ਅਣ-ਅਧਿਕਾਰਤ ਇੰਡਸਟਰੀ ਕਲੋਨੀਆਂ ‘ਚ ਧੜੱਲੇ ਨਾਲ ਹੋ ਰਹੀਆਂ ਨੇ ਨਜਾਇਜ਼ ਉਸਾਰੀਆਂ , ਪ੍ਰਸ਼ਾਸਨ ਬੇਖਬਰ

ਸਾਹਨੇਵਾਲ / ਲੁਧਿਆਣਾ   (ਬੂਟਾ  ਕੋਹਾੜਾ )

ਭਾਵੇਂ ਹੀ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅਣ- ਅਧਿਕਾਰਤ  ਕਲੋਨੀਆਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਕੇ ਪ੍ਰਸ਼ਾਸਨ ਨੂੰ ਅਣ-ਅਧਿਕਾਰਤ ਕਾਲੋਨੀਆਂ ਕੱਟਣ ਵਾਲ਼ਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀਆਂ  ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਲੱਗ ਰਿਹਾ ਹੈ ਕਿ ਇਨ੍ਹਾਂ ਨਾਲ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਹੁਕਮਾਂ ਦੀ ਕੋਈ ਵੀ ਪਰਵਾਹ ਨਹੀਂ ਹੈ ਸਾਹਨੇਵਾਲ ਦੇ ਨਾਲ ਲਗਦੇ ਕਈ ਪਿੰਡਾਂ ਟਿੱਬਾ,ਧਰੌੜ , ਨੱਤ ਅਤੇ ਉਮੈਦਪੁਰ ਵਿੱਚ ਅਣ-ਅਧਿਕਾਰਤ ਇੰਡਸਟਰੀ ਕਲੋਨੀਆਂ ਕੱਟਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਇਨ੍ਹਾਂ
ਅਣ-ਅਧਿਕਾਰਤ ਇੰਡਸਟਰੀ ਕਾਲੋਨੀਆਂ ਵਿੱਚ ਨਜਾਇਜ਼ ਉਸਾਰੀਆਂ ਕਰਨ ਦਾ ਕੰਮ ਵੀ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ।ਜਿਸ ਦੀ ਖ਼ਬਰ ਹੁੰਦਿਆਂ ਹੋਇਆਂ ਵੀ ਇਹਨਾਂ ਉਸਾਰੀਆਂ ਨਾਲ ਸਬੰਧਤ ਗਲਾਡਾ ਦੇ ਅਧਿਕਾਰੀ ਨੇ ਆਪਣੀਆਂ ਅੱਖਾਂ ਮੀਟ ਰੱਖੀਆਂ ਹਨ।ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਰੋਜਾਨਾ ਹੀ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਇਹਨਾਂ ਨਜਾਇਜ਼ ਕਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਤੇ ਇਹਨਾਂ ਅਣ-ਅਧਿਕਾਰਤ ਕਲੋਨੀਆਂ ਵਿੱਚ ਉਸਾਰੀਆਂ ਜਾਣ ਵਾਲੀਆਂ ਨਜਾਇਜ਼ ਉਸਾਰੀਆਂ ਦੇ ਬਿਲਡਰ ਜਿਥੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ ਉਥੇ ਹੀ ਉਹ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀਆਂ ਵੀ ਜੇਬਾਂ  ਗਰਮ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਇਮਾਨਦਾਰ ਸਰਕਾਰ ਦੇ ਇਮਾਨਦਾਰ ਉੱਚ ਅਧਿਕਾਰੀ ਇਨ੍ਹਾਂ  ਅਣ-ਅਧਿਕਾਰਤ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਖਿਲਾਫ ਅਤੇ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਵਿੱਚ ਨਾਜਾਇਜ਼ ਤਰੀਕੇ ਨਾਲ ਕੀਤੀਆਂ ਗਈਆਂ ਉਸਾਰੀਆਂ ਖਿਲਾਫ ਕੋਈ ਕਾਰਵਾਈ ਕਰਨਗੇ ਜਾਂ ਫਿਰ ਜਾਂਚ ਦੇ ਨਾਮ ਤੇ ਹੀ ਖਾਨਾਪੂਰਤੀ ਕੀਤੀ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin