ਸ਼੍ਰੀਮਤੀ ਅੰਨਪੂਰਨਾ ਦੇਵੀ,
( ਪਬਲਿਸ਼ (ਜਸਟਿਸ ਨਿਊਜ਼) )
ਜੇਕਰ ਅਸੀਂ ਇੱਕ ਵਿਕਸਿਤ ਭਾਰਤ ਬਣਾਉਣਾ ਹੈ, ਤਾਂ ਸਾਨੂੰ ਸ਼ੁਰੂਆਤ ਆਪਣੇ ਸਭ ਤੋਂ ਘੱਟ ਉਮਰ ਦੇ ਨਾਗਰਿਕਾਂ ਦੇ ਸਮਰੱਥਾ ਦੇ
ਵਿਕਾਸ ਤੋਂ ਕਰਨੀ ਹੋਵੇਗੀ, ਜਿੱਥੋਂ ਜੀਵਨ ਦੀ ਆਰੰਭਤਾ ਹੁੰਦੀ ਹੈ। ਆਂਗਨਵਾੜੀ ਕੇਂਦਰ ਵਿੱਚ ਬੱਚਿਆਂ ਦੇ ਹਾਸੇ ਵਿੱਚ, ਉਨ੍ਹਾਂ ਵਲੋਂ ਗਾਈਆਂ
ਜਾਣ ਵਾਲੀਆਂ ਕਵਿਤਾਵਾਂ ਵਿੱਚ ਅਤੇ ਉਨ੍ਹਾਂ ਵਲੋਂ ਬਣਾਏ ਜਾਣ ਵਾਲੇ ਬਲਾਕਾਂ ਵਿੱਚ ਸਾਡੇ ਦੇਸ਼ ਦੇ ਭਵਿੱਖ ਦੀ ਸਮਰੱਥਾ ਨਵਾਂ ਰੂਪ ਲੈਂਦੀ
ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਨੇ ਆਪਣੇ ਸਭ ਤੋਂ ਘੱਟ ਉਮਰ ਦੇ ਨਾਗਰਿਕਾਂ ਨੂੰ ਆਪਣੀ
ਵਿਕਾਸ ਯਾਤਰਾ ਦੇ ਕੇਂਦਰ ਵਿੱਚ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਸਿਰਫ਼ ਯੂਨੀਵਰਸਿਟੀਆਂ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ
ਨਿਵੇਸ਼ ਕਰਕੇ ਹੀ ਨਹੀਂ, ਸਗੋਂ ਬੱਚੇ ਦੇ ਜੀਵਨ ਦੇ ਪਹਿਲੇ ਕਲਾਸਰੂਮ: ਆਂਗਨਵਾੜੀ ਦੇ ਮਹੱਤਵਪੂਰਨ ਮਹੱਤਵ ਨੂੰ ਪਛਾਣ ਕੇ ਸਾਡੀਆਂ
ਰਾਸ਼ਟਰੀ ਤਰਜੀਹਾਂ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ।
ਮੌਜੂਦਾ ਭਾਰਤ ਵਿੱਚ, ਖੇਡ ਹੁਣ ਸਿਰਫ਼ ਮਨੋਰੰਜਨ ਨਹੀਂ ਹੈ, ਸਗੋਂ ਨੀਤੀ ਹੈ ਅਤੇ ਨਤੀਜੇ ਸਪੱਸ਼ਟ ਅਤੇ ਯਕੀਨਨ ਹਨ। ਪਿਛਲੇ ਦਹਾਕੇ
ਦੌਰਾਨ, ਮੋਦੀ ਸਰਕਾਰ ਨੇ ਸ਼ੁਰੂਆਤੀ ਬਚਪਨ ਦੇ ਵਿਕਾਸ ਲਈ ਆਪਣੇ ਪਹੁੰਚ ਨੂੰ ਬੁਨਿਆਦੀ ਤੌਰ 'ਤੇ ਮੁੜ ਪਰਿਭਾਸ਼ਿਤ ਕੀਤਾ ਹੈ।
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਇੱਕ ਨਵਾਂ ਮੋੜ ਸੀ, ਜਿਸ ਵਿੱਚ ਇਹ ਮੰਨਿਆ ਗਿਆ ਸੀ ਕਿ 85 ਫ਼ੀਸਦੀ ਦਿਮਾਗੀ
ਵਿਕਾਸ ਛੇ ਸਾਲ ਦੀ ਉਮਰ ਤੋਂ ਪਹਿਲਾਂ ਹੁੰਦਾ ਹੈ। ਜੇਕਰ ਅਸੀਂ ਇੱਕ ਚੁਸਤ, ਸਿਹਤਮੰਦ ਅਤੇ ਵਧੇਰੇ ਉਤਪਾਦਕ ਆਬਾਦੀ ਚਾਹੁੰਦੇ ਹਾਂ,
ਤਾਂ ਸਾਨੂੰ ਜੀਵਨ ਦੇ ਪਹਿਲੇ ਛੇ ਸਾਲਾਂ ਵਿੱਚ – ਜਿੱਥੇ ਇਸਦੀ ਸਭ ਤੋਂ ਵੱਧ ਲੋੜ ਹੈ – ਉੱਥੇ ਨਿਵੇਸ਼ ਕਰਨਾ ਚਾਹੀਦਾ ਹੈ।
ਵਿਗਿਆਨਕ ਸਬੂਤ ਇਸ ਤਬਦੀਲੀ ਦਾ ਸਮਰਥਨ ਕਰਦੇ ਹਨ। ਕਲੀਨਿਕਲ ਮਹਾਮਾਰੀ ਵਿਗਿਆਨ ਵਿਭਾਗ, ਸੀਐੱਮਸੀ ਵੇਲੋਰ ਵਲੋਂ
ਕੀਤੇ ਗਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ 18 ਤੋਂ 24 ਮਹੀਨਿਆਂ ਲਈ ਯੋਜਨਾਬੱਧ ਸ਼ੁਰੂਆਤੀ ਬਚਪਨ
ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ) ਮਿਲੀ, ਉਨ੍ਹਾਂ ਦੇ ਆਈਕਿਊ ਵਿੱਚ ਇੱਕ ਮਹੱਤਵਪੂਰਨ ਅਤੇ ਸਥਾਈ ਵਾਧਾ ਦਿਖਾਈ ਦਿੱਤਾ – ਜੋ
ਕਿ ਪੰਜ ਸਾਲ ਦੀ ਉਮਰ ਤੱਕ 19 ਅੰਕਾਂ ਤੱਕ, ਅਤੇ ਨੌਂ ਸਾਲ ਦੀ ਉਮਰ ਤੱਕ 5 ਤੋਂ 9 ਅੰਕਾਂ ਤੱਕ ਰਿਹਾ ਹੈ। ਇਹ ਵਾਧਾ ਇੱਕ ਵਿਕਾਸਸ਼ੀਲ
ਭਾਰਤ ਲਈ ਬਹੁਤ ਮਹੱਤਵਪੂਰਨ ਹੈ।
ਭਾਰਤ ਦੇ ਇਹ ਨਤੀਜੇ ਆਲਮੀ ਖੋਜ ਦੇ ਅਨੁਸਾਰ ਹਨ। ਅੰਤਰਰਾਸ਼ਟਰੀ ਅਧਿਐਨ ਦਰਸਾਉਂਦੇ ਹਨ ਕਿ ਜੋ ਬੱਚੇ ਪੰਜ ਸਾਲ ਦੀ ਉਮਰ
ਤੋਂ ਪਹਿਲਾਂ ਗੁਣਵੱਤਾ ਵਾਲੇ ਈਸੀਸੀਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਵਿੱਚ ਉੱਚ ਆਈਕਿਊ, ਬਿਹਤਰ ਸਮਾਜਿਕ ਹੁਨਰ ਅਤੇ
ਬਿਹਤਰ ਅਕਾਦਮਿਕ ਪ੍ਰਦਰਸ਼ਨ ਹੋਣ ਦੀ ਸੰਭਾਵਨਾ 67 ਪ੍ਰਤੀਸ਼ਤ ਜ਼ਿਆਦਾ ਹੁੰਦੀ ਹੈ। ਜਿਵੇਂ ਕਿ ਨੋਬਲ ਪੁਰਸਕਾਰ ਜੇਤੂ ਡਾ. ਜੇਮਜ਼
ਹੇਕਮੈਨ ਨੇ ਕਿਹਾ ਸੀ, "ਸ਼ੁਰੂਆਤ ਜਿੰਨੀ ਜਲਦੀ ਹੋਵੇਗੀ, ਨਤੀਜੇ ਓਨੇ ਹੀ ਵਧੀਆ ਹੋਣਗੇ – ਅਤੇ ਰਿਟਰਨ ਓਨਾ ਹੀ ਕੁਸ਼ਲ ਹੋਵੇਗਾ।"
ਉਨ੍ਹਾਂ ਦੀ ਖੋਜ ਦਾ ਅੰਦਾਜ਼ਾ ਹੈ ਕਿ ਸ਼ੁਰੂਆਤੀ ਬਚਪਨ ਵਿੱਚ ਨਿਵੇਸ਼ 13-18 ਪ੍ਰਤੀਸ਼ਤ ਰਿਟਰਨ ਦਿੰਦਾ ਹੈ – ਜੋ ਸਿੱਖਿਆ ਜਾਂ ਨੌਕਰੀ ਦੀ
ਸਿਖਲਾਈ ਦੇ ਕਿਸੇ ਵੀ ਹੋਰ ਪੜਾਅ ਨਾਲੋਂ ਵੱਧ ਹੈ।
ਈਸੀਸੀਈ ਦੇ ਆਰਥਿਕ ਅਤੇ ਸਮਾਜਿਕ ਮਹੱਤਵ ਨੂੰ ਪਛਾਣਦੇ ਹੋਏ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 'ਪੋਸ਼ਣ ਵੀ, ਪੜ੍ਹਾਈ ਵੀ'
ਨਾਮਕ ਇੱਕ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਨੇ ਆਂਗਣਵਾੜੀ ਕੇਂਦਰਾਂ ਨੂੰ ਜੀਵੰਤ ਸ਼ੁਰੂਆਤੀ ਸਿਖਲਾਈ ਕੇਂਦਰਾਂ ਵਿੱਚ ਬਦਲ ਦਿੱਤਾ
ਗਿਆ ਹੈ। ਪਹਿਲੀ ਵਾਰ, ਸਥਾਨਕ ਅਤੇ ਸਵਦੇਸ਼ੀ ਸਮੱਗਰੀ ਦੀ ਵਰਤੋਂ ਕਰਕੇ ਗਤੀਵਿਧੀ-ਅਧਾਰਤ ਅਤੇ ਖੇਡ-ਅਧਾਰਤ ਪਹੁੰਚ 'ਤੇ
ਕੇਂਦ੍ਰਿਤ ਕਰਦੇ ਹੋਏ ਆਂਗਣਵਾੜੀ ਵਰਕਰਾਂ ਨੂੰ ਈਸੀਸੀਈ ਵਿੱਚ ਯੋਜਨਾਬੱਧ ਢੰਗ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ। ਸਿੱਖਿਆ-
ਸਿਖਲਾਈ ਸਮੱਗਰੀ ਲਈ ਬਜਟ ਵੰਡ ਵਿੱਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ, ਅਤੇ ਮਾਸਿਕ ਈਸੀਸੀਈ ਦਿਨਾਂ ਨੂੰ ਸੰਸਥਾਗਤ ਬਣਾਇਆ
ਗਿਆ ਹੈ। ਅੱਜ, ਆਂਗਣਵਾੜੀ ਕੇਂਦਰ ਸਿਰਫ਼ ਪਾਲਣ-ਪੋਸ਼ਣ ਦਾ ਸਥਾਨ ਨਹੀਂ ਹਨ- ਸਗੋਂ ਇਹ ਹਰ ਬੱਚੇ ਦਾ ਪਹਿਲਾ ਸਕੂਲ ਹੈ, ਜੋ
ਜੀਵਨ ਦੇ ਸਭ ਤੋਂ ਮਹੱਤਵਪੂਰਨ ਸਾਲਾਂ ਵਿੱਚ ਉਤਸੁਕਤਾ, ਰਚਨਾਤਮਕਤਾ ਅਤੇ ਸੰਪੂਰਨ ਵਿਕਾਸ ਨੂੰ ਪੋਸ਼ਣ ਦਿੰਦਾ ਹੈ।
ਮੰਤਰਾਲੇ ਨੇ ਇਸ ਤਬਦੀਲੀ ਨੂੰ ਅੱਗੇ ਵਧਾਉਣ ਲਈ 3-6 ਸਾਲ ਦੀ ਉਮਰ ਦੇ ਬੱਚਿਆਂ ਲਈ ਰਾਸ਼ਟਰੀ ਸ਼ੁਰੂਆਤੀ ਬਚਪਨ ਦੀ ਦੇਖਭਾਲ
ਅਤੇ ਸਿੱਖਿਆ ਪਾਠਕ੍ਰਮ – 'ਆਧਾਰਸ਼ਿਲਾ' ਸ਼ੁਰੂ ਕੀਤਾ ਹੈ। 'ਆਧਾਰਸ਼ਿਲਾ' ਬੱਚਿਆਂ ਦੇ ਸੰਪੂਰਨ ਵਿਕਾਸ 'ਤੇ ਕੇਂਦ੍ਰਿਤ ਹੈ, ਨਾ ਸਿਰਫ਼ ਉਨ੍ਹਾਂ
ਦੇ ਬੌਧਿਕ ਵਿਕਾਸ 'ਤੇ, ਸਗੋਂ ਉਨ੍ਹਾਂ ਦੀ ਭਾਵਨਾਤਮਕ, ਸਰੀਰਕ ਅਤੇ ਸਮਾਜਿਕ ਤੰਦਰੁਸਤੀ 'ਤੇ ਵੀ ਜ਼ੋਰ ਦਿੰਦਾ ਹੈ। ਇਹ ਖੇਡ ਰਾਹੀਂ
ਸਿੱਖਣ ਦੀ ਇੱਕ ਯੋਜਨਾਬੱਧ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਬੱਚਿਆਂ ਨੂੰ ਇੱਕ ਮਦਦਗਾਰ ਮਾਹੌਲ ਵਿੱਚ ਵਧਣ-
ਫੁੱਲਣ ਦਾ ਮੌਕਾ ਮਿਲਦਾ ਹੈ।
ਬੱਚੇ ਸੁਭਾਵਿਕ ਤੌਰ 'ਤੇ ਖੇਡ ਵੱਲ ਖਿੱਚੇ ਜਾਂਦੇ ਹਨ – ਆਪਣੀ ਦੁਨੀਆ ਦੇ ਹਰ ਕੋਨੇ ਨੂੰ ਖੋਜ ਅਤੇ ਆਨੰਦ ਦੇ ਸਥਾਨ ਵਿੱਚ ਬਦਲ ਦਿੰਦੇ
ਹਨ। ਸਹੀ ਮਾਹੌਲ ਦੇ ਨਾਲ, ਇਹ ਪ੍ਰਵਿਰਤੀ ਜੀਵਨ ਭਰ ਸਿੱਖਣ ਦੀ ਬੁਨਿਆਦ ਬਣ ਜਾਂਦੀ ਹੈ। 'ਪੋਸ਼ਣ ਵੀ, ਪੜ੍ਹਾਈ ਵੀ' ਇੱਕ
ਸੁਰੱਖਿਅਤ, ਢਾਂਚਾਗਤ ਅਤੇ ਉਤੇਜਕ ਮਾਹੌਲ ਪ੍ਰਦਾਨ ਕਰਕੇ ਇਸ ਭਾਵਨਾ ਨੂੰ ਪੋਸ਼ਿਤ ਕਰਦਾ ਹੈ, ਜਿੱਥੇ ਬੱਚੇ ਨਿਰਦੇਸ਼ਿਤ ਖੇਡ ਅਤੇ
ਸਿੱਖਣ ਨਾਲ ਵਧ-ਫੁੱਲ ਸਕਦੇ ਹਨ।
ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ) ਸਾਡੇ ਦੇਸ਼ ਦੇ ਭਵਿੱਖ ਨੂੰ ਸਰੂਪ ਦੇਣ
ਵਿੱਚ ਇੱਕ ਬੁਨਿਆਦੀ ਭੂਮਿਕਾ ਨਿਭਾਉਂਦੀ ਹੈ। ਪੋਸ਼ਣ ਵੀ, ਪੜ੍ਹਾਈ ਵੀ ਪਹਿਲਕਦਮੀ ਦੇ ਤਹਿਤ, ਦੇਸ਼ ਭਰ ਦੇ ਆਂਗਣਵਾੜੀ ਕੇਂਦਰਾਂ ਨੂੰ
ਸੰਪੂਰਨ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ਪਾਲਣ-ਪੋਸ਼ਣ ਸਥਾਨਾਂ ਵਿੱਚ ਬਦਲਿਆ ਜਾ ਰਿਹਾ ਹੈ। ਢਾਂਚਾਗਤ ਬੁਨਿਆਦ ਦੀ 5+1
ਹਫ਼ਤਾਵਾਰੀ ਯੋਜਨਾ ਇਹ ਯਕੀਨੀ ਬਣਾਉਂਦੀ ਹੈ ਕਿ ਦਿਨ ਦੀ ਸ਼ੁਰੂਆਤ 30 ਮਿੰਟਾਂ ਦੀ ਖੇਡ ਨਾਲ ਹੋਵੇ, ਜਿਸ ਤੋਂ ਬਾਅਦ ਢਾਂਚਾਗਤ
ਗਤੀਵਿਧੀਆਂ ਹੋਣ ਜੋ ਭਾਸ਼ਾ, ਰਚਨਾਤਮਕਤਾ, ਮੋਟਰ ਸਕਿੱਲ ਅਤੇ ਸਮਾਜਿਕ ਸੰਪਰਕ ਨੂੰ ਵਧਾਉਂਦੀਆਂ ਹੋਣ। ਦੁਪਹਿਰ ਦੇ ਪੋਸ਼ਟਿਕ
ਭੋਜਨ ਅਤੇ ਆਰਾਮ ਤੋਂ ਬਾਅਦ, ਦਿਨ ਦਾ ਅੰਤ ਬਾਹਰੀ ਖੇਡ ਅਤੇ ਗੱਲਬਾਤ ਨਾਲ ਹੁੰਦਾ ਹੈ, ਜੋ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦਾ ਹੈ
ਅਤੇ ਭਾਵਨਾਤਮਕ ਸੰਬੰਧ ਸਿਰਜਦਾ ਹੈ।
ਢਾਂਚਾਗਤ ਅਤੇ ਨਿਰਵਿਘਨ ਖੇਡ ਲਈ ਇਹ ਸੰਤੁਲਿਤ ਪਹੁੰਚ ਬਹੁਤ ਮਹੱਤਵਪੂਰਨ ਹੈ, ਖਾਸਕਰ ਰਾਸ਼ਟਰੀ ਸਿੱਖਿਆ ਨੀਤੀ
(ਐੱਨਈਪੀ) 2020 ਦੇ ਮੱਦੇਨਜ਼ਰ, ਜਿਸ ਨੇ ਰਸਮੀ ਸਕੂਲ ਦਾਖਲੇ ਦੀ ਉਮਰ ਛੇ ਸਾਲ ਕਰ ਦਿੱਤੀ ਹੈ। ਯੋਜਨਾਬੱਧ ਈਸੀਸੀਈ ਇਹ
ਯਕੀਨੀ ਬਣਾਉਂਦੀ ਹੈ ਕਿ ਬੱਚੇ ਭਾਵਨਾਤਮਕ, ਸਮਾਜਿਕ ਅਤੇ ਬੋਧਾਤਮਕ ਤੌਰ 'ਤੇ ਸਕੂਲ ਲਈ ਤਿਆਰ ਹੋਣ। ਦੇਸ਼ ਭਰ ਵਿੱਚ ਮਾਪਿਆਂ
ਦਾ ਵਧਦਾ ਵਿਸ਼ਵਾਸ ਸੱਚਮੁੱਚ ਉਤਸ਼ਾਹਜਨਕ ਹੈ। ਜਿਹੜੇ ਪਰਿਵਾਰ ਪਹਿਲਾਂ ਆਂਗਣਵਾੜੀਆਂ ਨੂੰ ਸਿਰਫ਼ ਪਾਲਣ-ਪੋਸ਼ਣ ਕੇਂਦਰ ਮੰਨਦੇ
ਸਨ, ਹੁਣ ਉਨ੍ਹਾਂ ਨੂੰ ਆਪਣੇ ਬੱਚੇ ਦੀ ਵਿਦਿਅਕ ਯਾਤਰਾ ਦਾ ਪਹਿਲਾ ਕਦਮ ਮੰਨਦੇ ਹਨ।
ਭਾਰਤ ਵਿੱਚ ਹਰ ਬੱਚੇ ਨੂੰ ਜਨਮ ਤੋਂ ਹੀ ਇੱਕ ਮਜ਼ਬੂਤ ਸ਼ੁਰੂਆਤ ਦਾ ਹੱਕ ਹੈ। ਜਨਮ ਤੋਂ ਲੈ ਕੇ ਤਿੰਨ ਸਾਲ ਤੱਕ ਦੇ ਉਮਰ ਸਮੂਹ ਦੇ
ਬੁਨਿਆਦੀ ਮਹੱਤਵ ਨੂੰ ਪਛਾਣਦੇ ਹੋਏ, ਮੰਤਰਾਲੇ ਨੇ ਰਾਸ਼ਟਰੀ ਬਚਪਨ ਪ੍ਰੋਤਸਾਹਨ ਲਈ ਢਾਂਚਾ 'ਨਵਚੇਤਨਾ' ਵੀ ਸ਼ੁਰੂ ਕੀਤਾ ਹੈ। ਇਹ
ਪਹਿਲਕਦਮੀ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਬੱਚੇ ਦੇ ਵਿਕਾਸ ਲਈ ਘਰ ਵਿੱਚ ਹੀ ਸੌਖੀਆਂ, ਖੇਡ-ਅਧਾਰਤ, ਉਮਰ-
ਮੁਤਾਬਕ ਗਤੀਵਿਧੀਆਂ ਰਾਹੀਂ ਸਮਰੱਥ ਬਣਾਉਂਦੀ ਹੈ।
ਮਾਪਿਆਂ ਦੀ ਸ਼ਮੂਲੀਅਤ ਬੱਚੇ ਦੇ ਵਿਕਾਸ ਦੀ ਕੁੰਜੀ ਹੈ। ਜਿੱਥੇ ਇੱਕ ਉੱਚ-ਆਮਦਨੀ ਵਾਲੇ ਪਰਿਵਾਰ ਖਿਡੌਣਿਆਂ ਅਤੇ ਕਿਤਾਬਾਂ ਵਿੱਚ
ਨਿਵੇਸ਼ ਕਰ ਸਕਦੇ ਹਨ, ਓਥੇ ਹੀ ਸਰਕਾਰ ਦੀ ਭੂਮਿਕਾ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਇੱਕ ਬਰਾਬਰ ਸਥਿਤੀ ਪ੍ਰਦਾਨ ਕਰਨ
ਦੀ ਹੈ। ਨਵਚੇਤਨਾ ਅਤੇ ਪੋਸ਼ਣ ਵੀ ਪੜ੍ਹਾਈ ਵੀ ਰਾਹੀਂ, ਅਸੀਂ ਇਹ ਯਕੀਨੀ ਬਣਾ ਕੇ ਇਸ ਪਾੜੇ ਨੂੰ ਦੂਰ ਕਰ ਰਹੇ ਹਾਂ ਕਿ ਭਾਰਤ ਦੇ ਹਰ
ਕੋਨੇ ਵਿੱਚ ਹਰ ਬੱਚੇ ਨੂੰ ਸ਼ੁਰੂਆਤ ਤੋਂ ਹੀ ਲਾਜ਼ਮੀ ਹੱਲ੍ਹਾਸ਼ੇਰੀ, ਦੇਖਭਾਲ ਅਤੇ ਪੋਸ਼ਣ ਮਿਲੇ।
ਜੇਕਰ ਭਾਰਤ ਨੇ ਸੱਚਮੁੱਚ ਵਿਕਸਿਤ ਬਣਨਾ ਹੈ, ਤਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਜੀਵਨ ਵਿੱਚ ਸਹੀ ਸ਼ੁਰੂਆਤ ਨਾਲ ਮਜ਼ਬੂਤ ਬਣਾਇਆ
ਜਾਣਾ ਚਾਹੀਦਾ ਹੈ। ਖੇਡਣਾ ਕੋਈ ਵਿਲਾਸਤਾ ਨਹੀਂ ਹੈ – ਇਹ ਸਿੱਖਣ ਦੀ ਬੁਨਿਆਦ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਇਹ
ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਭਾਰਤ ਵਿੱਚ ਹਰ ਬੱਚੇ ਨੂੰ ਸਿੱਖਣ, ਅੱਗੇ ਵਧਣ ਅਤੇ ਵਧਣ-ਫੁੱਲਣ ਦਾ ਮੌਕਾ ਮਿਲੇ – ਕਿਉਂਕਿ
ਰਾਸ਼ਟਰ ਨਿਰਮਾਣ ਆਪਣੇ ਸਭ ਤੋਂ ਛੋਟੇ ਨਾਗਰਿਕਾਂ ਦੇ ਪੋਸ਼ਣ ਤੋਂ ਸ਼ੁਰੂ ਹੁੰਦਾ ਹੈ।
Leave a Reply