ਅਣਚਾਹੇ/ਲਵਾਰਿਸ ਨਵਜਾਤ ਬੱਚੇ ਨੂੰ ਰੱਖਣ ਚ ਅਸਮਰੱਥ ਮਾਪੇ ਸਿਵਲ ਹਸਪਤਾਲ ਪੰਘੂੜੇ ਵਿੱਚ ਛੱਡ ਸਕਦੇ ਹਨ

ਮੋਗਾ  (ਮਨਪ੍ਰੀਤ ਸਿੰਘ /ਗੁਰਜੀਤ ਸੰਧੂ   )

   ਅਣਚਾਹੀ ਸੰਤਾਨ ਪੈਦਾ ਹੋਣ ਜਾਂ ਬੱਚਿਆਂ ਨੂੰ ਪਾਲਣ ਤੋਂ ਅਸਰੱਥ ਮਾਪੇ ਸਿਵਲ ਹਸਪਤਾਲ ਮੋਗਾ ਦੇ ਪੰਘੂੜੇ ਵਿੱਚ ਛੱਡ ਸਕਦੇ ਹਨ। ਪੰਘੂੜੇ ਵਿੱਚ ਆਏ ਬੱਚੇ ਦੀ ਬਾਲ ਭਵਨ ਦੇ ਕਰਮਚਾਰੀਆਂ ਵੱਲੋਂ ਸੰਭਾਲ ਲਈ ਉਸੇ ਸਮੇਂ ਚਾਰਾਜੋਈ ਸ਼ੁਰੂ ਕਰ ਦਿੱਤੀ ਜਾਵੇਗੀ।

   ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਇਸ ਪੰਘੂੜੇ ਵਿੱਚ ਬੱਚੇ ਦੀ ਸਾਂਭ ਸੰਭਾਲ ਲਈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਹ ਪੰਘੂੜਾ ਅਣਚਾਹੇ, ਲਵਾਰਿਸ ਬੱਚਿਆ ਨੂੰ ਜਿੰਦਗੀ ਦੀ ਨਵੀਂ ਕਿਰਨ ਦੇਣ ਲਈ ਚੰਗਾ ਉਪਰਾਲਾ ਹੈ। ਉਹਨਾਂ ਕਿਹਾ ਕਿ ਇਹ ਪੰਘੂੜਾ ਲਗਾਉਣ ਦਾ ਮਕਸਦ ਅਣਚਾਹੇ/ਲਵਾਰਿਸ ਬੱਚਿਆਂ ਨੂੰ ਜੀਵਨ ਦੇਣਾ ਹੈ। ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਲੜਕੇ-ਲੜਕੀ ਦਾ ਵਿਤਕਰਾ ਪੂਰੀ ਤਰ੍ਹਾਂ ਖਤਮ ਹੋ ਜਾਵੇ ਅਤੇ ਜਨਮ ਲੈਣ ਵਾਲੇ ਹਰ ਬੱਚੇ ਨੂੰ ਆਪਣੇ ਮਾਂ ਬਾਪ ਦਾ ਪਿਆਰ ਮਿਲੇ, ਪਰ ਫਿਰ ਵੀ ਜੇਕਰ ਕੋਈ ਵਿਅਕਤੀ/ਮਾਂ ਬਾਪ ਆਪਣੇ ਨਵਜਾਤ ਬੱਚੇ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਬੱਚੇ ਨੂੰ ਇਧਰ ਉਧਰ ਸੁੱਟਣ ਦੀ ਥਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਪੰਘੂੜੇ ਵਿੱਚ ਛੱਡ ਸਕਦੇ ਹਨ।

   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਅਧਿਕਾਰ ਰੱਖਿਆ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ-2015 ਦੀ ਧਾਰਾ 35 (ਸਰੰਡਰ ਆਫ ਚਿਲਡਰਨ) ਤਹਿਤ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਇੱਛਾ ਅਨੁਸਾਰ ਜਿਲ੍ਹੇ ਵਿੱਚ ਬਣੀ ਚਾਇਲਡ ਵੈਲਫੇਅਰ ਕਮੇਟੀ ਪਾਸ ਹਾਜਰ ਹੋ ਕੇ ਸਰੰਡਰ ਡੀਡ ਰਾਹੀਂ ਵੀ ਬੱਚਾ ਕਮੇਟੀ ਨੂੰ ਸੌਂਪ ਸਕਦੇ ਹਨ। ਕਮੇਟੀ ਵੱਲੋਂ ਮਾਪਿਆਂ ਨੂੰ 2 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਬੱਚੇ ਨੂੰ ਸਰੰਡਰ ਕਰਨ ਦੇ ਫੈਸਲੇ ਤੇ ਮੁੜ ਵਿਚਾਰ ਕਰ ਸਕਦੇ ਹਨ। ਜੇਕਰ ਮਾਪਿਆਂ ਵੱਲੋਂ ਆਪਣਾ ਫੈਸਲਾ ਬਦਲਿਆ ਜਾਂਦਾ ਹੈ ਤਾਂ ਉਹ ਬੱਚਾ ਵਾਪਸ ਲਿਜਾ ਸਕਦੇ ਹਨ ਨਹੀਂ ਉਹਨਾਂ ਦੇ ਬੱਚੇ ਨੂੰ ਅਡਾਪਸ਼ਨ ਲਈ ਸਪੈਸ਼ੇਲਾਇਜੇਸ਼ਨ ਅਡਾਪਸ਼ਨ ਏਜੰਸੀ ਨੂੰ ਸੌਂਪਿਆ ਜਾਂਦਾ ਹੈ।

  ਉਹਨਾਂ ਦੱਸਿਆ ਕਿ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਮੋਗਾ ਦੇ ਦਫਤਰ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਿਆਸ ਬਲਾਕ, ਗਰਾਊਂਡ ਫਲੋਰ, ਕਮਰਾ ਨੰਬਰ ਬੀ-02 ਵਿੱਚ ਸਥਿਤ ਹੈ ਵਿਖੇ ਪਹੁੰਚ ਕਰ ਸਕਦੇ ਹਨ। ਦਫਤਰ ਦਾ ਮੋਬਾਇਲ ਨੰਬਰ 01636 23447 ਹੈ। ਇਸ ਤੋਂ ਇਲਾਵਾ ਪਰਮਜੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੋਗਾ ਦੇ ਮੋਬਾਇਲ ਨੰਬਰ 95018-22488 ਜਾਂ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਪੁਰੀ ਦੇ ਮੋਬਾਇਲ ਨੰਬਰ 98143-71979 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin