ਲੁਧਿਆਣਾ( ਜਸਟਿਸ ਨਿਊਜ਼ )
– ਅੱਜ ਪੰਡਿਤ ਸ਼ਰਦਾ ਰਾਮ ਫਿਲੋਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਸੁਸਾਈਟੀ ਪੰਜਾਬ ਨਵਦੀਪ ਸਿੰਘ ਨਵੀ ਅਤੇ ਵਾਈਸ ਪ੍ਰਧਾਨ ਸੁਨੀਲ ਮੈਣੀ ਦੀ ਰਹਿਨੁਮਾਈ ਹੇਠ ਹੋਟਲ ਮਹਾਰਾਜਾ ਰਿਜੈਂਸੀ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਜਨਰਲ ਸਕੱਤਰ ਯਸ਼ਪਾਲ ਸ਼ਰਮਾ, ਗੁਲਸ਼ਨ ਬਾਵਾ, ਸਰਪ੍ਰਸਤ ਪ੍ਰਿੰਸੀਪਲ ਸਤੀਸ਼ ਸ਼ਰਮਾ, ਡਾਕਟਰ ਜਗਤਾਰ ਧੀਮਾਨ, ਸਕੱਤਰ ਕੁਨਾਲ ਗਰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਜਦਕਿ ਗੌਤਮ ਠਾਕੁਰ ਅਤੇ ਰੂਪੇਸ਼ ਵਿਜ ਨੂੰ ਸੁਸਾਇਟੀ ਦੇ ਪੰਜਾਬ ਦੇ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਸਮੇਂ ਬਾਵਾ ਨੇ ਦੱਸਿਆ ਕਿ 28 ਸਤੰਬਰ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 188ਵਾਂ ਜਨਮ ਉਤਸਵ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਡਿਤ ਜੀ ਵੱਲੋਂ ਲਿਖਿਆ “ਭਾਗਿਆਵਤੀ” ਨਾਵਲ ਜੋ ਪਹਿਲਾਂ ਸ਼ਾਦੀ ਸਮੇਂ ਬੇਟੀ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ, ਉਸ ਨਾਵਲ ਦੀ ਛਪਾਈ ਕਰਵਾ ਕੇ ਦੁਬਾਰਾ ਪਰੰਪਰਾ ਸ਼ੁਰੂ ਕੀਤੀ ਜਾਵੇਗੀ ਕਿ ਭਾਗਿਆਵਤੀ ਨਾਵਲ ਸ਼ਾਦੀ ਵਿੱਚ ਦਿੱਤਾ ਜਾਵੇਗਾ। ਇਸ ਸਮੇਂ ਲਵੀ ਮੈਣੀ ਪ੍ਰਬੰਧਕ ਸਕੱਤਰ, ਰੂਪੇਸ਼ ਵਿਜ, ਗਗਨ ਵਿਜ, ਰਣਜੀਤ ਚੌਹਾਨ, ਵਰੁਣ ਰਾਜ, ਰਵੀ ਕੁਮਾਰ, ਗੌਤਮ ਠਾਕੁਰ, ਆਕਾਸ਼ ਕੁਮਾਰ ਅਤੇ ਵਿਸ਼ਨੂ ਆਦਿ ਹਾਜ਼ਰ ਸਨ।
Leave a Reply