ਲੁਧਿਆਣਾ ( ਜਸਟਿਸ ਨਿਊਜ਼)
ਸੁਪਰਡੰਟ ਜ਼ਿਲ੍ਹਾ ਦਫਤਰ, ਗਲਾਡਾ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਲਾਡਾ ਅਧੀਨ ਆਉਂਦੀਆਂ ਅਰਬਨ ਅਸਟੇਟਾਂ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਦੇ ਡਿਫਾਲਟਰ ਅਲਾਟੀਆਂ ਨੂੰ ਗਲਾਡਾ ਵੱਲੋਂ ਬਕਾਇਆ ਰਕਮ ਜਮ੍ਹਾਂ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਡਿਫਾਲਟਰ ਅਲਾਟੀਆਂ ਵੱਲੋਂ ਬਣਦੀ ਬਕਾਇਆ ਰਕਮ ਅਜੇ ਤੱਕ ਜਮ੍ਹਾਂ ਨਹੀਂ ਕਰਵਾਈ ਗਈ ਉਨ੍ਹਾਂ ਨੂੰ ਗਲਾਡਾ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਬਣਦੀ ਬਕਾਇਆ ਰਕਮ ਜਲਦ ਤੋਂ ਜਲਦ ਜਮ੍ਹਾਂ ਕਰਵਾਈ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਬੰਧਤ ਪ੍ਰਾਪਰਟੀ ਦੀ ਅਲਾਟਮੈਂਟ ਰੱਦ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਕਿਆ ਅੱਗੇ ਵੀ ਜਾਰੀ ਰਹੇਗੀ। ਇਸੇ ਲੜੀ ਤਹਿਤ ਕਾਰਵਾਈ ਕਰਦਿਆਂ ਜ਼ਿਲ੍ਹਾ ਦਫਤਰ ਵੱਲੋਂ ਐਸ.ਸੀ.ਓ ਨੰ:104 ਦੁਗਰੀ ਫੇਜ਼-1 ਅਤੇ ਐਸ.ਸੀ.ਓ ਨੰ:03 ਦੁਗਰੀ ਫੇਜ਼-1 ਅਤੇ 2 ਲੁਧਿਆਣਾ ਦੀ ਅਲਾਟਮੈਂਟ ਰੱਦ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਪਲਾਟਾਂ ਦੀ ਅਲਾਟਮੈਂਟ ਰੱਦ ਕੀਤੀ ਜਾ ਰਹੀਂ ਹੈ ਜਾਂ ਫਿਰ ਕੀਤੀ ਜਾਵੇਗੀ ਅਜਿਹੇ ਅਲਾਟੀਆਂ ਪਾਸ ਅਲਾਟਮੈਂਟ ਰੱਦ ਕਰਨ ਉਪਰੰਤ ਪਲਾਟ ਦੀ ਅਲਾਟਮੈਂਟ ਦੀ ਬਹਾਲੀ ਲਈ ਸਮਰੱਥ ਅਧਿਕਾਰੀ ਕੋਲ ਅਪੀਲ ਦਾਇਰ ਕਰਨ ਲਈ ਇਕ ਮਹੀਨੇ ਦਾ ਸਮਾਂ ਹੁੰਦਾ ਹੈ। ਜੇਕਰ ਉਨ੍ਹਾਂ ਵੱਲੋਂ ਨਿਰਧਾਰਿਤ ਸਮੇਂ ਅੰਦਰ ਅਪੀਲ ਦਾਇਰ ਨਹੀਂ ਕੀਤੀ ਜਾਂਦੀ ਤਾਂ ਰੱਦ ਕੀਤੇ ਗਏ ਪਲਾਟ ਨੂੰ ਅੱਗੇ ਬੋਲੀ ਰਾਹੀਂ ਵੇਚਣ ਸਬੰਧੀ ਕਾਰਵਾਈ ਅਰੰਭ ਦਿੱਤੀ ਜਾਵੇਗੀ।
ਉਨ੍ਹਾਂ ਆਮ ਜਨਤਾ ਨੂੰ ਜਾਗਰੂਕ ਕਰਦਿਆਂ ਦੱਸਿਆ ਹੈ ਕਿ ਗਲਾਡਾ ਦੀਆਂ ਅਰਬਨ ਅਸਟੇਟਾਂ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਦੀ ਖਰੀਦੋ-ਫਰੋਖਤ ਕਰਨ ਤੋਂ ਪਹਿਲਾਂ ਜ਼ਿਲ੍ਹਾ ਦਫਤਰ ਗਲਾਡਾ, ਲੁਧਿਆਣਾ ਦੇ ਦਫਤਰ ਵਿਚੋਂ ਸਬੰਧਤ ਪਲਾਟ ਦਾ ਰਿਕਰਾਡ ਜਰੂਰ ਚੈਕ ਕਰ ਲਿਆ ਜਾਵੇ।
Leave a Reply