ਪਰਮਜੀਤ ਸਿੰਘ, ਜਲੰਧਰ
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਕਸੂਦਾਂ ਚੌਂਕ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਐਸ ਜੀ ਪੀ ਸੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਸੁਖ ਸ਼ਾਂਤੀ ਦੀ ਅਰਦਾਸ ਕਰਕੇ ਅਰਦਾਸ ਹੜ੍ਹ ਪ੍ਰਭਾਵਿਤ ਲੋਕਾਂ ਲਈ ਦੋ ਵਾਹਨਾਂ ਰਾਹੀਂ ਰਾਹਤ ਸਮੱਗਰੀ, ਪਸ਼ੂਆਂ ਲਈ ਚਾਰਾ ਅਤੇ ਇਕ ਬੇੜੀ ਭੇਜੀ ਹੈ।ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾ ਨੂੰ ਇਸ ਔਖੀ ਘੜੀ ‘ਚੋਂ ਬਾਹਰ ਕੱਢਣ ਲਈ ਜਿਥੇ ਐਸ ਜੀ ਪੀ ਸੀ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਜੰਗੀ ਪੱਧਰ ‘ਤੇ ਕਾਰਜ ਆਰੰਭੇ ਗਏ ਹਨ ਉਥੇ ਹੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਕਸੂਦਾਂ ਚੌਂਕ ਦੀ ਪ੍ਰਬੰਧਕ ਕਮੇਟੀ ਵਲੋਂ ਉਪਰਾਲਾ ਕਰਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਖਾਣ ਪੀਣ ਦੀਆਂ ਵਸਤਾਂ, ਦਵਾਈਆਂ, ਡੀਜ਼ਲ ,ਪਸ਼ੂਆਂ ਲਈ ਚਾਰੇ ਦੋ ਵਾਹਨ ਅਤੇ ਇਕ ਬੇੜੀ ਭੇਜੀ ਗਈ ਹੈ।
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਕਸੂਦਾਂ ਚੌਂਕ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਮਕਸੂਦਾਂ ਦੀ ਸੰਗਤ ਵਲੋਂ ਕੀਤੇ ਉਪਰਾਲੇ ਦੀ ਸਮੱਗਰੀ ਪ੍ਰਭਾਵਿਤ ਲੋਕਾਂ ਨੂੰ ਜਾਇਜ਼ਾ ਦੇ ਕੇ ਘਰਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਆਫਤ ਦੀ ਘੜੀ ਵਿੱਚ ਹਰ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਇਸ ਕੁਦਰਤੀ ਆਫਤ ਨਾਲ ਜੂਝ ਰਹੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ, ਪ੍ਰਧਾਨ ਚਰਨ ਸਿੰਘ,ਸੀਨੀ.ਮੀਤ ਪ੍ਰਧਾਨ ਕੁਲਦੀਪ ਸਿੰਘ ਬੈਂਸ,ਮੀਤ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਮਨਹਰਪ੍ਰੀਤ ਸਿੰਘ, ਰਣਜੀਤ ਸਿੰਘ ਰਾਣਾ,ਅਵਤਾਰ ਸਿੰਘ ਘੁੰਮਣ, ਸਤਨਾਮ ਸਿੰਘ ਘੁੰਮਣ,ਗੁਰਮੇਲ ਸਿੰਘ, ਰੇਸ਼ਮ ਸਿੰਘ,ਪ੍ਰਦੀਪ ਸਿੰਘ,ਦਲਬੀਰ ਸਿੰਘ, ਪ੍ਰਮਿੰਦਰ ਸਿੰਘ ਸੇਠੀ,ਪਰਮਜੀਤ ਸਿੰਘ, ਪ੍ਰਭਜੋਤ ਸਿੰਘ,ਬਾਬਾ ਜਸਪਾਲ ਸਿੰਘ,ਬਾਬਾ ਗੁਰਭੇਜ ਸਿੰਘ, ਮੰਗਲ ਸਿੰਘ,ਬੀ ਐਸ ਧਾਮੀ, ਸਤਨਾਮ ਸਿੰਘ ਅਤੇ ਬੀਬੀਆਂ ਨੇ ਰਾਹਤ ਸਮੱਗਰੀ ਭੇਜਣ ਲਈ ਸਹਿਯੋਗ ਦਿਤਾ।
ਰਾਹਤ ਸਮੱਗਰੀ ਵਾਲੇ ਵਾਹਨਾਂ ਨੂੰ ਰਵਾਨਾ ਕਰਦੇ ਹੋਏ ਜਥੇਦਾਰ ਕੁਲਵੰਤ ਸਿੰਘ ਮੰਨਣ,ਪ੍ਰਧਾਨ ਚਰਨ ਸਿੰਘ ਤੇ ਹੋਰ।
Leave a Reply