ਚੰਡੀਗੜ੍ ( ਜਸਟਿਸ ਨਿਊਜ਼ ) ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ (ਪੀਓਈ), ਚੰਡੀਗੜ੍ਹ, ਵਿ
“ਸੁਰਕਸ਼ਿਤ ਜਾਣ, ਪ੍ਰਸ਼ਿਕਸ਼ਤ ਜਾਣ” (Surakshit Jayen, Prashikshit Jayen) ਥੀਮ ‘ਤੇ ਅਧਾਰਿਤ ਇਸ ਨੁੱਕੜ ਨਾਟਕ ਦਾ ਉਦੇਸ਼ ਪਾਸਪੋਰਟ ਬਿਨੈਕਾਰਾਂ ਅਤੇ ਪਾਸਪੋਰਟ ਧਾਰਕਾਂ ਵਿੱਚ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਸੁਰੱਖਿਅਤ ਅਤੇ ਕਾਨੂੰਨੀ ਜਾਣਕਾਰੀ, ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਈ–ਮਾਈਗ੍ਰੇਟ ਪੋਰਟਲ (www.emigrate.gov.in) ਦੀ ਉਪਯੋਗਤਾ ਅਤੇ ਵਿਦੇਸ਼ਾਂ ਵਿੱਚ ਰੋਜ਼ਗਾਰ, ਵਰਕ ਵੀਜ਼ਾ ਅਤੇ ਵਰਕ ਪਰਮਿਟ ਹਾਸਲ ਕਰਦੇ ਸਮੇਂ ਧਿਆਨ ਵਿੱਚ ਰੱਖਣ ਯੋਗ ਗੱਲਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਕੱਠੇ ਹੋਏ ਦਰਸ਼ਕਾਂ ਨੂੰ ਜਾਗਰੂਕਤਾ ਸੰਬਧੀ ਪੈਂਫਲੇਟਸ ਵੀ ਵੰਡੇ ਗਏ।
ਜਾਗਰੂਕਤਾ ਫੈਲਾਉਣ ਲਈ ਆਉਣ ਵਾਲੇ ਮਹੀਨਿਆਂ ਵਿੱਚ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਖੇਤਰ ਦੇ ਵਿਭਿੰਨ ਹਿੱਸਿਆ ਵਿੱਚ ਅਜਿਹੇ ਹੋਰ ਨਾਟਕ ਆਯੋਜਿਤ ਕੀਤੇ ਜਾਣਗੇ।
ਨੁੱਕੜ ਨਾਟਕ ਰਾਹੀਂ ਜਨਤਾ ਨੂੰ ਹੇਠਾਂ ਲਿਖਿਆਂ ਸੰਦੇਸ਼ ਦਿੱਤਾ ਗਿਆ:
ਵਰਕ ਵੀਜ਼ਾ ‘ਤੇ ਵਿਦੇਸ਼ ਜਾਣ ਦੀ ਯੋਜਨਾ ਬਣਾਉਂਦੇ ਸਮੇਂ: ਹਮੇਸ਼ਾ ਨਕਲੀ ਜਾਂ ਗੈਰ–ਰਜਿਸਟਰਡ ਏਜੰਟਾਂ ਤੋਂ ਬਚੋ ਅਤੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰਾਂ ਅਤੇ ਉਨ੍ਹਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ‘ਤੇ ਭਰੋਸਾ ਨਾ ਕਰੋ। ਸਿਰਫ਼ ਇੱਕ ਰਜਿਸਟਰਡ ਭਰਤੀ ਏਜੰਟ ਹੀ ਚੁਣੋ ਅਤੇ www.emigrate.gov.in. ‘ਤੇ ਉਨ੍ਹਾਂ ਦੇ ਲਾਇਸੈਂਸ ਦੀ ਪੁਸ਼ਟੀ ਕਰੋ।
ਵੀਜ਼ਾ ਸੰਬਧੀ ਰਸਮੀ ਕਾਰਵਾਈਆਂ ਦੀ ਜਾਂਚ ਖੁਦ ਕਰੋ: ਹਮੇਸ਼ਾ ਵਿਦੇਸ਼ੀ ਦੂਤਾਵਾਸਾਂ ਦੀਆਂ ਅਧਿਕਾਰਿਤ ਵੈੱਬਸਾਈਟਾਂ ‘ਤੇ ਹਮੇਸ਼ਾ ਵੀਜ਼ਾ ਜ਼ਰੂਰਤਾਂ ਦੀ ਪੁਸ਼ਟੀ ਕਰੋ। ਉਦਾਹਰਣ ਵਜੋਂ, ਯੂਕੇ ਲਈ www.gov.uk ‘ਤੇ ਜਾਓ; ਯੁਐੱਸਏ ਲਈ, https://in.usembassy.gov.’
ਪੇਅਮੈਂਟ ਸੇਫ਼ਟੀ: ਹਮੇਸ਼ਾ ਔਨਲਾਈਨ ਜਾਂ ਬੈਂਕ ਟ੍ਰਾਂਸਫਰ ਰਾਹੀਂ ਏਜੰਟ ਦੀ ਅਧਿਕਾਰਿਤ ਕੰਪਨੀ ਜਾਂ ਫਰਮ ਦੇ ਖਾਤੇ ਵਿੱਚ ਹੀ ਭੁਗਤਾਨ ਕਰੋ। ਕਦੇ ਵੀ ਨਕਦ ਭੁਗਤਾਨ ਨਾ ਕਰੋ ਅਤੇ ਹਮੇਸ਼ਾ ਉਚਿਤ ਰਸੀਦ ਲਵੋਂ।
ਵਿਜ਼ਟਰ ਵੀਜ਼ਾ ਦੀ ਦੁਰਵਰਤੋਂ ਤੋਂ ਬਚੋ: ਵਿਜ਼ਟਰ ਵੀਜ਼ਾ ‘ਤੇ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਗੁੰਮਰਾਹ ਨਾ ਹੋਵੋ। ਇਹ ਗੈਰ–ਕਾਨੂੰਨੀ ਹੈ ਅਤੇ ਇਸ ਦੇ ਨਤੀਜੇ ਵਜੋਂ ਡਿਪੋਰਟ ਕਰ ਦਿੱਤਾ ਜਾ ਸਕਦਾ ਹੈ।
ਧੋਖਾਧੜੀ ਦੀ ਰਿਪੋਰਟ ਕਰੋ: ਜੇਕਰ ਕੋਈ ਰਜਿਸਟਰਡ ਜਾਂ ਗੈਰ–ਰਜਿਸਟਰਡ ਏਜੰਸੀ ਤੁਹਾਨੂੰ ਵਰਕ ਵੀਜ਼ਾ, ਵਰਕ ਪਰਮਿਟ ਦਾ ਲਾਲਚ ਦਿੰਦੀ ਹੈ, ਵਿਦੇਸ਼ ਵਿੱਚ ਨੌਕਰੀ ਦੀ ਪੇਸ਼ਕਸ਼ ਕਰਦੀ ਹੈ ਅਤੇ ਨਕਦ ਭੁਗਤਾਨ ਦੀ ਮੰਗ ਕਰਦੀ ਹੈ, ਤਾਂ ਤੁਰੰਤ www.emigrate.gov.in ‘ਤੇ ਸ਼ਿਕਾਇਤ ਦਰਜ ਕਰੋ ਜਾਂ 24×7 ਟੋਲ ਫ੍ਰੀ ਨੰਬਰ 1800 11 3090 ‘ਤੇ ਕਾਲ ਕਰੋ। ਚੰਡੀਗੜ੍ਹ ਦੇ ਸੈਕਟਰ 34A, ਸਥਿਤ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਵਿਖੇ ਨਿਜੀ ਤੌਰ ‘ਤੇ ਵੀ ਸ਼ਿਕਾਇਤ ਦਰਜ ਕਰਵਾਈਆਂ ਜਾ ਸਕਦੀਆਂ ਹਨ।
ਸਟੇਅ ਇਨਫੋਮਡ: ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੀਆਂ ਸਲਾਹਾਂ ਲਈ www.emigrate.gov.in ‘ਤੇ ਜਾਓ ਅਤੇ ਸਲਾਹਾਂ ਲਈ ਪੀਬੀਐੱਸਕੇ WhatsApp ਚੈਨਲ ਨੂੰ ਸਬਸਕ੍ਰਾਈਬ ਕਰੋ।
ਪ੍ਰੋਟੈਕਟੋਰੇਟ ਦੁਹਰਾਉਂਦਾ ਹੈ ਕਿ ਕੋਈ ਵੀ ਏਜੰਟ ਜਾਂ ਏਜੰਸੀ ਵਿਦੇਸ਼ ਮੰਤਰਾਲੇ ਤੋਂ ਵੈਧ ਲਾਇਸੈਂਸ ਤੋਂ ਬਿਨਾਂ ਭਾਰਤੀ ਨਾਗਰੀਕਾਂ ਨੂੰ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਭਰਤੀ ਨਹੀਂ ਕਰ ਸਕਦੀ ਹੈ ਜਾਂ ਭਾਰਤ ਦੇ ਬਾਹਰ ਕਿਸੇ ਵੀ ਦੇਸ਼ ਵਿੱਚ ਵਿਦੇਸ਼ੀ ਰੋਜ਼ਗਾਰ, ਵਰਕ ਵੀਜ਼ਾ, ਵਰਕ ਪਰਮਿਟ, ਰੋਜ਼ਗਾਰ ਵੀਜ਼ਾ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਇਲੈਕਟ੍ਰੌਨਿਕ ਜਾਂ ਪ੍ਰਿੰਟ ਮਾਧਿਅਮ ਰਾਹੀਂ ਇਸ਼ਤਿਹਾਰ ਨਹੀਂ ਦੇ ਸਕਦੇ ਹਨ। ਬਿਨਾ ਲਾਇਸੈਂਸ ਤੋਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਇਮੀਗ੍ਰੇਸ਼ਨ ਐਕਟ, 1983 ਦੀ ਉਲੰਘਣਾ ਹੈ ਅਤੇ ਇੱਕ ਸਜ਼ਾਯੋਗ ਅਪਰਾਧ ਹੈ।
ਇੱਛੁਕ ਪ੍ਰਵਾਸੀਆਂ, ਖਾਸ ਕਰਕੇ ਨੌਜਵਾਨਾਂ ਦਰਮਿਆਨ ਜਾਗਰੂਕਤਾ ਲਿਆਉਣ ਲਈ, ਮੌਜੂਦਾ ਸਮੇਂ ਵਿੱਚ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਦੇ ਅਧਿਕਾਰਤ ਸੋਸ਼ਲ ਮੀਡੀਆ ਚੈਨਲਾਂ (ਟਵਿੱਟਰ: @
Leave a Reply