ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ,/////////////ਪੰਜਾਬ ਭਰ ਵਿੱਚ ਹੜਾਂ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਰਾਹਤ ਦੇਣ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਜਿੱਥੇ ਵੱਡੀਆਂ ਵੱਡੀਆਂ ਨਾਮੀ ਹਸਤੀਆਂ ਅਤੇ ਸੰਸਥਾਵਾਂ ਅੱਗੇ ਆ ਰਹੀਆਂ ਹਨ, ਉੱਥੇ ਹਲਕੇ ਦੇ ਸਰਦੇ ਪੁੱਜਦੇ ਪਰਿਵਾਰ ਵੀ ਲੋੜਵੰਦਾਂ ਨੂੰ ਪੈਰਾਂ ਸਿਰ ਕਰਨ ਲਈ ਅੱਗੇ ਆਉਣ ਲੱਗੇ ਹਨ। ਅੱਜ ਪਿੰਡ ਉਠੀਆ ਦੇ ਕਿਸਾਨ ਸ.ਅੰਗਰੇਜ਼ ਸਿੰਘ ਅਤੇ ਉਨਾਂ ਦੇ ਪੁੱਤਰ ਨੇ ਸਵੈ ਇੱਛਾ ਨਾਲ ਐਸ.ਡੀ.ਐਮ ਦਫ਼ਤਰ ਅਜਨਾਲਾ ਵਿਖੇ ਪਹੁੰਚ ਕੇ ਇੱਕ ਲੱਖ 10 ਹਜ਼ਾਰ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੂੰ ਸੌਂਪਿਆ। ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਇਸ ਮੱਦਦ ਲਈ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਮਿਲਦੀ ਸਹਾਇਤਾ ਕੇਵਲ ਸਾਡੀ ਆਰਥਿਕ ਮੱਦਦ ਨਹੀਂ ਕਰਦੀ ਬਲਕਿ ਮਾਨਸਿਕ ਤੌਰ ਤੇ ਵੀ ਤਕੜਾ ਕਰਦੀ ਹੈ, ਕਿ ਲੋਕ ਸਾਡੇ ਨਾਲ ਹਨ।
ਇਸ ਮੌਕੇ ਕਿਸਾਨ ਸ.ਅੰਗਰੇਜ਼ ਸਿੰਘ ਨੇ ਕਿਹਾ ਕਿ ਜਦ ਸਾਡੇ ਭਰਾ ਸੰਕਟ ਵਿੱਚ ਹੋਣ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਵਿੱਤ ਅਨੁਸਾਰ ਵੱਧ ਤੋਂ ਵੱਧ ਯੋਗਦਾਨ ਪਾ ਕੇ ਉਹਨਾਂ ਦੇ ਮੁੜ ਵਸੇਬੇ ਵਿੱਚ ਸਾਥ ਦਈਏ।
Leave a Reply