ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ//////////////ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.), ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ ਇੰਟਰਨੈਸ਼ਨਲ ਵੀਕ ਆਫ਼ ਦ ਡੈੱਫ ਦੇ ਅਵਸਰ ’ਤੇ ਇੱਕ ਵਿਸ਼ੇਸ਼ ਸੇਵਾ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ ਦੀ ਅਗਵਾਈ ਹੇਠ ਟੀਮ ਦੇ ਮੈਂਬਰ ਤਰੁਣਦੀਪ ਸਿੰਘ (ਟੈਕਨੀਸ਼ੀਅਨ) ਨੇ ਹਾਜ਼ਰ ਹੋਏ 6 ਮਰੀਜ਼ਾਂ ਦੇ ਕੰਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ (ਹੲੳਰਿਨਗ ੳਦਿਸ) ਲਗਾਈਆਂ। ਜਿਹਨਾਂ ਮਰੀਜ਼ਾਂ ਵਿੱਚੋਂ ਇੱਕ 7 ਸਾਲ ਦੀ ਬਾਲਿਕਾ ਅਤੇ 50 ਤੋਂ 60 ਸਾਲ ਦੇ ਵਿੱਚ 5 ਬਜ਼ੁਰਗ ਮਰੀਜ਼ ਸ਼ਾਮਲ ਸਨ, ਜਿਨ੍ਹਾਂ ਨੂੰ ਨਵੇਂ ਸੁਣਨ ਵਾਲੇ ਯੰਤਰ ਲਗਾ ਕੇ ਉਹਨਾਂ ਦੇ ਜੀਵਨ ਵਿੱਚ ਖੁਸ਼ੀ ਅਤੇ ਆਤਮ ਵਿਸ਼ਵਾਸ ਭਰਿਆ ਗਿਆ। ਇਹ ਮਸ਼ੀਨਾਂ ਡਾ. ਜਸਦੇਵ ਸਿੰਘ ਰਾਏ ਅਮਰੀਕਾ ਤੋਂ ਪਿੰਗਲਵਾੜੇ ਮਿਲਣ ਆਏ ਅਤੇ ਲੋੜਵੰਦਾਂ ਲਈ ਇਹ ਮਸ਼ੀਨਾਂ ਦੇ ਕੇ ਗਏ।
ਇਸ ਅਵਸਰ ’ਤੇ ਬੋਲਦਿਆਂ ਡਾ. ਜਗਦੀਪਕ ਸਿੰਘ ਨੇ ਕਿਹਾ ਕਿ ਪਿੰਗਲਵਾੜਾ ਹਮੇਸ਼ਾਂ ਅਸਮਰਥ ਭਰਾਵਾਂ ਦੀ ਭਲਾਈ ਲਈ ਤੱਤਪਰ ਰਹੇਗਾ ਅਤੇ ਸਮਾਜ ਦੇ ਹਰ ਵਰਗ ਨੂੰ ਉਹਨਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਪ੍ਰੇਰਨਾ ਦੇਵੇਗਾ।
ਇਸ ਮੌਕੇ ਪਿੰਗਲਵਾੜੇ ਦੇ ਮੁੱਖੀ ਡਾ. ਇੰਦਰਜੀਤ ਕੌਰ ਜੀ ਨੇ ਆਏ ਹੋਏ ਮਰੀਜ਼ਾਂ ਨਾਲ ਖ਼ੁਦ ਗੱਲਬਾਤ ਕਰਕੇ ਉਨ੍ਹਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਈਆਂ ਅਤੇ ਉਨ੍ਹਾਂ ਨੂੰ ਸਨੇਹ, ਹੌਂਸਲਾ ਅਤੇ ਪਿਆਰ ਦਿੱਤਾ।
ਪਿੰਗਲਵਾੜੇ ਵੱਲੋਂ ਇਹ ਉਪਰਾਲਾ ਨਾ ਸਿਰਫ਼ ਸੁਣਨ ਤੋਂ ਅਸਮਰਥ ਭਰਾਵਾਂ ਨੂੰ ਜੀਵਨ ਦੀ ਨਵੀਂ ਰੌਸ਼ਨੀ ਦੇਣ ਲਈ ਹੈ, ਸਗੋਂ ਸਮਾਜ ਨੂੰ ਇਹ ਸੁਨੇਹਾ ਦੇਣ ਲਈ ਵੀ ਹੈ ਕਿ ਅਸਮਰਥ ਲੋਕਾਂ ਨੂੰ ਸਹਿਯੋਗ, ਪਿਆਰ ਅਤੇ ਆਧੁਨਿਕ ਸਹੂਲਤਾਂ ਦੇ ਕੇ ਉਹਨਾਂ ਨੂੰ ਮੁੱਖ ਧਾਰਾ ਸਮਾਜ ਨਾਲ ਜੋੜਿਆ ਜਾ ਸਕਦਾ ਹੈ।
Leave a Reply