ ਇੱਕ ਸਿਹਤਮੰਦ ਅਤੇ ਸਵੱਛ ਪਰਿਵੇਸ਼ ਦਾ ਨਿਰਮਾਣ ਕਰੇਗਾ। ਪੌਧਾਰੋਪਣ ਦਾ ਸਿੱਧਾ ਅਰਥ ਕੁਦਰਤ ਦਾ ਸਨਮਾਨ ਅਤੇ ਹਰਿਆਲੀ ਦਾ ਵਿਸਤਾਰ ਕਰਨਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਪੇੜ ਸਿਰਫ ਲੱਕੜੀ ਦਾ ਸਰੋਤ ਨਹੀਂ, ਸਗੋ ਜੀਵਨ ਦਾ ਆਧਾਰ ਹਨ। ਪੇੜਾਂ ਦੇ ਬਿਨ੍ਹਾ ਨਾ ਤਾਂ ਸਵੱਛ ਹਵਾ ਮੁਮਕਿਨ ਹੈ, ਨਾ ਕਾਫੀ ਬਰਸਾਤ ਅਤੇ ਨਾ ਹੀ ਧਰਤੀ ‘ਤੇ ਜੀਵਨ ਦੀ ਨਿਰੰਤਰਤਾ, ਇਸ ਲਈ ਇਹ ਮੁਹਿੰਮ ਕੁਦਰਤ ਦੇ ਪ੍ਰਤੀ ਸਾਡੀ ਸ਼ੁਕਰਗੁਜਾਰੀ, ਸਾਡੀ ਜਿਮੇਵਾਰੀ ਅਤੇ ਆਉਣ ਵਾਲੀ ਪੀੜੀਆਂ ਦਾ ਖੁਸ਼ਹਾਲ ਭਵਿੱਖ ਯਕੀਨੀ ਕਰਨ ਦੇ ਸਾਡੇ ਸੰਕਲਪ ਦਾ ਪ੍ਰਤੀਕ ਹੈ।

ਫਰੀਦਾਬਾਦ ਸੂਬੇ ਦੀ ਆਰਥਕ  ਧੂਰੀ

          ਮੁੱਖ ਮੰਤਰੀ ਨੇ ਕਿਹਾ ਕਿ ਫਰੀਦਾਬਾਦ ਸੂਬੇ ਦੀ ਆਰਥਕ ਧੂਰੀ ਹੈ। ਇੱਥੇ ਦੇ ਉਦਮੀਆਂ, ਵਪਾਰੀਆਂ ਅਤੇ ਮਿਹਨਤੀ ਕਾਮਿਆਂ ਨੇ ਆਪਣੇ ਅਣਥੱਕ ਮਿਹਨਤ ਨਾਲ ਇਸ ਸ਼ਹਿਰ ਨੂੰ ਵਿਕਾਸ ਦੀ ਨਵੀਂ ਉਚਾਈਆਂ ‘ਤੇ ਪਹੁੰਚਾਇਆ ਹੈ ਪਰ ਵਿਕਾਸ ਦੀ ਇਸ ਤੇਜ ਦੌੜ ਵਿੱਚ ਅਸੀਂ ਕੁਦਰਤ ਤੋਂ ਬਹੁਤ ਕੁੱਝ ਸਿਖਿਆ ਹੈ, ਅਜਿਹੇ ਵਿੱਚ ਹੁਣ ਸਮੇਂ ਆ ਗਿਆ ਹੈ ਕਿ ਸਾਨੂੰ ਕੁਦਰਤ ਨੂੰ ਸ਼ੁਕਰਗੁਜਾਰੀ ਨਾਲ ਵਾਪਸ ਮੌੜਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਬਦਲਾਅ ਇਸ ਧਰਤੀ ‘ਤੇ ਜੀਵਨ ਦੀ ਅਸਤਿਤਤਵ ਲਈ ਇੱਕ ਖਤਰਾ ਹੈ। ਇਸ ਲਈ ਅੱਜ ਵਨ ਵਿਕਾਸ ਅਤੇ ਰੁੱਖ ਲਗਾਉਣਾ ਸਮੇਂ ਦੀ ਜਰੂਰਤ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 5 ਜੂਨ, 2024 ਨੁੰ ਵਿਸ਼ਵ ਪੌਧਾਰੋਪਣ ਦਿਵਸ ਮੌਕੇ ‘ਤੇ ਦਿੱਲੀ ਦੇ ਬੁੱਧਾ ਜੈਯੰਤੀ ਪਾਰਕ ਵਿੱਚ ਪੌਧਾਰੋਪਣ ਕਰਦੇ ਹੋਏ ਇਕ ਪੇੜ ਮਾ ਦੇ ਨਾਮ ਨਾਲ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਹਰਿਆਣਾ ਸੂਬੇ ਵਿੱਚ ਇੱਕ ਪੇੜ ਮਾਂ ਦੇ ਨਾਲ ਦੇ ਪਹਿਲੇ ਪੜਾਅ ਵਿੱਚ ਹਰਿਆਣਾ ਵਿੱਚ 1 ਕਰੋੜ 60 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਸੀ, ਪਰ ਅਸੀਂ ਟੀਚੇ ਤੋਂ ਵੱਧ ਕੇ 1 ਕਰੋੜ 87 ਲੱਖ ਪੌਧੇ ਲਗਾ ਕੇ ਵਾਤਾਵਰਣ ਪ੍ਰਤੀ ਆਪਣੀ ਜਿਮੇਵਾਰੀ ਨਿਭਾਈ ਹੈ।

          ਉਨ੍ਹਾਂ ਨੇ ਦਸਿਆ ਕਿ ਇਸ ਸਾਲ 5 ਜੂਨ ਨੂੰ ਵਿਸ਼ਵ ਪੌਧਾਰੋਪਣ ਦਿਵਸ ਮੌਕੇ ‘ਤੇ ਇੱਕ ਪੇੜ ਮਾਂ ਦੇ ਨਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੂਜੇ ਪੜਾਅ ਅਤੇ ਹੋਰ ਸਕੀਮ ਤਹਿਤ ਸੂਬੇ ਵਿੱਚ 1 ਕਰੋੜ 60 ਲੱਖ ਪੌਧੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਤੱਕ ਜੰਗਲਾਤ ਵਿਭਾਗ ਵੱਲੋਂ ਸੂਬੇ ਵਿੱਚ 1 ਕਰੋੜ 45 ਲੱਖ ਪੌਧੇ ਲਗਾਏ ਜਾ ਚੁੱਕੇ ਹਨ ਅਤੇ ਹੋਰ ਵਿਭਾਗਾਂ ਵੱਲੋਂ ਵੀ 50 ਲੱਖ ਪੌਧੇ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਹਰਿਆਣਾ ਦੇ ਹਰ ਕੋਨੇ ਨੂੰ ਹਰਾ-ਭਰਿਆ ਬਣਾਇਆ ਜਾਵੇ।

ਹਰਿਤ ਅਰਾਵਲੀ ਕਾਰਜ ਯੋਜਨਾ ਦਾ ਦੱਖਣੀ ਹਰਿਆਣਾ ਵਿੱਚ ਕੀਤਾ ਲਾਗੂ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਦੱਖਣ ਹਰਿਆਣਾ ਵਿੱਚ ਹਰਿਤ ਅਰਾਵਲੀ ਕੰਮ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਬਣਾਈ ਗਈ ਇਹ ਪਰਿਯੋਜਨਾ ਵਿੱਚ ਅਰਾਵਲੀ ਪਹਾੜੀਆਂ ਦੇ ਚਾਰ ਸੂਬਿਆਂ ਵਿੱਚ ਲਾਗੂ ਕੀਤੀ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਹਰਿਆਣਾ ਵੀ ਸ਼ਾਮਿਲ ਹੈ। ਇੰਨ੍ਹਾਂ ਚਾਰ ਸੂਬਿਆਂ ਵਿੱਚ 29 ਦਾ ਚੋਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਜ ਜਿਲ੍ਹੇ ਹਰਿਆਣਾ ਦੇ ਹਨ। ਉਨ੍ਹਾਂ ਨੇ ਦਸਿਆ ਕਿ ਔਸ਼ਧੀ ਪੌਧਿਆਂ ਦੀ ਸਾਂਭ-ਸੰਭਾਲ ਲਈ ਸੂਬੇ ਵਿੱਚ ਕੁੱਲ 56 ਹਰਬਲ ਪਾਰਕ, 4 ਨਗਰ ਵਨ ਅਤੇ 18 ਆਕਸੀ ਵਨ ਸਥਾਪਿਤ ਹਨ। ਮੁੱਖ ਮੰਤਰੀ ਨੇ ਨਮੋ ਵਨ ਵਿੱਚ ਪੋਧਾਰੋਪਣ ਕਰਨ ਪਹੁੰਚ ਲੋਕਾਂ, ਮਹਿਲਾਵਾਂ, ਬੱਚਿਆਂ ਦਾ ਹੌਸਲਾ ਅਫਜਾਹੀ ਕੀਤੀ ਅਤੇ ਉਨ੍ਹਾਂ ਨੁੰ ਪੌਧਾਰੋਪਣ ਪ੍ਰਹਿਰੀ ਬਣਦੇ ਹੋਏ ਪੌਧੇ ਲਗਾਉਣ ਦੇ ਨਾਲ ਹੀ ਉਨ੍ਹਾਂ ਦੀ ਸੰਭਾਲ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ।

ਨਮੋ ਵਨ ਪ੍ਰੋਗਰਾਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਨੂੰ ਸਮਰਪਿਤ

          ਮਾਲ ਅਤੇ ਆਪਦਾ ਪ੍ਰਬੰਧਨ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਨਮੋ ਵਨ ਪ੍ਰੋਗਰਾਮ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਨੂੰ ਸਮਰਪਿਤ ਹੈ। ਉਨ੍ਹਾਂ ਨੇ ਦਸਿਆ ਕਿ ਜਿਸ ਗ੍ਰੀਨ ਬੇਲਟ ‘ਤੇ ਇਹ ਨਮੋ ਵਨ ਬਣਾਇਆ ਜਾ ਰਿਹਾ ਹੈ। ਇੱਥੇ ਪਹਿਲਾਂ ਕਾਫੀ ਕੂੜਾ ਸੀ ਜਿਸ ਨਾਲ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਾਫ ਕਰਵਾ ਕੇ ਨਮੋ ਵਨ ਵਜੋ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਨਮੋ ਵਨ ਮਹਾਮੁਹਿੰਮ ਤਹਿਤ 3.50 ਲੱਖ ਤੋਂ ਵੱਧ ਪੌਧੇ ਲਗਾਏ ਜਾਣਗੇ। ਇੱਥੇ ਆਉਣ ਵਾਲੇ ਸਮੇਂ ਵਿੱਚ ਫਰੀਦਾਬਾਦ ਜਿਲ੍ਹਾ ਦੀ ਪੂਰੀ ਸੀਮਾ ਤੱਕ ਗ੍ਰੀਨ ਬੈਲਟ ਵਿੱਚ 20 ਲੱਖ ਤੋਂ ਵੱਧ ਪੌਧੇ ਲਗਾ ਕੇ ਜਿਲ੍ਹਾ ਵਾਸੀਆਂ ਲਈ ਆਕਸੀਜਨ ਚੈਂਬਰ ਬਣਾਇਆ ਜਾਵੇਗਾ।

          ਪ੍ਰੋਗਰਾਮ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਵਿੱਚ ਆਹੂਤੀ ਪਾਉਣ ਲਈ ਫਰੀਦਾਬਾਦ ਵਿੱਚ ਨਮੋ ਵਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਪੂਰੇ ਫਰੀਦਾਬਾਦ ਨੂੰ ਲੱਖਾਂ ਪੌਧੇ ਲਗਾ ਕੇ ਹਰਾ-ਭਰਿਆ ਬਣਾਇਆ ਜਾਵੇਗਾ।

          ਇਸ ਮੌਕੇ ‘ਤੇ ਵਲੱਭਗੜ੍ਹ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਮੇਅਰ ਸ੍ਰੀ ਪ੍ਰਵੀਣ ਬਤਰਾ ਜੋਸ਼ੀ, ਭਾਜਪਾ ਜਿਲ੍ਹਾ ਪ੍ਰਧਾਨ ਸ੍ਰੀ ਪੰਕਜ ਰਾਮਪਾਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਚੇਟਲੀ, ਸਮੇਤ ਅਧਿਕਾਰੀਗਣ ਅਤੇ ਹੋਰ ਮਾਣਯੋਗ ਵੀ ਮੌਜੂਦ ਰਹੇ।

ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ੀ ਨਾਲ ਬਣੇਗਾ ਵਿਕਸਿਤ ਭਾਰਤ  ਨਾਇਬ ਸਿੰਘ ਸੈਣੀ

ਚੰਡੀਗੜ੍ਹ(ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ। ਵਿਕਸਿਤ ਭਾਰਤ ਦਾ ਮਾਰਗ ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ ਤੋਂ ਹੋ ਕੇ ਜਾਂਦਾ ਹੈ। ਉਨ੍ਹਾਂ ਨੇ ਇਹ ਗੱਲ ਵੀਰਵਾਰ ਨੁੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਦੀਵਾਲੀ ਮੇਲੇ ਦਾ ਉਦਘਾਟਨ ਕਰਨ ਦੇ ਬਾਅਦ ਮੌਜੂਦ ਜਨਸਮੂਹ ਨੁੰ ਸੰਬੋਧਿਤ ਕਰਦੇ ਹੋਏ ਕਹੀ।

          ਸ੍ਰੀ ਨਾਇਬ ਸਿੰਘ ਸੈਣੀ ਨੇ ਵਿਜੈ ਦਸ਼ਮੀ ਦੀ ਵਧਾਈ ਦਿੰਦੇ ਹੋਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੀ ਜੈਯੰਤੀ ‘ਤੇ ਸ਼ਰਧਾਸੁਮਨ ਵੀ ਅਰਪਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੀਵਾਲੀ ਮੇਲੇ ਦਾ ਥੀਮ ਆਤਮਨਿਰਭਰ ਭਾਰਤ-ਸਵਦੇਸ਼ੀ ਮੇਲਾ ਅਤੇ ਵੀ ਯੂਨਾਇਟ ਫੈਮਲੀਜ਼ ਹੈ। ਜਿਸ ਤਰ੍ਹਾ ਸੁਤੰਤਰਤਾ ਅੰਦੋਲਨ ਨੂੰ ਸਵਦੇਸ਼ੀ ਦੇ ਮੰਤਰ ਨਾਲ ਤਾਕਤ ਮਿਲੀ, ਉੱਦਾਂ ਹੀ ਦੇਸ਼ ਦੀ ਖੁਸ਼ਹਾਲੀ ਨੂੰ ਵੀ ਸਵਦੇਸ਼ੀ ਦੇ ਮੰਤਰ ਨਾਲ ਸ਼ਕਤੀ ਮਿਲੇਗੀ। ਸਾਨੂੰ ਉਹ ਸਮਾਨ ਖਰੀਦਣਾ ਚਾਹੀਦਾ ਹੈ ਜੋਕਿ ਮੇਡ ਇਨ ਇੰਡੀਆ ਹੋਵੇ, ਜਿਸ ਵਿੱਚ ਦੇਸ਼ ਦੇ ਨੌਜੁਆਨਾਂ ਦੀ ਮਿਹਨਤ ਲੱਗੀ ਹੋਵੇ। ਇਤਿਹਾਸ ਤੋਂ ਪਤਾ ਚਲਦਾ ਹੈ ਕਿ ਜਦੋਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਸ ਸਮੇਂ ਦੀ ਖੁਸ਼ਹਾਲ ਵਿੱਚ ਸਵਦੇਸ਼ੀ ਦਾ ਵੱਡਾ ਯੋਗਦਾਨ ਸੀ।

          ਮੁੱਖ ਮੰਤਰੀ ਨੇ ਕਿਹਾ ਕਿ 7 ਅਕਤੂਬਰ ਤੱਕ ਚੱਲਣ ਵਾਲਾ ਇਹ ਮੇਲਾ ਉਤਸਵ ਅਤੇ ਮਨੋਰੰਜਨ ਦੇ ਨਾਲ-ਨਾਲ ਸਥਾਨਕ ਵਪਾਰ, ਸਭਿਆਚਾਰ ਅਤੇ ਕਲਾ ਨੂੰ ਪ੍ਰੋਤਸਾਹਨ ਦੇਣ ਦਾ ਇੱਕ ਮਜਬੂਤ ਮੰਚ ਹੈ। ਸਵਦੇਸ਼ੀ ਦਾ ਉਤਸਵ ਦੀਵਾਲੀ ਮੇਲਾ ਦੇਸ਼ ਦੇ ਸ਼ਿਲਪਕਾਰਾਂ ਦਾ ਹੌਂਸਾਲ ਵੀ ਵਧਾਉਂਦਾ ਹੈ। ਉਨ੍ਹਾਂ ਨੇ ਮੇਲੇ ਵਿੱਚ ਪਹਿਲਾਂ ਹੀ ਦਿਨ ਪਹੁੰਚੇ ਲੋਕਾਂ ਨੁੰ ਕਿਹਾ ਕਿ ਤੁਸੀਂ ਇੱਥੋ ਸਮਾਨ ਖਰੀਦੋਗੇ ਤਾਂ ਨਾ ਸਿਰਫ ਸ਼ਿਲਪਕਾਰਾਂ ਨੂੰ ਪ੍ਰੋਤਸਾਹਨ ਮਿਲੇਗਾ ਸਗੋ ਦੇਸ਼ ਆਤਮਨਿਰਭਰਤਾ ਵੱਲ ਅੱਗੇ ਵਧੇਗਾ। ਸਵਦੇਸ਼ੀ ਦੇ ਸੰਕਲਪ ਨੁੰ ਜਨ ਅੰਦੋਲਨ ਬਨਾਉਣ ਲਈ ਪੂਰੇ ਦੇਸ਼ ਵਿੱਚ ਆਤਮਨਿਰਭਰ ਭਾਰਤ ਸੰਕਲਪ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੀ ਜੈਯੰਤੀ 25 ਦਸੰਬਰ ਤੱਕ ਚੱਲੇਗੀ।

          ਉਨ੍ਹਾਂ ਨੇ ਕਿਹਾ ਕਿ ਦੀਵਾਲੀ ਮੇਲੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਕਲਾਕ੍ਰਿਤੀਆਂ, ਉਤਪਾਦ, ਗੀਤ ਤੇ ਸੰਗੀਤ ਲਘੂ ਭਾਰਤ ਦੀ ਤਸਵੀਰ ਪੇਸ਼ ਕਰਦੇ ਹਨ। ਨਾਲ ਹੀ ਕਲਚਰ ਜੋਨ ਵਿੱਚ ਏਕ ਭਾਰਤ-ਸ਼੍ਰੇਸ਼, ਭਾਰਤ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇਹ ਮੇਲਾ ਗ੍ਰਾਮੀਣ ਉਤਪਾਦਕਾਂ ਨੂੰ ਸ਼ਹਿਰੀ ਖਪਤਕਾਰਾਂ ਦੀ ਪਸੰਦ ਨੂੰ ਜਾਨਣ ਦਾ ਵੀ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਮੇਲੇ ਦੇ ਆਯੋਜਨ ਲਈ ਸੇਰ-ਸਪਾਟਾ ਵਿਭਾਗ, ਸ਼ਿਲਪਕਾਰਾਂ, ਗੀਤ-ਸੰਗੀਤ ਦੇ ਦਲਾਂ ਦੀ ਪ੍ਰਸੰਸਾਂ ਵੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਲਾ ਪਰਿਸਰ ਦਾ ਦੌਰਾ ਵੀ ਕੀਤਾ ਅਤੇ ਮੇਲੇ ਦੇ ਪ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਵੀ ਕੀਤੀ। ਮੁੱਖ ਚੌਪਾਲ ਵਿੱਚ ਪ੍ਰੋਗਰਾਮ ਦੇ ਉਦਘਾਟਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਵਗਾਸੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਫੋਟੋ ‘ਤੇ ਪੁਸ਼ਪ ਅਰਪਿਤ ਕਰ ਨਮਨ ਕੀਤਾ।

ਸਵਦੇਸ਼ੀ ਅਪਣਾਵਾਂਗੇ, ਦੇਸ਼ ਨੂੰ ਆਤਮਨਿਰਭਰ ਬਣਾਵਾਂਗੇ  ਡਾ. ਅਰਵਿੰਦ ਸ਼ਰਮਾ

          ਸਹਿਕਾਰਤਾ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦੀਵਾਲੀ ਮੇਲੇ ਦੇ ਉਦਘਾਟਨ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਅੱਜ ਦੇਸ਼ ਸਵਦੇਸ਼ੀ ਉਤਪਾਦਾਂ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ। ਦੇਸ਼ ਨੂੰ ਆਤਮਨਿਰਭਰ ਬਨਾਉਣ ਵਿੱਚ ਸਵਦੇਸ਼ੀ ਉਤਪਾਦਾਂ ਦੀ ਬਹੁਤ ਮਹਤੱਵਪੂਰਣ ਭੁਕਿਮਾ ਹੈ। ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਦੇ ਸੰਕਲਪ ‘ਤੇ ਅੱਗੇ ਵੱਧਦੇ ਹੋਏ ਆਪਣੇ ਬਜਟ ਭਾਸ਼ਨ ਵਿੱਚ ਸੂਬੇ ਵਿੱਚ ਸਵਦੇਸ਼ੀ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਲਈ ਮੇਲੇ ਦਾ ਆਯੋ੧ਨ ਦਾ ਐਲਾਨ ਕੀਤਾ ਸੀ। ਸੈਰ-ਸਪਾਟਾ ਵਿਭਾਗ ਨੇ ਇਸੀ ਦਿਸ਼ਾ ਵਿੱਚ ਅੱਗੇ ਵੱਧਦੇ ਹੋਏ ਪਹਿਲਾਂ ਮੈਂਗੋ ਮੇਲਾ ਫਿਰ ਰਾਖਗੜੀ ਮੇਲਾ ਅਤੇ ਹੁਣ ਸੂਰਜਕੁੰਡ ਵਿੱਚ ਦੀਵਾਲੀ ਮੇਲਾ ਦਾ ਆਯਜਨ ਕੀਤਾ ਹੈ। ਅੱਜ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਕਰੀਬ 450 ਥਾਵਾਂ ‘ਤੇ ਸਵਦੇਸ਼ੀ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ।

          ਉਨ੍ਹਾਂ ਨੇ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਵਦੇਸ਼ੀ ਅਪਣਾ ਕੇ, ਦੇਸ਼ ਨੂੰ ਆਤਮਨਿਰਭਰ ਬਨਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜੀਐਸਟੀ ਦੀ ਦਰਾਂ ਦੇ ਸਰਲੀਕਰਣ ਨਾਲ ਦੇਸ਼ਵਾਸੀਆਂ ਨੁੰ ਤਿਉਹਾਰਾਂ ਦਾ ਉਪਹਾਰ ਵੀ ਦਿੱਤਾ ਹੈ।

          ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਸਾਬਕਾ ਮੰਤਰੀ ਅਤੇ ਵਲੱਭਗੜ੍ਹ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਸੈਰ-ਸਪਾਟਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਐਮਡੀ ਡਾ. ਸ਼ਾਲੀਨ, ਡਿਪਟੀ ਕਮਿਸ਼ਨਰ ਸ੍ਰੀ ਵਿਕਰਮ ਸਿੰਘ ਯਾਦਵ ਸਮੇਤ ਮਾਣਯੋਗ ਵਿਅਕਤੀ ਮੌਜੂਦ ਰਹੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ 3 ਅਕਤੂਬਰ ਨੂੰ ਹੋਣਗੇ ਹਰਿਆਣਾ ਵਿੱਚ

ਚੰਡੀਗੜ੍ਹ  (  ਜਸਟਿਸ ਨਿਊਜ਼ )

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ 3 ਅਕਤੂਬਰ ਨੂੰ ਹਰਿਆਣਾ ਦੌਰੇ ‘ਤੇ ਹੋਣਗੇ। ਉਨ੍ਹਾਂ ਦਾ ਇਹ ਦੌਰਾ ਰੋਹਤਕ ਅਤੇ ਕੁਰੂਕਸ਼ੇਤਰ ਵਿੱਚ ਰਹੇਗਾ।

          ਸਰਕਾਰੀ ਬੁਲਾਰੇ ਨੇ ਦਸਿਆ ਕਿ ਸਹਿਕਾਰਤਾ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਰੋਹਤਕ ਆਈਐਮਟੀ ਵਿੱਚ ਸਾਬਰ ਡੇਅਰੀ ਦੇ ਨਵੇਂ ਨਿਰਮਾਣਤ ਪਲਾਂਟ ਦਾ ਉਦਘਾਟਨ ਕਰਣਗੇ। ਇਸ ਪਰਿਯੋਜਨਾ ‘ਤੇ 325 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਵੱਲੋਂ ਸਾਬਰ ਡੇਅਰੀ ਪਲਾਂਟ ਵਿੱਚ ਸਥਾਪਿਤ ਕੀਤੀ ਗਈ ਮਸ਼ੀਨਾਂ ਦਾ ਉਦਘਾਟਨ ਕੀਤਾ ਜਾਵੇਗਾ। ਪਲਾਂਟ ਦੇ ਸ਼ੁਰੂ ਹੋਣ ਨਾਲ ਲਗਭਗ ਇੱਕ ਹਜਾਰ ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਮਿਲਣਗੇ।

          ਸਾਬਰ ਡੇਅਰੀ ਵੱਲੋਂ ਰੋਹਤਕ ਵਿੱਚ ਨਿਰਮਾਣਤ ਭਾਰਤ ਦਾ ਸੱਭ ਤੋਂ ਵੱਡਾ ਦਹੀਂ, ਲੱਸੀ ਤੇ ਯੋਗਾਰਟ ਉਤਪਾਦਨ ਪਲਾਂਟ ਹੈ। ਪਲਾਂਟ ਦੀ 150 ਮੀਟ੍ਰਿਕ ਟਨ ਰੋਜ਼ਾਨਾ ਦਹੀ ਉਤਪਾਦਨ ਸਮਰੱਥਾ, 3 ਲੱਖ ਲੀਟਰ ਰੋਜ਼ਾਨਾ ਲੱਸੀ ਉਤਪਾਦਨ ਸਮਰੱਥਾ, 10 ਲੱਖ ਲੀਟਰ ਰੋਜ਼ਾਨਾ ਯੋਗਾਰਟ ਉਤਪਾਦਨ ਸਮਰੱਥਾ ਅਤੇ 10 ਮੀਟ੍ਰਿਕ ਟਨ ਰੋਜ਼ਾਨਾ ਮਿਠਾਈ ਉਤਪਾਦਨ ਸਮਰੱਥਾ ਹੈ।

ਸਵਦੇਸ਼ ਤੋਂ ਸਵਾਵਲੰਬਨ, ਖਾਦੀ ਉਦਯੋਗ ਬਣੇਗਾ ਆਤਮਨਿਰਭਰ ਭਾਰਤ ਦੀ ਪਹਿਚਾਣ

          ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਰੋਹਤਕ ਦੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਪਰਿਸਰ ਵਿੱਚ ਆਯੋਜਿਤ ਖਾਦੀ ਕਾਰੀਗਰ ਮਹੋਤਸਵ ਵਿੱਚ 2200 ਕਾਰੀਗਰਾਂ ਨੂੰ ਟੂਲ ਕਿੱਟ ਵੀ ਵੰਫਣਗੇ। ਖਾਦੀ ਅਤੇ ਗ੍ਰਾਮਉਦਯੋਗ ਆਯੋਗ ਤਹਿਤ ਕੇਂਦਰੀ ਸੂਖਮ ਲਘੂ ਅਤੇ ਮੱਧਮ ਉਦਮ ਮੰਤਰਾਲਾ ਵੱਲੋਂ ਸਵਦੇਸ਼ੀ ਨਾਲ ਸਵਾਵਲੰਬਨ ਥੀਮ ਤਹਿਤ ਆਯੋਜਿਤ ਖਾਦੀ ਪ੍ਰੋਗਰਾਮ ਮਹੋਤਸਵ ਵਿੱਚ ਆਧੁਨਿਕ ਮਸ਼ੀਨਾਂ, ਟੂਲ ਕਿੱਟ (2200 ਕਾਰੀਗਰ) ਅਤੇ ਪੀਐਮਈਜੀਪੀ ਦੀ 301 ਕਰੋੜ ਰੁਪਏ ਦੀ ਮਾਰਜਨ ਮਨੀ ਦੀ ਵੰਡ ਵੀ ਕਰਣਗੇ।

          ਇੱਥੇ ਹੀ, ਕੇਂਦਰੀ ਗ੍ਰਹਿ ਮੰਤਰੀ ਵੱਲੋਂ ਪੀਐਮਈਜੀਪੀ ਇਕਾਈਆਂ, ਕੇਂਦਰੀ ਪੂਨੀ ਪਲਾਂਟ ਅਤੇ ਖਾਦੀ ਗ੍ਰਾਮ ਉਦਯੋਗ ਭਵਨਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਸ੍ਰੀ ਅਮਿਤ ਸ਼ਾਹ ਪ੍ਰੋਗਰਾਮ ਸਥਾਨ ‘ਤੇ ਆਯੋਜਿਤ ਜਨਸਭਾ ਨੂੰ ਵੀ ਸੰਬੋਧਿਤ ਕਰਣਗੇ।

ਅਪਰਾਧਿਕ ਕਾਨੂੰਨਾਂ ‘ਤੇ ਪ੍ਰਦਰਸ਼ਨੀ ਦਾ ਕਰਣਗੇ ਉਦਘਾਟਨ

          ਸਰਕਾਰੀ ਬੁਲਾਰੇ ਨੇ ਅੱਗੇ ਦਸਿਆ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਕੁਰੂਕਸ਼ੇਤਰ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਅਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕਰਣਗੇ। ਇਹ ਮਹਤੱਵਪੂਰਣ ਪ੍ਰਦਰਸ਼ਨੀ 5 ਦਿਨਾਂ ਤੱਕ ਚੱਲੇਗੀ, ਜਿਸ ਵਿੱਚ ਵਕੀਲ , ਵਿਦਿਆਰਥੀ, ਮਾਪੇ ਅਤੇ ਨਾਗਰਿਕ ਸ਼ਾਮਿਲ ਹੋ ਕੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਹੋਏ ਬਦਲਾਆਂ ਨੂੰ ਸਮਝ ਸਕਣ। ਨਵੇਂ ਕਾਨੂੰਨ ਨਾਲ ਹੋਏ ਬਦਲਾਅ ਅਤੇ ਉਪਲਬਧੀਆਂ ਦੀ ਪ੍ਰਦਰਸ਼ਨੀ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ 7 ਵੱਖ-ਵੱਖ ਵਿਭਾਗਾਂ ਦੀ ਭੁਮਿਕਾ ਨੂੰ ਵੀ ਦਰਸ਼ਾਇਆ ਜਾਵੇਗਾ। ਪ੍ਰਦਰਸ਼ਨੀ ਨੂੰ 10 ਹਿੱਸਿਆਂ ਵਿੱਚ ਵੰਡਿਆ ਗਿਆ ਹੈ।

          ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਨਿਆਂ ਵਿਵਸਥਾ ਨੂੰ ਸਮੇਂ ਅਨੁਕੂਲ ਅਤੇ ਆਧੁਨਿਕ ਬਨਾਉਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਚੁੱਕਦੇ ਹੋਏ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਪਹਿਲ ਕੀਤੀ ਹੈ। ਉਨ੍ਹਾਂ ਦੀ ਸੋਚ ਰਹੀ ਹੈ ਕਿ ਆਮ ਨਾਗਰਿਕਾਂ ਨੂੰ ਨਿਆਂ ਸਰਲ ਅਤੇ ਤੁਰੰਤ ਰੂਪ ਨਾਲ ਮਿਲਣਾ ਚਾਹੀਦਾ ਹੈ ਅਤੇ ਕਾਨੂੰਨਾਂ ਦਾ ਸਵਰੂਪ ਅਜਿੀਾ ਹੋਵੇ ਜੋ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਅਤੇ ਸੁਰੱਖਿਆ ਦਾ ਤਜਰਬਾ ਕਰਾਏ। ਸਰਕਾਰ ਨੇ ਸਾਲਾਂ ਤੋਂ ਚੱਲੇ ਆ ਰਹੇ ਪੁਰਾਣੇ ਸਜਾ ਸੰਹਿਤਾਵਾਂ ਨੂੰ ਬਦਲ ਕੇ ਇੱਕ ਅਜਿਹੀ ਵਿਵਸਥਾ ਪੇਸ਼ ਕੀਤੀ ਹੈ, ਜੋ ਨਾ ਸਿਰਫ ਵਿਭਾਗਾਂ ਦੇ ਕੰਮ ਨੂੰ ਸਰਲ ਬਣਾਉਂਦੀ ਹੈ ਸਗੋ ਨਾਗਰਿਕਾਂ ਨੂੰ ਵੀ ਤੁਰੰਤ ਅਤੇ ਪਾਰਦਰਸ਼ੀ ਨਿਆਂ ਦਿਵਾਉਣ ਵਿੱਚ ਸਹਾਇਕ ਸਾਬਤ ਹੋ ਰਹੀ ਹੈ।

          ਸਰਕਾਰੀ ਬੁਲਾਰੇ ਨੇ ਦਸਿਆ ਕਿ ਨਾਗਰਿਕਾਂ ਨੂੰ ਨਵੇਂ ਕਾਨੂੰਨਾਂ ਤੋਂ ਮਿਲਣ ਵਾਲੇ ਸਿੱਧੇ ਲਾਭ, ਜਿਵੇਂ ਕਿ ਤੁਰੰਤ ਨਿਆਂ, ਆਧੁਨਿਕ ਤਕਨੀਕ ਦੀ ਵਰਤੋ ਅਤੇ ਮਾਮਲਿਆਂ ਦੇ ਨਿਪਟਾਨ ਵਿੱਚ ਤੇਜੀ ਵੀ ਇਸ ਪ੍ਰਦਰਸ਼ਨੀ ਦੇ ਜਰਇਏ ਸਮਝਾਏ ਜਾਣਗੇ। ਇਹ ਆਯੋਜਨ ਭਾਰਤੀ ਨਿਆਂ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਕਾਨੂੰਨ ਅਤੇ ਨਾਗਰਿਕਾਂ ਦੇ ਵਿੱਚ ਭਰੋਸਾ ਨੂੰ ਹੋਰ ਵੱਧ ਮਜਬੁਤ ਕਰਨ ਦਾ ਕੰਮ ਕਰੇਗਾ।

825 ਕਰੋੜ ਦੀ ਵੱਖ-ਵੱਖ ਪਰਿਯੋਜਨਾਵਾਂ ਦਾ ਵੀ ਰਕਣਗੇ ਉਦਘਾਟਨ ਤੇ ਨੀਂਹ ਪੱਥਰ

          ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਹਰਿਆਣਾ ਦੀ ਜਨਤਾ ਨੂੰ ਵਿਕਾਸ ਦੀ ਨਵੀਂ ਸੌਗਾਤ ਦਿੰਦੇ ਹੋਏ ਕੁਰੂਕਸ਼ੇਤਰ ਵਿੱਚ ਲਗਭਗ 825 ਕਰੋੜ ਰੁਪਏ ਦੀ ਵੱਖ-ਵੱਖ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇੰਨ੍ਹਾਂ ਪਰਿਯੋਜਨਾਵਾਂ ਨਾਲ ਸੂਬੇ ਦਾ ਬੁਨਿਆਦੀ ਢਾਂਚਾ ਹੋਰ ਵੱਧ ਮਜਬੂਤ ਹੋਵੇਗਾ ਅਤੇ ਜਨਭਲਾਈ ਦੀ ਦਿਸ਼ਾ ਵਿੱਚ ਨਵੇਂ ਮੁਕਾਮ ਜੁੜਨਗੇ। ਇਹ ਕਦਮ ਨਾ ਸਿਰਫ ਹਰਿਆਣਾ ਦੀ ਪ੍ਰਗਤੀ ਨੂੰ ਗਤੀ ਦਵੇਗਾ ਸਗੋ ਰੁਜ਼ਗਾਰ ਦੇ ਮੌਕੇ ਵਧਾ ਕੇ ਨੌਜੁਆਨਾਂ ਨੂੰ ਮਜਬੂਤ ਬਨਾਉਣ ਵਿੱਚ ਵੀ ਸਹਾਇਤ ਸਾਬਤ ਹੋਵੇਗਾ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਮਿਲ ਕੇ ਜਨਤਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਕਾਸ ਦੇ ਨਵੇਂ ਮਾਨਕ ਸਥਾਪਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ, ਅਤੇ ਇਹ ਮੌਕਾ ਉਸੀ ਲੜੀ ਦਾ ਇੱਕ ਮਹਤੱਵਪੂਰਣ ਪੜਾਅ ਹੋਵੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin