ਲੁਧਿਆਣਾ::( ਵਿਜੇ ਭਾਂਬਰੀ )-
ਤੀਆਂ ਦੇ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹੋਏ ਪੰਜਾਬੀ ਮੁਟਿਆਰਾਂ ਅਤੇ ਕਿੱਟੀ ਗਰੁੱਪਾ ਵੱਲੋਂ ਤੀਆਂ ਦਾ ਮੇਲਾ ਅਤੇ ਸਮਾਰੋਹ ਆਯੋਜਿਤ ਕੀਤਾ ਗਿਆ। ਔਰਤਾਂ ਨੇ ਗਿੱਧੇ ਭੰਗੜੇ ਦੇ ਨਾਲ ਮੌਸਮ ਅਤੇ ਤਿਉਹਾਰ ਦਾ ਖੂਬ ਆਨੰਦ ਲਿਆ।
ਇਸ ਸਮਾਰੋਹ ਦੌਰਾਨ ਰੰਗ–ਬਿਰੰਗੇ ਪੰਜਾਬੀ ਪਰੰਪਰਾਗਤ ਲਿਬਾਸਾਂ ਵਿੱਚ ਸਜੀਆਂ ਔਰਤਾਂ ਨੇ ਸੰਗੀਤ, ਡਾਂਸ, ਗੇਮਾਂ ਅਤੇ ਠਹਾਕਿਆਂ ਨਾਲ ਤੀਆਂ ਦੀ ਰੌਣਕ ਨੂੰ ਚਾਰ ਚੰਨ ਲਾ ਦਿੱਤੇ।
ਰੈਂਪ ਵਾਕ, ਮਹਿੰਦੀ ਮੁਕਾਬਲੇ, ਵਧੀਆ ਲਿਬਾਸ ਤੇ ਸਭਿਆਚਾਰਕ ਪ੍ਰਸਤੁਤੀਆਂ ਵੀ ਕਰਵਾਈਆਂ ਗਈਆਂ। ਖਾਸ ਗੱਲ ਇਹ ਰਹੀ ਕਿ ਤੀਆਂ ਦੌਰਾਨ ਪੰਜਾਬੀ ਪਿੰਡਾਂ ਦੀ ਝਲਕ ਵੀ ਵਿਖਾਈ ਦਿੱਤੀ ਗਈ ਜਿਸ ‘ਚ ਔਰਤਾਂ ਨੇ ਚੱਕੀਆਂ ਪੀਸਣ, ਪੱਖੀਆਂ ਚਰਖੇ ਅਤੇ ਗਿੱਧੇ ਨਾਲ ਜੰਮ ਕੇ ਤਿਉਹਾਰ ਮਨਾਇਆ।
ਸਭਿਆਚਾਰ ਅਤੇ ਪਿਆਰ ਭਰਿਆ ਇਹ ਤਿਉਹਾਰ ਔਰਤਾਂ ਲਈ ਇੱਕ ਦੂਜੇ ਨਾਲ ਮਿਲਣ, ਪੁਰਾਣੀਆਂ ਯਾਦਾਂ ਤਾਜ਼ਾ ਕਰਨ ਅਤੇ ਵੈਰ–ਵਿਰੋਧ ਭੁਲਾ ਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਸੁਨਹਿਰੀ ਮੌਕਾ ਬਣਿਆ।
ਇਸ ਤਰ੍ਹਾਂ ਦੀਆਂ ਤੀਆਂ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਪੰਜਾਬੀ ਵਿਰਾਸਤ ਅਤੇ ਰੀਤ-ਰਿਵਾਜਾਂ ਨੂੰ ਜਿਉਂਦਾ ਰੱਖਣ ਵਾਲੀ ਕੜੀ ਸਾਬਤ ਹੋ ਰਹੀਆਂ ਹਨ।
ਇਸ ਮੌਕੇ ਤੇ ਅਮਨ, ਕਮਲ, ਲਵਲੀ, ਅਨੂੰ, ਗੁਰਬਖ਼ਸ਼, ਨੀਤੂ, ਦੀਪ, ਗੁਰੀ, ਗੁਰਮੀਤ, ਜੱਸੀ, ਕੋਮਲ, ਮਧੂ, ਸਿਮਰ, ਸੀਮਾ, ਰੂਬੀ, ਰਵਿੰਦਰ, ਉਮਾ, ਨੀਤੂ, ਮਨਪ੍ਰੀਤ, ਮੋਨਿਕਾ, ਮਨਪ੍ਰੀਤ, ਅਨੂੰ ਆਦਿ ਸ਼ਾਮਿਲ ਸਨ
Leave a Reply