ਹਰਿਆਣਾ ਖ਼ਬਰਾਂ

ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣਗੇ ਇੱਕ ਮਹੀਨੇ ਦੀ ਤਨਖ਼ਾਹ , ਜਲ ਭਰਾਵ ਨਾਲ ਪ੍ਰਭਾਵਿਤ ਲੋਕਾਂ ਨੂੰ ਜਲਦ ਪਹੁੰਚੇਗੀ ਰਾਹਤ

ਮੁਸੀਬਤ ਦੀ ਘੱੜੀ ਵਿੱਚ ਹਰਿਆਣਾ ਸਰਕਾਰ ਜਨਤਾ ਦੇ ਨਾਲ ਮੋਢੇ ਤੋਂ ਮੋਢੇ ਮਿਲਾ ਕੇ ਖੜੀ-ਮੁੱਖ ਮੰਤਰੀ

ਚੰਡੀਗੜ੍ਹ  ( ਜਸਟਿਸ ਨਿਊਜ਼  )

-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਸੂਬਾ ਸਰਕਾਰ ਵੱਲੋਂ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਹੱੜ ਪੀੜਤਾਂ ਨੂੰ ਰਾਹਤ ਲਈ 5-5 ਕਰੋੜ ਰੁਪਏ ਦੀ ਆਰਥਿਕ ਮਦਦ ਪ੍ਰਦਾਨ ਕੀਤੀ ਗਈ ਸੀ। ਇਸੇ ਲੜੀ ਵਿੱਚ ਅੱਜ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਅਤੇ ਹੱੜ ਨਾਲ ਹੋਏ ਨੁਕਸਾਨ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਮਦਦ ਰਕਮ ਹਿਮਾਚਲ ਪ੍ਰਦੇਸ਼ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜੀ ਗਈ ਹੈ।

ਮੁੱਖ ਮੰਤਰੀ ਨੇ ਇਹ ਗੱਲ ਅੱਜ ਕੈਬੀਨੇਟ ਦੀ ਅਨੌਪਚਾਰਿਕ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਹੀ।

ਉਨ੍ਹਾਂ ਨੇ ਦੱਸਿਆ ਕਿ ਸਾਰੇ ਮੰਤਰੀ, ਪਾਰਟੀ ਦੇ ਵਿਧਾਇਕਾਂ ਅਤੇ ਸਮਰਥਿਤ ਵਿਧਾਇਕਾਂ ਨਾਲ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦੀ ਅਪੀਲ ਕੀਤੀ ਗਈ ਤਾਂ ਜੋ ਬਚਾਓ ਅਤੇ ਪੁਨਰਵਾਸ ਕੰਮਾਂ ਨੂੰ ਗਤੀ ਪ੍ਰਦਾਨ ਕਰਦੇ ਹੋਏ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਸਕੇ।

ਇਸ ਦੇ ਨਾਲ ਨਾਲ ਹਰਿਆਣਾ ਸੂਬੇ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਇੱਛਾ ਅਨੁਸਾਰ ਮੁੱਖ ਮੰਤਰੀ ਰਾਹਤ ਫੰਡ ਵਿੱਚ ਮਦਦ ਕਰਨ।

ਨਾਲ ਹੀ ਸਮਾਜਿਕ ਸੰਗਠਨਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਤੱਕ ਸਮੇਂ ਸਿਰ ਮਦਦ ਪਹੁੰਚਾਈ ਜਾ ਸਕੇ।

ਰਾਹਤ ਫੰਡ ਸਾਰਿਆਂ ਲਈ ਖੁਲਾ ਹੈ, ਹਰ ਕੋਈ ਕਰ ਸਕਦਾ ਹੈ ਯੋਗਦਾਨ

ਵਿਪੱਖ ਨਾਲ ਰਾਹਤ ਫੰਡ ਵਿੱਚ ਯੋਗਦਾਨ ਦੇਣ ਸਬੰਧੀ ਅਪੀਲ ਨੂੰ ਲੈ ਕੇ ਪੁੱਛੇ ਗਏ ਇੱਕ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਸਾਰਿਆਂ ਲਈ ਖੁਲਾ ਹੈ ਅਤੇ ਕੋਈ ਵੀ ਵਿਅਕਤੀ ਆਪਣੀ ਇੱਛਾ ਅਨੁਸਾਰ ਯੋਗਦਾਨ ਕਰ ਸਕਦਾ ਹੈ।

ਗੁਆਂਢੀ ਧਰਮ ਨਿਭਾਉਣਾ ਸਾਡਾ ਫਰਜ਼, ਹਰਿਆਣਾ ਸਰਕਾਰ ਪੂਰੀ ਤਰ੍ਹਾਂ ਪੰਜਾਬ ਨਾਲ ਖੜੀ- ਨਾਇਬ ਸਿੰਘ ਸੈਣੀ

ਪੰਜਾਬ ਵਿੱਚ ਕਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਪ੍ਰਤਾਵਿਤ ਦੌਰੇ ਨਾਲ ਸਬੰਧ ਵਿੱਚ ਪੁੱਛੇ ਗਏ ਸੁਆਲ ‘ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਆਂਢੀ ਧਰਮ ਨਿਭਾਉਣਾ ਸਾਡਾ ਫਰਜ਼ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾਲ ਮਿਲ ਕੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਪੰਜਾਬ ‘ਤੇ ਆਈ ਕੁਦਰਤੀ ਆਪਦਾ ਬਾਰੇ ਵੀ ਜਾਣਕਾਰੀ ਲਈ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਪਾਰਟੀ ਵੱਲੋਂ ਪੰਜਾਬ ਨੂੰ ਲਗਾਤਾਰ ਮਦਦ ਅਤੇ ਰਾਹਤ ਸਾਮਾਨ ਭੇਜਿਆ ਜਾ ਰਿਹਾ ਹੈ ਅਤੇ ਨਾਲ ਹੀ ਹੋਰ ਮਦਦ ਦੀ ਲੋੜ ਲਈ ਵੀ ਕਿਹਾ ਹੈ। ਉਨ੍ਹਾਂ ਨੇ ਕਿ ਪੰਜਾਬ ਸਾਡਾ ਭਰਾ ਹੈ ਅਤੇ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਨਾਲ ਖਲੋਤੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਨਤਾ ਵਿਚਾਲੇ, ਕਾਂਗੇ੍ਰਸ ਦਾ ਯੁਵਰਾਜ ਵਿਦੇਸ਼ ਵਿੱਚ

ਵਿਪੱਖ ਵੱਲੋਂ ਹੱੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ‘ਤੇ ਪ੍ਰਤੀ ਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਚੰਗੀ ਗੱਲ ਹੈ ਵਿਪੱਖ ਦਾ ਨੇਤਾ ਬਾਹਰ ਨਿਕੱਲੇ ਹਨ ਨਹੀਂ ਤਾਂ ਪਹਿਲਾਂ ਤਾਂ ਸਿਰਫ਼ ਟਵੀਟ ਕਰਕੇ ਹੀ ਆਪਣੀ ਜਿੰਮੇਦਾਰੀ ਨਿਭਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ‘ਤੇ ਸੰਕਟ ਆਉਂਦਾ ਹੈ, ਕਾਂਗ੍ਰੇਸ ਦਾ ਯੁਵਾਰਾਜ ਵਿਦੇਸ਼ ਵਿੱਚ ਚੱਲਾ ਜਾਂਦਾ ਹੈ। ਇਸ ਦੇ ਉਲਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਦੋਂ ਵੀ ਕਿਤੇ ਵੀ ਕੁਦਰਤੀ ਸੰਕਟ ਆਉਂਦਾ ਹੈ ਤਾਂ ਆਪਣੇ ਪ੍ਰੋਗਰਾਮ ਰੱਦ ਕਰਕੇ ਸਿੱਧੇ ਜਨਤਾ ਵਿੱਚਕਾਰ ਪਹੁੰਚਦੇ ਹਨ। ਉਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਸੰਕਟ ਦੀ ਘੱੜੀ ਵਿੱਚ ਜਨਤਾ ਵਿਚਾਲੇ ਹੁੰਦੇ ਹਨ।

ਕਿਸਾਨਾਂ ਦੀ ਫਸਲਾਂ ਦੇ ਨੁਕਸਾਨ ਬਾਰੇ ਪੁੱਛੇ ਗਏ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਈ-ਮੁਆਵਜਾ ਪੋਰਟਲ ‘ਤੇ ਕਿਸਾਨਾਂ ਵੱਲੋਂ ਲਗਾਤਾਰ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪ ਫੀਲਡ ਵਿੱਚ ਜਾ ਕੇ ਫਸਲਾਂ ਦੇ ਨੁਕਸਾਨ ਦਾ ਜਾਇਜਾ ਲਿਆ ਹੈ। ਉਨ੍ਹਾਂ ਨੇ  ਦੱਸਿਆ ਕਿ ਇੱਕ ਮਹੀਨੇ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਮੁਆਵਜੇ ਵੱਜੋਂ 88.50 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਸੰਕਟ ਦੀ ਇਸ ਘੱੜੀ ਵਿੱਚ ਹਰਿਆਣਾ ਸਰਕਾਰ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖਲੋਤੀ ਹੈ।

ਇਸ ਮੌਕੇ ‘ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ ਅਤੇ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਮੌਜ਼ੂਦ ਰਹੇ।

ਹਰਿਆਣਾ ਸਰਕਾਰ ਕੁਦਰਤੀ ਆਪਦਾ ਦੇ ਸਮੇਂ ਨਾਗਰਿਕਾਂ ਦੇ ਨਾਲ ਖੜੀ, ਰਾਹਤ ਉਪਾਆਂ ਲਈ ਤੁਰੰਤ 3.26 ਕਰੋੜ ਰੁਪਏ ਕੀਤੇ ਜਾਰੀ  ਮੁੱਖ ਮੰਤਰੀ

ਚੰਡੀਗੜ੍  ( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਭਾਰੀ ਬਰਸਾਤ ਦੇ ਕਾਰਨ ਉਤਪਨ ਹੜ੍ਹ ਵਰਗੇ ਹਾਲਾਤਾਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਉਪਾਆਂ ਦੇ ਲਈ ਸਰਕਾਰ ਨੇ ਜਿਲ੍ਹਿਆਂ ਨੂੰ ਰਾਖਵਾਂ ਨਿਧੀ ਵਜੋ ਕੁੱਲ 3 ਕਰੋੜ 26 ਲੱਖ ਰੁਪਏ ਦੀ ਰਕਮ ਮੰਜੁਰ ਕੀਤੀ ਹੈ। ਇਸ ਰਕਮ ਦੀ ਵਰਤੋ ਪ੍ਰਭਾਵਿਤ ਲੋਕਾਂ ਨੂੰ ਭੋਜਨ, ਕਪੜੇ, ਅਸਥਾਈ ਸ਼ੈਲਟਰ, ਤੰਬੂ, ਪਸ਼ੂਆਂ ਲਈ ਚਾਰਾ ਅਤੇ ਪੈਟਰੋਲ, ਡੀਜ਼ਲ ਤੇ ਹੋਰ ਜਰੂਰੀ ਵਸਤੂਆਂ, ਰਾਹਤ ਸਮੱਗਰੀ ਦੇ ਟ੍ਰਾਂਪਸੋਰਟ ਅਤੇ ਗ੍ਰਾਮੀਣ ਖੇਤਰਾਂ ਵਿੱਚ ਜਲ੍ਹ ਨਿਕਾਸੀ ਕੰਮਾਂ ਲਈ ਕੀਤਾ ਜਾ ਰਿਹਾ ਹੈ।

          ਮੁੱਖ ਮੰਤਰੀ ਅੱਜ ਇੱਥੇ ਕੈਬੀਨੇਟ ਦੀ ਗੈਰ-ਰਸਮੀ ਮੀਟਿੰਗ ਦੇ ਬਾਅਦ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਇਸ ਕੁਦਰਤੀ ਆਪਦਾ ਵਿੱਚ ਮਕਾਨ ਢਹਿਣ ਨਾਲ ਸੂਬੇ ਦੇ 13 ਲੋਕਾਂ ਦੀ ਜਾਨ ਚਲੀ ਗਈ। ਇੰਨ੍ਹਾਂ ਵਿੱਚ ਜਿਲ੍ਹਾ ਫਤਿਹਾਬਾਦ ਵਿੱਚ ਚਾਰ, ਭਿਵਾਨੀ ਵਿੱਚ ਤਿੰਨ, ਕੁਰੂਕਸ਼ੇਤਰ ਤੇ ਯਮੁਨਾਨਗਰ ਵਿੱਚ ਦੋ-ਦੋ ਅਤੇ ਹਿਸਾਰ ਤੇ ਫਰੀਦਾਬਾਦ ਵਿੱਚ ਇੱਕ-ਇੱਕ ਵਿਅਕਤੀ ਸ਼ਾਮਿਲ ਹਨ। ਦੁਖੀ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਨੇ ਤੁਰੰਤ 52 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਕਮ ਜਾਰੀ ਕੀਤੀ ਹੈ। ਹਰੇਕ ਵਿਅਕਤੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜਖਮੀਆਂ ਨੂੰ ਵੀ ਮਦਦ ਲਈ 2 ਲੱਖ ਰੁਪਏ ਪ੍ਰਦਾਨ ਕੀਤੇ ਗਏ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੜ੍ਹ ਤੋਂ ਨਾਗਰਿਕਾਂ ਨੂੰ ਹੋਈ ਮੁਸ਼ਕਲਾਂ ਨੂੰ ਘੱਟ ਕਰਨ ਲਈ ਈ-ਸ਼ਤੀਪੁਰਤੀ ਪੋਰਟਲ ਖੋਲਿਆ ਹੋਇਆ ਹੈ। ਇਸ ਦਾ ਉਦੇਸ਼ ਆਮ ਜਨਤਾ ਵੱਲੋਂ ਆਪਣੇ ਨੁਕਸਾਨ ਲਈ ਬਿਨੈ ਜਮ੍ਹਾ ਕਰਨ ਦੀ ਪ੍ਰਕ੍ਰਿਆ ਨੁੰ ਆਸਾਨ ਬਨਾਉਣਾ ਹੈ। ਨਾਲ ਹੀ ਪ੍ਰਭਾਵਿਤ ਲੋਕਾਂ ਨੂੰ ਹੋਏ ਨੁਕਸਾਨ ਦੇ ਸਮੇਂਬੱਧ ਢੰਗ ਨਾਲ ਤਸਦੀਕ ਅਤੇ ਮੁਆਵਜ਼ੇ ਦੇ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਲਿਆਉਣਾ ਹੈ। ਹੁਣ ਤੱਕ ਸ਼ਤੀਪੂਰਤੀ ਪੋਰਟਲ ‘ਤੇ ਸੂਬੇ ਦੇ 5217 ਪਿੰਡਾਂ ਦੇ 2 ਲੱਖ 53 ਹਜਾਰ 440 ਕਿਸਾਨਾਂ ਨੇ 14 ਲੱਖ 91 ਹਜਾਰ 130 ਏਕੜ ਖੇਤਰ ਦਾ ਰਜਿਸਟ੍ਰੇਸ਼ਣ ਕਰਵਾਇਆ ਹੈ। ਇਸ ਖੇਤਰ ਦੇ ਤਸਦੀਕ ਦਾ ਕੰਮ ਜਾਰੀ ਹੈ।

          ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਜਿਲ੍ਹਾ ਲੋਕਾਂ ਨੁੰ ਆਪਣਾ ਘਰ ਛੱਡਣਾ ਪਵੇਗਾ, ਅਜਿਹੇ ਲੋਕਾਂ ਲਈ ਰਾਹਤ ਕੈਂਪ ਲਗਾਏ ਗਏ ਹਨ। ਜਿਨ੍ਹਾਂ ਖੇਤਰਾਂ ਵਿੱਚ ਪਾਣੀ ਭਰ ਗਿਆ ਹੈ ਉੱਥੇ ਖਰਾਬ ਫਸਲਾਂ ਲਈ ਪ੍ਰਤੀ ਏਕੜ 15 ਹਜਾਰ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਜਿਹੇ ਖੇਤਰਾਂ ਵਿੱਚ ਹਰੇ ਚਾਰੇ ਦੀ ਕਮੀ ਹੋਈ ਤਾਂ ਇਸ ਸਮਸਿਆ ਨੂੰ ਦੂਰ ਕਰਨ ਲਈ ਉਨ੍ਹਾਂ ਜਿਲ੍ਹਿਆਂ ਤੋਂ ਸੁੱਖਾ ਚਾਰਾ ਮੰਗਵਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਜਲ੍ਹਭਰਾਵ ਦੀ ਸਮਸਿਆ ਨਹੀਂ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਲਭਰਾਵ ਵਾਲੇ ਖੇਤਰਾਂ ਵਿੱਚ ਡਿੱਗੇ ਅਤੇ ਲੋੜੀਂਦੇ ਨੁਕਸਾਨ ਵਾਲੇ ਮਕਾਨਾਂ ਦਾ ਸਰਵੇ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਜੋ ਪਰਿਵਾਰ 20 ਸਾਲਾਂ ਤੋਂ ਪੰਚਾਇਤੀ ਜ਼ਮੀਨ ਜਾਂ ਇਸ ਤਰ੍ਹਾ ਦੀ ਹੋਰ ਜ਼ਮੀਨ ‘ਤੇ ਕਾਬਿਜ ਹਨ, ਊਨ੍ਹਾਂ ਦੇ ਮਕਾਨਾਂ ਨੂੰ ਵੀ ਜੇਕਰ ਨੁਕਸਾਨ ਹੋਇਆ ਹੈ ਤਾਂ ਉਨ੍ਹਾਂ ਦੀ ਵੀ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੀ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚ ਡਾਕਟਰਾਂ ਦੀ ਟੀਮਾਂ ਭੇਜ ਕੇ ਉਨ੍ਹਾਂ ਦੀ ਮੈਡੀਕਲ ਦੇ ਵਿਆਪਕ ਪ੍ਰਬੰਧ ਕੀਤੇ ਹਨ। ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਕੈਂਪ ਲਗਾ ਕੇ ਸਿਹਤ ਸਹੂਲਤਾਂ ਉਪਲਬਧ ਕਰਵਾਈ ਜਾ ਰਹੀਆਂ ਹਨ। ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਹਾਲਾਤ ਵਿੱਚ ਜਲ੍ਹ ਦੀ ਸਵੱਛਤਾ ਦਾ ਧਿਆਨ ਰੱਖਣ ਅਤੇ ਪਾਣੀ ਨੂੰ ਉਬਾਲ ਕੇ ਪੀਣ।

          ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਵਿੱਚ ਸਰਕਾਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਉਨ੍ਹਾਂ ਨੇ ਹਰ ਸੰਭਵ ਸਹਾਇਤਾ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਕਿਸੇ ਵੀ ਨੁਕਸਾਨ ਦੇ ਹਾਲਾਤ ਵਿੱਚ ਪ੍ਰਭਾਵਿਤ ਲੋਕਾਂ ਨੂੰ ਨਿਯਮਅਨੁਸਾਰ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਹੜ੍ਹ ਪੀੜਤਾਂ ਨੂੰ ਸਹਾਇਤਾ

ਲੜੀ ਨੰ ਨੁਕਸਾਨ ਸਹਾਇਤਾ ਰਕਮ
1  ਮੌਤ 4 ਲੱਖ ਰੁਪਏ
2 ਅੰਗ ਹਾਨੀ (40-60 ਫੀਸਦੀ) 74,000 ਰੁਪਏ
3 ਅੱਗ ਹਾਨੀ (60 ਫੀਸਦੀ ਤੋਂ ਵੱਧ) 2,50,000 ਰੁਪਏ
4 ਨੁਕਸਾਨ ਹੋਏ ਮਕਾਨ ਲਈ (ਮੈਦਾਨੀ ਖੇਤਰ ਵਿੱਚ) 1,20,000 ਰੁਪਏ
5 ਨੁਕਸਾਨ ਹੋਏ ਮਕਾਨ ਲਈ (ਪਹਾੜੀ ਖੇਤਰ ਵਿੱਚ) 1,30,000 ਰੁਪਏ
6 ਅੰਸ਼ਿਕ ਰੂਪ ਨਾਲ ਨੁਕਸਾਨ ਹੋਏ ਪੱਕੇ ਮਕਾਨ ਲਈ (15 ਫੀਸਦੀ) 10,000 ਰੁਪਏ
7 ਅੰਸ਼ਿਕ ਰੂਪ ਨਾਲ ਨੁਕਸਾਨ ਹੋਏ ਕੱਚੇ ਮਕਾਨ ਲਈ (15 ਫੀਸਦੀ) 5,000 ਰੁਪਏ
8 ਪਿੰਡ ਵਿੱਚ ਦੁਕਾਨ, ਸੰਸਥਾਨ ਤੇ ਉਦਯੋਗ 100 ਫੀਸਦੀ ਹਾਨੀ (1 ਲੱਖ ਰੁਪਏ ਤੱਕ) 1 ਲੱਖ ਰੁਪਏ ਜਾਂ ਮੌਜੂਦਾ ਹਾਨੀ
0 1 ਲੱਖ ਤੋਂ 2 ਲੱਵ ਤੱਕ 1.75 ਲੱਖ ਰੁਪਏ
  2 ਲੱਖ ਤੋਂ 3 ਲੱਖ ਤੱਕ 2.35 ਲੱਖ ਰੁਪਏ
  3 ਲੱਖ ਤੋਂ 4 ਲੱਖ ਤੱਕ 2.75 ਲੱਖ ਰੁਪਏ
  4 ਲੱਖ ਤੋਂ 5 ਲੱਖ ਤੱਕ 3.05 ਲੱਖ ਰੁਪਏ
  5 ਲੱਖ ਤੋਂ ਵੱਧ 3.05 ਲੱਖ ਰੁਪਏ+10 ਫੀਸਦੀ
9 ਫਸਲ ਹਾਨੀ ਸਬਸਿਡੀ (ਫੀਸਦੀ ਦੀ ਆਧਾਰ ‘ਤੇ) ਪ੍ਰਤੀ ਏਕੜ 7,000 ਤੋਂ 15,000 ਰੁਪਏ ਤੱਕ
10 ਦੁਧਾਰੂ ਪਸ਼ੂ ਹਾਨੀ ਮੱਝ, ਗਾਂ, ਊਠਣੀ ਆਦਿ 37,500 ਰੁਪਏ
  ਭੇਡ, ਬਕਰੀ, ਸੂਰ, 4,000 ਰੁਪਏ
  ਦੁੱਧ ਨਾ ਦੇਣ ਵਾਲੇ ਪਸ਼ੂ ਊਂਠ, ਘੋੜਾ, ਬਲਦ ਆਦਿ 32,000 ਰੁਪਏ
  ਮੁਰਗੀ ਪਾਲਣ 10 ਹਜਾਰ ਰੁਪਏ ਤੱਕ

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 2 ਦਿਨਾਂ ਵਿੱਚ ਉਨ੍ਹਾਂ ਨੇ ਖੁਦ ਜਲਭਰਾਵ ਵਾਲੇ ਪਿੰਡਾਂ ਵਿੱਚ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ ਅਤੇ ਲੋਕਾਂ ਨਾਲ ਗੱਲ ਕੀਤੀ ਹੈ। ਜਮੀਨੀ ਪੱਧਰ ‘ਤੇ ਨਰਮਾ, ਝੋਨਾ ਤੇ ਬਾਜਰਾ ਦੀ ਫਸਲਾਂ ਨੂੰ ਨੁਕਸਾਨ ਹੋਇਆ ਹੈ। ਇਸ ਦੇ ਲਈ ਅਧਿਕਾਰੀਆਂ ਨੂੰ ਡ੍ਰੋਨ ਨਾਲ ਵੀ ਮੈਪਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਹਾਲਾਤ ਕੰਟਰੋਲ ਵਿੱਚ ਹਨ ਅਤੇ ਅਧਿਕਾਰੀ ਤੇ ਕਰਮਚਾਰੀ ਮੁਸਤੇਦੀ ਨਾਲ ਲੋਕਾਂ ਨੂੰ ਜਰੂਰੀ ਸਹੂਲਤਾਂ ਤੇ ਸਹਾਇਤਾ ਪਹੁੰਚਾ ਰਹੇ ਹਨ।

          ਇਸ ਮੌਕੇ ‘ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ ਪਾਂਡੂਰੰਗ ਅਤੇ ਮੁੱਖ ਮੰਤਰੀ ਦੇ ਓਅੇਯਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਮੌਜੂਦ ਰਹੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin