ਲੇਖਕ। ਡਾ ਸੰਦੀਪ ਘੰਡ
ਪਿੱਛਲੇ ਦਿਨੀ ਜਦੋਂ ਪੰਜਾਬ ਦੇ ਲੋਕ ਹੜਾਂ ਦੇ ਸੰਤਾਪ ਨੂੰ ਭੋਗਦੇ ਹੋਏ ਘਰੋਂ ਬੇਘਰ ਹੋਕੇ ਵੀ ਚੱੜਦੀ ਕਲਾ ਦਾ ਪ੍ਰਤੀਕ ਬਣੇ ਹੋਏ ਸਨ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਮਾਤ-ਭਾਸ਼ਾ ਪੰਜਾਬੀ ਨੂੰ ਅਸਿੱਧੇ ਤੋਰ ਤੇ ਅਣਗੋਲਿਆ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਦੀ ਨਿੰਦਾ ਕੀਤੀ ਹੈ।ਪੰਜਾਬ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪੰਜਾਬੀ ਲੋਕਾਂ ਨੂੰ ਮਦਦ ਨਾਲੋਂ ਵੱਧ, ਇੱਜ਼ਤ ਅਤੇ ਆਦਰ ਦੀ ਲੋੜ ਸੀ। “ਹਿੰਦੀ ਸੀਖੇਂ” ਵਾਲਾ ਬਿਆਨ ਪੰਜਾਬੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਪੰਜਾਬ ਨੂੰ ਸਿਰਫ਼ ਰਾਹਤ ਪੈਕੇਜ ਹੀ ਨਹੀਂ, ਸਗੋਂ ਭਾਸ਼ਾ ਅਤੇ ਮਾਂ-ਬੋਲੀ ਲਈ ਵੀ ਪੂਰਾ ਸਨਮਾਨ ਚਾਹੀਦਾ ਹੈ।ਬੇਸ਼ਕ ਪ੍ਰਧਾਨ ਮੰਤਰੀ ਜੀ ਦੇ ਹੜ ਪੀੜਤ ਦੋਰੇ ਅਤੇ ਮਦਦ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।ਪਰ ਭਾਸ਼ਾ ਪ੍ਰੇਮੀ ਲੋਕਾਂ ਦਾ ਕਹਿਣਾ ਕਿ ਸਾਨੂੰ ਮੁਆਵਜੇ ਅਤੇ ਰਾਹਤ ਨਾਲੋਂ ਸਾਡੀ ਮਾਂ-ਬੋਲੀ ਵੱਧ ਪਿਆਰੀ ਹੈ।ਦੇਸ਼ ਦੀ ਅਜਾਦੀ ਲਈ ਅਤੇ ਅਜਾਦੀ ਨੂੰ ਕਾਇਮ ਰੱਖਣ ਅਤੇ ਦੇਸ਼ ਦੀ ਸੁੱਰਿਖਆ ਸਬ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੀਆਂ ਹਨ।
ਪੰਜਾਬ ਦੇ ਖੇਤੀਬਾੜੀ ਨਾਲ ਸਬੰਧਿਤ ਲੋਕ ਹਰ ਸਾਲ ਹੀ ਕੁਦਰਤੀ ਸੰਤਾਪ ਝੇਲਦੇ ਹਨ ਪਰ ਇਸ ਵਾਰ ਦੇ ਆਏ ਹੜ੍ਹਾਂ ਨੇ ਕਈ ਤਰਾਂ ਦੇ ਗੰਭੀਰ ਸੰਕਟ ਪੈਦਾ ਕਰ ਦਿੱਤੇ ਹਨ।ਪਰ ਜਿਵੇਂ ਕਹਿੰਦੇ ਕਿ ਪੰਜਾਬ ਜਿਉਂਦਾਂ ਗੁਰੂਆਂ ਦੇ ਨਾਮ ਤੇ ਏਨੀ ਮੁਸੀਬਤ ਦੇ ਬਾਵਜੂਦ ਹੜ੍ਹਾਂ ਦੋਰਾਨ ਮਦਦ ਕਰ ਰਹੇ ਪ੍ਰਸਾਸ਼ਨ ਨੂੰ ਤੁਸੀ ਆਪਣਾ ਖਿਆਲ ਰੱਖਣਾ ਕਹਿਣ ਵਾਲਾ ਪੰਜਾਬ ਵਾਸੀ ਹੀ ਹੋ ਸਕਦਾ।ਪੰਜਾਬ ਹੜ੍ਹ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖੇਤ, ਘਰ, ਰੋਜ਼ਗਾਰ ਸਭ ਕੁਝ ਬਰਬਾਦ ਹੋ ਗਿਆ।ਪਰ ਇਹ ਸਤੁੰਸ਼ਟੀ ਦੀ ਗੱਲ ਹੈ ਕਿ ਪੰਜਾਬ ਦੇ ਰਹਿਣ ਵਾਲੇ ਹਰ ਵਿਅਕਤੀ ਭਾਵੇਂ ਉਹ ਦੇਸ਼ ਜਾਂ ਵਿਦੇਸ਼ ਵਿਚ ਕਿੱਤੇ ਵੀ ਰਹਿ ਰਿਹਾ ਹੋਵੇ ਵਿਅਕਤੀਗਤ ਤੋਰ ਤੇ ਕਰੋੜਾਂ ਰੁਪਏ ਦੀ ਮਦਦ ਕਰਨ ਲਈ ਹਰ ਖਿੱਤੇ ਦੇ ਲੋਕ ਅੱਗੇ ਆ ਰਹੇ ਹਨ।
ਪੰਜਾਬ ਸਰਕਾਰ ਨੇ ਹੜ੍ਹ ਨਾਲ ਹੋਏ ਨੁਕਸਾਨ ਨੂੰ ਲਗਭਗ 70 ਹਜ਼ਾਰ ਕਰੋੜ ਰੁਪਏ ਅੰਕਿਤ ਕੀਤਾ ਸੀ। ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਵੱਡੇ ਪੈਕੇਜ ਦਾ ਐਲਾਨ ਕਰਨਗੇ। ਪਰ ਕੇਵਲ ₹1,600 ਕਰੋੜ ਦੀ ਰਕਮ ਦਾ ਐਲਾਨ ਕੀਤਾ ਗਿਆ।ਜਿੰਨਾ ਲੋਕਾਂ ਨੇ ਹੜਾਂ ਦੋਰਾਨ ਹੋਏ ਨੁਕਸਾਨ ਨੂੰ ਅੱਖੀਂ ਦੇਖਿਆ ਉਹ ਜਾਣਦੇ ਕਿ ਬੇਸ਼ਕ 70 ਹਜਾਰ ਕਰੋੜ ਵੀ ਕਿਉਂ ਨਾਂ ਖਰਚ ਕਰ ਦਿੱਤਾ ਜਾਂ ਦੇ ਦਿੱਤਾ ਜਾਵੇ ਅਜੇ ਕਈ ਸਾਲ ਇਹਨਾਂ ਲੋਕਾਂ ਨੂੰ ਸੰਤਾਪ ਭਰੀ ਜਿੰਦਗੀ ਬਤੀਤ ਕਰਨੀ ਪਵੇਗੀ।ਖੇਤੀਬਾੜੀ ਵਾਲੀ ਜਮੀਨ ਵਿੱਚ ਸੇਮ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੇ ਸਕਦਾ।ਇਸ ਭਾਰੀ ਨੁਕਸਾਨ ਦੀ ਘੜੀ ‘ਚ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਰਾਹਤ-ਸਮੀਖਿਆ ਲਈ ਪੰਜਾਬ ਆਉਂਦੇਂ ਹਨ, ਤਾਂ ਲੋਕ ਉਹਨਾਂ ਤੋਂ ਨਾ ਸਿਰਫ਼ ਵੱਡੇ ਪੈਕੇਜ ਦੀ ਉਮੀਦ ਕਰਦੇ ਹਨ, ਸਗੋਂ ਸਨਮਾਨ ਅਤੇ ਆਦਰ ਦੀ ਭਾਵਨਾ ਵੀ।
ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੇ ਮੰਤਰੀ ਮੁੰਡੀਆ ਜਿੰਨਾਂ ਦੇ ਵਿਭਾਗ ਵੱਲੋਂ ਸਾਰਾ ਸਰਵੇ ਕਰਵਾਇਆ ਜਾ ਰਿਹਾ ਅਤੇ ਅਸਲ ਵਿੱਚ ਹੋਏ ਨੁਕਸਾਨ ਦਾ ਮੁਆਵਜੇ ਬਾਰੇ ਸਰਕਾਰ ਨੂੰ ਦੱਸਣਾ ਨੇ ਜੋ ਸ਼ਬਦ ਪ੍ਰੈਸ ਨਾਲ ਸਾਝੇ ਕੀਤੇ ਉਸ ਨੂੰ ਸੁਣ ਕੇ ਹਰ ਪੰਜਾਬੀ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦੇ ਹਿਰਦੇ ਵਲੂੰਦਰੇ ਜਾਣਾ ਸੁਭਾਵਿਕ ਹੈ।ਚਲੋ ਜੇ ਮੰਤਰੀ ਮਿੱਲੀ ਜੁਲੀ ਹਿੰਦੀ ਭਾਸ਼ਾ ਦੀ ਵਰਤੋਂ ਕਰ ਰਿਹਾ ਸੀ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਮਝਣ ਯੌਗ ਨਹੀ ਸੀ।ਪ੍ਰਧਾਨ ਮੰਤਰੀ ਜੀ ਦਾ ਇਹ ਕਹਿਣਾ ਕਿ ਆਪ ਹਿੰਦੀ ਸੀਖੇਂ ਨਾ ਕੇਵਲ ਇੱਕ ਮੰਤਰੀ ਦੀ ਬੇਜਤੀ ਸੀ ਬਲਿਕ ਸਾਡੀ ਮਾਤ ਭਾਸ਼ਾ ਪੰਜਾਬੀ ਦਾ ਵੀ ਨਿਰਾਦਰ ਹੈ।ਕਿਸੇ ਵਿਅਕਤੀ ਨੂੰ ਭਾਸ਼ਾ ਦੇ ਅਧਾਰ ਤੇ ਟੋਕਣਾ ਜਾਇਜ ਨਹੀ ਲੱਗਦਾ ਅਤੇ ਦੂਜੇ ਬੰਨੇ ਨਾਲ ਹੀ ਨਾਲ ਆਏ ਜਿਸ ਕੇਦਰੀ ਮੰਤਰੀ ਨੂੰ ਮਾਜਕ ਵਿੱਚ ਇਹ ਕਹਿਣਾ ਕਿ ਆਪ ਇੰਨੇ ਹਿੰਦੀ ਸਿਖਾਏ ਉਹ ਕੋਈ ਹਿੰਦੀ ਦਾ ਅਧਿਆਪਕ ਨਹੀਂ।ਪ੍ਰਧਾਨ ਮੰਤਰੀ ਅਕਸਰ ਕਹਿੰਦੇ ਹਨ ਕਿ ਉਹਨਾਂ ਦਾ ਪੰਜਾਬ ਨਾਲ ਖਾਸ ਨਾਤਾ ਹੈ, ਪਰ “ਹਿੰਦੀ ਸਿੱਖੋ” ਵਾਲੀ ਗੱਲ ਨੇ ਉਸ ਦਾਅਵੇ ‘ਤੇ ਸਵਾਲ ਖੜ੍ਹੇ ਕਰ ਦਿੱਤੇ।
ਪ੍ਰਧਾਨ ਮੰਤਰੀ ਜੀ ਹੜ ਪੀੜਤਾਂ ਦੀ ਸਾਰ ਲੈਣ ਆਏ ਸੀ ਲੋਕਾਂ ਦੇ ਦੁੱਖ ਸੁਣਨ ਆਏ ਸੀ ਨਾ ਕਿ ਮਜਾਕੀਆ ਮੁਸ਼ਾਇਰਾ ਕਰਨ।ਚੰਗਾ ਹੁੰਦਾ ਜੇ ਪ੍ਰਧਾਨ ਮੰਤਰੀ ਜੀ ਕੇਵਲ ਠੀਕ ਹੈ ਕਿਸੇ ਕਿਸਮ ਦੀ ਕਮੀ ਨਹੀ ਹੋਣ ਦਿੱਤੀ ਜਾਵੇਗੀ ਇਸ ਨਾਲ ਗੱਲ ਖਤਮ ਹੁੰਦੀ ਸੀ।ਆਮ ਲੋਕਾਂ ਨੂੰ ਨਹੀ ਪਤਾ ਹੁੰਦਾ ਕਿ ਪ੍ਰਧਾਨ ਮੰਤਰੀ ਜੀ ਨੂੰ ਮਿੱਲਣ ਦਾ ਕੀ ਪ੍ਰਟੋਕੋਲ ਹੈ ਹੁਣ ਜਦੋਂ ਇਹ ਗੱਲ ਆ ਰਹੀ ਕਿ ਕਿਸੇ ਮੰਤਰੀ ਨੂੰ ਹੱਥ ਮਿਲਾਉਣ ਤੋਂ ਵਰਜਿਆ ਜਾਣਾ ਆਦਿ ਤਾਂ ਲੋਕ ਸੋਚਦੇ ਹਨ ਕੀ ਇਹ ਲੋਕਤੰਤਰ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਲੋਕਾਂ ਨੇ ਚੁੱਣਿਆ ਹੈ।ਚਲੋ ਰਾਜਤੰਤਰ ਵਿੱਚ ਇਹ ਹੋ ਸਕਦਾ ਜਿਵੇ ਅਸੀ ਇੰਗਲੈਂਡ ਵਿੱਚ ਦੇਖਦੇ ਹਾਂ ਕਿ ਉਥੋਂ ਦੇ ਰਾਜੇ ਜਾਂ ਰਾਣੀ ਹਮੇਸ਼ਾਂ ਹੱਥਾਂ ਤੇ ਦਸਤਾਨੇ ਚੜਾਕੇ ਰੱਖਦੇ ਹਨ।ਪਰ ਅਸੀ ਜਾਣਦੇ ਹਾਂ ਕਿ ਲੋਕਤੰਤਰ ਕਿੰਨੀਆਂ ਕੁਰਬਾਨੀਆਂ ਨਾਲ ਪ੍ਰਾਪਤ ਕੀਤਾ।
ਪੰਜਾਬੀ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਸਾਡੀ ਮਾਂ-ਬੋਲੀ, ਪਹਿਚਾਣ ਅਤੇ ਇਤਿਹਾਸ ਦੀ ਨਿਸ਼ਾਨੀ ਹੈ। ਜਦੋਂ ਦੇਸ਼ ਦਾ ਸਭ ਤੋਂ ਵੱਡਾ ਨੇਤਾ ਪੰਜਾਬੀ ਮੰਤਰੀ ਨੂੰ ਕਹਿੰਦਾ ਹੈ ਕਿ “ਹਿੰਦੀ ਸਿੱਖੋ”, ਤਾਂ ਇਹ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਇੱਜ਼ਤ ਨਾਲ ਖੇਡ ਹੈ। ਭਾਰਤ ਬਹੁਭਾਸ਼ੀ ਦੇਸ਼ ਹੈ, ਇੱਥੇ ਹਰ ਰਾਜ ਦੀ ਆਪਣੀ ਪਹਿਚਾਣ ਹੈ। ਪ੍ਰਧਾਨ ਮੰਤਰੀ ਜੀ ਨੂੰ ਹਰ ਭਾਸ਼ਾ ਦਾ ਆਦਰ ਕਰਨਾ ਚਾਹੀਦਾ ਹੈ।ਦੂਜੇ ਬੰਨੇ ਜਦੋਂ ਕਿਸੇ ਪ੍ਰੈਸ ਵਾਰਤਾ ਵਿੱਚ ਸ਼ਾਮਲ ਬੀਜੇਪੀ ਆਗੂ (ਪਿਛੋਕੜ ਕਾਗਰਸ) ਦਾ ਇਹ ਕਹਿਣਾ ਕਿ ਮੇ ਤਾਂ ਆਪ ਨਹੀ ਜਾਣਦਾ ਕੋਣ ਮੁੰਡੀਆ ਉਸ ਕੋਲ ਕਿਹੜਾ ਮਹਿਕਮਾ ਤਾਂ ਬੜੀ ਹੈਰਾਨੀ ਹੁੰਦੀ ਕਿ ਸੀਨੀਅਰ ਨੇਤਾ ਨੂੰ ਰਾਜ ਦੇ ਮਾਲ ਮੰਤਰੀ ਬਾਰੇ ਜਾਣਕਾਰੀ ਨਹੀ ਫੇਰ ਉਹ ਲੋਕਾਂ ਦੇ ਕੰਮ ਕਿਵੇਂ ਕਰਵਾਉਣਗੇ।ਇਹ ਉਸ ਨੇਤਾ ਦੀ ਹਾਉਮੇ ਬੋਲ ਰਹੀ ਸੀ।ਉਸ ਦਾ ਇਹ ਕਹਿਣਾ ਕਿ ਕੋਣ ਮੂੰਡੀਆ ਪ੍ਰਧਾਨ ਮੰਤਰੀ ਬਹੁਤ ਵੱਡੀ ਚੀਜ ਹੈ ਜਦੋਂ ਕਿ ਦੇਖਿਆ ਜਾਵੇ ਤਾਂ ਮੰਤਰੀ ਕੋਲ ਤਾਂ ਫੇਰ ਵੀ ਇੱਕ ਸਰਕਾਰੀ ਆਹੁਦਾ ਪ
ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਕਿਸੇ ਰਾਜ ਦੀ ਭਾਸ਼ਾ ਜਾਂ ਪਹਿਚਾਣ ਨੂੰ ਠੇਸ ਪਹੁੰਚਦੀ ਹੈ, ਤਾਂ ਉਹ ਲੋਕ ਇਕੱਠੇ ਹੋ ਕੇ ਵਿਰੋਧ ਕਰਦੇ ਹਨ। ਪੰਜਾਬ ਨੇ ਹਮੇਸ਼ਾ ਆਪਣੇ ਅਧਿਕਾਰਾਂ ਅਤੇ ਭਾਸ਼ਾ ਦੀ ਰੱਖਿਆ ਲਈ ਅਵਾਜ਼ ਬੁਲੰਦ ਕੀਤੀ ਹੈ। ਇਸ ਵਾਰ ਵੀ ਪੰਜਾਬੀ ਬੌਧਿਕ ਵਰਗ, ਲੇਖਕ, ਸਮਾਜਿਕ ਕਾਰਕੁੰਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਚੁੱਕ ਰਹੇ ਹਨ।ਇਸ ਲਈ ਕਿਸੇ ਕਿਸਮ ਦਾ ਭਸ਼ਾਈ ਮੁੱਦਾ ਬਣਨ ਤੋਂ ਪਹਿਲਾਂ ਆਮ ਲੋਕ ਸਪਸ਼ਟੀਕਰਣ ਦੀ ਆਸ ਕਰਦੇ ਹਨ।ਇਸ ਲਈ ਮੇਰੇ ਇਹਨਾਂ ਵਿਚਾਰਾਂ ਨੂੰ ਕਿਸੇ ਕਿਸਮ ਦੀ ਰਾਜਨੀਤਕ ਵਿਰੋਧਤਾ ਦੀ ਥਾਂ ਇੱਕ ਭਾਸ਼ਾ ਪ੍ਰੇਮੀ ਵੱਜੋਂ ਪੜੇ ਜਾਣ।
ਲੇਖਕ। ਡਾ ਸੰਦੀਪ ਘੰਡ
ਲਾਈਫ ਕੋਚ
ਮਾਨਸਾ।9815139576
Leave a Reply