ਸਿੱਖਿਆ ਮਨੁੱਖੀ ਜੀਵਨ ਦੀ ਆਧਾਰਸ਼ਿਲਾ ਹੈ। ਬੱਚਿਆਂ ਦੇ ਚਰਿੱਤਰ, ਸੋਚ, ਗਿਆਨ ਅਤੇ ਰਚਨਾਤਮਿਕਤਾ ਦਾ ਵਿਕਾਸ ਸਿੱਖਿਆ ਰਾਹੀਂ ਹੀ ਸੰਭਵ ਹੁੰਦਾ ਹੈ। ਜਦੋਂ ਅਸੀਂ ਸਿੱਖਿਆ ਬਾਰੇ ਸੋਚਦੇ ਹਾਂ ਤਾਂ ਕਿਤਾਬਾਂ ਸਭ ਤੋਂ ਪਹਿਲਾਂ ਮਨ ਵਿੱਚ ਆਉਂਦੀਆਂ ਹਨ। ਕਿਤਾਬ ਮਨੁੱਖ ਦਾ ਸੱਚਾ ਦੋਸਤ, ਰਾਹ-ਦਿਖਾਉਣ ਵਾਲਾ ਗੁਰੂ ਅਤੇ ਗਿਆਨ ਦਾ ਬਹੁਤ ਵੱਡਾ ਸਰੋਤ ਹਨ।
ਸਕੂਲਾਂ ਵਿੱਚ ਵੱਡੀਆਂ ਲਾਇਬ੍ਰੇਰੀਆਂ ਹੁੰਦੀਆਂ ਹਨ, ਪਰ ਹਰ ਸਮੇਂ ਹਰ ਬੱਚੇ ਦੀ ਪਹੁੰਚ ਉਥੇ ਨਹੀਂ ਹੁੰਦੀ। ਇਸ ਕਾਰਨ “ਕਲਾਸਰੂਮ ਲਾਇਬ੍ਰੇਰੀ” ਦੀ ਸੰਕਲਪਨਾ ਉੱਭਰਦੀ ਹੈ। ਕਲਾਸਰੂਮ ਲਾਇਬ੍ਰੇਰੀ ਉਹ ਛੋਟਾ ਪੁਸਤਕਾਲਿਆ ਹੈ ਜੋ ਹਰ ਕਲਾਸ ਦੇ ਅੰਦਰ ਬਣਾਇਆ ਜਾਂਦਾ ਹੈ, ਤਾਂ ਜੋ ਵਿਦਿਆਰਥੀ ਆਪਣੀ ਉਮਰ ਅਤੇ ਪਾਠਕ੍ਰਮ ਅਨੁਸਾਰ ਕਿਤਾਬਾਂ ਆਸਾਨੀ ਨਾਲ ਪੜ੍ਹ ਸਕਣ।
ਇਹ ਇੱਕ ਐਸੀ ਸੰਸਥਾ ਹੈ ਜੋ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ, ਗਿਆਨ ਵਧਾਉਣ ਅਤੇ ਨੈਤਿਕ ਮੁੱਲਾਂ ਦੀ ਪਾਲਣਾ ਕਰਨ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀ ਹੈ।
ਸਭ ਤੋਂ ਪਹਿਲਾਂ ਕਲਾਸਰੂਮ ਲਾਇਬ੍ਰੇਰੀ ਦੀ ਸਥਾਪਨਾ ਦੀ ਗੱਲ ਕਰੀਏ ਤਾਂ ਇਹ ਗੱਲਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ।
1. ਜਗ੍ਹਾ ਦੀ ਚੋਣ
ਕਲਾਸ ਦੇ ਇੱਕ ਕੋਨੇ ਨੂੰ ਰੈਕਾਂ ਜਾਂ ਛੋਟੀ ਅਲਮਾਰੀਆਂ ਨਾਲ ਸਜਾਇਆ ਜਾਵੇ। ਉਸ ਕੋਨੇ ਨੂੰ “ਗਿਆਨ-ਕੋਨਾ” ਜਾਂ “ਬੁੱਕ ਕਾਰਨਰ” ਦਾ ਨਾਮ ਦਿੱਤਾ ਜਾ ਸਕਦਾ ਹੈ।
ਪੁਸਤਕਾਂ ਦਾ ਘਰ ,ਮੇਰੀ ਪਿਆਰੀ ਲਾਇਬ੍ਰੇਰੀ,ਤੇ ਬੱਚਿਆਂ ਦਾ ਹੋਰ ਮਨਭਾਉਂਦਾ ਸ਼ਬਦ ਵਰਤਿਆ ਜਾ ਸਕਦਾ ਹੈ।
2. ਕਿਤਾਬਾਂ ਦੀ ਸੰਗ੍ਰਹਿ
ਕਿਤਾਬਾਂ ਨੂੰ ਖਰੀਦ ਕੇ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਕੁਝ ਕਿਤਾਬਾਂ ਸਰਕਾਰ ਜਾਂ ਐਨ.ਜੀ.ਓ. ਵੀ ਮੁਹੱਈਆ ਕਰਵਾ ਸਕਦੀਆਂ ਹਨ।
3. ਰਜਿਸਟਰ ਪ੍ਰਣਾਲੀ
ਜੋ ਵਿਦਿਆਰਥੀ ਕਿਤਾਬ ਲੈਂਦਾ ਹੈ, ਉਸਦਾ ਨਾਮ, ਰੋਲ ਨੰਬਰ, ਕਿਤਾਬ ਦਾ ਨਾਮ ਅਤੇ ਵਾਪਸ ਕਰਨ ਦੀ ਤਾਰੀਖ ਦਰਜ ਹੋਣੀ ਚਾਹੀਦੀ ਹੈ। ਇਸ ਨਾਲ ਜ਼ਿੰਮੇਵਾਰੀ ਪੈਦਾ ਹੁੰਦੀ ਹੈ। ਬੱਚਾ ਪੜ੍ਹ ਕੇ ਰਿਵਿਊ ਵੀ ਦਰਜ ਕਰੇ।
4. ਸਜਾਵਟ
ਰੰਗ-ਬਰੰਗੇ ਪੋਸਟਰ, ਪ੍ਰੇਰਕ ਕਹਾਵਤਾਂ, ਲੇਖਕਾਂ ਦੀਆਂ ਤਸਵੀਰਾਂ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਬੁੱਕਮਾਰਕਾਂ ਨਾਲ ਲਾਇਬ੍ਰੇਰੀ ਨੂੰ ਆਕਰਸ਼ਕ ਬਣਾਇਆ ਜਾ ਸਕਦਾ ਹੈ।
5. ਅਧਿਆਪਕ ਦੀ ਰਹਿਨੁਮਾਈ
ਅਧਿਆਪਕ ਬੱਚਿਆਂ ਨੂੰ ਕਿਤਾਬਾਂ ਦੀ ਸਹੀ ਵਰਤੋਂ ਸਿਖਾਏ ਅਤੇ ਉਹਨਾਂ ਦੀ ਰੁਚੀ ਅਨੁਸਾਰ ਕਿਤਾਬਾਂ ਚੁਣਨ ਲਈ ਪ੍ਰੇਰਿਤ ਕਰੇ।
ਕਿਤਾਬਾਂ ਦੀ ਚੋਣ ਦਾ ਬਹੁਤ ਮਹੱਤਵ ਹੈ। ਇਹ ਬੱਚਿਆਂ ਦੇ ਪੱਧਰ ਅਨੁਸਾਰ ਹੋਣੀਆਂ ਚਾਹੀਦੀਆਂ ਹਨ।
ਕਲਾਸਰੂਮ ਲਾਇਬ੍ਰੇਰੀ ਵਿੱਚ ਰੱਖੀਆਂ ਕਿਤਾਬਾਂ ਬੱਚਿਆਂ ਦੀ ਉਮਰ ,ਟੇਸਟ ਅਤੇ ਪੜ੍ਹਾਈ ਦੇ ਪੱਧਰ ਅਨੁਸਾਰ ਹੋਣੀਆਂ ਚਾਹੀਦੀਆਂ ਹਨ।
ਕਹਾਣੀਆਂ ਦੀਆਂ ਕਿਤਾਬਾਂ – ਪਰੀਆਂ ਦੀਆਂ ਕਹਾਣੀਆਂ, ਲੋਕ-ਕਥਾਵਾਂ, ਪੰਚਤੰਤਰ ਦੀਆਂ ਕਹਾਣੀਆਂ।
ਨੈਤਿਕ ਕਹਾਣੀਆਂ – ਸੱਚਾਈ, ਮਿਹਨਤ, ਦਇਆ, ਇਮਾਨਦਾਰੀ ਆਦਿ ਸਿਖਾਉਣ ਵਾਲੀਆਂ ਕਹਾਣੀਆਂ।
ਜੀਵਨੀਆਂ – ਸ਼ਹੀਦਾਂ, ਵਿਗਿਆਨੀਆਂ, ਨੇਤਾਵਾਂ ਅਤੇ ਧਾਰਮਿਕ ਗੁਰਾਂ ਦੀਆਂ ਜੀਵਨ ਕਥਾਵਾਂ।
ਵਿਗਿਆਨ ਤੇ ਖੋਜਾਂ – ਬੱਚਿਆਂ ਲਈ ਸੌਖੀ ਭਾਸ਼ਾ ਵਿੱਚ ਲਿਖੀਆਂ ਵਿਗਿਆਨਕ ਪੁਸਤਕਾਂ।
ਸਾਹਿਤ – ਕਵਿਤਾਵਾਂ, ਲੋਕ-ਗੀਤ, ਛੋਟੇ ਨਾਟਕ।
ਆਮ ਗਿਆਨ ਦੀਆਂ ਪੁਸਤਕਾਂ – ਐਨਸਾਈਕਲੋਪੀਡੀਆ, ਡਿਕਸ਼ਨਰੀ, ਐਟਲਸ।
ਮਨੋਰੰਜਕ ਕਿਤਾਬਾਂ – ਚਿੱਤਰਾਂ, ਕਾਮਿਕਸ ਅਤੇ ਰੰਗ-ਬਰੰਗੇ ਕਾਗਜ਼ਾਂ ਵਾਲੀਆਂ ਪੁਸਤਕਾਂ ਹੋ ਸਕਦੀਆਂ ਹਨ।
ਕਲਾਸਰੂਮ ਲਾਇਬ੍ਰੇਰੀ ਦਾ ਮਹੱਤਵ
1. ਪੜ੍ਹਨ ਦੀ ਆਦਤ ਦਾ ਵਿਕਾਸ
ਕਲਾਸਰੂਮ ਲਾਇਬ੍ਰੇਰੀ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਦੀ ਹੈ। ਜਿਵੇਂ-ਜਿਵੇਂ ਉਹ ਵੱਖ-ਵੱਖ ਕਿਤਾਬਾਂ ਪੜ੍ਹਦੇ ਹਨ, ਉਹਨਾਂ ਨੂੰ ਪੜ੍ਹਨ ਵਿੱਚ ਮਜ਼ਾ ਆਉਂਦਾ ਹੈ।
2. ਭਾਸ਼ਾ ਤੇ ਸ਼ਖ਼ਸੀਅਤ ਦਾ ਵਿਕਾਸ
ਕਿਤਾਬਾਂ ਨਾਲ ਬੱਚਿਆਂ ਦੀ ਸ਼ਬਦਾਵਲੀ ਵਧਦੀ ਹੈ। ਉਹ ਲਿਖਣ ਤੇ ਬੋਲਣ ਵਿੱਚ ਹੋਰ ਵਧੀਆ ਹੋ ਜਾਂਦੇ ਹਨ।
3. ਨੈਤਿਕ ਮੁੱਲਾਂ ਦੀ ਪਾਲਣਾ
ਕਹਾਣੀਆਂ ਤੇ ਜੀਵਨੀਆਂ ਬੱਚਿਆਂ ਵਿੱਚ ਸੱਚਾਈ, ਹਿੰਮਤ, ਸਹਿਯੋਗ, ਦਇਆ ਤੇ ਦੇਸ਼ਭਗਤੀ ਵਰਗੇ ਗੁਣ ਪੈਦਾ ਕਰਦੀਆਂ ਹਨ।
4. ਗਿਆਨ ਦਾ ਵਿਸ਼ਤਾਰ
ਬੱਚੇ ਵੱਖ-ਵੱਖ ਵਿਸ਼ਿਆਂ ਜਿਵੇਂ ਵਿਗਿਆਨ, ਇਤਿਹਾਸ, ਭੂਗੋਲ ਆਦਿ ਨਾਲ ਜਾਣ-ਪਛਾਣ ਕਰਦੇ ਹਨ।
5. ਕਲਪਨਾ ਤੇ ਰਚਨਾਤਮਕਤਾ
ਕਿਤਾਬਾਂ ਬੱਚਿਆਂ ਦੀ ਕਲਪਨਾ ਨੂੰ ਨਵੇਂ ਪੱਖਾਂ ਵੱਲ ਖੋਲ੍ਹਦੀਆਂ ਹਨ। ਉਹਨਾਂ ਵਿੱਚ ਰਚਨਾਤਮਕਤਾ ਦਾ ਵਿਕਾਸ ਹੁੰਦਾ ਹੈ।
6 ਮਨੋਰੰਜਨ
ਚਿੱਤਰਕਥਾਵਾਂ ਤੇ ਕਾਮਿਕਸ ਬੱਚਿਆਂ ਲਈ ਮਨੋਰੰਜਨ ਦਾ ਸਰੋਤ ਵੀ ਹੁੰਦੀਆਂ ਹਨ।
ਅਧਿਆਪਕ ਦੀ ਭੂਮਿਕਾ ਇਸ ਕੰਮ ਲਈ ਬਹੁਤ ਮਹੱਤਵਪੂਰਨ ਹੋ ਸਕਦੀ ਹੈ।
ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ।
ਪੜ੍ਹੀਆਂ ਕਿਤਾਬਾਂ ‘ਤੇ ਚਰਚਾ ਕਰਵਾਉਣਾ।
ਹਫ਼ਤੇ ਵਿੱਚ “Reading Hour” ਰੱਖਣਾ।ਵਿਦਿਆਰਥੀਆਂ ਤੋਂ ਕਿਤਾਬਾਂ ਬਾਰੇ ਛੋਟੇ ਰਿਵਿਊ ਲਿਖਵਾਉਣਾ।ਪੜ੍ਹਨ-ਲਿਖਣ ਨਾਲ ਸੰਬੰਧਿਤ ਮੁਕਾਬਲੇ ਕਰਵਾਉਣਾ।
ਵਿਦਿਆਰਥੀਆਂ ਦੀ ਭੂਮਿਕਾ ਵੀ ਅਹਿਮ ਹੋ ਸਕਦੀ ਹੈ। ਬੱਚੇ ਇਸ ਤੋਂ ਬਹੁਤ ਕੁਝ ਸਿੱਖਦੇ ਹਨ।
ਕਿਤਾਬਾਂ ਦੀ ਸੰਭਾਲ ਕਰਨੀ।ਸਮੇਂ ‘ਤੇ ਕਿਤਾਬਾਂ ਵਾਪਸ ਕਰਨੀਆਂ।ਪੜ੍ਹੀਆਂ ਕਿਤਾਬਾਂ ਦੀ ਸਾਰ ਚਰਚਾ ਜਮਾਤ ਵਿੱਚ ਸਾਂਝੀ ਕਰਨੀ।
ਹੋਰ ਸਾਥੀਆਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕਰਨਾ।
ਇਸ ਦੇ ਕੁੱਲ ਮਿਲਾ ਕੇ ਲਾਭ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਹਨ।
ਬੱਚਿਆਂ ਦੀ ਬੁੱਧੀਮਾਨੀ ਦੀ ਪੱਧਰ ਵਧਦਾ ਹੈ।ਲਿਖਣੀ ਤੇ ਬੋਲਣੀ ਕਲਾ ਸੁਧਰਦੀਹੈ।ਖੁਦ-ਵਿਸ਼ਵਾਸ ਪੈਦਾ ਹੁੰਦਾ ਹੈ।ਸਮੂਹਕ ਸਿੱਖਣ ਦਾ ਮਾਹੌਲ ਬਣਦਾ ਹੈ।ਸਿੱਖਣ ਦੀ ਦਿਲਚਸਪ ਬਣਦੀ ਹੈ। ਬੱਚੇ ਸਾਹਿਤ ਨਾਲ ਹੀ ਜੁੜਦੇ ਹਨ। ਕਿਉਂਕਿ ਬੱਚੇ ਸਾਹਿਤ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ।
ਇਸ ਕੰਮ ਵਿੱਚ ਚੁਣੌਤੀਆਂ ਵੀ ਵੈਸੇ ਤਾਂ ਬਹੁਤ ਸਾਰੀਆਂ ਹਨ।
ਜਿਵੇਂ ਕਿ
ਵਿੱਤੀ ਸਰੋਤਾਂ ਦੀ ਘਾਟ। ਅਧਿਆਪਕਾਂ ਦੀ ਘੱਟ ਰੁਚੀ। ਬੱਚਿਆਂ ਦੀ ਮੋਬਾਈਲ ਤੇ ਇੰਟਰਨੈਟ ਵੱਲ ਵਧਦੀ ਰੁਚੀ। ਕਿਤਾਬਾਂ ਦੀ ਸੰਭਾਲ ਵਿੱਚ ਲਾਪਰਵਾਹੀ। ਸਿਲੇਬਸ ਦਾ ਭਾਰੀਪਣ।
ਪਰ ਇਹ ਹੈ ਕਿ ਹੱਲ ਵੀ ਸਮੱਸਿਆਵਾਂ ਵਿਚ ਹੀ ਹੁੰਦੇ ਹਨ। ਵਧੀਆ ਅਧਿਆਪਕ ਕਾਫੀ ਹੱਦ ਤੱਕ ਇਹਨਾਂ ਤੇ ਕਾਬੂ ਪਾ ਲੈਂਦੇ ਹਨ।
ਸਰਕਾਰ ਤੇ ਸਕੂਲਾਂ ਨੂੰ ਖਾਸ ਬਜਟ ਰੱਖਣਾ ਚਾਹੀਦਾ ਹੈ।ਐਨਜੀਓ, ਮਾਪੇ ਤੇ ਸਥਾਨਕ ਸਮਾਜ ਨੂੰ ਕਿਤਾਬਾਂ ਦੇਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਅਧਿਆਪਕਾਂ ਦੀ ਟ੍ਰੇਨਿੰਗ ਕਰਵਾਈ ਜਾਵੇ।ਬੱਚਿਆਂ ਵਿੱਚ ਮੁਕਾਬਲੇ ਤੇ ਇਨਾਮਾਂ ਰਾਹੀਂ ਰੁਚੀ ਜਗਾਈ ਜਾ ਸਕਦੀ ਹੈ।
ਅੰਤ ਵਿੱਚ ਇਹ ਸਿੱਟਾ ਕੱਢ ਸਕਦੇ ਹਾਂ ਕਿ
ਕਲਾਸਰੂਮ ਲਾਇਬ੍ਰੇਰੀ ਸਿਰਫ਼ ਇੱਕ ਛੋਟਾ ਪੁਸਤਕਾਲਿਆ ਨਹੀਂ, ਸਗੋਂ ਇਹ ਬੱਚਿਆਂ ਦੀ ਸੋਚ, ਚਰਿੱਤਰ ਅਤੇ ਭਵਿੱਖ ਨੂੰ ਵਧੀਆ ਬਣਾਉਣ ਵਾਲਾ ਕੇਂਦਰ ਹੈ। ਇੱਥੇ ਰੱਖੀਆਂ ਕਿਤਾਬਾਂ ਉਹਨਾਂ ਨੂੰ ਜੀਵਨ ਦੀਆਂ ਸਹੀ ਦਿਸ਼ਾਵਾਂ ਵੱਲ ਮੋੜਦੀਆਂ ਹਨ।
ਇਸ ਲਈ ਕਹਿ ਸਕਦੇ ਹਾਂ ਕਿ ਜੇ ਹਰ ਸਕੂਲ ਆਪਣੀ ਹਰ ਕਲਾਸ ਵਿੱਚ ਇੱਕ ਛੋਟੀ ਲਾਇਬ੍ਰੇਰੀ ਬਣਾਵੇ ਤਾਂ ਸਿੱਖਿਆ ਪ੍ਰਣਾਲੀ ਹੋਰ ਜੀਵਤ, ਦਿਲਚਸਪ ਤੇ ਪ੍ਰਭਾਵਸ਼ਾਲੀ ਬਣ ਸਕਦੀ ਹੈ।
ਜਗਤਾਰ ਲਾਡੀ ਮਾਨਸਾ
9463603091
Leave a Reply