ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,
ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਲਈ 20 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਕੇਂਦਰ ਕੋਲੋਂ ਦਿਵਾਉਣ ਅਤੇ ਪੰਜਾਬ ਦੇ ਕੇਂਦਰ ਵੱਲ ਬਕਾਇਆਂ 8 ਹਜ਼ਾਰ ਕਰੋੜ ਰੁਪਏ ਪੇਂਡੂ ਵਿਕਾਸ ਫੰਡ ਸਮੇਤ 50 ਹਜ਼ਾਰ ਕਰੋੜ ਰੁਪਏ ਜੀਐਸਟੀ ਰਾਹਤ ਫੰਡ ਲਈ ਕੇਂਦਰੀ ਮੋਦੀ ਸਰਕਾਰ ਕੋਲ ਅਵਾਜ਼ ਬੁਲੰਦ ਕਰਨ ਦੀ ਬਜ਼ਾਏ ਹੜ੍ਹ ਪੀੜਤਾਂ ਦੀ ਦਿਨੇ ਰਾਤ ਸੇਵਾ ‘ਚ ਲੱਗੀ ਸੂਬਾ ਭਗਵੰਤ ਮਾਨ ਸਰਕਾਰ ਦੀ ਉਲਟਾ 12 ਹਜ਼ਾਰ ਕਰੋੜ ਰੁਪਏ ਐਸਡੀਆਰਐਫ ਫੰਡਾਂ ਦੀ ਆੜ ‘ਚ ਹੜ੍ਹ ਪੀੜਤਾਂ ਦੀਆਂ ਲਾਸ਼ਾਂ, ਤਬਾਹ ਹੋਈਆਂ ਫ਼ਸਲਾਂ, ਬਰਬਾਦ ਹੋਏ ਘਰਾਂ, ਰੁੜ ਗਏ ਪਸ਼ੂਆਂ ਤੇ ਸਰਕਾਰੀ ਤਹਿਸ ਨਹਿਸ ਹੋਏ ਬੁਨਿਆਦੀ ਢਾਂਚੇ ਨੂੰ ਅਣਗੌਲਿਆਂ ਕਰਕੇ ਸਿਆਸੀ ਰੋਟੀਆਂ ਸੇਕ ਕੇ ਰਾਹਤ ਕਾਰਜਾਂ ਤੋਂ ਸਰਕਾਰ ਦਾ ਧਿਆਨ ਭਟਕਾ ਰਹੀਆਂ ਕਾਂਗਰਸ, ਭਾਜਪਾ, ਅਕਾਲੀ ਦਲ ਆਦਿ ਵਿਰੋਧੀ ਧਿਰਾਂ ਦਾ ਹੜ੍ਹ ਪੀੜਤਾਂ ਵਿਰੋਧੀ ਚਿਹਰਾ ਤੱਥਾਂ ਤੇ ਅਧਾਰਿਤ ਜਨਤਕ ਬਹਿਸ ਦੌਰਾਨ ਜਲਦੀ ਬੇਨਕਾਬ ਹੋਵੇਗਾ। ਜਦੋਂਕਿ ਕੁਦਰਤੀ ਕਰੋਪੀ ਹੜ੍ਹਾਂ ਉੱਤੇ 26 ਸਤੰਬਰ ਤੋਂ 29 ਸਤੰਬਰ ਤੱਕ ਮਾਨ ਸਰਕਾਰ ਵੱਲੋਂ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਭਖਵੀਂ ਚਰਚਾ ਰਹਿ ਸਕਦੀ ਹੈ।
ਸ. ਧਾਲੀਵਾਲ ਅੱਜ ਹਲਕੇ ‘ਚ ਸਫ਼ਾਈ ਮੁਹਿੰਮ ਦੇ ਅੰਤਲੇ ਪੜਾਅ ‘ਚ ਹੜ੍ਹਾਂ ਤੋਂ ਪ੍ਰਭਾਵਿਤ ਇਤਿਹਾਸਕ ਨਗਰ ਰਮਦਾਸ ਵਿਖੇ ਇਤਿਹਾਸਕ ਗੁਰਦੁਆਰਾ ਬ੍ਰਹਮ ਗਿਆਨੀ ਸਮਾਧ ਬਾਬਾ ਬੁੱਢਾ ਸਾਹਿਬ ਮਾਰਗ ਦੀ ਸਫ਼ਾਈ ਦਾ ਕਾਰਜ ਮੁਕੰਮਲ ਕਰਨ ਅਤੇ ਰਮਦਾਸ ਕਸਬੇ ਦੀ ਵਾਰਡ ਨੰ: 4 ‘ਚ ਹੜ੍ਹਾਂ ਤੋਂ ਪ੍ਰਭਾਵਿਤ ਝੁੱਗੀਆਂ, ਝੌਪੜੀਆਂ ਦੇ ਵਾਸੀਆਂ ਸਮੇਤ ਲੋੜਵੰਦਾਂ ‘ਚ ਯੋਗ ਅਤੇ ਸੇਵਾ ਪਰਿਵਾਰ (ਰਜਿ: ) ਦੇ ਸਹਿਯੋਗ ਨਾਲ 30
-30 ਫੋਲਡਿੰਗ ਬੈੱਡ, ਕੰਬਲ , ਲੋਈਆਂ, ਅਤੇ ਟਾਰਚਾਂ (ਬੈਟਰੀਆਂ) ਵੰਡਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਸਭਨਾਂ ਵਰਗਾਂ ਦੇ ਪੁਨਰ ਵਸੇਬੇ ਤਹਿਤ ਜਨ ਜੀਵਨ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਵਚਣਬੱਧ ਹੈ, ਪਰ ਅੰਨਦਾਤਾ (ਕਿਸਾਨਾਂ) ਦੀਆਂ ਪਹਾੜਾਂ ਤੋਂ ਹੜ੍ਹਾਂ ਦੀ ਪੈਂਦਾ ਹੋਈ ਪ੍ਰਵਿਰਤੀ ‘ਚ ਪੰਜਾਬ ਦੇ ਦਰਿਆਵਾਂ ‘ਚ ਰੁੜ ਕੇ ਆਏ ਤੇ ਪੱਥਰਾਂ ਦੇ ਕੱਚਰੇ, ਲਾਲ ਮਿੱਟੀ, ਰੇਤ, ਗਾਰ ਆਦਿ ਨਾਲ ਦੱਬੇ ਗਏ ਖੇਤਾਂ ‘ਚ ਅਗਲੀ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਨੂੰ ਕਿਸਾਨਾਂ ਸਮੇਤ ਪੰਜਾਬ ਸਰਕਾਰ ਇੱਕ ਚੁਣੌਤੀ ਵੱਜੋਂ ਲੈ ਰਹੀ ਹੈ।ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਣ ਉਜਪਾਊ ਮਿੱਟੀ ਖੁਰ ਕੇ ਦਰਿਆਵਾਂ ‘ਚ ਵਹਿ ਜਾਣ ਅਤੇ ਗਾਰ, ਕਚਰਾ, ਰੇਤ ਨਾਲ ਲੱਦੇ ਖੇਤਾਂ ਦੀ ਸਾਫ਼ ਸਫ਼ਾਈ ਕਰਕੇ ਵਾਹੀਯੋਗ ਬਣਾਉਣ ਮੌਕੇ ਉਪਜਾਊ ਜ਼ਮੀਨ ਨਾਈਟਰੋਜਿਨ ਤੇ ਜਿੰਕ ਵਰਗੇ ਉਪਜਾਊ ਤੱਤਾਂ ਦੀ ਵੱਡੇ ਪੱਧਰ ਤੇ ਘਾਟ ਪੈਂਦਾ ਹੋ ਜਾਂਦੀ ਹੈ, ਜਿਸ ਦੇ ਮੱਦੇਨਜ਼ਰ ਬਿਜਾਈ ਯੋਗ ਤਿਆਰ ਹੋਣ ਵਾਲੇ ਖੇਤਾਂ ‘ਚ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਵਾਣਿਤ ਕਣਕ ਦੇ ਬੀਜ਼ ਨੂੰ ਸਰਕਾਰੀ ਤੌਰ ਤੇ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਹੱਈਆ ਕਰਵਾਉਣ ਲਈ ਬਕਾਇਦਾ ਯੋਜਨਾਬੱਧੀ ਕੀਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਲੁਧਿਆਣਾ ਯੂਨੀਵਰਸਿਟੀ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਸਰਵੇ ਕੀਤਾ ਜਾ ਰਿਹਾ ਹੈ, ਤਾਂ ਜੋ ਸਮੇਂ ਸਿਰ ਕਿਸਾਨਾਂ ਨੂੰ ਕਣਕ ਸਮੇਤ ਹੋਰ ਹਾੜੀ ਦੀਆਂ ਫ਼ਸਲਾਂ ਤੇ ਸਬਜ਼ੀਆਂ ਲਈ ਬੀਜ਼ ਮੁਹੱਈਆ ਕਰਵਾਏ ਜਾ ਸਕਣ।
ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਅਮਨਦੀਪ ਕੌਰ ਧਾਲੀਵਾਲ, ਪੀਏ ਮੁਖ਼ਤਾਰ ਸਿੰਘ ਬੱਲੜਵਾਲ, ਚੇਅਰਮੈਨ ਬੱਬੂ ਚੇਤਨਪੁਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਰਮਦਾਸ, ਕਾਬਲ ਸਿੰਘ ਪੱਛੀਆ, ਲੋਕ ਅਤੇ ਸੇਵਾ ਪਰਿਵਾਰ ਸੰਸਥਾ ਦੇ ਪੈਟਰਨ ਵਿਨੋਦ ਡਾਵਰ, ਮੁੱਖ ਸਲਾਹਕਾਰ ਕੱਪਲ ਚੁੱਗ, ਰਾਜਕੁਮਾਰ ਕਪੂਰ, ਐਨ. ਕੇ. ਐਚ ਇੰਡਸਟਰੀਜ਼ ਦੇ ਮਾਲਿਕ ਆਦਿ ਮੌਜ਼ੂਦ ਸਨ।
Leave a Reply