ਲੁਧਿਆਣਾ ( ਜਸਟਿਸ ਨਿਊਜ਼
) – ਵਣ ਵਿਭਾਗ, ਲੁਧਿਆਣਾ ਵੱਲੋਂ ਐਨ.ਜੀ.ਓ. ਸਿਟੀ ਨੀਡਜ ਦੇ ਸਹਿਯੋਗ ਨਾਲ ‘ਗ੍ਰੀਨ ਕੈਪਸ ਅਵਾਰਡ – 2025 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਹੜੇ ਸਕੂਲ ਵਾਤਾਵਰਨ ਸੰਭਾਲ ਅਤੇ ਹਰੇ ਭਰੇ ਕੈਂਪਸ ਦੀ ਦਿਸ਼ਾ ਵਿੱਚ ਵਧੀਆ ਯਤਨ ਕਰ ਰਹੇ ਹਨ, ਇਨ ਅਵਾਰਡ ਉਨ੍ਹਾਂ ਨੂੰ ਮਾਣਤਾ ਅਤੇ ਇਨਾਮ ਦੇਣ ਲਈ ਜਿਲ੍ਹਾ ਪੱਧਰੀ ਉਪਰਾਲਾ ਹੈ।
ਵਣ ਮੰਡਲ ਅਫ਼ਸਰ ਲੁਧਿਆਣਾ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਇਸ ਅਵਾਰਡ ਦਾ ਉਦੇਸ਼ ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਰੁੱਖ ਲਗਾਉਣ, ਕੂੜਾ ਪ੍ਰਬੰਧਨ, ਪਾਣੀ ਦੀ ਬਚਤ, ਜੈਵ ਵਿਭਿੰਨਤਾ ਦੀ ਸੰਭਾਲ ਅਤੇ ਵਿਦਿਆਰਥੀਆਂ ਵੱਲੋਂ ਹਰੇਕ ਅਭਿਆਨ ਚਲਾਉਣ ਵਰਗੀਆਂ ਸਥਿਰ ਅਤੇ ਵਾਤਾਵਰਣਕ ਉਪਕ੍ਰਮਾਂ ਵੱਲ ਉਤਸਾਹਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਲਈ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਨਰਸਰੀ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਲਈ ਖੁੱਲ੍ਹਾ ਸਦਾ ਹੈ ਅਤੇ ਇਸ ਮੁਕਾਬਲੇ ਸੰਬੰਧੀ ਆਨਲਾਈਨ ਵੈਬੀਨਾਰ ਵਿੱਚ ਭਾਗ ਲੈਣ ਲਈ 26 ਜੁਲਾਈ ਨੂੰ ਲਿੰਕ https://tinyurl.com/
ਵਣ ਮੰਡਲ ਅਫ਼ਸਰ ਲੁਧਿਆਣਾ ਵੱਲੋਂ ਗ੍ਰੀਨ ਕੈਂਪਸ ਅਵਾਰਡ 2025 ਵਿੱਚ ਭਾਗ ਲੈਣ ਦੀ ਪ੍ਰਕਿਰਿਆ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ 2024-25 ਤੋਂ ਹੁਣ ਤੱਕ ਦੇ ਅਕਾਦਮਿਕ ਸੈਸ਼ਨ ਵਿੱਚ ਸੰਸਥਾ ਦੁਆਰਾ ਕੀਤੀਆਂ ਗਈਆਂ ਵਾਤਾਵਰਣ ਸਬੰਧਤ ਪਹਿਲਕਦਮੀਆਂ ਨੂੰ ਦਰਸਾਉਂਦੀ 1.5 ਤੋਂ 2 ਮਿੰਟ ਦੀ ਵੀਡੀਓ ਬਣਾਈ ਜਾਵੇ, ਵੀਡੀਓ ਨਵੀ, ਅਸਲੀ ਅਤੇ ਸਿਰਫ਼ ਤੁਹਾਡੀ ਗਤੀਵਿਧੀ (ਗਤੀਵਿਧੀਆ) ਦੀ ਹੋਣੀ ਚਾਹੀਦੀ ਹੈ। ਵੀਡੀਓ ਨੂੰ ਮੁਕਾਬਲੇ ਦੇ ਪੋਰਟਲ ‘ਤੇ 26 ਜੁਲਾਈ ਨੂੰ ਸਕੂਲਾਂ ਦੇ ਵੈਬੀਨਾਰ ਤੋਂ ਬਾਅਦ 02 ਅਗਸਤ ਤੱਕ ਅਪਲੋਡ ਕਰਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਮਨਜੂਰੀ ਮਿਲਣ ਤੋਂ ਬਾਅਦ, ਤੁਹਾਨੂੰ ਆਪਣੀ ਐਂਟਰੀ ਲਈ ਇੱਕ ਵੋਟਿੰਗ ਲਿੰਕ ਪ੍ਰਾਪਤ ਹੋਵੇਗਾ, ਵੋਟਾਂ ਇਕੱਠੀਆਂ ਕਰਨ ਲਈ ਇਸ ਲਿੰਕ ਨੂੰ ਵਿਆਪਕ ਤੌਰ ‘ਤੇ ਸਾਂਝਾ ਕੀਤਾ ਤਾਂ ਜੋ 03 ਅਗਸਤ ਤੋਂ 09 ਅਗਸਤ ਤੱਕ ਪਬਲਿਕ ਵੋਟਿੰਗ ਪ੍ਰਾਪਤ ਕੀਤੀ ਜਾ ਸਕੇ। ਜੂਰੀ ਦੁਆਰਾ ਚੋਣ 11 ਅਗਸਤ ਨੂੰ ਹੋਵੇਗੀ ਜਦਕਿ ਨਤੀਜਿਆਂ ਦੀ ਘੋਸ਼ਣਾ 13 ਅਗਸਤ ਨੂੰ ਕੀਤੀ ਜਾਣੀ ਹੈ। ਆਪਣੀ ਵੀਡੀਓ ਦਾ ਪ੍ਰਚਾਰ ਕਰਨ ਵਾਲੀਆਂ ਸਾਰੀਆਂ ਸੋਸ਼ਲ ਮੀਡੀਆ ਪੇਸਟਾਂ ਵਿੱਚ ਹੈਸ਼ਟੈਗ #CityNeeds#
Leave a Reply