ਚੰਡੀਗੜ੍ਹ (ਜਸਟਿਸ ਨਿਊਜ਼ )
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਵਿਜ਼ਨ ਨੂੰ ਗਤੀ ਦਿੰਦੇ ਹੋਏ ਕੇਂਦਰੀ ਸੰਚਾਰ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ.ਸਿੰਧਿਆ ਦੇ ਮਾਰਗਦਰਸ਼ਨ ਵਿੱਚ ਡਾਕ ਵਿਭਾਗ (ਡੀਓਪੀ) ਨੇ ਆਈਟੀ 2.0-ਐਡਵਾਂਸਡ ਡਾਕ ਟੈਕਨੋਲੋਜੀ (ਏਪੀਟੀ) ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ। ਇਹ ਇਤਿਹਾਸਿਕ ਡਿਜੀਟਲ ਅਪਗ੍ਰੇਡ ਡਿਪਾਰਟਮੈਂਟ ਦੇ 1.65 ਲੱਖ ਡਾਕਘਰਾਂ ਵਿੱਚੋਂ ਹਰੇਕ ਦੇ ਆਧੁਨਿਕੀਕਰਣ ਦੀ ਯਾਤਰਾ ਵਿੱਚ ਮੀਲ ਪੱਥਰ ਸਾਬਤ ਹੋਵੇਗੀ, ਜਿਸ ਨਾਲ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਿਜ਼ਨ ਨੂੰ ਹੁਲਾਰਾ ਮਿਲੇਗਾ। ਆਈਟੀ-2.0 ਦੇਸ਼ ਦੇ ਹਰ ਕੋਨੇ ਵਿੱਚ ਤੇਜ਼, ਵਧੇਰੇ ਭਰੋਸੇਯੋਗ ਅਤੇ ਨਾਗਰਿਕ-ਕੇਂਦ੍ਰਿਤ ਡਾਕ ਅਤੇ ਵਿੱਤੀ ਸੇਵਾਵਾਂ ਵਿੱਚ ਕਾਰਗਰ ਸਾਬਤ ਹੋਵੇਗਾ, ਜੋ ਸਮਾਵੇਸ਼ਿਤਾ ਅਤੇ ਸੇਵਾ ਉੱਤਮਤਾ ਲਈ ਭਾਰਤੀ ਡਾਕ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਆਈਟੀ ਆਧੁਨਿਕੀਕਰਣ ਪ੍ਰੋਜੈਕਟ 1.0 ਦੀ ਸਫ਼ਲਤਾ ਦੇ ਅਧਾਰ ‘ਤੇ ਨਵੀਂ ਪੇਸ਼ ਕੀਤੀ ਗਈ ਐਡਵਾਂਸਡ ਪੋਸਟਲ ਟੈਕਨੋਲੋਜੀ (APT) ਪਲੈਟਫਾਰਮ ਇੱਕ ਮਾਈਕ੍ਰੋਸਰਵਿਸਿਸ-ਅਧਾਰਿਤ ਐਪਲੀਕੇਸ਼ਨ ਦੇ ਅਨੁਕੂਲ ਤੁਰੰਤ, ਭਰੋਸੇਯੋਗ ਅਤੇ ਉਪਯੋਗਕਰਤਾ-ਅਨੁਕੂਲ ਨਾਗਰਿਕ ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ। ਡਾਕ ਟੈਕਨੋਲੋਜੀ ਉਤਕ੍ਰਿਸ਼ਟਤਾ ਕੇਂਦਰ (ਸੀਈਪੀਟੀ) ਦੁਆਰਾ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਵਿਕਸਿਤ ਕੀਤੀ ਗਈ, ਇਹ ਐਪਲੀਕੇਸ਼ਨ ਭਾਰਤ ਸਰਕਾਰ ਦੇ ਮੇਘਰਾਜ 2.0 ਕਲਾਊਡ ਪਲੈਟਫਾਰਮ ‘ਤੇ ਹੋਸਟ ਕੀਤੀ ਗਈ ਹੈ ਅਤੇ ਬੀਐੱਸਐੱਨਐੱਲ ਦੀ ਰਾਸ਼ਟਰ ਵਿਆਪੀ ਕਨੈਕਟੀਵਿਟੀ ਦੁਆਰਾ ਸਮਰਥਿਤ ਹੈ।
ਕੇਂਦਰੀ ਮੰਤਰੀ ਸਿੰਧਿਆ ਦਾ ਕਹਿਣਾ ਹੈ ਕਿ ਏਪੀਟੀ ਭਾਰਤੀ ਡਾਕ ਨੂੰ ਵਿਸ਼ਵ-ਪੱਧਰੀ ਜਨਤਕ ਲੌਜਿਸਟਿਕਸ ਸੰਗਠਨ ਵਿੱਚ ਬਦਲ ਦੇਵੇਗਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਅਨੁਸਾਰ ਆਤਮਨਿਰਭਰ ਭਾਰਤ ਵੱਲ ਵੱਡਾ ਯੋਗਦਾਨ ਪਾਵੇਗਾ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਮਾਈਕ੍ਰੋਸਰਵਿਸਿਜ਼ ਅਤੇ ਓਪਨ ਏਪੀਆਈ ਅਧਾਰਿਤ ਆਰਕੀਟੈਕਚਰ, ਇੱਕੀਕ੍ਰਿਤ ਯੂਜ਼ਰ ਇੰਟਰਫੇਸ, ਕਲਾਉਡ-ਰੇਡੀ ਡਿਪਲੋਏਮੈਂਟ, ਬੁਕਿੰਗ ਤੋਂ ਡਿਲੀਵਰੀ ਤੱਕ ਡਿਜੀਟਲ ਸਮਾਧਾਨ, ਕਿਊਆਰ ਕੋਡ ਭੁਗਤਾਨ ਅਤੇ ਓਟੀਪੀ ਅਧਾਰਿਤ ਡਿਲੀਵਰੀ ਵਰਗੀਆਂ ਅਗਲੀ ਪੀੜ੍ਹੀ ਦੀਆਂ ਸਹੂਲਤਾਂ, ਓਪਨ ਨੈੱਟਵਰਕ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਭਰੋਸੇਯੋਗ ਕਨੈਕਟੀਵਿਟੀ, 10 ਅੰਕਾਂ ਦਾ ਅਲਫਾਨਿਊਮੇਰਿਕ ਡਿਜੀਪਿਨ, ਅਤੇ ਬਿਹਤਰ ਰਿਪੋਰਟਿੰਗ ਤੇ ਵਿਸ਼ਲੇਸ਼ਣ ਸ਼ਾਮਲ ਹਨ।
ਇਸ ਪ੍ਰਣਾਲੀ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਗਿਆ। ਮਈ-ਜੂਨ 2025 ਵਿੱਚ ਕਰਨਾਟਕ ਸਰਕਲ ਵਿੱਚ ਸਫਲ ਪਾਇਲਟ ਤੋਂ ਬਾਅਦ ਜ਼ਰੂਰੀ ਸੁਧਾਰ ਕੀਤੇ ਗਏ ਅਤੇ 22 ਜੁਲਾਈ ਤੋਂ 4 ਅਗਸਤ 2025 ਤੱਕ ਪੰਜਾਬ ਸਮੇਤ ਸਾਰੇ 23 ਡਾਕ ਸਰਕਲਾਂ ਵਿੱਚ ਰੋਲਆਉਟ ਪੂਰਾ ਹੋਇਆ, ਜਿਸ ਨਾਲ 1.70 ਲੱਖ ਤੋਂ ਵੱਧ ਦਫ਼ਤਰਾਂ ਵਿੱਚ ਏਪੀਟੀ ਲਾਗੂ ਹੋ ਗਿਆ। ਕਰਮਚਾਰੀਆਂ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ, 4.6 ਲੱਖ ਤੋਂ ਵੱਧ ਕਰਮਚਾਰੀਆਂ ਨੂੰ “ਟ੍ਰੇਨਿੰਗ-ਮੁੜ ਟ੍ਰੇਨਿੰਗ-ਨਵੀਨੀਕਰਣ” ਮਾਡਲ ਅਧੀਨ ਟ੍ਰੇਨ ਕੀਤਾ ਗਿਆ, ਜਿਸ ਨਾਲ ਇਸ ਤਕਨੀਕੀ ਬਦਲਾਅ ਨੂੰ ਆਸਾਨੀ ਨਾਲ ਅਪਣਾਇਆ ਗਿਆ। ਇਹ ਸਿਸਟਮ ਪਹਿਲਾਂ ਹੀ ਆਪਣੀ ਸਮਰੱਥਾ ਸਾਬਤ ਕਰ ਚੁੱਕੀ ਹੈ, ਜਿਸ ਅਧੀਨ ਇੱਕ ਦਿਨ ਵਿੱਚ 32 ਲੱਖ ਬੁਕਿੰਗ ਅਤੇ 37 ਲੱਖ ਡਿਲੀਵਰੀ ਸਫਲਤਾਪੂਰਵਕ ਹੋਈ। ਆਈਟੀ 2.0 ਦੀ ਸਫਲਤਾ ਨਾਲ ਭਾਰਤੀ ਡਾਕ ਨੇ ਆਪਣੇ ਆਪ ਨੂੰ ਇੱਕ ਆਧੁਨਿਕ, ਤਕਨੀਕੀ-ਸੰਚਾਲਿਤ ਅਤੇ ਭਰੋਸੇਯੋਗ ਸੇਵਾ ਪ੍ਰਦਾਤਾ ਵਜੋਂ ਸਾਬਤ ਕੀਤਾ ਹੈ, ਜੋ ਗ੍ਰਾਮੀਣ-ਸ਼ਹਿਰੀ ਡਿਜੀਟਲ ਖਾਈ ਨੂੰ ਪੂਰਾ ਕਰਦਾ ਹੈ, ਵਿੱਤੀ ਸਮਾਵੇਸ਼ਨ ਨੂੰ ਪ੍ਰੋਤਸਾਹਿਤ ਕਰਦਾ ਹੈ ਅਤੇ ਹਰ ਨਾਗਰਿਕ ਤੱਕ ਵਿਸ਼ਵ-ਪੱਧਰੀ ਸੇਵਾਵਾਂ ਪਹੁੰਚਾਉਂਦਾ ਹੈ।
Leave a Reply