ਸੜ੍ਹਕਾਂ ਤੇ ਘੁੰਮ ਰਹੀ ਮੋਤ ਲਈ ਕੋਣ ਜਿੰਮੇਵਾਰ – ਪਸ਼ੂ ਜਾਂ ਅਸੀਂ ਖੁਦ

ਪਸ਼ੂ ਧੰਨ ਤੋਂ ਅਵਾਰਾ ਪਸ਼ੂ ਤੱਕ ਦਾ ਸਫਰ

ਪੰਜਾਬ ਦੀਆਂ ਸਾਝੀਆਂ ਸਮੱਸਿਆਵਾਂ ਵਿੱਚ ਅੱਜ  – ਨਸ਼ੇ, ਬੇਰੋਜ਼ਗਾਰੀ, ਖੇਤੀਬਾੜੀ ਸੰਕਟ,ਅਸਹਿਣਸ਼ੀਲਤਾ,ਸੋਸ਼ਲ ਮੀਡੀਆ ਦੀ ਅਸ਼ਲੀਲਤਾ,ਪੰਜਾਬੀ ਭਾਸ਼ਾਂ,ਪੰਜਾਬੀ ਸਭਿਆਚਾਰ ਇਹ ਅਜਿਹੀਆਂ ਸਮੱਸਿਆਵਾਂ ਹਨ ਜਿੰਂਨਾ ਨਾਲ ਤਕਰੀਬਨ ਸਮਾਜ ਦੇ ਹਰ ਖੇਤਰ ਦੇ ਲੋਕ ਹੰਢਾ ਰਹੇ ਹਨ।ਪਰ ਇਹਨਾਂ ਤੋਂ ਇਲਾਵਾ  ਦੋ ਸਮੱਸਿਆਵਾਂ ਅਜਿਹੀਆਂ ਹਨ ਜਿੰਨਾਂ ਬਾਰੇ ਅਸੀਂ ਕਦੇ ਕਲਪਨਾ ਨਹੀ ਸੀ ਕੀਤੀ ਅਤੇ ਇਹ ਸਮੱਸਿਆਵਾਂ ਸਾਡੇ ਲਈ ਕਲੰਕ ਬਣੀਆਂ ਹੋਈਆਂ।ਅਸੀਂਕਿ ਸਾਡੇ ਧਰਮ ਅਤੇ ਸੰਸਕ੍ਰਿਤੀ ਦਾ ਇਹ ਹਿੱਸਾ ਸਾਡੇ ਲਈ ਮੁਸੀਬਤ ਬਣੇਗਾ।ਉਹਨਾਂ ਵਿੱਚੋਂ ਪਹਿਲੀ ਸਮੱਸਿਆ ਹੈ ਸਾਡੇ ਬਜੁਰਗਾਂ ਦੀ ਦੇਖਭਾਲ,ਉਹਨਾਂ ਦਾ ਮਾਣ-ਸਨਮਾਨ ਅਤੇ ਦੂਜੀ ਸਮੱਸਿਆ ਹੈ ਸਾਡਾ ਪਸ਼ੂ ਧੰਨ।
ਜਦੋਂ ਤੋਂ ਸਮਾਜਿਕ ਵਿਚਰਦੇ ਹੋਏ ਨਿੱਤ ਦਿਨ ਅਸੀਂ ਦੇਖ ਰਹੇ ਹਾਂ ਕਿ  ਸਾਡਾ ਪਸ਼ੂ ਧੰਨ ਜਿਸ ਨੂੰ ਅਸੀਂ ਪ੍ਰੀਵਾਰ ਦਾ ਹਿੱਸਾ ਮੰਨਦੇ ਹੋਏ ਮਰਦੇ ਦਮ ਤੱਕ ਉਹਨਾਂ ਪਸ਼ੂਆਂ ਦਾ ਸਾਥ ਨਹੀ ਸੀ ਛੱਡਦੇ।ਜਿਵੇਂ ਬਿਰਧ ਆਸ਼ਰਮ ਖੁੱਲਣ ਨਾਲ ਸਾਨੂੰ ਇੱਕ ਬਦਲ ਮਿਲ ਗਿਆ ਉਸੇ ਤਰਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਚਲ ਰਹੀਆਂ ਗਊਸ਼ਾਲਾ ਸਾਡੇ ਪਸ਼ੂ ਧੰਨ ਲਈ ਬਦਲ ਮਿਲ ਗਿਆ।ਜਿਸ ਕਾਰਣ ਹੁਣ ਪਸ਼ੂ ਧੰਨ ਸਾਡੇ ਲਈ ਅਵਾਰਾ ਪਸ਼ੂ ਬਣ ਗਏ ਅਤੇ ਸਾਡੇ ਸਤਿਕਾਰਤ ਬਜੁਰਗ ਘਰ ਦਾ ਕਬਾੜ ਬਣ ਗਏ।

ਘਰ ਦਾ ਸਿੰਗਾਰ ਤੋਂ ਸਟੋਰ/ਕਬਾੜਖਾਨ।ੇ
ਜਦੋਂ ਦੇ ਅਸੀਂ ਮਕਾਨਾਂ ਅਤੇ ਘਰਾਂ ਤੋਂ ਕੋਠੀਆਂ ਤੱਕ ਆ ਗਏ ਇੰਝ ਲੱਗਦਾ ਜਿਵੇਂ ਨਕਸ਼ਾਂ ਨਵੀਸ ਨੂੰ ਪੜਾਈ ਵਿੱਚ ਬਜੁਰਗਾਂ ਦਾ ਕਮਰਾ ਬਣਾਏ ਜਾਣ ਦੀ ਸਿਖਲਾਈ ਹੀ ਨਹੀ ਦਿੱਤੀ ਗਈ।ਅਸੀ ਆਮ ਦੇਖਦੇ ਹਾਂ ਕਿ ਘਰਾਂ ਵਿੱਚ ਵਿਅਕਤੀ ਆਪਣਾ ਬੈਡਰੂਮ,ਬੱਚਿਆਂ ਦਾ ਸੋਣ ਵਾਲਾ ਅਤੇ ਸਟੱਡੀ ਰੂਮ ਗੈਸਟ ਰੂਮ,ਪੂਜਾ ਰੂਮ ਇਥੋਂ ਤੱਕ ਕਿ ਨੋਕਰ ਦਾ ਕਮਰਾ ਵੀ ਰੱਖਿਆ ਜਾਦਾਂ ਪਰ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਉਹਨਾਂ ਬਜੁਰਗਾਂ ਜਾਂ ਮਾਂ-ਬਾਪ ਦਾ ਕਮਰਾ ਵੀ ਰੱਖਿਆ ਹੋਵੇ।
ਖੁਸ਼ਕਿਸਮਤ ਹਨ ਉਹ ਪ੍ਰੀਵਾਰ ਜਿੰਨਾਂ ਨੇ ਘਰਾਂ ਦੇ ਮੰਦਰਾਂ ਜਾਂ ਪੂਜਾ ਘਰਾਂ ਵਿੱਚ ਸਤਿਕਾਰ ਨਾਲ ਬਜੁਰਗਾਂ ਦਾ ਬਿਸਤਰਾ ਉਸ ਵਿੱਚ ਲਗਾਇਆ॥ਪਰ ਅਜਿਹੇ ਘਰ ਬਹੁਤ ਹਨ ਜਿੰਨਾ ਨੇ ਬਾਪੂ ਬੇਬੇ ਦਾ ਮੰਜਾ ਸਟੋਰ ਵਿੱਚ ਲਾਇਆ ਖਾਸਕਰ ਜਦੋਂ ਬਾਪੂ ਜਾਂ ਬੇਬੇ ਵਿੱਚੋਂ ਇੱਕ ਰਹਿ ਜਾਵੇ।ਇਸ ਸਾਡੀ ਅਸਲੀਅਤ ਹੈ ਜਿਸ ਕਾਰਣ ਅਸੀ ਇਹ ਦੁੱਖ ਹੰਢਾ ਰਹੇ ਹਾਂ।ਇਸੇ ਤਰਾਂ ਸ਼ਹਿਰਾਂ ਵਿੱਚ ਤਾਂ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ ਪਰ ਪਿੰਡਾਂ ਵਿੱਚ ਪਸ਼ੂਆਂ ਦਾ ਕਮਰਾ ਵਿਸ਼ੇਸ ਹੁੰਦਾਂ ਸੀ ਉਸ ਸਮੇ ਕਦੇ ਇਹ ਨਹੀ ਸੀ ਸੋਚਿਆ ਜਾਦਾਂ ਕਿ ਇਹ ਪਸ਼ੂ ਦੁੱਧ ਦਿੰਦਾਂ ਨਹੀ ਦਿੰਦਾ ਜਾਂ ਕੋਈ ਇਸ ਤੋਂ ਕੰਮ ਲੈਂਦੇ ਹਾਂ ਕਿ ਨਹੀ।ਅੱਜ ਮੁੱਖ ਤੋਰ ਤੇ ਜਿਆਦਾ ਪਸ਼ੂਆਂ ਬਾਰੇ ਹੀ ਸੋਚਿਆ ਜਾ ਰਿਹਾ ਪਸ਼ੂ ਕਦੇ ਅਵਾਰਾ ਨਹੀ ਹੁੰਦਾਂ ਹਾਂ ਕੁੱਤੇ-ਬਿੱਲੇ ਹੋ ਸਕਦੇ ਪਰ ਜੇਕਰ ਗਾਂ ਦਾ ਵੱਛਾ ਅਵਾਰਾ ਸੜਕਾਂ ਤੇ ਹੈ ਤਾਂ ਜਰੂਰ ਉਸ ਨੂੰ ਜਨਮ ਦੇਣ ਵਾਲੀ ਗਾਂ ਕਦੇ ਕਿਸੇ ਪ੍ਰੀਵਾਰ ਦਾ ਹਿੱਸਾ ਰਹੀ ਹੋਵੇਗੀ।

ਘਰਾਂ ਵਿੱਚੋਂ ਕੱਢੇ ਇਹ ਪਸ਼ੂ ਜਿੰਂਨਾਂ ਨੂੰ ਹੁਣ ਅਵਾਰਾ ਕਿਹਾ ਜਾਦਾਂ ਉਹ ਸਾਡੇ ਲਈ ਮੁਸੀਬਤ ਬਣ ਗਏ ਹਨ ਇਹ ਵੀ ਹੋ ਸਕਦਾ ਕਿ ਜੋ ਪਸ਼ੂ ਕਿਸੇ ਨਾਲ ਟਕਰਾ ਕੇ ਵਿਅਕਤੀ ਦੀ ਮੋਤ ਦਾ ਕਾਰਣ ਬਣਦਾ ਉਹ ਪਸ਼ੂ ਕਦੇ ਉਹਨਾਂ ਨੇ ਛੱਡਿਆ ਹੋਵੇ।ਅਸਲੀਅਤ ਇਹ ਹੈ ਕਿ ਅਸੀ ਇਸ ਨੂੰ ਇਕ ਹੋਰ ਗੰਭੀਰ ਮੁੱਦਾ ਮੰਨ ਰਹੇ ਹਾਂ ਪਰ ਸਾਡੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਵੱਡਾ ਅੰਤਰ ਹੈ ਜਿਸ ਕਾਰਣ ਅਸੀ ਘਟਨਾ ਵਾਪਰਨ ਤੋਂ ਕੁਝ ਸਮੇਂ ਤੱਕ ਜੀਵਤ ਰਹਿੰਦੇ ਉਸ ਤੋਂ ਬਾਅਦ ਹਾਦਸੇ ਵਾਲਾ ਵਿਅਕਤੀ ਸਾਹਾਂ ਪੱਖੋਂ ਮਰ ਜਾਦਾਂ ਅਤੇ ਅਸੀ ਸੋਚ ਪੱਖੋ।ਇਹ ਨਹੀ ਕਿ ਲੋਕਾਂ ਨੇ ਸਘਰੰਸ਼ ਨਹੀ ਕੀਤੇ ਪਰ ਸਾਡੀਆਂ ਸਰਕਾਰਾਂ ਨੂੰ ਜਦੋਂ ਹੱਥ ਵਿੱਚੋਂ ਗੱਲ ਨਿਕਲਦੀ ਦਿਸਦੀ ਤਾਂ ਉਹ ਜਲਦੀ ਹੀ ਦੇਸ਼ ਧ੍ਰੋਹ ਦੀਆਂ ਗੱਲਾਂ ਕਰਨ ਲੱਗਦੇ।
ਅੰਕੜਿਆਂ ਦੀ ਗੱਲ।

ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਸ਼ੂ-ਵਾਹਨ ਟਕਰਾਅ ਦੇ ਉਹ ਅੰਕੜੇ ਜੋ ਰਿਪੋਰਟ ਹੋਏ ਹਨ ਉਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਅਸਲ ਵਿੱਚ ਮੋਤਾਂ ਅੰਕੜਿਆਂ ਨਾਲੋਂ ਭਾਵਨਾਵਾਂ ਨਾਲ ਬੰਨੀਆਂ ਹੁੰਦੀਆਂ।ਜਦੋਂ ਕਿਸੇ ਘਰ ਦਾ ਇੱਕ ਹੀ ਵਿਅਕਤੀ ਇੰਝ ਚਲ਼ਿਆ ਜਾਦਾਂ ਜਾਂ ਸਾਰਾ ਸਾਰ ਪ੍ਰੀਵਾਰ ਹਾਦਸੇ ਦੀ ਭੇਟ ਚੜ ਜਾਦੇਂ ਹਨ ਤਾਂ ਉਹਨਾਂ ਲਈ ਤਾਂ ਜਿਵੇਂ ਸਬ ਕੁਝ ਖਤਮ ਹੋ ਗਿਆ ਹੋਵੇ।2020 ਦਾ 312 ਦਾ ਅੰਕੜਾ 2022 ਵਿੱਚ 421 ਫੇਰ 2024 ਤੱਕ ਇਹ 700 ਦੇ ਕਰੀਬ ਪਹੁੰਚ ਗਿਆ।ਭਾਵ ਇੱਕ ਮਹੀਨੇ ਵਿੱਚ 50-55 ਤੋਂ ਉਪਰ ਇਕੱਲੇ ਪੰਜਾਬ ਵਿੱਚ ਮੋਤਾਂ ਹੋ ਜਾਦੀਆਂ।ਸਰਕਾਰੀ ਪਸ਼ੂ-ਪਾਲਣ ਵਿਭਾਗ ਅੁਨਸਾਰ ਇੱਕ ਲੱਖ ਤੋਂ ਵੱਧ ਅਵਾਰਾ ਪਸ਼ੂਆਂ ਦੀ ਗਿਣਤੀ ਕੀਤੀ ਗਈ।
ਸੜਕੀ ਹਾਦਸਿਆਂ ਨੂੰ ਰੋਕਣ ਹਿੱਤ
ਪਿੱਛਲੇ ਦਿਨੀ ਇੱਕ ਅੰਤਰ-ਰਾਸ਼ਟਰੀ ਪੱਧਰ ਦੇ ਗਾਇਕ ਨਾਲ ਇਹ ਹਾਦਸਾ ਵਾਪਰਿਆ ਪਰ ਅਸੀਂ ਇਹ ਕਹਿਣ ਦੀ ਬਜਾਏ ਕਿ ਇੱਕ ਨੌਜਵਾਨ ਨੇ ਸਾਰੇ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਹੋਣ ਦੇ ਬਾਵਜੂਦ ਵੀ ਉਹ ਅੱਜ ਜਿੰਦਗੀ ਦੀ ਲੜਾਈ ਲੜ ਰਿਹਾ।ਲੋਕ ਕਹਿ ਰਹੇ ਕਿ ਉਸ ਨੂੰ ਮੋਟਰ ਸਾਈਕਲ ਹੀ ਨਹੀ ਚਲਾਉਣਾ ਚਾਹੀਦਾ ਪਰ ਕੀ ਗੱਡੀਆਂ ਨਾਲ ਕਦੇ ਪਸ਼ੂ ਨਹੀ ਟਕਰਾਏ।ਇਸ ਲਈ ਆਉ ਹੁਣ ਚਰਚਾ ਕਰਦੇ ਹਾਂ ਉਹਨਾਂ ਸੁਝਾਵਾਂ ਦੀ ਜਿਸ ਨਾਲ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਸੀ।

ਸਬ ਤੋਂ ਪਹਿਲਾਂ ਤਾਂ ਜਦੋਂ ਅਸੀ ਪਿਛੋਕੜ/ਇਤਿਹਾਸ ਵੱਲ ਝਾਤ ਮਾਰਦੇ ਹਾਂ ਕਿ ਲੋਕ ਆਪਣੇ ਘਰਾਂ ਵਿੱਚ ਪਸ਼ੂਆਂ ਦੀ ਸਾਭ ਸੰਭਾਲ ਕਰਦੇ ਸਨ।ਪਰ ਹੁਣ ਪ੍ਰੀਵਾਰ ਵੀ ਸੀਮਤ ਹੋ ਗਏ ਅੱਗੇ ਸਯੁਕੰਤ ਪ੍ਰੀਵਾਰ ਸਨ ਅਤੇ ਪਸ਼ੂਆਂ ਦੀ ਦੇਖਭਾਲ ਸੋਖਾਲੇ ਤਾਰੀਕੇ ਨਾਲ ਹੋ ਜਾਦੀ ਸੀ।ਪਰ ਹੁਣ ਪਿੰਡਾਂ ਵਿੱਚੋਂ ਲੋਕਾਂ ਨੇ ਸ਼ੀਹਰਾਂ ਵੱਲ ਰੁੱਖ ਕਰ ਲਿਆ ਪਿੰਡਾਂ ਵਿੱਚ ਕੇਵਲ ਬਜੁਰਗ ਰਹਿ ਗਏ।ਹੁਣ ਉਹ ਤਾਂ ਆਪਣੀ ਦੇਖਭਾਲ ਲਈ ਕਿਸੇ ਦੀ ਉਡੀਕ ਕਰਦੇ ਨਾਂ ਹੀ ਉਹਨਾਂ ਵਿੱਚ ਹਿੰੰਮਤ ਹੈ ਕਿ ਉਹ ਪੱਠੇ ਵਗੈਰਾ ਲਿਆਕੇ ਪਸ਼ੂਆਂ ਨੂੰ ਪਾ ਸਕਣ।ਇਸ ਲਈ ਮਜਬੂਰੀ ਵੱਸ ਪਰ ਇਹ ਜਰੂਰ ਹੋ ਸਕਦਾ ਕਿ ਉਹ ਖੁਦ ਉਸ ਪਸ਼ੂ ਨੂੰ ਗਊਸ਼ਾਲਾ ਵਿੱਚ ਛੱਡਣ ਨਾ ਕਿ ਖੁੱਲੇ ਪਿੰਡ ਵਿੱਚ ਜਿਸ ਕਾਰਣ ਹਾਦਸੇ ਵਾਪਰਦੇ ਹਨ।

ਗਊਸ਼ਾਲਾ ਹੀ ਮੁੱਖ ਹੱਲ
ਦੂਜਾ ਪਸ਼ੂਆਂ ਦੀ ਸਾਭ-ਸੰਭਾਲ ਦਾ ਜਰੀਆਂ ਹੈ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਊਸ਼ਾਲਾ।ਸਿਰਫ ਇਹ ਹੀ ਵਾਜਿਬ ਅਤੇ ਸਹੀ ਹੱਲ ਹੈ ਜੇਕਰ ਇਸ ਨੂੰ ਚਲਾਉਣ ਵਾਲੇ ਅਤੇ ਮਦਦ ਕਰਨ ਵਾਲੇ ਲੋਕ ਸੰਜੀਦਾ ਹੋਣ।ਆਮਤੋਰ ਤੇ ਲੋਕਾਂ ਦਾ ਕਹਿਣਾ ਕਿ ਸ਼ਹਿਰੀ ਗਊਸ਼ਾਲਾ ਵਾਲੇ ਕੇਵਲ ਦੁੱਧ ਦੇਣ ਵਾਲੀਆਂ ਗਊਆਂ ਰੱਖਦੇ ਜੋ ਕਿ ਨਹੀ ਹੋਣਾ ਚਾਹੀਦਾ।ਇਹ ਗੱਲ ਬਿਲਕੁੱਲ ਸੱਚ ਨਹੀ ਮੈਂ ਅਜਿਹੀਆਂ ਬਹੁਤ ਗਊਸ਼ਾਲਾ ਦੇਖੀਆਂ ਜਿਥੇਂ ਹਜਾਰਾਂ ਵਿੱਚ ਅੰਗਹੀਣ,ਨਕਾਰਾ,ਬਿਮਾਰ ਪਸ਼ੂ ਧੰਨ ਹੈ।ਜਦੋਂ ਸਰਕਾਰ ਵੱਲੋਂ ਵੀ ਮਦਦ ਕੀਤੀ ਜਾਦੀ ਤਾਂ ਹਰ ਗਊ ਸ਼ਾਲਾ ਵਿੱਚ ਇਹ ਜਰੂਰ ਹੋਣਾ ਚਾਹੀਦਾ ਕਿ ਪੰਜਾਹ ਪ੍ਰਤੀਸ਼ਤ ਤੋਂ ਵੱਧ ਪਸ਼ੂ ਬੀਮਾਰ ਜਾਂ ਨਕਾਰਾ ਰੱਖਣੇ ਚਾਹੀਦੇ ਹਨ।ਮੈ ਕਈ ਗਊਸ਼ਾਲਾ ਵਿੱਚ ਦੇਖਿਆ ਕਿ ਗਊਆਂ ਦੇ ਸੇਵਾਦਾਰਾਂ ਨਾਲ ਗਊਆਂ ਦਾ ਇਸ ਹੱਦ ਤੱਕ ਮੋਹ ਹੈ ਕਿ ਉਹਨਾਂ ਦਾ ਨਾਮ ਪੁਕਾਰੇ ਜਾਣ ਤੇ ਉਹ ਭੱਜ ਕੇ ਉਹਨਾਂ ਵੱਲ ਆਉਦੀਆਂ।ਮਨੁੱਖ ਵਾਂਗ ਉਹਨਾਂ ਵਿੱਚ ਭਾਵਨਾਵਾਂ ਹਨ।

ਹੁਣ ਅਸੀਂ ਦੇਖਦੇ ਹਾਂ ਕਿ ਬਹੁਤੀਆਂ ਗਊਸ਼ਾਲਾਂ ਨੂੰ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾਦੀ ਅਤੇ ਲੋਕ ਅਤੇ ਸਮਾਜ ਸੇਵਕ ਵੀ ਮਦਦ ਕਰਦੇ।ਜਦੋਂ ਤੱਕ ਅਸੀਂ ਇਹ ਪ੍ਰਣ ਨਹੀ ਕਰਦੇ ਕਿ ਕਿਸੇ ਵੀ ਹਲਾਤ ਵਿੱਚ ਪਸ਼ੂਆਂ ਨੂੰ ਅਵਾਰਾ ਨਹੀ ਹੋਣ ਦੇਵਾਂਗੇ।ਚਾਹੇ ਕੁਝ ਵੀ ਹੋਵੇ ਕੋਈ ਵੀ ਪਸ਼ੂ ਘਰਾਂ ਤੋਂ ਜਾਂ ਗਊਸ਼ਾਲਾ ਤੋਂ ਬਾਹਰ ਨਹੀ ਜਾਣਗੇ।
ਗਊਸ਼ਾਲਾ ਭਵਨ ਦੀ ਥਾਂ ਗਊਆਂ ਦੇ ਨੋਰਿਆਂ (ਵਾੜਿਆਂ) ਦੀ ਲੋੜ
ਸ਼ਹਿਰੀ ਗਊਸ਼ਾਲਾ ਨੂੰ ਵੀ ਕੇਵਲ ਗਊਆਂ ਦੀ ਦੇਖਭਾਲ ਤੱਕ ਸੀਮਤ ਰਹਿਣਾ ਚਾਹੀਦਾ।ਹਰ ਸ਼ਹਿਰ ਵਿੱਚ ਦੇਖ ਸਕਦੇ ਹਾਂ ਕਿ ਗਊ ਸ਼ਾਲਾ ਚਲਵਾਉਣ ਵਾਲੀਆਂ ਸੰਸ਼ਥਾਵਾਂ ਗਊ ਸ਼ਾਲਾ ਦੀ ਬਜਾਏ ਵੱਡੇ ਵੱਡੇ ਪਾਰਕ ਜਾਂ ਗਊਸ਼ਾਲਾ ਭਵਨ ਬਣਾਉਣ ਨੂੰ ਤਰਜੀਹ ਦੇਣ ਲੱਗਦੇ।ਉਹਨਾਂ ਪ੍ਰਬੰਧਕਾ ਦਾ ਕਹਿਣਾ ਹੁੰਦਾਂ ਕਿ ਗਊਸ਼ਾਲਾ ਭਵਨ ਤੋਂ ਆਮਦਨ ਹੁੰਦੀ ਹੈ।ਪਰ ਅਸੀ ਜਾਣਦੇ ਹਾਂ ਕਿ ਗਊਸ਼ਾਲਾ ਦੇ ਭਵਨ ਦੀ ਕਮਾਈ ਉਸ ਦੇ ਰੱਖ-ਰਖਾਵ ਨਾਲੋਂ ਜਿਆਦਾ ਹੁੰਦੀ ਹੈ।ਬਾਕੀ ਉਸ ਭਵਨ ਨੂੰ ਸਾਭਣਾ ਅਤੇ ਉਸ ਦੇ ਨਾਮ ਤੇ ਰਾਜਨੀਤੀ ਹੁੰਦੀ।ਜਦੋਂ ਕਿ ਉਹ ਭਵਨ ਦੀ ਥਾਂ ਤੇ ਖੁੱਲੇ ਥਾਂ ਤੇ ਗਊਸ਼ਾਲਾ ਲਈ ਜਗਾ ਖਰੀਦ ਕਰਕੇ ਬੇਸ਼ਕ ਚਾਰ ਦਿਵਾਰੀ ਹੀ ਕਰ ਦਿੱਤੀ ਜਾਵੇ ਅਤੇ ਛਾਂ ਲਈ ਸ਼ੈਡ ਬਣਾਏ ਜਾ ਸਕਦੇ ਹਨ।ਘੱਟ ਤੋਂ ਘੱਟ ਇਸ ਨਾਲ ਹਾਦਸੇ ਨਹੀ ਹੋਣਗੇ।ਪਸ਼ੂਆਂ ਛਾਂ ਲਈ ਦਰੱਖਤ ਵੀ ਲਾਏ ਜਾ ਸਕਦੇ ਹਨ।ਸਰਕਾਰ ਵੱਲੋਂ ਵੀ ਸਖਤ ਹਦਾਇਤ ਹੋਣੀ ਚਾਹੀਦੀ ਕਿ ਕੋਈ ਵੀ ਵਿਅਕਤੀ ਸੜਕ ਤੇ ਕਿਸੇ ਪਸ਼ੂ ਨੂੰ ਪੱਠੇ ਨਹੀ ਪਾਵੇਗਾ।ਇਸ ਨਾਲ ਵੀ ਪਸ਼ੂ ਸੜਕਾਂ ਦੇ ਵਿਚਾਲੇ ਬੈਠੇ ਰਹਿੰਦੇ।ਇਸ ਲਈ ਜੇਕਰ ਗਊਸ਼ਾਲਾ ਦੇ ਪ੍ਰਬੰਧਕ ਅਤੇ ਸਰਕਾਰ ਅਤੇ ਸਮਾਜ ਸੇਵੀ ਸੰਸ਼ਥਾਵਾਂ ਸੰਜੀਦਾ ਹੋਕੇ ਉਸ ਗਊਸ਼ਾਲਾ ਨੂੰ ਚਲਾਉਣ ਤਾਂ ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।

ਟੋਲ ਪਲਾਜਾ ਵਾਲੀਆਂ ਸ਼ੜਕਾਂ ਦੀ ਜਿੰਮੇਵਾਰੀ
ਗਊਸ਼ਾਲਾਵਾਂਤੋਂ ਬਿੰਨਾ ਦੂਜਾ ਵੱਡਾਰੋਲ ਟੋਲ ਪਲਾਜਾ ਵਾਲਿਆਂ ਦਾ ਹੈ ਅੱਜਕਲ ਤਕਰੀਬਨ ਹਰ ਸੜਕ ਤੇ ਸਰਕਾਰ ਵੱਲੋਂ ਟੋਲ ਪਲਾਜਾ ਲਾਇਆ ਜਾਦਾਂ ਤਾਂ ਫੇਰ ਤਾਂ ਟੋਲ ਪਲਾਜਾ ਵਾਲਿਆਂ ਨੂੰ ਚਾਹੀਦਾ ਕਿ ਉਹ ਲੋਕਾਂ ਨੂੰ ਸਾਫ ਸੁੱਥਰੀਆਂ ਅਤੇ ਪਸ਼ੂਆਂ ਤੋ ਰਹਿਤ ਸੜਕਾਂ ਦੇਣ।ਸਰਕਾਰ ਨੂੰ ਵੀ ਚਾਹੀਦਾ ਕਿ ਜੇਕਰ ਕਿਸੇ ਟੋਲ ਪਲਾਜਾ ਵਾਲੀ ਸੜਕ ਤੇ ਕੋਈ ਅਵਾਰਾ ਪਸ਼ੂਆਂ ਨਾਲ ਹਾਦਸਾ ਵਾਪਰਦਾ ਤਾਂ ਉਸ ਦਾ ਜਿੰਮੇਵਾਰ ਟੋਲ ਪ੍ਰਬੰਧਕਾ ਨੂੰ ਠਹਿਰਾਉਣਾ ਚਾਹੀਦਾ।ਉਹਨਾਂ ਨੂੰ ਸਜਾ ਅਤੇ ਜੁਰਮਾਨਾ ਕਰਨਾ ਚਾਹੀਦਾ।ਇਸ ਨਾਲ ਵੀ ਬਹੁਤ ਹੱਦ ਤੱਕ ਹਾਦਸਿਆਂ ਤੋਂ ਨਿਜਾਤ ਮਿੱਲ ਸਕਦੀ।ਟੋਲ ਪਲਾਜਿਆਂ ਤੇ ਆਮਤੋਰ ਤੇ ਸੀਸੀਟੀਵੀ ਕੇਮਰੇ ਲੱਗੇ ਹੁੰਦੇ ਉਹ ਇਹ ਵੀ ਦੇਖ ਸਕਦੇ ਕਿ ਕਿਸ ਨੇ ਪਸ਼ੂ ਛੱਡੇ ਹਨ।

ਇਹ ਪਸ਼ੂ ਹਨ ਬਜੁਰਗ ਨਹੀਂ ਜੋ ਕੁੱਟ ਵੀ ਖਾਣਗੇ ਅਤੇ ਅਸੀਸਾਂ ਵੀ ਦੇਣਗੇ
ਅਸੀਂ ਕਈ ਵਾਰ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਜਦੋਂ ਕੋਈ ਸਮਾਜ ਸੇਵਾ ਸੰਸ਼ਥਾ ਬਜੁਰਗਾਂ ਨੂੰ ਤਸੱਦਦ ਤੋਂ ਬਚਾਉਦੀਆਂ ਹਨ ਤਾਂ ਵੀ ਬਜੁਰਗ ਆਪਣੀ ਔਲਾਦ ਦੇ ਖਿਲਾਫ ਨਹੀ ਬੋਲਦੇ।ਕਿਉਕਿ ਜੇਕਰ ਅਸੀ ਆਪਣੇ ਬਜੁਰਗਾਂ ਨੂੰ ਨਾਂ ਵੀ ਸਾਭਿਆਂ ਤਾਂ ਉਹ ਫੇਰ ਵੀ ਸਾਨੂੰ ਅਸੀਸਾ ਦੇਣਗੇ ਅਤੇ ਦਿਦੇ ਵੀ ਹਨ।ਪਰ ਪਸ਼ੂ ਅਜਿਹਾ ਨਹੀ ਕਰਦੇ ਇਸ ਲਈ ਸਾਨੂੰ ਬਜੁਰਗਾਂ ਦੀ ਥਾਂ ਪਸ਼ੂ ਧੰਨ ਵੱਲ ਧਿਆਨ ਦੇਣਾ ਚਾਹੀਦਾ ਹੈ।ਇਹ ਗੱਲ ਸੁਣਨ ਅਤੇ ਸੋਚਣ ਵਿੱਚ ਕੋੜੀ ਲੱਗ ਸਕਦੀ ਕਿ ਸਾਨੂੰ ਆਪਣੇ ਬਜੁਰਗਾਂ ਨਾਲੋਂ ਇਹਨਾਂ ਪਸੂਆਂ ਦੀ ਸਾਭ ਸੰਭਾਲ ਵੱਲ ਵੱਧ ਧਿਆਨ ਦੇਣਾ ਪਵੇਗਾ।

ਟਰੈਫਿਕ ਪੁਲੀਸ ਨੂੰ ਚੋਂਕਾਂ ਦੀ ਥਾਂ ਮੁੱਖ ਸੜਕਾਂ ਤੇ ਲਾਉਣ ਦੀ ਜਰੂਰਤ
ਹੁਣ ਅਸੀਂ ਦੇਖਦੇ ਹਾਂ ਕਿ ਟਰੈਫਿਕ ਪੁਲੀਸ ਜਿਸ ਦਾ ਕੰਮ ਟਰੈਫਿਕ ਦਾ ਸਹੀ ਪ੍ਰਬੰਧ ਕਰਨਾ ਹੁੰਦਾਂ ਉਹ ਸਹੀ ਪ੍ਰਬੰਧ ਕਰਨ ਦੀ ਥਾਂ ਤੇ ਚੋਕਾਂ ਵਿੱਚ ਖੱੜ ਕੇ ਮੋਟਰ ਸਾਈਕਲ ਦੀਆਂ ਅਵਾਜਾਂ,ਹੈਲਮੇਟ ਅਤੇ ਕਾਗਜ ਦੇਖਣ ਤੱਕ ਸੀਮਤ ਰਹਿੰਦੇ।ਹੁਣ ਅਸੀ ਦੇਖ ਸਕਦੇ ਹਾਂ ਕਿ ਰਾਜਵੀਰ ਜਵੰਧਾ ਜਿਸ ਦਾ ਹਾਦਸਾ ਹੋਇਆ ਉਸ ਨੇ ਸਰੁੱਖਿਅਤ ਢੰਗ ਅਪਣਾਏ ਹੋਏ ਸਨ ਪਰ ਫੇਰ ਵੀ ਹਾਦਸਾ ਵਾਪਰ ਗਿਆ।ਜੇਕਰ ਟਰੈਫਿਕ ਪੁਲੀਸ ਦੇ ਮੁਲਾਜਮ ਟਰੈਫਿਕ ਵਾਲੇ ਰਾਸਤੇ ਨੂੰ ਵੀ ਦੇਖਦੇ ਅਤੇ ਅਵਾਰਾ ਪਸ਼ੂਆਂ ਨੂੰ ਪਾਸੇ ਕਰ ਦਿੰਦੇ ਜਾਂ ਉਹਨਾਂ ਨੂੰ ਫੜ ਕੇ ਗਊਸ਼ਾਲਾ ਵਿੱਚ ਭੇਜ ਦਿੰਦੇ ਤਾਂ ਅੱਜ ਹਲਾਤ ਇਹ ਨਹੀ ਸਨ ਹੋਣੇ।ਇਸ ਲਈ ਟਰੈਫਿਕ ਪੁਲੀਸ ਦੇ ਮੁਲਾਜਮਾਂ ਨੂੰ ਮੁੱਖ ਸੜਕਾਂ ਤੇ ਲਾਉਣਾ ਚਾਹੀਦਾ ਜਿਸ ਨਾਲ ਉਹ ਟਰੈਫਿਕ ਵੀ ਦੇਖ ਸਕਦੇ ਅਤੇ ਪਸ਼ੂਆਂ ਨੂੰ ਵੀ ਗਊਸ਼ਾਲਾ ਵਿੱਚ ਭੇਜ ਸਕਦੇ ਹਨ।

ਹਾਈਵੇ ਪਟਰੋਲੰਿਗ ਨੂੰ ਵੀ ਸੜਕਾਂ ਤੋਂ ਪਸ਼ੂਆਂ ਨੂੰ ਹਟਾਉਣ ਵਿੱਚ
ਹਾਈਵੇ ਪਟਰੋਲੰਿਗ ਜਿਸ ਦੀ ਮੁੱਖ ਜਿੰਮੇਵਾਰੀ ਸੜਕਾਂ ਤੇ ਹੁੰਦੇ ਹਾਦਸਿਆਂ ਦੇ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦੀ ਹੈ ਪਰ ਜੇਕਰ ਉਹ ਆਪਣੇ ਖੇਤਰ ਵਿੱਚ ਤੁਰ ਫਿਰ ਕੇ ਮੇਲਾ ਦੇਖਣ ਅਤੇ ਰਾਸਤੇ ਵਿੱਚ ਸੜਕਾਂ ਤੇ ਪਾਏ ਜਾਦੇਂ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਣ ਦੀ ਕੋਸ਼ਿਸ਼ ਕਰਨੀ ਚਾਹੀਦੀ।ਗਊਸ਼ਾਲਾ ਮੈਨੂੰ ਲੱਗਦਾ ਕਿ ਸਰਕਾਰਾਂ ਜਿਸ ਵੱਲੋ ਬੀਤੇ ਦਿਨੀ ਮੋਟਰ ਸਾਈਕਲ ਦੇਕੇ ਹਾਈਵੇ ਪਟਰੋਲੰਿਗ ਸ਼ੁਰੂ ਕੀਤੀ ਗਈ ਸੀ ਉਹ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ।ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਵੱਲੋਂ ਅਜਿਹੇ ਟਰੈਫਿਕ ਵਲੰਟੀਅਰਜ ਰੱਖੇ ਵੀ ਗਏ ਸਨ।

ਭਾਰਤੀ ਸਕਾਊਟਸ ਐਂਡ ਗਾਈਡ,ਐਨ,ਸੀਸੀ ਅਤੇ ਰਾਸ਼ਟਰੀ ਸੇਵਾ ਯੋਜਨਾ
ਬੀਤੇ ਸਮੇਂ ਵਿੱਚ ਮੈਨੂੰ ਯਾਦ ਹੈ ਕਿ ਭਾਰਤ ਸਰਕਾਰ ਦੇ ਸੜਕੀ ਮੰਤਰਾਲੇ ਦੇ ਮੰਤਰੀ ਨਿਿਤਨ ਗਡਕਰੀ ਜੀ ਵੱਲੋਂ ਨੈਸ਼ਨਲ ਹਾਈਵੇ ਦੇ ਸ਼ਹਿਯੋਗ ਲਈ ਹਰ ਜਿਲ੍ਹੇ ਵਿੱਚ 50/50 ਕਿਲੋਮੀਟਰ ਤੇ ਵਲੰਟੀਰਜ ਲਾਏ ਜਾਣੇ ਸਨ।ਪਾਇਲਟ ਪ੍ਰੋਜੇਕਟ ਵੱਜੋਂ ਅਨੰਦਪੁਰ ਸਾਹਿਬ ਅਤੇ ਰੋਪੜ ਜ੍ਹਿਲੇ ਤੋਂ ਸ਼ੁਰੂਆਤ ਕੀਤੀ ਗਈ ਸੀ।ਇਹਨਾਂ ਸੰਸ਼ਥਾਵਾਂ ਦਾ ਹਰ ਖੇਤਰ ਵਿੱਚ ਵੱਡੀ ਮੇਨਪਾਵਰ ਹੁੰਦੀ ਜਿਸ ਕਾਰਣ ਉਹ ਪਸ਼ੂਆਂ ਨੂੰ ਅਵਾਰਾ ਹੋਣ ਤੋਂ ਰੋਕ ਸਕਦੇ ਹਨ।ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਅਜਿਹੀਆਂ ਹੋਰ ਸੰਸਥਾਵਾਂ ਹਨ ਜੋ ਸ਼ੀਹਰ ਦੀਆਂ ਗਊਸ਼ਾਲਾ ਨੂੰ ਮਦਦ ਦੇ ਸਕਦੀਆਂ।

ਸਬ ਤੋਂ ਅਹਿਮ ਜੋ ਗੱਲ ਮੰਨਣਯੋਗ ਹੈ ਕਿ ਇਹ ਪਸ਼ੂ ਜਿੰਂਨਾ ਨੂੰ ਹੁਣ ਅਸੀ ਅਵਾਰਾ ਕਹਿ ਰਹੇ ਹਾਂ ਇਹ ਅਵਾਰਾ ਨਹੀ ਕਿਸੇ ਸਮੇ ਲੋਕਾਂ ਦੇ ਪਾਲਤੂ ਜਾਨਵਰ ਸਨ।ਇਸ ਲਈ ਪਿੰਡਾਂ ਵਿੱਚ ਕਿਸਾਨਾ ਅਤੇ ਕਿਸਾਨ ਯੂਨੀਅਨਾਂ ਨੂੰ ਗਊਸ਼ਾਲਾ ਵਿੱਚ ਪੱਠਿਆਂ,ਤੂੜੀ,ਕਣਕ ਆਦਿ ਦੀ ਮਦਦ ਕਰਨੀ ਚਾਹੀਦੀ ਹੈ।ਇਸ ਲਈ ਸਾਨੂੰ ਹੁਣ ਧਰਨੇ ਦੀ ਥਾਂ ਕੁਝ ਕਰਨਾ ਚਾਹੀਦਾ ਨਹੀ ਤਾਂ ਇਹ ਮਸਲਾ ਹੋਰ ਵੀ ਗੰਭੀਰ ਰੂਪ ਧਾਰਨ ਕਰ ਜਾਵੇਗਾ।ਇਸ ਲਈ ਪ੍ਰਣ ਕਰੀਏ ਕਿ ਇਹ ਸਮੱਸਿਆ ਨਹੀ ਸਾਡੀ ਜਿੰਮੇਵਾਰੀ ਹੈ ਸਾਡੇ ਬਜੁਰਗਾਂ ਅਤੇ ਪਸ਼ੂਧੰਨ ਨੂੰ ਸਾਭਣ ਦੀ।
ਲੇਖਕ; ਡਾ ਸੰਦੀਪ ਘੰਡ ਲਾਈਫ ਕੋਚ
ਮਾਨਸਾ-ਪੰਜਾਬ 9815139576

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin