ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,
ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਮੁਕੱਦਮੇਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਰਵਿੰਦਰ ਪਾਲ ਸਿੰਘ ਡੀ.ਸੀ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਸਪਾਲ ਸਿੰਘ ਏ.ਸੀ.ਪੀ ਕੇਂਦਰੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਸਮੇਤ ਪੁਲਿਸ ਪਾਰਟੀ ਵੱਲੋਂ ਦੋਵਾਂ ਮੁਲਜ਼ਮਾਂ ਨੂੰ 24 ਘੰਟਿਆਂ ਅੰਦਰ ਕਾਬੂ ਕਰਕੇ ਕਤਲ ਕੇਸ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਜਾਂਚ ਹਰ ਪਹਿਲੂ ਤੋਂ ਕਰਨ ਤੇ ਦੋਵਾਂ ਮੁਲਜ਼ਮਾਂ ਰਜਨੀ ਸ਼ਰਮਾ (ਮ੍ਰਿਤਕ ਦੀ ਪਤਨੀ) ਅਤੇ ਦੁਕਾਨਦਾਰ ਸੋਨੂੰ ਕੁਮਾਰ ਸ਼ਰਮਾ ਵਾਸੀ ਤਰਨ ਤਾਰਨ ਰੋਡ, ਅੰਮ੍ਰਿਤਸਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇਂ ਆਈ ਕਿ ਮ੍ਰਿਤਕ ਮਨੀ ਸ਼ਰਮਾਂ ਦੇ ਘਰ ਦੇ ਸਾਹਮਣੇਂ ਸੋਨੂੰ ਸ਼ਰਮਾ ਦੀ ਫ਼ੋਟੋਗ੍ਰਾਫ਼ੀ ਦੀ ਦੁਕਾਨ ਹੈ ਅਤੇ ਮੁਦੱਈ ਦੀ ਭਰਜ਼ਾਈ ਰਜ਼ਨੀ ਦੇ ਦੁਕਾਨਦਾਰ ਸੋਨੂੰ ਸ਼ਰਮਾ ਨਾਲ ਨਜ਼ਾਇਜ਼ ਸਬੰਧ ਸੀ।
ਜੋ ਮਿਤੀ 17.8.2025 ਨੂੰ ਮੁਦੱਈ ਦੀ ਮਾਤਾ ਗੁਰਦੁਆਰਾ ਸਾਹਿਬ ਵਿਖੇ ਗਈ ਹੋਈ ਸੀ ਤਾਂ ਪਿੱਛੋਂ ਸੋਨੂੰ ਸ਼ਰਮਾਂ ਉਸਦੀ ਭਰਜ਼ਾਈ ਨੂੰ ਮਿਲਣ ਲਈ ਆਇਆ ਸੀ ਤੇ ਇਸੇ ਦੌਰਾਨ ਉਸਦਾ ਭਰਾ ਮਨੀ ਸ਼ਰਮਾ ਵੀ ਘਰ ਆ ਗਿਆ ਤੇ ਜਿਸਨੂੰ, ਇਹਨਾਂ ਦੇ ਨਜ਼ਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ। ਇਹਨਾਂ ਦੇ ਨਜ਼ਾਇਜ਼ ਸਬੰਧ ਜਗਜਾਹਰ ਹੋਣ ਤੋਂ ਰੋਕਣ ਲਈ ਰਜ਼ਨੀ ਅਤੇ ਸੋਨੂੰ ਸ਼ਰਮਾ ਨੇ ਦੋਵਾਂ ਨੇ ਮਿਲ ਕੇ ਘਰ ਵਿੱਚ ਪਹਿਲੀ ਮੰਜ਼ਿਲ ਤੇ ਪਿਛਲੇ ਕਮਰੇ ਵਿੱਚ ਮਨੀ ਸ਼ਰਮਾਂ ਦਾ ਪਰਨੇ ਨਾਲ ਗਲਾ ਘੁੱਟ ਕੇ ਜਾਨੋਂ ਮਾਰ ਦਿੱਤਾ ਸੀ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪਿੰਡ ਬਹੋੜੂ ਦੀ ਨਹਿਰ ਵਿੱਚ ਸੁੱਟ ਦਿੱਤੀ, ਜੋ ਲਾਸ਼ ਥਾਣਾ ਖਾਲੜਾ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਬ੍ਰਾਮਦ ਕੀਤੀ ਗਈ ਸੀ।
ਇਹ ਮੁਕੱਦਮਾਂ ਮਿਤੀ 22-8-2025 ਨੂੰ ਮੁਦੱਈ ਮਿੰਨੀ ਸ਼ਰਮਾ ਕਟੜਾ ਸਫ਼ੇਦ, ਥਾਣਾ ਡੀ-ਡਵੀਜ਼ਨ ਅੰਮਿਤਸਰ ਦੇ ਬਿਆਨ ਤੇ ਮੁਕੱਦਮਾ ਨੰਬਰ 225 ਮਿਤੀ 22-8-2025 ਜ਼ੁਰਮ 103, 238, 5) ਬੀ.ਐਨ.ਐਸ ਐਕਟ ਅਧੀਨ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿੱਚ ਦਰਜ਼ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਕਿ ਉਸਦਾ ਭਰਾ ਮਨੀ ਸ਼ਰਮਾ, ਜਿਸਦੀ ਸ਼ਾਦੀ ਸਾਲ-2016 ਵਿੱਚ ਰਜਨੀ ਸ਼ਰਮਾ ਨਾਲ ਹੋਈ ਸੀ ਤੇ ਇਹਨਾਂ ਦੇ 2 ਬੱਚੇ ਹਨ ਅਤੇ ਉਸਦੀ ਮਾਤਾ ਵੀ ਇਹਨਾਂ ਨਾਲ ਰਹਿੰਦੀ ਹੈ। ਮਿਤੀ 18-5-2025 ਨੂੰ ਮੁਦੱਈ ਨੂੰ ਉਸਦੀ ਮਾਤਾ ਦਾ ਫ਼ੋਨ ਆਇਆ ਕਿ ਉਸਦਾ ਲੜਕਾ ਮਨੀ ਸ਼ਰਮਾ ਮਿਤੀ 17.8.2025 ਦੀ ਸ਼ਾਮ 8:00 ਵਜ਼ੇ ਦਾ ਘਰੋਂ ਗਿਆ ਹੈ ਤੇ ਅਜੇ ਤੱਕ ਘਰ ਵਾਪਸ ਨਹੀ ਆਇਆ ਹੈ। ਜਿਸਤੇ ਮੁਦੱਈ ਵੱਲੋਂ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ।
ਦੋਵਾਂ ਦੋਸ਼ੀਆਂ ਕੋਲੋਂ ਮ੍ਰਿਤਕ ਦੀ ਐਕਟਿਵਾ ਸਕੂਟੀ ਨੰਬਰੀ PB02 ED 8581, ਪਰਨਾ ਜਿਸ ਨਾਲ ਮ੍ਰਿਤਕ ਦਾ ਗਲਾ ਘੁੱਟਿਆ ਗਿਆ ਸੀ, ਦੋਸ਼ੀ ਸੋਨੂੰ ਕੁਮਾਰ ਦੇ ਬੂਟ ਮਿੱਟੀ ਨਾਲ ਲਿੱਬੜੇ ਹੋਏ ਜੋਂ ਉਸਨੇ ਵਾਰਦਾਤ ਸਮੇਂ ਪਹਿਣੇ ਸਨ, ਬਰਾਮਦ ਕੀਤੇ ਗਏ।
ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੁਕੱਦਮੇਂ ਦੀ ਤਫ਼ਤੀਸ਼ ਜਾਰੀ ਹੈ।
Leave a Reply