ਚੰਡੀਗੜ੍ਹ ( ਜਸਟਿਸ ਨਿਊਜ਼ )
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰੈੱਸ ਇਨਫੋਰਮੇਸ਼ਨ ਬਿਊਰੋ (ਪੀਆਈਬੀ), ਚੰਡੀਗੜ੍ਹ ਨੇ ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ, ਸੈਕਟਰ 29, ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰੇਰਣਾਦਾਇਕ ਫਿਲਮ ‘ਚਲੋ ਜੀਤੇ ਹੈਂ’ ਦਾ ਵਿਸ਼ੇਸ਼ ਪ੍ਰਦਰਸ਼ਨ ਪੀ.ਵੀ.ਆਰ ਸੈਂਟਰਾ ਮਾੱਲ, ਆਈਟੀ ਪਾਰਕ, ਇੰਡਸਟ੍ਰੀਅਲ ਏਰੀਆ, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ। ਇਸ ਮੌਕੇ ‘ਤੇ ਲਗਭਗ 120 ਸਕੂਲੀ ਵਿਦਿਆਰਥੀਆਂ ਨੇ ਫਿਲਮ ਦੇਖੀ।
31 ਮਿੰਟ ਦੀ ਇਹ ਫਿਲਮ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਚਪਨ ‘ਤੇ ਅਧਾਰਿਤ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਪ੍ਰਸਿੱਧ ਕਥਨ ‘ਵਹੀ ਜੀਤੇ ਹੈਂ ਜੋ ਦੂਸਰੋਂ ਕੇ ਲਈ ਜੀਤੇ ਹੈਂ’ ਤੋਂ ਪ੍ਰੇਰਣਾ ਪ੍ਰਾਪਤ ਕੀਤੀ। ਇਹ ਡਾਕਿਊਮੈਂਟਰੀ ਫਿਲਮ ਵਿਦਿਆਰਥੀਆਂ ਦੇ ਲਈ ਮੁਫ਼ਤ ਪ੍ਰਦਰਸ਼ਿਤ ਕੀਤੀ ਗਈ।
ਫਿਲਮ ਤੋਂ ਵਿਦਿਆਰਥੀ ਬਹੁਤ ਪ੍ਰੇਰਿਤ ਹੋਏ। ਕਲਾਸ 11 ਦੀ ਵਿਦਿਆਰਥਣ ਅਨੁ ਕੁਮਾਰੀ ਨੇ ਸਾਂਝਾ ਕੀਤਾ ਕਿ ਫਿਲਮ ਦਾ ‘ਨਾਰੂ’ ਪਾਤਰ, ਜੋ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਚਪਨ ‘ਤੇ ਅਧਾਰਿ ਹੈ, ਉਨ੍ਹਾਂ ਨੂੰ ਹਰ ਸੰਭਵ ਸਥਿਤੀ ਵਿੱਚ ਦੂਜਿਆਂ ਦੀ ਮਦਦ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉੱਥੇ ਹੀ ਕਲਾਸ 11 ਦੇ ਵਿਦਿਆਰਥੀ ਰੋਹਿਤ ਨੇ ਕਿਹਾ ਕਿ ਫਿਲਮ ਨੇ ਸਿਖਾਇਆ ਕਿ ਛੋਟੇ-ਛੋਟੇ ਨੇਕ ਕੰਮ ਸਮਾਜ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ ਅਤੇ ਉਹ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰਨਗੇ।
ਇਸੇ ਪ੍ਰਕਾਰ, ਕਲਾਸ 9-ਬੀ ਦੀ ਅਰਾਧਨਾ ਅਤੇ ਦਿਲਪ੍ਰੀਤ ਤੇ ਕਲਾਸ 11 ਦੇ ਆਰਿਬ ਨੇ ਦੱਸਿਆ ਕਿ ਫਿਲਮ ਨੇ ਉਨ੍ਹਾਂ ਨੂੰ ਵਾਂਝਿਆਂ ਦੀ ਮਦਦ ਕਰਨ ਅਤੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।
ਪੀਐੱਮ ਸ਼੍ਰੀ ਕੇਂਦਰੀਯ ਵਿਦਿਆਲਯ ਦੇ ਇੱਕ ਅਧਿਆਪਕ ਨੇ ਵੀ ਆਪਣੇ ਵਿਚਾਰ ਸਾਂਝਾ ਕੀਤੇ। ਉਨ੍ਹਾਂ ਨੇ ਕਿਹਾ ਕਿ ਫਿਲਮ ਦਾ ‘ਨਾਰੂ’ ਪਾਤਰ ਬਹੁਤ ਚੰਗੀ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਜੋ ਨਾ ਸਿਰਫ਼ ਵਿਦਿਆਰਥੀਆਂ ਸਗੋਂ ਸਾਰੇ ਦਰਸ਼ਕਾਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਪਹਿਲਕਦਮੀ ਵਿਦਿਆਰਥੀਆਂ ਵਿੱਚ ਵੈਲਿਊ-ਬੇਸਡ ਲਰਨਿੰਗ ਨੂੰ ਉਤਸਾਹਿਤ ਕਰਦੀ ਹੈ।
ਇਸ ਡਾਕਿਊਮੈਂਟਰੀ ਫਿਲਮ ਦਾ ਮੁਫ਼ਤ ਪ੍ਰਦਰਸ਼ਨ ਸੋਮਵਾਰ ਅਤੇ ਮੰਗਲਵਾਰ, 22-23 ਸਤੰਬਰ 2025 ਨੂੰ ਪੀਵੀਆਰ ਸਿਟੀ ਸੈਂਟਰ, ਚੰਡੀਗੜ੍ਹ ਵਿੱਚ ਦੁਪਹਿਰ 12:50 ਵਜੇ ਹੋਵੇਗਾ।
Leave a Reply