ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਐਲਾਨ, ਝੋਨੇ ਦੀ ਡਿਵੀਵਰੀ ਸਮੇਂ ਅਤੇ ਬੋਨਸ ਰਕਮ ਦੇ ਸਮੇਂ 15 ਮਾਰਚ 2025 ਤੋਂ ਵਧਾ ਕੇ 30 ਜੂਨ, 2025 ਕੀਤੀ ਗਈ

ਚੰਡੀਗੜ੍ਹ  (  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਾਇਸ ਮਿਲਰਸ ਦੇ ਹਿੱਤ ਵਿੱਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਝੋਨੇ ਦੀ ਡਿਲੀਵਰੀ ਸਮੇਂ ਅਤੇ ਬੋਨਸ ਰਕਮ ਦੀ ਸਮੇਂ ਨੂੰ 15 ਮਾਰਚ, 2025 ਤੋਂ ਵਧਾ ਕੇ 30 ਜੂਨ, 2025 ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਰਾਜ ਦੀ ਲਗਭਗ 1000 ਮਿੱਲਾਂ ਨੂੰ ਸਿੱਧਾ ਲਾਭ ਮਿਲੇਗਾ। ਨਾਲ ਹੀ, ਇੰਨ੍ਹਾਂ ਮਿਲਰਸ ਨੂੰ ਬੋਨਸ ਰਕਮ ਤੋਂ ਇਲਾਵਾ ਲਗਭਗ 50 ਕਰੋੜ ਰੁਪਏ ਦੇ ਹੋਲਡਿੰਗ ਚਾਰਜਿਸ ਵਿੱਚ ਵੀ ਛੋਟ ਦਾ ਲਾਭ ਪ੍ਰਾਪਤ ਹੋਵੇਗਾ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਆਯੋਜਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹਏ ਕਿਹਾ ਕਿ ਹਰਿਆਣਾ ਰਾਇਸ ਮਿਲਰਸ ਏਸੋਸਇਏਸ਼ਨ ਵੱਲੋਂ ਸੂਬਾ ਸਰਕਾਰ ਨੂੰ ਇਹ ਜਾਣੂ ਕਰਵਾਇਆ ਗਿਆ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਝੋਨੇ ਦੀ ਡਿਲੀਵਰੀ ਲਗਭਗ 45 ਦਿਨ ਦੇਰ ਨਾਲ ਸ਼ੁਰੂ ਕੀਤੀ ਗਈ ਜਿਸ ਦੇ ਕਾਰਨ ਮਿਲਰਸ ਆਪਣਾ ਕੰਮ ਨਿਰਧਾਰਿਤ ਸਮੇਂ ਵਿੱਚ ਪੂਰਾ ਨਹੀਂ ਕਰ ਪਾਏ। ਹਰਿਆਣਾ ਰਾਇਸ ਮਿਲਰਸ ਏਸੋਸਇਏਸ਼ਨ ਦੀ ਮੰਗ ਨੂੰ ਸਹੀ ਸਮਝਦੇ ਹੋਏ ਸੂਬਾ ਸਰਕਾਰ ਨੇ ਰਾਇਸ ਮਿਲਰਸ ਨੂੰ ਦਿੱਤੇ ਜਾਣ ਵਾਲੀ ਬੋਨਸ ਦੀ ਰਕਮ ਦੇ ਸਮੇਂ ਨੂੰ 15 ਮਾਰਚ 2025 ਤੋਂ ਵਧਾ ਕੇ 30 ਜੂਨ, 2025 ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਾਇਸ ਮਿਲਰਸ ਨੂੰ ਝੋਨੇ ਦੀ ਡਿਲੀਵਰੀ ਸਮੇਂ ਨੂੰ ਵੀ ਰੀ-ਸ਼ੈਡੀਯੂਲ ਕਰਦੇ ਹੋਏ 30 ਜੂਨ 2025 ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਸਾਰੇ ਰਾਇਸ ਮਿਲਰਸ ਨੂੰ ਬੋਨਸ ਦੀ ਰਕਮ ਤੋਂ ਇਲਾਵਾ ਹੋਲਡਿੰਗ ਚਾਰਜਿਸ ਵਿੱਚ ਵੀ ਛੋਟ ਦਾ ਲਾਭ ਪ੍ਰਾਪਤ ਹੋਵੇਗਾ।

ਹਰਿਆਣਾ ਵਿੱਚ 22 ਸਤੰਬਰ ਤੋਂ ਸ਼ੁਰੂ ਹੋਵੇਗੀ ਖਰੀਫ ਫਸਲਾਂ ਦੀ ਖਰੀਦ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪ੍ਰਤੀਬੱਧ ਹੈ। ਇਸੀ ਲੜੀ ਵਿੱਚ 1 ਅਕਤੂਬਰ ਦੀ ਥਾਂ ਹੁਣ 22 ਸਤੰਬਰ, 2025 ਤੋਂ ਰਾਜ ਵਿੱਚ ਖਰੀਫ ਫਸਲਾਂ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਐਮਐਸਪੀ ਦੇ ਬਾਰੇ ਵਿੱਚ ਗੁਮਰਾਹ ਕਰਨ ਦਾ ਕੰਮ ਕੀਤਾ ਕਿ ਭਾਜਪਾ ਸਰਕਾਰ ਐਮਐਸਪੀ ਨੂੰ ਖਤਮ ਕਰ ਰਹੀ ਹੈ। ਜਦੋਂ ਕਿ ਸਾਡੀ ਸਰਕਾਰ ਨੇ ਲਗਾਤਾਰ ਫਸਲਾਂ ‘ਤੇ ਐਮਅੇਸਪੀ ਨੁੰ ਵਧਾਉਣ ਦਾ ਕੰਮ ਕੀਤਾ ਹੈ। ਸਾਲ 2014 ਵਿੱਚ ਝੋਨਾ ਕਾਮਨ ਦਾ ਐਮਐਸਪੀ 1360 ਰੁਪਏ ਪ੍ਰਤੀ ਕੁਇੰਟਲ ਸੀ, ਜਦੋਂ ਕਿ ਅੱਜ 2369 ਰੁਪਏ ਪ੍ਰਤੀ ਕੁਇੰਟਲ ਹੈ। ਇਸੀ ਤਰ੍ਹਾ, ਸਾਲ 2014 ਵਿੱਚ ਝੋਨਾ ਗੇ੍ਰਡ ਏ ਦਾ ਐਮਐਸਪੀ 1400 ਰੁਪਏ ਪ੍ਰਤੀ ਕੁਇੰਟਲ ਸੀ ਜਦੋਂਕਿ ਅੱਜ 2389 ਰੁਪਏ ਪ੍ਰਤੀ ਕੁਇੰਟਲ  ਹੈ।

          ਇਸ ਮੌਕੇ ‘ਤੇ ਸੂਚਨਾ, ਜਨਸੰਪਰਕ ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਮੌਜੂਦ ਰਹੇ।

ਪੂਰੇ ਸੂਬੇ ਦੇ 22 ਜਿਲ੍ਹਿਆਂ ਲਈ ਖਰੀਫ਼ ਸੀਜਨ ਲਈ ਸੀਨੀਅਰ ਅਧਿਕਾਰੀਆਂ ਨੂੰ ਸੌਂਪੀ ਗਈ ਜਿਮੇਵਾਰੀਆਂ

ਚੰਡੀਗੜ੍ਹ (  ਜਸਟਿਸ ਨਿਊਜ਼ )

ਹਰਿਆਣਾ ਸਰਕਾਰ ਨੇ ਸੂਬੇ ਵਿੱਚ ਅਗਾਮੀ ਖਰੀਫ ਖਰੀਦ ਸੀਜਨ 2025-26 ਦੇ ਮੱਦੇਨਜਰ ਮੰਡੀਆਂ ਅਤੇ ਖਰੀਦ ਕੇਂਦਰਾਂ ‘ਤੇ ਚੱਲ ਰਹੇ ਖਰੀਦ ਕੰਮਾਂ ਦੇ ਨਿਰੀਖਣ ਅਤੇ ਸਮੀਖਿਆ ਕਰਨ ਤਹਿਤ ਸਾਰੇ 22 ਜਿਲ੍ਹਿਆਂ ਦੇ ਲਈ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਆਦੇਸ਼ਾਂ ਵਿੱਚ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੂੰ ਅਲਾਟ ਕੀਤੇ ਗਏ ਜਿਲ੍ਹਿਆਂ ਦੀ ਮੰਡੀਆ ਅਤੇ ਖਰੀਦ ਕੇਂਦਰਾਂ ‘ਤੇ ਮੁੱਢਲੀ ਸਹੂਲਤਾਂ ਦੀ ਸਮੀਖਿਆ, ਖਰੀਦ ਕੰਮ ਦੀ ਸਮੀਖਿਆ ਅਤੇ ਖਰੀਦ ਦੌਰਾਨ ਕਿਸਾਨਾਂ ਦੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਨ ਕਰਨ ਤਹਿਤ ਇਹ ਜਿਮੇਵਾਰੀਆਂ ਸੌਂਪੀਆਂ ਗਈਆਂ ਹਨ।

          ਖਰੀਫ ਖਰੀਦ ਸੀਜਨ 2025-26 ਲਈ ਸ੍ਰੀ ਸੁਧੀਰ ਰਾਜਪਾਲ ਨੂੰ ਪਲਵਲ, ਡਾ. ਸੁਮਿਤਾ ਮਿਸ਼ਰਾ ਨੂੰ ਪੰਚਕੂਲਾ, ਸ੍ਰੀ ਪੰਕਜ ਅਗਰਵਾਲ ਨੂੰ ਸੋਨੀਪਤ, ਸ੍ਰੀ ਰਾਜਾ ਸ਼ੇਖਰ ਵੁੰਡਰੂ ਨੂੰ ਮਹੇਂਦਰਗੜ੍ਹ, ਵਿਨੀਤ ਗਰਗ ਨੂੰ ਫਤਿਹਾਬਾਦ, ਸ੍ਰੀਮਤੀ ਜੀ ਅਨੁਪਮਾ ਨੂੰ ਕੁਰੂਕਸ਼ੇਤਰ, ਸ੍ਰੀ ਅਪੂਰਵ ਕੁਮਾਰ ਸਿੰਘ ਨੂੰ ਪਾਣੀਪਤ, ਸ੍ਰੀ ਅਰੁਣ ਕੁਮਾਰ ਗੁਪਤਾ ਨੂੰ ਯਮੁਨਾਨਗਰ। ਇਸੀ ਤਰ੍ਹਾ ਸ੍ਰੀ ਅਨੁਰਾਗ ਅਗਰਵਾਲ ਨੂੰ ਭਿਵਾਨੀ, ਸ੍ਰੀ ਵਿਜੇਂਦਰ ਕੁਮਾਰ ਨੂੰ ਸਿਰਸਾ, ਸ੍ਰੀ ਡੀ. ਸੁਰੇਸ਼ ਨੂੰ ਚਰਖੀ ਦਾਦਰੀ, ਸ੍ਰੀ ਰਾਜੀਵ ਰੰਜਨ ਨੂੰ ਜੀਂਦ, ਸ੍ਰੀ ਵਿਕਾਸ ਗੁਪਤਾ ਨੂੰ ਕੈਥਲ, ਸ੍ਰੀ ਵਿਜੈ ਕੁਮਾਰ ਦਹੀਆ ਨੂੰ ਅੰਬਾਲਾ, ਸ੍ਰੀਮਤੀ ਅਮਨੀਤ ਪੀ ਕੁਮਾਰ ਨੂੰ ਹਿਸਾਰ, ਸ੍ਰੀ ਟੀਐਲ ਸਤਿਅਪ੍ਰਕਾਸ਼ ਨੂੰ ਝੱਜਰ, ਸ੍ਰੀ ਮੋਹਮਦ ਸ਼ਾਇਨ ਨੂੰ ਰਿਵਾੜੀ, ਡਾ. ਅਮਿਤ ਕੁਮਾਰ ਅਗਰਵਾਲ ਨੂੰ ਫਰੀਦਾਬਾਦ, ਸ੍ਰੀ ਸੰਜੈ ਜੂਨ ਨੂੰ ਰੋਹਤਕ, ਸ੍ਰੀਮਤੀ ਆਸ਼ਿਮਾ ਬਰਾੜ ਨੂੰ ਗੁਰੂਗ੍ਰਾਮ, ਸ੍ਰੀ ਸੀ ਜੀ ਰਜਨੀ ਕਾਂਥਨ ਨੂੰ ਕਰਨਾਲ ਅਤੇ ਸ੍ਰੀ ਫੂਲ ਚੰਦ ਮੀਣਾ ਨੂੰ ਨੁੰਹ ਜਿਲ੍ਹਾ ਲਈ ਨਿਯੁਕਤ ਕੀਤਾ ਗਿਆ ਹੈ।

ਸੂਬੇ ਦੇ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਹੋਨਹਾਰ ਖਿਡਾਰੀਆਂ ਦੀ ਹਰਿਆਣਾ ਪੁਲਿਸ ਵਿੱਚ ਜਲਦੀ ਹੋਵੇਗੀ ਭਰਤੀ  ਡੀਜੀਪੀ ਸ਼ਤਰੂਜੀਤ ਕਪੂਰ

ਚੰਡੀਗੜ੍ਹ( ਜਸਟਿਸ ਨਿਊਜ਼ )

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਖੇਡਾਂ ਦਾ ਹਰੇਕ ਵਿਅਕਤੀ ਦੇ ਜੀਵਨ ਵਿੱਚ ਮਹਤੱਵਪੂਰਣ ਸਥਾਨ ਹੈ ਅਤੇ ਖੇਡਾਂ ਦੇ ਬਿਨ੍ਹਾਂ ਕਿਸੇ ਵੀ ਵਿਅਕਤੀ ਦਾ ਸਮੂਚਾ ਵਿਕਾਸ ਮੁਸ਼ਕਲ ਹੈ। ਅਨੁਸਾਸ਼ਨ ਬਣਾਏ ਰੱਖਣ ਵਿੱਚ ਖੇਡਾਂ ਦਾ ਵੱਡਾ ਮਹਤੱਵ ਹੈ। ਪੁਲਿਸ ਕਰਮਚਾਰੀਆਂ ਵਿੱਚ ਅਨੁਸਾਸ਼ਨ ਦਾ ਹੋਣਾ ਬਹੁਤ ਜਰੂਰੀ ਹੈ, ਜਿਸ ਵਿੱਚ ਖੇਡ ਮਹਤੱਵਪੂਰਣ ਭੁਮਿਕਾ ਨਿਭਾਉਂਦੇ ਹਨ। ਖੇਡ ਅਨੇਕਤਾ ਵਿੱਚ ਏਕਤਾ ਦਾ ਅਨੋਖਾ ਉਦਾਹਰਣ ਹੁੰਦੇ ਹਨ।

          ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਸ਼ਨੀਵਾਰ ਨੂੰ ਪੁਲਿਸ ਪਰਿਸਰ ਮਧੂਬਨ ਵੱਛੇਰ ਸਟੇਡੀਅਮ ਵਿੱਚ 74ਵੇਂ ਅਖਿਲ ਭਾਰਤੀ ਪੁਲਿਸ ਕੁਸ਼ਤੀ ਸਮੂਹ 2025-26 ਦੇ ਉਦਘਾਟਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਕੁਸ਼ਤੀ ਸਮੂਹ ਮੁਕਾਬਲੇ ਦੌਰਾਨ ਆਰਮ ਰੇਸਲਿੰਗ, ਬਾਡੀ ਬਿਲਡਿੰਗ, ਬਾਕਸਿੰਗ ਅਤੇ ਕੁਸ਼ਤੀ ਵਿੱਚ ਪੁਰਸ਼ ਅਤੇ ਮਹਿਲਾ ਵਰਗ ਦਾ ਆਯਜਨ ਕੀਤਾ ਜਾਵੇਗਾ। ਕੁਸ਼ਤੀ ਸਮੂਹ 20 ਸਤੰਬਰ ਤੋਂ 24 ਸਤੰਬਰ ਤੱਕ ਚੱਲੇਗਾ ਜਿਸ ਵਿੱਚ ਕੁੱਲ 55 ਟੀਮਾਂ ਹਿੱਸ ਲੈ ਰਹੀਆਂ ਹਨ ਅਤੇ ਆਪਣੇ-ਆਪਣੇ ਵਰਗ ਵਿੱਚਮੈਡਲਾਂ ਲਈ ਜੋਰ ਅਜਮਾਇਸ਼ ਕਰਣਗੇ।

          ਰਾਜਪਾਲ ਪ੍ਰੋਫੈਸਰ ਘੋਸ਼ ਨੇ ਕਿਹਾ ਕਿ ਹਰਿਆਣਾ ਖੇਡਾਂ ਦੇ ਮੱਦੇਨਜਰ ਹਮੇਸ਼ਾ ਹੀ ਮੋਹਰੀ ਰਿਹਾ ਹੈ। ਇਸ ਵਿੱਚ ਨਾਗਰਿਕਾਂ ਦੇ ਨਾਲ-ਨਾਲ ਪੁਲਿਸ ਦੇ ਜਵਾਨਾਂ ਦਾ ਵੀ ਪ੍ਰਮੁੱਖ ਯੋਗਦਾਨ ਹੈ। ਸਾਡੇ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਵੱਖ-ਵੱਖ ਖੇਡਾਂ ਵਿੱਚ ਕੌਮੀ ਪੱਧਰ ਦੇ ਨਾਲ ਕੌਮਾਂਤਰੀ ਪੱਧਰ ‘ਤੇ ਵੀ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਹਰਿਆਣਾ ਪੁਲਿਸ ਦਾ ਮਾਨ ਸਨਮਾਨ ਵਧਾਇਆ ਹੈ। ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਹਰਿਆਣਾ ਪੁਲਿਸ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇੰਨ੍ਹਾਂ ਖੇਡਾਂ ਦੇ ਆਯੋਜਨ ਲਈ ਹਰਿਆਣਾ ਪੁਲਿਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇਸੀ ਤਰ੍ਹਾ ਨਾਲ ਭਵਿੱਖ ਵਿੱਚ ਵੀ ਖੇਡਾਂ ਦਾ ਆਯੋਜਨ ਕਰ ਸੂਬੇ ਦਾ ਗੌਰਵ ਵਧਾਉਂਦੇ ਰਹਿਣ।

          ਇਸ ਮੌਕੇ ‘ਤੇ ਹਰਿਆਣਾ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਆਪਣੇ ਸੰਬੋਧਨ ਵਿੱਚ ਹਰਿਆਣਾ ਦੇ ਉਭਰਦੇ ਯੁਵਾ ਖਿਡਾਰੀਆਂ ਲਈ ਵਿਸ਼ੇਸ਼ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਤੋਂ ਮੰਜੂਰੀ ਪ੍ਰਾਪਤ ਕਰ ਕੇ ਸੂਬੇ ਦੇ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਹੋਨਹਾਰ ਖਿਡਾਰੀਆਂ ਨੂੰ ਹਰਿਆਣਾ ਪੁਲਿਸ ਵਿੱਚ ਜਲਦੀ ਭਰਤੀ ਕੀਤਾ ਜਾਵੇਗਾ। ਇਸ ਨਾਲ ਯੁਵਾ ਖੇਡਾਂ ਦੇ ਪ੍ਰਤੀ ਪ੍ਰੋਤਸਾਹਿਤ ਹੋਣਗੇ।

          ਸ੍ਰੀ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਪੁਲਿਸ ਜਵਾਨਾਂ ਦੇ ਹੌਸਲੇ ਬੁਲੰਦ ਹੁੰਦੇ ਹਨ। ਉਹ ਆਪਣੀ ਜਿਮੇਵਾਰੀ ਨਿਭਾਉਣ ਦੇ ਨਾਲ-ਨਾਲ ਖੇਡਾਂ ਦੇ ਨਾਂਲ ਵੀ ਤਾਲਮੇਲ ਬੈਠਾਉਂਦੇ ਹਨ। ਹਰਿਆਣਾ ਪੁਲਿਸ ਵਿੱਚ ਬਹੁਤ ਸਾਰੇ ਅਜਿਹੇ ਖਿਡਾਰੀ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਸੂਬੇ ਦਾ ਮਾਨ ਵਧਾਉਣ ਦੇ ਨਾਲ-ਨਾਲ ਹਰਿਆਣਾ ਪੁਲਿਸ ਦਾ ਨਾਮ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਰੋਸ਼ਨ ਕੀਤਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin