ਪ੍ਰਧਾਨ ਮੰਤਰੀ ਨੇ ਇੱਕ ਬਾਰ ਫੇਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਕੀਤੀ ਸਲਾਂਘਾ
ਚੰਡੀਗੜ੍ਹ ( ਜਸਟਿਸ ਨਿਊਜ਼ )
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਬਾਰ ਫੇਰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਹਰਿਆਣਾ ਵਿੱਚ ਨੌਜੁਆਨਾਂ ਨੂੰ ਪੂਰੀ ਪਾਰਦਰਸ਼ਿਤਾ ਅਤੇ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਮੁਹੱਈਆ ਕਰਾਈ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਤੋਂ ਲਗਭਗ 11000 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਅਤੇ ਹਰਿਆਣਾ ਨੂੰ ਜੋੜਨ ਵਾਲੇ ਦਵਾਰਕਾ ਐਕਸਪ੍ਰੇਸ -ਵੇ ਅਤੇ ਯੂਈਆਰ -2 ਰਾਸ਼ਟਰੀ ਰਾਜਮਾਰਗ ਸੜਕ ਪਰਿਯੋਜਨਾਵਾਂ ਦੇ ਉਦਘਾਟਨ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਇੱਕ ਸਮੇ ਕਾਂਗੇ੍ਰਸ ਸਰਕਾਰ ਦਾ ਸੀ। ਉੁਸ ਸਮੇ ਦੀ ਕਾਂਗ੍ਰੇਸ ਦੀ ਸਰਕਾਰ ਦੌਰਾਨ ਹਰਿਆਣਾ ਵਿੱਚ ਨੌਜੁਆਨਾਂ ਲਈ ਬਿਨਾਂ ਖਰਚੀ ਅਤੇ ਪਰਚੀ ਦੇ ਇੱਕ ਸਰਕਾਰੀ ਨਿਯੂਕਤੀ ਤੱਕ ਮਿਲਣਾ ਅਸੰਭਵ ਸੀ। ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਵਿਵਸਥਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਰਿਆਣਾ ਵਿੱਚ ਹੁਣ ਤੱਕ ਲੱਖਾਂ ਨੌਜੁਆਨਾਂ ਨੂੰ ਪੂਰੀ ਪਾਰਦਰਸ਼ਿਤਾ ਨਾਲ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਪਰੰਪਰਾ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਜਨਤਾ ਦੇ ਜੀਵਨ ਨੂੰ ਆਸਾਨ ਬਣਾਇਆ ਜਾਵੇ ਅਤੇ ਇਹ ਸਾਡੀ ਨੀਤੀਆਂ ਅਤੇ ਫੈਸਲਿਆਂ ਵਿੱਚ ਸਾਫ਼ ਝਲਕਦਾ ਹੈ।
ਪ੍ਰਧਾਨ ਮੰਤਰੀ ਦਾ ਮਾਰਗਦਰਸ਼ਨ ਅਤੇ ਪ੍ਰੋਤਸਾਹਨ ਹੀ ਮੌਜ਼ੂਦਾ ਹਰਿਆਣਾ ਸਰਕਾਰ ਲਈ ਸਭ ਤੋਂ ਵੱਡੀ ਤਾਕਤ-ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਮਾਰਗਦਰਸ਼ਨ ਅਤੇ ਪ੍ਰੋਤਸਾਹਨ ਹੀ ਮੌਜ਼ੂਦਾ ਹਰਿਆਣਾ ਸਰਕਾਰ ਲਈ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਪਾਰਦਰਸ਼ੀ ਅਤੇ ਯੋਗਤਾ ਅਧਾਰਿਤ ਮੌਕੇ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਹਰਿਆਣਾ ਇਸ ਦਿਸ਼ਾ ਵਿੱਚ ਦੇਸ਼ਭਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ। ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਦੇ ਆਸ਼ੀਰਵਾਦ ਨਾਲ ਹਰਿਆਣਾ ਵਿਕਾਸ ਅਤੇ ਸੁਸ਼ਾਸਨ ਦੇ ਰਸਤੇ ‘ਤੇ ਹੋਰ ਤੇਜੀ ਨਾਲ ਅੱਗੇ ਵਧੇਗਾ।
ਵੱਧ ਰੁੱਖ ਲਗਾਉਣ ਤੋਂ ਜਿਆਦਾ ਉਨ੍ਹਾਂ ਦੀ ਦੇਖਭਾਲ ਕਰਨਾ ਜਰੂਰੀ- ਵਿਜ
ਚੰਡੀਗੜ੍ਹ (ਜਸਟਿਸ ਨਿਊਜ਼ )
ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਇੱਕ ਰੁੱਖ ਮਾਂ ਦੇ ਨਾਮ ਅਭਿਆਨ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਮਤਾ ਭਰਿਆ ਜੋ ਸਬੰਧ ਇੱਕ ਬੱਚੇ ਦਾ ਆਪਣੀ ਮਾਂ ਨਾਲ ਹੁੰਦਾ ਹੈ ਉੱਥੇ ਹੀ ਭਾਵਨਾਤਮਕ ਸਬੰਧ ਸਾਡਾ ਰੁੱਖ ਨਾਲ ਹੋਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਣ ਕਿ ਵੱਧ ਰੁੱਖ ਲਗਾਉਣ ਤੋਂ ਜਿਆਦਾ ਉਨ੍ਹਾਂ ਦੀ ਦੇਖਭਾਲ ਕਰਨਾ ਜਰੂਰੀ ਹੈ।
ਸ੍ਰੀ ਵਿਜ ਅੱਜ ਅੰਬਾਲਾ ਛਾਉਣੀ ਦੇ ਗਾਂਧੀ ਗ੍ਰਾਂਉਂਡ ਵਿੱਚ ਇੱਕ ਰੁੱਖ ਮਾਂ ਦੇ ਨਾਮ ਜ਼ਿਲ੍ਹਾਂ ਪੱਧਰੀ ਵਨ ਮਹੋਤਸਵ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਸ੍ਰੀ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਵਿੱਚ ਹਰ ਵਾਰਡ ਅਤੇ ਪਿੰਡ ਵਿੱਚ ਜਰੂਰਤ ਅਨੁਸਾਰ ਰੁੱਖ ਲਗਾਏ ਜਾਣਗੇ। ਉਨਾਂ ਨੇ ਕਿਹਾ ਕਿ ਜੀਵਨ ਲਈ ਰੁੱਖ ਮਹੱਤਵਪੂਰਨ ਹੰਦੇ ਹਨ। ਪ੍ਰੋਗਰਾਮ ਦੌਰਾਨ ਸ੍ਰੀ ਅਨਿਲ ਵਿਜ ਦੇ ਨਾਲ ਨਗਰ ਪਰਿਸ਼ਦ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸਮੇਤ ਹੋਰ ਲੋਕਾਂ ਨੇ ਗਾਂਧੀ ਗ੍ਰਾਂਉਂਡ ਵਿੱਚ ਕਦੰਭ ਦੇ ਰੁੱਖ ਲਗਾਏ।
ਇਸ ਮੌਕੇ ‘ਤੇ ਵਾਤਾਵਰਣ ਸੰਦੇਸ਼ ਨੂੰ ਲੈਅ ਕੇ ਨੁਕੱੜ ਨਾਟਕ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤੇ ਗਏ।
ਹਰਿਆਣਾ ਨੂੰ ਮਿਲਿਆ 2000 ਕਰੋੜ ਦੀ ਪਰਿਯੋਜਨਾਵਾਂ ਦਾ ਤੋਹਫ਼ਾ-ਪੀਐਮ ਨਰੇਂਦਰ ਮੋਦੀ ਨੇ ਕੀਤਾ ਉਦਘਾਟਨ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਨੂੰ ਸਿੱਧੇ ਤੌਰ ‘ਤੇ ਲਾਭਾਵਿੰਤ ਕਰਨ ਵਾਲੀ 2000 ਕਰੋੜ ਰੁਪਏ ਦੀ ਲਾਗਤ ਦੀ ਦੋ ਮਹਤੱਵਪੂਰਨ ਵਿਕਾਸ ਪਰਿਯੋਜਨਾਵਾਂ ਨੂੰ ਉਦਘਾਟਨ ਕਰ ੳਨ੍ਹਾਂ ਨੂੰ ਜਨਤਾ ਨੂੰ ਸਮਰਪਿਤ ਕੀਤਾ। ਇਨ੍ਹਾਂ ਪਰਿਯੋਜਨਾਵਾਂ ਤਹਿਤ ਅਰਬਨ ਐਕਸਟੈਂਸ਼ਨ ਰੋਡ-2 ਪਰਿਯੋਜਨਾ ਤਹਿਤ ਸੋਨੀਪਤ ਅਤੇ ਬਹਾਦੁਰਗੜ੍ਹ ਲਈ ਦੋ ਨਵੇ-4 ਲੇਨ ਸੰਪਰਕ ਮਾਰਗਾਂ ਦਾ ਨਿਰਮਾਣ ਸ਼ਾਮਲ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਲਈ ਕੀਤੇ ਜਾ ਰਹੇ ਯੋਗਦਾਨ ‘ਤੇ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਦਿਨ ਹਰਿਆਣਾ ਅਤੇ ਵਿਸ਼ੇਸ਼ਕਰ ਐਨਸੀਆਰ ਦੇ ਵਿਕਾਸ ਦੀ ਗਾਥਾ ਵਿੱਚ ਇੱਕ ਸੁਨਹਿਰਾ ਅਧਿਆਯ ਵੱਜੋਂ ਦਰਜ ਹੋਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਲਗਭਗ 11000 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਅਤੇ ਹਰਿਆਣਾ ਨੂੰ ਜੋੜਨ ਵਾਲੇ ਦਵਾਰਕਾ ਐਕਸਪ੍ਰੈਸ-ਵੇ ਅਤੇ ਯੂਈਆਰ-2 ਰਾਸ਼ਟਰੀ ਰਾਜਮਾਰਗ ਸੜਕ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ 2000 ਕਰੋੜ ਰੁਪਏ ਦੀ ਦੋ ਪਰਿਯੋਜਨਾਵਾਂ ਹਰਿਆਣਾ ਨੂੰ ਸਿੱਧਾ ਲਾਭ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਜੋ ਉਤਰ ਭਾਰਤ ਦਾ ਉਦਯੋਗਿਕ ਅਤੇ ਖੇਤੀਬਾੜੀ ਕੇਂਦਰ ਹੈ ਇਨ੍ਹਾਂ ਪਰਿਯੋਜਨਾਵਾਂ ਨਾਲ ਸਭ ਤੋਂ ਵੱਡਾ ਲਾਭਾਰਥੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਹਤੱਵਪੂਰਨ ਪਰਿਯੋਜਨਾਵਾਂ ਨਾਲ ਕੁੰਡਲੀ, ਸੋਨੀਪਤ, ਬਹਾਦੁਰਗੜ੍ਹ, ਗੁਰੂਗ੍ਰਾਮ ਅਤੇ ਮਾਣੇਸਰ ਦੀ ਦਿੱਲੀ ਏਅਰਪੋਰਟ ਤੱਕ ਸਿੱਧੀ ਕਨੈਕਟਿਵਿਟੀ ਤੋਂ ਨਾ ਸਿਰਫ਼ ਨਿਰਯਾਤ, ਆਯਾਤ ਅਤੇ ਨਿਵੇਸ਼ ਨੂੰ ਨਵੀ ਗਤੀ ਮਿਲੇਗੀ ਸਗੋਂ ਖੇਤਰ ਨੂੰ ਲੰਬੇ ਸਮੇ ਤੋਂ ਚਲੀ ਆ ਰਹੀ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਨੂੰ ਵਿਕਸਿਤ ਭਾਰਤ -ਵਿਕਸਿਤ ਹਰਿਆਣਾ ਦੇ ਟੀਚੇ ਵੱਲ ਵੱਧਦਾ ਇੱਕ ਅਤੇ ਮੀਲ ਦਾ ਪੱਥਰ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਸੋਚ, ਨਿਰਣਾਇਕ ਅਗਵਾਈ ਅਤੇ ਵਿਕਾਸ ਪ੍ਰਤੀ ਅਟੂਟ ਪ੍ਰਤੀਬੱਧਤਾ ਨੇ ਦੇਸ਼ ਵਿੱਚ ਆਧਾਰਭੂਤ ਢਾਂਚੇ ਦੇ ਨਿਰਮਾਣ ਨੂੰ ਨਵੀਂ ਉਚਾਈਆਂ ‘ਤੇ ਪਹੁੰਚਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ ਅਤੇ ਹੁਣ ਤੇਜ਼ੀ ਨਾਲ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਨਣ ਵੱਲ ਅਗਰਸਰ ਹੈ। ਭਾਂਵੇ ਮੈਟ੍ਰੋ ਪਰਿਯੋਜਨਾਵਾਂ ਹੋਵੇ, ਫ੍ਰੇਟ ਕਾਰਿਡੋਰ, ਐਕਸਪ੍ਰੇਸ ਵੇ, ਵੱਡੇ ਪੁਲ ਜਾਂ ਬੰਦਰਗਾਂਹਾਂ ਦਾ ਵਿਕਾਸ, ਹਰ ਖੇਤਰ ਵਿੱਚ ਸ਼ਾਨਦਾਰ ਕੰਮ ਹੋ ਰਿਹਾ ਹੈ। ਇਸ ਦੇ ਇਲਾਵਾ, ਪੀ.ਐਮ. ਗਤੀਸ਼ਕਤੀ ਯੋਜਨਾ ਰਾਹੀਂ ਦੇਸ਼ ਦੀ ਆਧਾਰਭੂਤ ਪਰਿਯੋਜਨਾਵਾਂ ਨੂੰ ਹੋਰ ਵੱਧ ਸੰਗਠਿਤ ਆਧੁਨਿਕ ਅਤੇ ਪ੍ਰਭਾਵੀ ਬਣਾਇਆ ਜਾ ਰਿਹਾ ਹੈ।
ਹਰਿਆਣਾ ਨੂੰ ਵਿਕਾਸ ਦੀ ਵੱਡੀ-ਵੱਡੀ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਸੂਬੇ ਨੂੰ ਕਈ ਮਹੱਤਵਪੂਰਨ ਅਤੇ ਦੂਰਗਾਮੀ ਪਰਿਯੋਜਨਾਵਾਂ ਨਾਲ ਖੁਸ਼ਹਾਲ ਕੀਤਾ ਹੈ। ਇਨਾਂ੍ਹ ਵਿੱਚ ਵੇਸਟ੍ਰਨ ਡੇਡਿਕੇਟੇਡ ਫ੍ਰੇਟ ਕਾਰਿਡੋਰ, ਰੇਲ ਕੋਚ ਰਿਪੇਅਰ ਫੈਕਟ੍ਰੀ, ਕੁੰਡਲੀ-ਮਾਣੇਸਰ-ਪਲਵਲ ਅਤੇ ਕੁੰਡਲੀ-ਗਾਜ਼ਿਆਬਾਦ-ਪਲਵਲ ਐਕਸਪ੍ਰੇਸਵੇ, ਗੁਰੂਗ੍ਰਾਮ-ਸਿਕੰਦਰਪੁਰ ਅਤੇ ਫਰੀਦਾਬਾਦ-ਬੱਲਭਗੜ੍ਹ ਮੇਟ੍ਰੋ ਲਿੰਕ, ਰੋਹਤੱਕ ਵਿੱਚ ਦੇਸ਼ ਦਾ ਪਹਿਲਾ ਐਲਿਵੇਟੇਡ ਰੇਲਵੇ ਟ੍ਰੈਕ, ਰੋਹਤੱਕ-ਮਹਿਮ-ਹਾਂਸੀ ਰੇਲਵੇ ਲਾਇਨ, ਏਮਸ ਝੱਜਰ ਵਿੱਚ ਰਾਸ਼ਟਰੀ ਕੈਂਸਰ ਸੰਸਥਾਨ ਅਤੇ ਰੇਵਾੜੀ ਵਿੱਚ ਏਮਸ ਜਿਹੀ ਪਰਿਯੋਜਨਾਵਾਂ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਰਿਠਾਲਾ ਤੋਂ ਕੁੰਡਲੀ ਤੱਕ ਮੇਟ੍ਰੋ ਕਾਰਿਡੋਰ ਦੀ ਸੌਗਾਤ ਵੀ ਹਰਿਆਣਾ ਨੂੰ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਇਨਾਂ੍ਹ ਪਹਿਲਕਦਮਿਆਂ ਨਾਲ ਸੂਬੇ ਵਿੱਚ ਨਿਵੇਸ਼, ਰੁਜਗਾਰ ਅਤੇ ਉਦਯੋਗਿਕ ਵਿਕਾਸ ਦੀ ਨਵੀ ਦਿਸ਼ਾ ਮਿਲੇਗੀ ਅਤੇ ਹਰਿਆਣਾ ਦਾ ਯੋਗਦਾਨ ਰਾਸ਼ਟਰੀ ਅਰਥਵਿਵਸਥਾ ਵਿੱਚ ਹੋਰ ਸਸ਼ਕਤ ਹੋਵੇਗਾ।
ਇਸ ਮੌਕੇ ‘ਤੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜ਼ੂਦ ਸਨ।
ਹਰਿਆਣਾ ਦੇ ਰਾਜਪਾਲ ਨੇ ਨਾਗਾਲੈਂਡ ਦੇ ਰਾਜਪਾਲ ਸ੍ਰੀ ਲਾ ਗਣੇਸ਼ਨ ਦੇ ਦੇਹਾਂਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨਾਗਾਲੈਂਡ ਦੇ ਰਾਜਪਾਲ ਸ੍ਰੀ ਲਾ ਗਣੇਸ਼ਨ ਦੇ ਅਚਾਨਕ ਨਿਧਨ ‘ਤੇ ਡੂੰਗਾਂ ਦੁੱਖ ਪ੍ਰਗਟਾਵਾ ਕੀਤਾ ਹੈ। ਸ੍ਰੀ ਲਾ ਗਣੇਸ਼ਨ ਜੀ ਦਾ ਚੇੱਨਈ ਵਿੱਚ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਆਪਣੇ ਸ਼ੋਕ ਸੰਦੇਸ਼ ਵਿੱਚ, ਰਾਜਪਾਲ ਪ੍ਰੋ. ਘੋਸ਼ ਨੇ ਕਿਹਾ ਕਿ ਸ੍ਰੀ ਲਾ ਗਣੇਸ਼ਨ ਜੀ ਦੇ ਅਚਾਨਕ ਦੇਹਾਂਤ ਦੀ ਖਬਰ ਸੁਣ ਕੇ ਮੈਨੂੰ ਡੂੰਗਾ ਦੁੱਖ ਹੋਇਆ ਹੈ। ਮੇਰਾ ਉਨ੍ਹਾਂ ਨਾਲ ਲੰਬੇ ਸਮੇ ਤੱਕ ਅਤੇ ਆਤਮਿਕ ਜੁੜਾਵ ਸੀ ਅਤੇ ਮੈਂ ਉਨ੍ਹਾਂ ਵਿੱਚ ਹਮੇਸ਼ਾ ਇੱਕ ਮਹਾਨ ਵਿਅਕਤੀਤਵ ਦਾ ਦਰਸ਼ਨ ਕੀਤਾ।
ਉਨ੍ਹਾਂ ਨੇ ਕਿਹਾ, ਸ੍ਰੀ ਲਾ ਗਣੇਸ਼ਨ ਆਪਣੀ ਜਿੰਮੇਦਾਰੀਆਂ ਪ੍ਰਤੀ ਸਮਰਪਿਤ ਸਨ ਅਤੇ ਤਮਿਲਨਾਡੂ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਅਣਥਕ ਯਤਨ ਕਰਦੇ ਰਹੇ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਪ੍ਰਤੀ ਮੇਰੀ ਹਾਰਦਿਕ ਸੰਵੇਦਨਾ। ਪਰਮਾਤਮਾ ਇਸ ਵਿਛੜੀ ਰੁਹ ਨੂੰ ਸ਼ਾਂਤੀ ਪ੍ਰਦਾਨ ਕਰਨ।
ਇੱਕ ਨਵੇ ਯੁਗ ਦੀ ਸ਼ੁਰੂਆਤ-ਹਰਿਆਣਾ ਨੇ ਦੁਬਾਰਾ ਸਥਾਪਨਾਤਮਕ ਨਿਆਂ ਦੀ ਦਿਸ਼ਾ ਵਿੱਚ ਇੱਕ ਸਾਹਸਿਕ ਕਦਮ ਚੁੱਕਿਆ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਸਾਮੁਦਾਇਕ ਸੇਵਾ ਦਿਸ਼ਾ ਨਿਰਦੇਸ਼, 2025 ਪੇਸ਼ ਕੀਤੇ ਹਨ। ਇਹ ਨੀਤੀ ਪਹਿਲੀ ਬਾਰ ਅਪਰਾਧ ਕਰਨ ਵਾਲੇ ਕੁੱਝ ਲੋਕਾਂ ਲਈ ਜੇਲ ਦੀ ਸਜ਼ਾ ਨੂੰ ਵਿਵਸਥਿਤ ਸਮਾਜਿਕ ਤੌਰ ‘ਤੇ ਉਪਯੋਗੀ ਕੰਮਾਂ ਨਾਲ ਬਦਲਣ ਲਈ ਬਣਾਈ ਗਈ ਹੈ। ਭਾਰਤੀ ਨਿਆਂ ਸੰਹਿਤਾ, 2023 ‘ਤੇ ਅਧਾਰਿਤ ਇਹ ਇਤਿਹਾਸਕ ਸੁਧਾਰ ਪ੍ਰਤੀਸ਼ੋਧ ਨਾਲ ਪੁਨਰਵਾਸ ਵੱਲ ਇੱਕ ਸੁਵਿਚਾਰਿਤ ਬਦਲਾਵ ਨੂੰ ਦਰਸ਼ਾਉਂਦਾ ਹੈ। ਇਹ ਇੱਕ ਅਜਿਹਾ ਦਰਸ਼ਨ ਹੈ ਜਿਸ ਨੇ ਦੁਨਿਆਭਰ ਦੀ ਪ੍ਰਗਤੀਸ਼ੀਲ ਕਾਨੂੰਨੀ ਪ੍ਰਣਾਲਿਆਂ ਤੇਜ਼ੀ ਨਾਲ ਅਪਨਾ ਰਹੀ ਹੈ।
ਹਰਿਆਣਾ ਦੀ ਗ੍ਰਹਿ ਅਤੇ ਨਿਆਂ ਪ੍ਰਸ਼ਾਸਨ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਜਿਨ੍ਹਾਂ ਨੇ ਦਿਸ਼ਾ ਨਿਰਦੇਸ਼ਾਂ ਦਾ ਮਸੌਦਾ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਨੇ ਇਨ੍ਹਾਂ ਨੂੰ ਇੱਕ ਅਜਿਹਾ ਢਾਂਚਾ ਦੱਸਿਆ ਜਿੱਥੇ ਨਿਆਂ ਜਿਨ੍ਹਾਂ ਸੁਧਾਰ ਕਰਦਾ ਹੈ ਉਨ੍ਹਾਂ ਹੀ ਦੁਬਾਰਾ ਸਥਾਪਨਾ ਵੀ ਕਰਦਾ ਹੈ।
ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਇਸ ਦਾ ਟੀਚਾ ਅਪਰਾਧਾਂ ਦੀ ਗੰਭੀਰਤਾ ਨੂੰ ਘੱਟ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਬਦਲਾਵ ਵੱਜੋਂ ਉਪਯੋਗ ਕਰਨਾ ਹੈ। ਉਨ੍ਹਾਂ ਨੇ ਕਿਹਾ ਹਰ ਅਪਰਾਧ ਸਮਾਜ ‘ਤੇ ਇੱਕ ਦਾਗ ਛੋੜਤਾ ਹੈ ਪਰ ਇੱਕ ਮੌਕਾ ਵੀ ਛੱਡਦਾ ਹੈ-ਇੱਕ ਗਲਤ ਨੂੰ ਸਾਰਵਜਨਿਕ ਭਲਾਈ ਵਿੱਚ ਬਦਲਣ ਦਾ ਮੌਕਾ।
ਡਾ. ਮਿਸ਼ਰਾ ਨੇ ਦੱਸਿਆ ਕਿ ਨਵੀ ਨੀਤੀ ਤਹਿਤ ਜੱਜਾਂ ਨੂੰ ਯੋਗ ਅਪਰਾਧਿਆਂ ਨੂੰ ਕਾਰਾਵਾਸ ਦੇ ਸਥਾਨ ‘ਤੇ ਸਾਮੁਦਾਇਕ ਸੇਵਾ ਸੌਂਪਣ ਦਾ ਵਿਵੇਕਾਧਿਕਾਰ ਹੋਵੇਗਾ। ਕੰਮਾਂ ਦਾ ਦਾਇਰਾ ਵਿਆਪਕ ਹੈ ਇਸ ਵਿੱਚ ਨਦੀ ਦੇ ਕਿਨਾਰੇ ਰੁੱਖ ਲਗਾਉਣਾ, ਪੇਂਡੂ ਸਿਹਤ ਕੇਂਦਰਾਂ ਵਿੱਚ ਮਦਦ ਕਰਨਾ, ਵਿਰਾਸਤ ਸਥਲਾਂ ਦਾ ਰੱਖਰਖਾਵ ਕਰਨਾ, ਸਾਰਵਜਨਿਕ ਪਾਰਕਾਂ ਦੀ ਸਫ਼ਾਈ ਕਰਨਾ ਅਤੇ ਸਵੱਛ ਭਾਰਤ ਜਿਹੇ ਸਮਾਜਿਕ ਭਲਾਈ ਅਭਿਆਨਾਂ ਵਿੱਚ ਯੋਗਦਾਨ ਦੇਣਾ ਮੁੱਖ ਤੌਰ ‘ਤੇ ਸ਼ਾਮਲ ਹੈ। ਹਰੇਕ ਕਾਰਜ ਅਧਿਕਾਰੀ ਦੀ ਸਮਰਥਾਵਾਂ ਅਨੁਸਾਰ ਸਾਵਧਾਨੀਪੂਰਵਕ ਚੌਣ ਕੀਤਾ ਜਾਵੇਗਾ ਜਿਸ ਵਿੱਚ ਉਮਰ, ਸ਼ਰੀਰਿਕ ਸਿਹਤ ਅਤੇ ਕੌਸ਼ਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਤਾਂ ਇਹ ਯਕੀਨੀ ਕੀਤਾ ਜਾ ਸਕੇ ਕਿ ਸੇਵਾ ਕਮਿਊਨਿਟੀ ਲਈ ਉਪਯੋਗੀ ਅਤੇ ਵਿਅਕਤੀ ਲਈ ਵਿਅਕਤੀਗਤ ਤੌਰ ‘ਤੇ ਸਾਰਥਕ ਹੋਵੇ।
ਅਦਾਲਤਾਂ ਨੂੰ ਸਮੇ ਸਮੇ ‘ਤੇ ਤਰੱਕੀ ਰਿਪੋਰਟ ਪੇਸ਼ ਕੀਤੀ ਜਾਵੇਗੀ ਜਿਸ ਨਾਲ ਨਿਆਂ ਅਧਿਕਾਰੀ ਹਰੇਕ ਅਪਰਾਧੀ ਦੇ ਯੋਗਦਾਨ ‘ਤੇ ਵਾਸਤਵਿਕ ਸਮੇ ਵਿੱਚ ਨਜ਼ਰ ਰੱਖ ਸਕਣਗੇ। ਪੋ੍ਰਗਰਾਮ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਵਿਸਥਾਰ ਅਭਿਵਿਨਯਾਸ ਸੈਸ਼ਨ ਦਿੱਤੇ ਜਾਣਗੇ ਤਾਂ ਜੋ ਇਹ ਯਕੀਨੀ ਹੋ ਸਕੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਦਾ ਇੱਕ ਸਮਾ ਪ੍ਰਯੋਗ ਹੋਵੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਨੀਤੀ ਵਿੱਚ ਸੰਵੇਦਨਸ਼ੀਲ ਆਬਾਦੀ ਲਈ ਵਿਸ਼ੇਸ਼ ਪ੍ਰਾਵਧਾਨ ਸ਼ਾਮਲ ਹਨ। ਕਾਨੂੰਨ ਦਾ ਉਲੰਘਨ ਕਰਨ ਵਾਲੇ ਯੁਵਾ ਐਨਸੀਸੀ ਸਿਖਲਾਈ, ਕੌਸ਼ਲ ਨਿਰਮਾਣ ਕਾਰਜਸ਼ਾਲਾਵਾਂ ਅਤੇ ਵਾਤਾਵਰਣ ਪਰਿਯੋਜਨਾਵਾਂ ਜਿਹੀ ਨਿਗਰਾਨੀ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਜੋ ਅਨੁਸ਼ਾਸਨ ਅਤੇ ਟੀਚੇ ਦੀ ਭਾਵਨਾ ਨੂੰ ਵਧਾਵਾ ਦਿੰਦੇ ਹਨ। ਮਹਿਲਾ ਅਪਰਾਧਿਆਂ ਨੂੰ ਅਜਿਹੇ ਵਾਤਾਵਰਣ ਵਿੱਚ ਰੱਖਿਆ ਜਾਵੇਗਾ ਜਿੱਥੇ ਉਹ ਨਾਰੀ ਨਿਕੇਤਨ, ਆਂਗਨਵਾੜੀ ਕੇਂਦਰ, ਪ੍ਰਸੂਤੀ ਵਾਰਡ ਅਤੇ ਬਾਲ ਦੇਖਭਾਲ ਸਹੂਲਤਾਂ ਸਮੇਤ ਸੁਰੱਖਿਆ ਅਤੇ ਸਨਮਾਨ ਬਣਾਏ ਰੱਖਦੇ ਹੋਏ ਸਾਰਥਕ ਯੋਗਦਾਨ ਦੇ ਸਕਣ।
ਡਾ. ਮਿਸ਼ਰਾ ਨੇ ਦੱਸਿਆ ਕਿ ਕਮਿਯੂਨਿਟੀ ਸੇਵਾ ਦਿਸ਼ਾ ਨਿਰਦੇਸ਼, 2025 ਜਿੰਮੇਦਾਰੀ ਦੀ ਇੱਕ ਵਿਆਪਕ ਸੰਸਕ੍ਰਿਤੀ ਵਿਕਸਿਤ ਕਰਨ ਦਾ ਯਤਨ ਕਰਦੇ ਹਨ। ਅਪਰਾਧਿਆਂ ਨੂੰ ਉਨ੍ਹਾਂ ਕਮਿਯੂਨਿਟੀਆਂ ਦੀ ਭਲਾਈ ਵਿੱਚ ਸਿੱਧੇ ਯੋਗਦਾਨ ਕਰਨ ਲਈ ਮਜਬੂਰ ਕਰਕੇ ਜਿਨਾਂ੍ਹ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੋਵੇ, ਉਨ੍ਹਾਂ ਪ੍ਰਤੀ ਰਾਜ ਸਰਕਾਰ ਸਹਾਨੁਭੂਤੀ, ਜੁਆਬਦੇਹੀ ਅਤੇ ਨਾਗਰਿਕਤਾ ਦੇ ਸਥਾਈ ਪਾਠ ਪਢਾਉਣਾ ਚਾਹੁੰਦੀ ਹੈ।
Leave a Reply