ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੀਨੀਕ੍ਰਿਤ ਨੇਚਰ ਕੈਂਪ ਥਾਪਲੀ ਦਾ ਕੀਤਾ ਉਦਘਾਟਨ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਕੁਦਰਤੀ ਸਰੋਤਾਂ ਦੀ ਲਗਾਤਾਰ ਵਰਤੋ ਯਕੀਨੀ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੀ ਲੜੀ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪੰਚਕੂਲਾ ਜਿਲ੍ਹੇ ਦੇ ਮੋਰਨੀ ਖੇਤਰ ਵਿੱਚ ਨਵੀਨੀਕ੍ਰਿਤ ਨੇਚਰ ਕੈਂਪ ਥਾਪਲੀ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਨਵੀਨੀਕ੍ਰਿਤ ਇਕੋ-ਕੁਟੀਰ ਦਾ ਵੀ ਉਦਘਾਟਨ ਕੀਤਾ। ਨਾਲ ਹੀ ਉਨ੍ਹਾਂ ਨੇ ਆਯੂਰਵੈਦਿਕ ਪੰਚਕਰਮਾ ਕੇਂਦਰ ਦਾ ਨਿਰੀਖਣ ਕਰ ਉੱਥੇ ਉਪਲਬਧ ਸਿਹਤ ਸੇਵਾਵਾਂ ਦਾ ਵੀ ਜਾਇਜਾ ਲਿਆ।
ਇਸ ਮੌਕੇ ‘ਤੇ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਅਤੇ ਕਾਲਕਾ ਦੀ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਇੱਥੇ ਕਾਲਕਾ ਤੋਂ ਕਲੇਸਰ ਤੱਕ ਬਣਾਏ ਗਏ ਨੇਚਰ ਟ੍ਰੇਲ ‘ਤੇ ਟ੍ਰੈਕਿੰਗ ਲਈ ਇੱਕ ਦੱਲ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੈਕ ਹਰਿਆਣਾ ਦੇ ਨੌਜੁਆਨਾਂ ਨੂੰ ਏਡਵੇਂਚਰ ਸੈਰ-ਸਪਾਟਾ ਦੇ ਵੱਲ ੱਿਖਚੇਗਾ ਅਤੇ ਸੂਬੇ ਦਾ ਏਡਵੇਂਚਰ ਤੇ ਨੇਚਰ ਟੁਰੀਜ਼ਮ ਹੱਬ ਵਜੋ ਨਵੀਂ ਪਹਿਚਾਣ ਦਿਵਾਉਣ ਵਿੱਚ ਮਦਦ ਰਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਏਡਵੇਂਚਰ ਸੈਰ-ਸਪਾਟਾ ਅੱਜ ਦੀ ਯੁਵਾ ਪੀੜੀ ਦੀ ਦਿਲਚਸਪੀ ਨਾਲ ਜੁੜਿਆ ਹੋਇਆ ਖੇਤਰ ਹੈ ਅਤੇ ਇਸ ਨਾਲ ਨਾ ਸਿਰਫ ਸੈਰ-ਸਪਾਟਾ ਦਾ ਵਿਸਤਾਰ ਹੋਵੇਵਾ ਸਗੋ ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਹੋਣਗੇ।
ਵਾਤਾਵਰਣ ਸਰੰਖਣ ਲਈ ਰੁੱਖ ਲਗਾਉਣ ਦਾ ਸੁਨੇਹਾ
ਮੁੱਖ ਮੰਤਰੀ ਨੇ ਮੋਰਨੀ ਖੇਤਰ ਵਿੱਚ ਸਥਿਤ ਤ੍ਰਿਫਲਾ ਵਾਟਿਕਾ ਵਿੱਚ ਰੁੱਪ ਲਗਾ ਕੇ ਵਾਤਾਵਰਣ ਸਰੰਖਣ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕੁਦਰਤੀ ਸਰੋਤਾਂ ਦੀ ਸੁਰੱਖਿਆ ਅਤੇ ਲਗਾਤਾਰ ਵਿਕਾਸ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। ਅਸੀਂ ਸੈਰ-ਸਪਾਟਾ ਨੂੰ ਸਿਰਫ ਮਨੋਰੰਜਨ ਨਹੀਂ, ਸਗੋ ਕੁਦਰਤ, ਸਭਿਆਚਾਰ ਅਤੇ ਸਿਹਤ ਦੇ ਨਾਲ ਜੁੜਨ ਦੇ ਯਤਨ ਕਰ ਰਹੇ ਹਨ।
ਮੁੱਖ ਮੰਤਰੀ ਨੇ ਨੇਚਰ ਕੈਂਪ ਵਿੱਚ ਸਥਾਪਿਤ ਕਲਾਈਮੇਟ ਚੇਂਜ ਲਰਨਿੰਗ ਲੈਬ ਦਾ ਵੀ ਅਵਲੋਕਨ ਕੀਤਾ। ਇਸ ਲੈਬ ਵਿੱਚ ਬੱਚੇ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਣਾਂ ਅਤੇ ਉਨ੍ਹਾਂ ਦੇ ਸਰੋਤਾਂ ਨੂੰ ਖੇਡਾਂ ਰਾਹੀਂ ਜਾਣ ਸਕਦੇ ਹਨ। ਇਸ ਤਰ੍ਹਾ ਦੀ ਲਰਨਿੰਗ ਲੈਬ ਨਾ ਸਿਰਫ ਬੱਚਿਆਂ ਨੂੰ ਵਿਗਿਆਨਕ ਤੱਥਾਂ ਨਾਲ ਜੋੜਦੀ ਹੈ, ਸਗੋ ਉਨ੍ਹਾਂ ਨੂੰ ਵਾਤਾਵਰਣ ਦੇ ਪ੍ਰਤੀ ਜਿਮੇਵਾਰ ਨਾਗਰਿਕ ਬਨਣ ਦੀ ਦਿਸ਼ਾ ਵਿੱਚ ਪੇ੍ਰਰਿਤ ਵੀ ਕਰਦੀ ਹੈ।
ਸੈਰ-ਸਪਾਟਾ ਵੱਧਣ ਦੇ ਨਾਲ-ਨਾਲ ਸਥਾਨਕ ਸਭਿਆਚਾਰ ਅਤੇ ਕੁਦਰਤੀ ਸਰੰਖਣ ਨੂੰ ਵੀ ਮਿਲੇਗਾ ਜੋਰ
ਮੁੱਖ ਮੰਤਰੀ ਨੈ ਕਿਹਾ ਕਿ ਮੋਰਨੀ ਖੇਤਰ ਦੀ ਭਗੋਲਿਕ ਸੁੰਦਰਤਾ, ਜੈਵ ਵਿਵਿਧਤਾ ਅਤੇ ਸ਼ਾਂਤ ਵਾਤਾਵਰਣ ਇਸ ਨੂੰ ਕੁਦਰਤੀ ਸੈਰ-ਸਪਾਟਾ ਲਈ ਬਹੁਤ ਉਪਯੁਕਤ ਬਣਾਉਂਦੇ ਹਨ। ਸਰਕਾਰ ਦੀ ਰਣਨੀਤੀ ਇਸ ਖੇਤਰ ਨੂੰ ਇੱਕ ਸਮੁਚਾ ਇਕੋ-ਟੂਰੀਜ਼ਮ ਮਾਡਲ ਵਜੋ ਵਿਕਸਿਤ ਕਰਨ ਦੀ ਹੈ। ਜਿਸ ਨਾਲ ਸਥਾਨਕ ਲੋਕਾਂ ਦੀ ਭਾਗੀਦਾਰੀ ਅਤੇ ਸਭਿਆਚਾਰ ਨੂੰ ਵੀ ਪ੍ਰੋਤਸਾਹਨ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਹਾੜੀ ਖੇਤਰਾਂ ਵਿੱਚ ਸਹੂਲਤਾਂ ਦੇ ਵਿਕਾਸ ਨਾਲ ਜਿੱਥੇ ਇੱਕ ਪਾਸੇ ਵੱਧ ਸੈਲਾਨੀ ੱਿਖਚਣਗੇ, ਉੱਥੇ ਦੂਜੇ ਪਾਸੇ ਸਥਾਨਕ ਲੋਕਾਂ ਨੂੰ ਰੁਜਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਮਿਲਣਗੇ। ਸਰਕਾਰ ਦਾ ਯਤਨ ਹੈ ਕਿ ਅਜਿਹੇ ਖੇਤਰਾਂ ਦੀ ਸਿਹਤਮੰਦ ਸੈਰ-ਸਪਾਟਾ, ਯੋਗ, ਆਯੁਰਵੇਦ ਅਤੇ ਏਡਵੇਂਚਰ ਗਤੀਵਿਧੀਆਂ ਦੇ ਕੇਂਦਰ ਬਣਾ ਕੇ ਸੂਬੇ ਵਿੱਚ ਲਗਾਤਾਰ ਸੈਰ-ਸਪਾਟਾ ਵਿਕਾਸ ਨੂੰ ਜੋਰ ਦਿੱਤਾ ਜਾਵੇ।
ਇਸ ਮੌਕੇ ‘ਤੇ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ, ਪ੍ਰਧਾਨ ਮੁੱਖ ਵਨ ਸਰੰਖਿਅਕ ਸ੍ਰੀ ਵਿਨੀਤ ਕੁਮਾਰ ਗਰਗ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ ਮੌਜੂਦਾ ਸਰਕਾਰ – ਆਰਤੀ ਸਿੰਘ ਰਾਓ
ਸਿਹਤ ਮੰਤਰੀ ਨੇ ਬਾਵਲ ਖੇਤਰ ਵਿੱਚ ਜਨਸਭਾਵਾਂ ਨੂੰ ਕੀਤਾ ਸੰਬੋਧਿਤ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੀ ਸਿਹਤ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੈ ਕਿਹਾ ਹੈ ਕਿ ਜਨਸੇਵਾ ਦੀ ਭਾਵਨਾ ਅਨੁਰੂਪ ਹਰਿਆਣਾ ਸਰਕਾਰ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ। ਬਿਹਤਰ ਸਿਹਤ ਸੇਵਾਵਾਂ ਨੂੰ ਪ੍ਰਦਾਨ ਕਰਦੇ ਹੋਏ ਹਰਿਆਣਾ ਸੂਬਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ 2047 ਦੇ ਵਿਕਸਿਤ ਰਾਸ਼ਟਰ ਦੇ ਸਪਨੇ ਨੂੰ ਸਾਕਾਰ ਕਰਨ ਵਿੱਚ ਸਹਿਯੋਗੀ ਰਹੇਗਾ।
ਸਿਹਤ ਮੰਤਰੀ ਅੱਜ ਜਿਲ੍ਹਾ ਰਿਵਾੜੀ ਦੇ ਬਾਵਲ ਵਿਧਾਨਸਭਾ ਖੇਤਰ ਦੇ ਪਿੰਡ ਸ਼ਾਹਪੁਰਾ ਤੇ ਬਾਵਲ ਵਿੱਚ ਆਯੋਜਿਤ ਕੀਤੀ ਗਈ ਜਨਸਭਾਵਾਂ ਨੂੰ ਸੰਬੋਧਿਤ ਕਰ ਰਹੀ ਸੀ।
ਆਰਤੀ ਸਿੰਘ ਰਾਚ ਨੈ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਬਿਨ੍ਹਾਂ ਭੇਦਭਾਵ ਦੇ ਸਮਾਨ ਵਿਕਾਸ ਦੀ ਵਿਚਾਰਧਾਰਾ ਨਾਲ ਵਿਕਾਸ ਕੰਮ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਉਨ੍ਹਾਂ ਦੇ ਦਾਦਾ ਸਾਬਕਾ ਮੁੱਖ ਮੰਤਰੀ ਰਾਓ ਬੀਰੇਂਦਰ ਸਿੰਘ ਤੇ ਪਿਤਾ ਰਾਓ ਇੰਦਰਜੀਤ ਸਿੰਘ ਨੇ ਬਾਵਲ ਹਲਕੇ ਦੇ ਵਿਕਾਸ ਲਈ ਕੰਮ ਕੀਤੇ ਹਨ, ਉਨ੍ਹਾਂ ਦਾ ਅਨੁਸਰਣ ਕਰਦੇ ਹੋਏ ਉਹ ਵੀ ਬਾਵਲ ਵਿਧਾਨਸਭਾ ਖੇਤਰ ਦੇ ਵਿਕਾਸ ਲਈ ਯਤਨਸ਼ੀਲ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਜੰਗੀ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਖਾਸ ਤੌਰ ਨਾਲ ਗ੍ਰਾਮੀਣ ਖੇਤਰ ਵਿੱਚ ਬਿਹਤਰ ਮੈਡੀਕਲ ਸੇਵਾਵਾਂ ਦਿਵਾਉਣ ਦਾ ਉਨ੍ਹਾਂ ਦਾ ਯਤਨ ਹੈ, ਜਿਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸੂਬੇ ਦੇ ਸਾਰੇ ਖੇਤਰਾਂ ਵਿੱਚ ਐਫਆਰਯੂ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਜੋ ਜਣੇਪਾ ਮਹਿਲਾਵਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ।
ਅੰਦੋਲਨ ਦੌਰਾਨ ਵਰਕਰਸ ਅਤੇ ਹੈਲਪਰਸ ‘ਤੇ ਦਰਜ ਮੁਕੱਦਮੇ ਰੱਦ ਕਰਨ ਦੇ ਫੈਸਲੇ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਪ੍ਰਗਟਾਇਆ ਮੁੱਖ ਮੰਤਰੀ ਦਾ ਧੰਨਵਾਦ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਅੰਦੋਲਨ ਦੌਰਾਨ ਆਂਗਨਵਾੜੀ ਵਰਕਰਸ ਅਤੇ ਹੈਲਪਰਸ ‘ਤੇ ਬਣੇ ਮੁਕੱਦਮਿਆਂ ਨੂੰ ਰੱਦ ਕਰਨ ਦੇ ਫੈਸਲੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਆਂਗਨਵਾੜੀ ਵਰਕਰਸ ਅਤੇ ਹੈਲਪਰਸ ਨੂੰ ਰਾਹਤ ਮਿਲੇਗੀ।
ਦੱਸ ਦੇਣ ਕਿ ਸਾਲ 2021-22 ਵਿੱਚ ਆਂਗਨਵਾੜੀ ਵਰਕਰਸ ਅਤੇ ਹੈਲਪਰਸ ਨੇ ਅੰਦੋਲਨ ਕੀਤਾ ਸੀ, ਜਿਸ ਦੌਰਾਨ ਗੁਰੂਗ੍ਰਾਮ, ਦਾਦਰੀ ਅਤੇ ਕਰਨਾਲ ਆਦਿ ਵਿੱਚ ਆਂਗਨਵਾੜੀ ਵਰਕਰਸ ਅਤੇ ਹੈਲਪਰਸ ‘ਤੇ ਪੁਲਿਸ ਕੇਸ ਬਣੇ ਸਨ। ਇਸ ਬਾਰੇ ਆਂਗਨਵਾੜੀ ਵਰਕਰਸ ਤੇ ਹੈਲਪਰਸ ਯੂਨੀਅਨ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ‘ਤੇ ਪੁਲਿਸ ਮੁਕੱਦਮਿਆਂ ਨੂੰ ਰੱਦ ਕਰਨ ਲਈ ਰਿਪੋਰਟਾਂ ਦਿੱਤੀਆਂ ਗਈਆਂ, ਜਿਸ ‘ਤੇ ਸਰਕਾਰ ਨੇ ਹਮਦਰਦੀ ਨਾਲ ਵਿਚਾਰ ਕਰ ਅਜਿਹੇ ਸਾਰੇ ਮੁਕਦਮਿਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਐਚਐਸਵੀਪੀ ਤੋਂ ਹੁਣ ਚਾਰ ਦਿਨ ਵਿੱਚ ਲੈ ਸਕਣਗੇ ਦਸਤਾਵੇਜਾਂ ਦੀ ਫੋਟੋਕਾਪੀ
ਰਾਇਟ ਟੂ ਸਰਵਿਸ ਐਕਟ ਦੇ ਦਾਇਰੇ ਆਈ ਇਹ ਸੇਵਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਹੁਣ ਬਿਨੈਕਾਰ ਵੱਲੋਂ ਮੰਗੇ ਗਏ ਦਸਤਾਵੇਜਾਂ ਦੀ ਕਾਪੀ, ਇਸ ਦੇ ਲਈ ਅਪੀਲ ਕਰਨ ਦੇ 4 ਦਿਨ ਦੇ ਅੰਦਰ ਦੇਣੀ ਹੋਵੇਗੀ। ਹਰਿਆਣਾ ਸਰਕਾਰ ਵੱਲੋਂ ਇਸ ਸੇਵਾ ਨੂੰ ਸੇਵਾ ਦਾ ਅਧਿਕਾਰੀ ਐਕਟ, 2014 ਤਹਿਤ ਨੋਟੀਫਾਇਡ ਕੀਤਾ ਗਿਆ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਨੌਟੀਫਿਕੇਸ਼ਨ ਅਨੁਸਾਰ, ਦਸਤਾਵੇਜਾਂ ਦੀ ਕਾਪੀ ਲੈਣ ਜੁੜੀ ਇਸ ਸੇਵਾ ਲਈ ਸਬੰਧਿਤ ਡਿਪਟੀ ਸੁਪਰਡੈਂਟ ਨੂੰ ਮਨੋਨੀਤ ਅਧਿਕਾਰੀ ਵਜੋ ਨਾਮਜਦ ਕੀਤਾ ਗਿਆ ਹੈ। ਇਸੀ ਤਰ੍ਹਾ, ਸਬੰਧਿਤ ਏਸਟੇਟ ਅਫਸਰ ਪਹਿਲੀ ਸ਼ਿਕਾਇਤ ਨਿਵਾਰਣ ਅਥਾਰਿਟੀ ਜਦੋਂ ਕਿ ਜੋਨਲ ਪ੍ਰਸਾਸ਼ਕ ਦੂਜੀ ਸ਼ਿਕਾਇਤ ਨਿਵਾਰਣ ਅਥਾਰਿਟੀ ਹੋਣਗੇ।
Leave a Reply