ਚੰਡੀਗੜ੍ਹ (ਜਸਟਿਸ ਨਿਊਜ਼ )
ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਧੀਨ ਨੈਸ਼ਨਲ ਸਟੈਟਿਸਟਿਕਸ ਆਫਿਸ, ਖੇਤਰੀ ਦਫ਼ਤਰ ਚੰਡੀਗੜ੍ਹ ਨੇ 18 ਜੁਲਾਈ, 2025 ਨੂੰ ਨੈਸ਼ਨਲ ਸੈਂਪਲ ਸਰਵੇਅ (ਐੱਨਐੱਸਐੱਸ) ਦੇ 75ਵੇਂ ਸਾਲ ਦੇ ਮੌਕੇ ਵਿੱਚ ਗਿਆਨ, ਇਨਸਾਈਟ, ਉੱਤਸਵ ਵਿਸ਼ੇ ‘ਤੇ ਇੱਕ ਕੁਇਜ਼ ਮੁਕਾਬਲਾ “ਅਨਵੇਸ਼ਾ 2.0” ਦਾ ਸਫਲਤਾਪੂਰਨ ਆਯੋਜਨ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਸੈਕਟਰ-26, ਚੰਡੀਗੜ੍ਹ ਵਿੱਚ ਕੀਤਾ।
ਪ੍ਰੋਗਰਾਮ ਦਾ ਉਦਘਾਟਨ ਐੱਨਐੱਸਓ (ਐੱਫਓਡੀ), ਖੇਤਰੀ ਦਫ਼ਤਰ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ, ਸ਼੍ਰੀ ਦੀਪਕ ਮੇਹਰਾ ਨੇ ਕੀਤਾ ਅਤੇ ਉਨ੍ਹਾਂ ਨੇ ਮੁੱਖ ਮਹਿਮਾਨਾਂ, ਸ਼੍ਰੀ ਮਨੋਜ ਗੋਇਲ, ਡਾਇਰੈਕਟਰ (ਅਰਥ ਸ਼ਾਸਤਰ ਅਤੇ ਅੰਕੜਾ ਡਾਇਰੈਕਟੋਰੇਟ ਹਰਿਆਣਾ) ਦਾ ਸਵਾਗਤ ਕੀਤਾ। ਇਹ ਪ੍ਰੋਗਰਾਮ ਭੌਤਿਕ ਤੌਰ ‘ਤੇ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਰਾਜਧਾਨੀ ਖੇਤਰ ਦੇ ਵਿਭਿੰਨ ਸੰਸਥਾਵਾਂ ਦੇ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਉਤਸ਼ਾਹਪੂਰਣ ਭਾਗੀਦਾਰੀ ਦੇਖੀ ਗਈ। ਵੱਖ-ਵੱਖ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ (ਮੁੱਖ ਤੌਰ ‘ਤੇ ਅੰਕੜਾ ਅਤੇ ਅਰਥ ਸ਼ਾਸਤਰ ਵਿਭਾਗ) ਵਿੱਚ ਦਾਖਲ ਹੋਏ ਸਰਕਾਰੀ ਅਤੇ ਨਿਜੀ ਦੋਵਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ।
ਵੱਖ-ਵੱਖ ਸੰਸਥਾਵਾਂ ਦੇ ਕੁੱਲ 48 ਵਿਦਿਆਰਥੀਆਂ ਨੇ ਕੁਇਜ਼ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਮੁਕਾਬਲੇ ਦੇ ਸੁਚਾਰੂ ਅਤੇ ਪੇਸ਼ੇਵਰ ਸੰਚਾਲਨ ਨੂੰ ਯਕੀਨੀ ਬਣਾਉਣ ਲਈ, ਐਕਸਪਰਟ ਕੁਇਜ਼ ਮਾਸਟਰ ਨੂੰ ਨਿਯੁਕਤ ਕੀਤਾ ਗਿਆ ਸੀ।
ਇਹ ਮੁਕਾਬਲਾ ਐੱਨਐੱਸਓ (ਐੱਫਓਡੀ), ਮੁੱਖ ਦਫ਼ਤਰ, ਨਵੀਂ ਦਿੱਲੀ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਿਰਪੱਖ, ਅਨੁਸ਼ਾਸਿਤ ਅਤੇ ਯੋਜਨਾਬੱਧ ਢੰਗ ਨਾਲ ਆਯੋਜਿਤ ਕੀਤਾ ਗਿਆ। ਕੁਇਜ਼ ਦੇ 2 ਰਾਉਂਡ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ‘ਤੇ ਟੌਪ ਤਿੰਨ ਟੀਮਾਂ ਨੂੰ ਨਗਦ ਪੁਰਸਕਾਰ, ਮੈਡਲ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ,ਜਦ ਕਿ ਜੇਤੂ ਟੀਮ ਪੰਜਾਬ ਯੂਨੀਵਰਸਿਟੀ ਨੂੰ ਇੱਕ ਟ੍ਰਾਫੀ ਵੀ ਦਿੱਤੀ ਗਈ। ਪਹਿਲਾ ਪੁਰਸਕਾਰ ₹10,000/- ਦੀ ਰਾਸ਼ੀ ਦੇ ਨਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਟੈਟਿਸਟਿਕਸ ਵਿਭਾਗ ਦੀ ਟੀਮ- ਸੁਸ਼੍ਰੀ ਹਿਮਾਨੀ ਸ਼ਰਮਾ ਅਤੇ ਸ਼੍ਰੀ ਸ਼ਿਵਨੰਦਨ ਰਿਖੀ (Shivnandan Rikhee) ਨੂੰ ਪ੍ਰਦਾਨ ਕੀਤਾ ਗਿਆ। ਦੂਸਰਾ ਪੁਰਸਕਾਰ ₹6,000/- ਦੀ ਰਾਸ਼ੀ ਦੇ ਨਾਲ ਐੱਸਸੀਈਆਰਟੀ, ਸੈਕਟਰ-32, ਚੰਡੀਗੜ੍ਹ ਦੀ ਟੀਮ- ਸੁਸ਼੍ਰੀ ਸ਼ਿਵਾਨੀ ਸਿੰਘ ਅਤੇ ਸੁਸ਼੍ਰੀ ਯੁਕਤਾ ਸੋਬਤੀ ਨੂੰ ਪ੍ਰਦਾਨ ਕੀਤਾ ਗਿਆ। ਤੀਸਰਾ ਪੁਰਸਕਾਰ ₹4,000/- ਦੀ ਰਾਸ਼ੀ ਦੇ ਨਾਲ ਐੱਮਸੀਐੱਮ ਡੀਏਵੀ ਕਾਲਜ ਫੌਰ ਵੁਮੇਨ, ਸੈਕਟਰ 36-ਏ, ਚੰਡੀਗੜ੍ਹ ਦੀ ਟੀਮ- ਸੁਸ਼੍ਰੀ ਰਾਧਿਕਾ ਸ਼ਰਮਾ ਅਤੇ ਸੁਸ਼੍ਰੀ ਸਿਮਰਨ ਕੌਸ਼ਲ ਨੂੰ ਪ੍ਰਦਾਨ ਕੀਤਾ ਗਿਆ। ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਉਤਸ਼ਾਹ ਅਤੇ ਭਾਗੀਦਾਰੀ ਦੀ ਸ਼ਲਾਘਾ ਵਿੱਚ ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਗਏ।
ਇਹ ਪ੍ਰੋਗਰਾਮ ਬਹੁਤ ਸਫਲ ਰਿਹਾ, ਜਿਸ ਨਾਲ ਨੌਜਵਾਨਾਂ ਵਿੱਚ ਸਟੈਟਿਸਟਿਕਸ ਦੇ ਪ੍ਰਤੀ ਜਾਗਰੂਕਤਾ ਅਤੇ ਰੂਚੀ ਅਤੇ ਨੈਸ਼ਨਲ ਸਟੈਟਿਸਟਿਕਸ ਆਫਿਸ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸੰਚਾਲਿਤ ਗਤੀਵਿਧੀਆਂ ਦੀ ਰੂਚੀ ਵਧੀ।
ਖੱਬੇ ਤੋਂ ਸੱਜੇ ਸਹਾਇਕ ਨਿਰਦੇਸ਼ਕ ਸ਼੍ਰੀ ਪ੍ਰਿਯਾਂਸ਼ੂ ਕੁਮਾਰ, ਡਾਇਰੈਕਟਰ, ਡੀਈਐੱਸਏ ਸ਼੍ਰੀ ਮਨੋਜ ਗੋਇਲ, ਡਿਪਟੀ ਡਾਇਰੈਕਟਰ ਜਨਰਲ, ਸ਼੍ਰੀ ਦੀਪਕ ਮਹਿਰਾ, ਡਿਪਟੀ ਡਾਇਰੈਕਟਰ, ਸ਼੍ਰੀਮਤੀ ਆਯੂਸ਼ੀ ਮਿਸ਼ਰਾ।
Leave a Reply