ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੇ 25 ਵਰ੍ਹੇ

ਕੁਦਰਤ ਨਾਲ ਇੱਕ-ਮਿੱਕ ਹੋਣ ਦੇ 25 ਵਰ੍ਹੇ

ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੂੰ 21ਵੀਂ ਸਦੀ ਵਿੱਚ ਕਿਰਤ ਦੇ ਮਨਾਏ ਜਾ ਰਹੇ ਜਸ਼ਨ ਵਜੋਂ ਦੇਖਣਾ ਚਾਹੀਦਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ 25 ਸਾਲਾਂ ਤੋਂ ਚੱਲ ਰਹੀ ਕਾਰ ਸੇਵਾ ਨੇ ਵਾਤਾਵਰਣ ਦੇ ਖੇਤਰ ਵਿੱਚ ਪੰਜਾਬ ਨੂੰ ਨਵਾਂ ਮੋੜਾ ਦਿੱਤਾ ਹੈ। ਇਨ੍ਹਾਂ 25 ਸਾਲਾਂ ਵਿੱਚ ਪੰਜਾਬੀਆਂ ਨੇ ਆਪਣੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਅਤੇ ਧਰਤੀ ਦੀ ਗੋਦ ਹਰੀ-ਭਰੀ ਕਰਨ ਵੱਲ ਕਦਮ ਪੁੱਟਿਆ ਹੈ। ਇਹ ਸਾਰਾ ਕੁਝ ਵੇਈਂ ਦੀ ਕਾਰ ਸੇਵਾ ਦੁਆਲੇ ਹੀ ਘੁੰਮਦਾ ਨਜ਼ਰ ਆਵੇਗਾ।

ਪਹਿਲਾਂ ਇਸ ਨਦੀ ਦੇ ਧਾਰਮਿਕ ਪਿਛੋਕੜ ਵੱਲ ਝਾਤ ਪਾ ਲਈਏ। ਸੁਲਤਾਨਪੁਰ ਲੋਧੀ ਕਸਬਾ ਆਪਣੇ ਖੰਡਰਾਂ ਵਿੱਚ ਇਸ ਖਿੱਤੇ ਦਾ ਅਜ਼ੀਮ ਇਤਿਹਾਸ ਸੰਭਾਲੀ ਬੈਠਾ ਹੈ। ਗੁਰ¨ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਚ 14 ਸਾਲ 9 ਮਹੀਨੇ 13 ਦਿਨ ਤੱਕ ਰਹੇ ਸਨ। ਇਥੇ ਗੁਰ¨ ਸਾਹਿਬ ਦੀ ਭੈਣ ਬੇਬੇ ਨਾਨਕੀ ਜੀ ਵਿਆਹੇ ਹੋਏ ਸਨ। ਇਥੇ ਵਗਦੀ ਕਾਲੀ ਵੇਈਂ ਕਿਨਾਰੇ ਹੀ ਗੁਰ¨ ਨਾਨਕ ਦੇਵ ਜੀ ਤਪ ਕਰਦੇ ਸਨ ਤੇ ਇਸੇ ਵੇਈਂ ਵਿੱਚ ਇਸ਼ਨਾਨ ਕਰਦੇ ਸਨ। ਇੱਕ ਦਿਨ  ਇਸੇ ਨਦੀਂ ਵਿਚ ਟੁੱਭੀ ਲਗਾਉਣ ਵਾਲੇ ਰਹਿਬਰ ਸ਼੍ਰੀ ਗੁਰ¨ ਨਾਨਕ ਦੇਵ ਜੀ ਨੇ ਇਸ ਸੰਸਾਰ ਨੂੰ ਹੱਥੀਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਜਿਹੜਾ ਨਿਵੇਕਲਾ ਸਿਧਾਂਤ ਦਿੱਤਾ ਸੀ ਉਸ ਸਿਧਾਂਤ ਨੇ ਦੁਨੀਆਂ ਨੂੰ ਨਵਾਂ ਫਲਸਫਾ ਦਿੱਤਾ ਸਰਬੱਤ ਦੇ ਭਲੇ ਦਾ। ਇਸ ਕਰਕੇ ਇਹ ਵੇਈਂ ਨਾਲ ਪੰਜਾਬੀਆਂ ਦਾ ਜਜ਼ਬਾਤੀ ਤੇ ਧਾਰਮਿਕ ਰਿਸ਼ਤਾ ਹੈ। ਇਹ ਰਿਸ਼ਤਾ ਕਦੇ ਟੁੱਟ ਨਹੀਂ ਸਕਦਾ। ਵੇਈਂ ਨਦੀ ਨਾਲ ਏਨਾ ਮਜ਼ਬ¨ਤ ਰਿਸ਼ਤਾ ਹੋਣ ਦੇ ਬਾਵਜ¨ਦ ਨਦੀ ਦਾ ਇਸ ਕਦਰ ਪਲੀਤ ਹੋ ਜਾਣਾ ਕਹਿਣ ਕਥਨ ਤੋਂ ਬਾਹਰ ਦੀਆਂ ਗੱਲਾਂ ਲੱਗ ਰਹੀਆਂ ਹਨ।

ਇਸ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੇ ਸਰਬੱਤ ਦੇ ਭਲੇ ਦੇ ਸੰਕਲਪ ਦੀ ਚਸ਼ਮਦੀਦ ਵੇਈਂ ਨਦੀ ਨੂੰ ਸਿੱਖ ਕੌਮ ਦੇ ਚੇਤਿਆਂ ਵਿੱਚੋਂ ਮਨਫੀ ਕਰਨ ਦੀ ਤਾਂ ਕਿਧਰੇ ਚੁੱਪ-ਚਾਪ ਕੋਈ ਸਾਜਿਸ਼ ਤਾਂ ਨਹੀਂ ਹੋ ਰਹੀ। ਸਾਡੇ ਕੋਲ ਗਿਆਨ ਦੇ ਅਥਾਹ ਸਮੁੰਦਰ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਹੀ ਸਲੋਕ:
ਪਵਣੁ ਗੁਰ¨ ਪਾਣੀ ਪਿਤਾ ਮਾਤਾ ਧਰਤਿ ਮਹਤੁ॥

ਇਸ ਨੂੰ ਰੋਜ਼ਾਨਾ ਅਸੀਂ ਆਪਣੇ ਨਿੱਤ ਨੇਮ ਦਾ ਹਿੱਸਾ ਬਣਾਇਆ ਹੋਇਆ ਹੈ। ਇਸ ਦੇ ਬਾਵਜੂਦ ਅਸੀਂ ਬਾਬੇ ਨਾਨਕ ਦੀ ਨਦੀ ਨੂੰ ਪਲੀਤ ਕਰੀ ਗਏ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਵੱਡੀ ਚਣੌਤੀ ਸੀ ਤੇ ਸਾਡੇ ਮਨ ਦਾ ਇਹ ਡਰ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਕਿਧਰੇ ਸਾਨੂੰ ਲਾਹਨਤਾਂ ਨਾ ਪਾਉਣ ਕਿ ਸਾਡੇ ਵੱਡੇ ਵਡੇਰਿਆਂ ਨੇ ਬਾਬੇ ਨਾਨਕ ਦੀ ਵੇਈਂ ਵੀ ਨਹੀਂ ਸੰਭਾਲੀ?

ਇਹ ਡਰ ਸੱਚਮੁੱਚ ਵੱਢ-ਵੱਢ ਖਾਣ ਵਾਲਾ ਸੀ। ਇਸੇ ਫਿਕਰਮੰਦੀ ਵਿੱਚੋਂ ਧਰਤਿ ਸੁਹਾਵੀ ਸੰਸਥਾ ਨੇ 15 ਜੁਲਾਈ 2000 ਨੂੰ ਜਲੰਧਰ ਵਿੱਚ ਇੱਕ ਮੀਟਿੰਗ ਰੱਖੀ ਸੀ। ਇਸੇ ਮੀਟਿੰਗ ਵਿੱਚ ਜਦੋਂ ਬੁੱਧੀਜੀਵੀਆਂ ਨੇ ਬਾਬੇ ਨਾਨਕ ਦੀ ਪਲੀਤ ਹੋਈ ਵੇਈਂ ਬਾਰੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਤਾਂ ਆਖੀਰ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੰਬੋਧਨ ਕੀਤਾ। ਉਨ੍ਹਾਂ ਸਾਰੇ ਬੁਲਾਰਿਆਂ ਦੇ ਵਿਚਾਰ ਪਹਿਲਾਂ ਸੁਣ ਲਏ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਜੇ ਬਾਬੇ ਨਾਨਕ ਦੀ ਵੇਈਂ ਦੀ ਹਾਲਤ ਏਨੇ ਜ਼ਿਆਦਾ ਖਰਾਬ ਹੈ ਤਾਂ ਫਿਰ ਸਾਨੂੰ ਹੁਣੇ ਹੀ ਚੱਲਣਾ ਚਾਹੀਦਾ ਹੈ। ਬਾਬਾ ਜੀ ਦਾ ਵੇਈਂ ਨੂੰ ਸਾਫ ਕਰਨ ਦਾ ਐਲਾਨ ਸੁਣ ਕੇ ਸਭ ਹੱਕੇ-ਬੱਕੇ ਰਹਿ ਗਏ। ਤਾਂ ਸੰਤ ਸੀਚੇਵਾਲ ਨੇ ਅਗਲੇ ਦਿਨ ਭਾਵ 16 ਜੁਲਾਈ 2000 ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਅਰਦਾਸ ਕਰਕੇ ਵੇਈਂ ਵਿੱਚ ਛਾਲ ਮਾਰ ਦਿੱਤੀ। ਇਸੇ ਛਾਲ ਨਾਲ ਪੰਜਾਬੀਆਂ ਵਿੱਚ ਆਪਣੇ ਪਾਣੀਆਂ ਪ੍ਰਤੀ ਕਾਫੀ ਹੱਦ ਤੱਕ ਚੇਤਨਾ ਪੈਦਾ ਹੋਈ ਕਿ ਜੇ ਪਾਣੀਆਂ ਦੇ ਕੁਦਰਤੀ ਸਰੋਤ ਨਾ ਸੰਭਾਲੇ ਤਾਂ ਬਹੁਤ ਦੇਰ ਹੋ ਜਾਵੇਗੀ।

ਗੁਰੂ ¨ ਨਾਨਕ ਦੇਵ ਜੀ ਵੱਲੋਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ  ਕਾਰ ਸੇਵਾ ਦਾ ਕੇਂਦਰੀ ਧੁਰਾ ਬਣਾ ਲਿਆ ਤੇ ਇਸੇ ਦੁਆਲੇ 25 ਸਾਲਾਂ ਤੋਂ ਕਾਰ ਸੇਵਾ ਚੱਲਦੀ ਆ ਰਹੀ ਹੈ। ਕਹਿੰਦੇ ਹਨ ਕਿ ਜਿਨ੍ਹਾਂ ਦੇ ਮਕਸਦ ਵੱਡੇ ਹੁੰਦੇ ਹਨ ਉਨ੍ਹਾਂ ਦੇ ਰਸਤਿਆਂ ਵਿਚ ਚੁਣੌਤੀਆਂ ਵੀ ਵੱਡੀਆਂ ਹੀ ਹੁੰਦੀਆਂ ਹਨ। ਸੰਤ ਸੀਚੇਵਾਲ ਜੀ ਇਸ ਕਥਨ ’ਤੇ ਖਰੇ ਉਤਰਦੇ ਹਨ। ਉਨ੍ਹਾਂ ਨੂੰ ਪਹਿਲਾਂ ‘ਸੜਕਾਂ ਵਾਲੇ ਬਾਬੇ’ ਕਿਹਾ ਜਾਣ ਲੱਗਾ ਸੀ ਕਿਉਂਕਿ ਉਨ੍ਹਾਂ ਨੇ ਦੋਨਾ ਇਲਾਕੇ ਦੀ ਕੋਈ ਸੜਕ ਨਹੀਂ ਸੀ ਛੱਡੀ ਜਿੱਥੋਂ ਉਨ੍ਹਾਂ ਦੀ ਲਾਲ ਜੀਪ ਨੇ ਗੇੜਾ ਨਾ ਕੱਢਿਆ ਹੋਵੇ। ਇਹ ਲਾਲ ਜੀਪ ਇਸ ਗੱਲ ਦਾ ਵੀ ਪ੍ਰਤੀਕ ਬਣ ਗਈ ਸੀ ਕਿ ਜਿਸ ਪਿੰਡ ਵਿਚੋਂ ਦੀ ਲੰਘ ਜਾਂਦੀ ਸੀ ਤਾਂ ਲੋਕਾਂ ਦੀ ਧਾਰਨਾ ਬਣ ਜਾਂਦੀ ਸੀ ਕਿ ਹੁਣ ਇਹ ਰਸਤਾ ਬਣਿਆ ਲਉ। ਇਨ੍ਹਾਂ ਰਸਤਿਆਂ ਤੋਂ ਬਾਅਦ ਵੇਈਂ ਦੀ ਕਾਰ ਸੇਵਾ ਸ਼ੁਰੂ ਕਰਨੀ ਹੀ ਅਸੰਭਵ ਸ਼ਬਦ ਨੂੰ ਸੰਭਵ ਬਣਾਉਣਾ ਸੀ ਜਾਂ ਫਿਰ ਇਹ ਪੱਥਰ ’ਤੇ ਵਾਹੀ ਗਈ ਲੀਕ ਬਣ ਗਿਆ ਸੀ ਕਿ ਸੰਤ ਸੀਚੇਵਾਲ ਜੀ ਦੀ ਡਿਕਸ਼ਨਰੀ ਵਿਚ ਅਸੰਭਵ ਨਾਂਅ ਦਾ ਸ਼ਬਦ ਹੈ ਹੀ ਨਹੀਂ।

16 ਜੁਲਾਈ 2000 ਸਾਉਣ ਦੀ ਸੰਗਰਾਂਦ ਤੋਂ ਲੈ ਕੇ 16 ਜੁਲਾਈ 2025 ਦੀ ਸਾਉਣ ਦੀ ਸੰਗਰਾਂਦ ਤੱਕ ਦੇ ਇਨ੍ਹਾਂ 25 ਸਾਲਾਂ ਦੇ ਅਰਸੇ ਦੌਰਾਨ ਬਹੁਤ ਸਾਰਾ ਪਾਣੀ ਸਮੇਂ ਦੇ ਪੁਲਾਂ ਹੇਠੋਂ ਦੀ ਲੰਘ ਗਿਆ। ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ ਕਿ 21ਵੀਂ ਸਦੀ ਦੀ ਸ਼ੁਰੂਆਤ ਕਿਰਤ ਦੇ ਜਸ਼ਨਾਂ ਵਜੋਂ ਦੇਖੀ ਜਾਵੇਗੀ, ਜਦੋਂ ਇਸ ਦੇ ਪਹਿਲੇ 25 ਸਾਲਾਂ ਵਿਚ ਨਾਨਕ ਨਾਮ ਲੇਵਾ ਸੰਗਤਾਂ ਨੇ ਰਲ ਕੇ ਵੇਈਂ ਦੇ ਗੀਤ ਗਾਉਂਦਿਆ-ਗਾਉਂਦਿਆ ਇਸ ਦੇ ਪਲੀਤ ਹੋਏ ਪਾਣੀ ਨੂੰ ਨਿਰਮਲਧਾਰਾ ਵਿਚ ਬਦਲ ਕੇ ਰੱਖ ਦਿੱਤਾ ਸੀ। ਇਨ੍ਹਾਂ 25 ਸਾਲਾਂ ਦੌਰਾਨ ਪੰਜਾਬ ਦੇ ਰਾਜਨੀਤਕ ਤੇ ਆਰਥਿਕ ਹਾਲਾਤ ਕਿਹੋ ਜਿਹੇ ਸਨ। ਇਸੇ ਤਰ੍ਹਾਂ ਉਸ ਵੇਲੇ ਦੇਸ਼ ਤੇ ਦੁਨੀਆਂ ਦੇ ਲੋਕ ਕੀ ਕਰ ਰਹੇ ਸਨ ਜਦੋਂ ਪੰਜਾਬ ਦੇ ਲੋਕ ਇਕ ਨਦੀਂ ਵਿਚ ਵੜੇ ਹੋਏ ਸਨ।
ਸੰਨ 2003 ਤੱਕ ਕਾਰ ਸੇਵਾ ਨੇ ਇਸ ਦਾ ਮੂੰਹ ਮੁਹਾਂਦਰਾ ਤਾਂ ਦਿਸਣ ਲਾ ਦਿੱਤਾ ਸੀ। ਸਾਲ 2003 ਵਿਚ ਵੇਈਂ ਦੀ ਕਾਰ ਸੇਵਾ ਗਾਲੋਵਾਲ ਤੋਂ ਸ਼ੁਰੂ ¨ ਕੀਤੀ ਗਈ ਸੀ, ਇਹ ਵੇਈਂ ਇਧਰੋਂ ਹੀ ਆਉਂਦੀ ਹੈ। ਦੇਖਦਿਆਂ-ਦੇਖਦਿਆਂ ਹੀ ਇਸ ਦੀ ਨੁਹਾਰ ਬਦਲ ਗਈ। ਵੇਈਂ ਦੇ ਪਾਣੀ ਦੀ ਹੁੰਦੀ ਜਾ ਰਹੀ ਨਿਰਮਲ ਜਲਧਾਰਾ ਨੇ ਸੰਗਤਾਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਚਰਚਾ ਦੁਨੀਆਂ ਭਰ ਵਿੱਚ ਛੇੜ ਦਿੱਤੀ ਸੀ। ਸੰਨ 2004 ਮਈ ਮਹੀਨੇ ’ਚ ਤਕਨਾਲੋਜੀ ਦਿਵਸ ਮੌਕੇ ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਡਾ: ਏਪੀਜੇ ਅਬਦੁਲ ਕਲਾਮ ਜੀ ਨੇ ਵੇਈਂ ਦੀ ਕਾਰ ਸੇਵਾ ਦਾ ਜ਼ਿਕਰ ਕਰਕੇ ਇਸ ਨੂੰ ਕਾਰਜ ਨੂੰ ਦੇਸ਼ ਦੇ ਨਕਸ਼ੇ ’ਤੇ ਲੈ ਆਂਦਾ ਸੀ। ਸੰਨ 2006 ’ਚ ਪੰਜਾਬ ਸਰਕਾਰ ਨੇ ਕਾਲੀ ਵੇਈਂ ਨੂੰ ਪਵਿੱਤਰ ਵੇਈਂ ਐਲਾਨ ਦਿੱਤਾ। ਇਹ ਦੇਸ਼ ਦੀ ਪਹਿਲੀ ਨਦੀ ਬਣ ਗਈ ਜਿਸ ਨੂੰ ਪਵਿੱਤਰ ਐਲਾਨਿਆ ਗਿਆ ਹੋਵੇ। 17 ਅਗਸਤ 2006 ਨੂੰ ਰਾਸ਼ਟਰਪਤੀ ਡਾ: ਏਪੀਜੇ ਅਬਦੁਲ ਕਲਾਮ ਪਹਿਲੀ ਵਾਰ ਵੇਈਂ ਦੀ ਕਾਰ ਸੇਵਾ ਨੂੰ ਦੇਖਣ ਲਈ ਸੁਲਤਾਨਪੁਰ ਲੋਧੀ ਆਏ ਸਨ। ਇਹ ਇੱਕ ਵੱਡੀ ਇਤਿਹਾਸਕ ਘਟਨਾ ਸੀ। 2007 ਦੀ ਵਰ੍ਹੇਗੰਢ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਜੀ ਵੱਲੋਂ ਇਹ ਸੰਦੇਸ਼ ਜਾਰੀ ਕੀਤਾ ਗਿਆ ਕਿ ਪਵਿੱਤਰ ਵੇਈਂ ਵਿੱਚ ਕੋਈ ਵੀ ਜਾਣੇ ਅਣਜਾਣੇ ਵਿੱਚ ਗੰਦੇ ਪਾਣੀ ਦੀ ਇੱਕ ਵੀ ਬੂੰਦ ਨਾ ਪਾਵੇ।  ਜੁਲਾਈ 2008 ਵਿਚ ਇੱਕ ਵਾਰ ਫਿਰ ਕਾਲੀ ਵੇਈਂ ਦੀ ਵਰ੍ਹੇਗੰਢ ਮੌਕੇ ਵੀ ਸੇਵਾਮੁਕਤੀ ਤੋਂ ਬਾਅਦ ਡਾ: ਕਲਾਮ ਜੀ ਆਏ ਸਨ।

ਸੰਨ 2008 ਦੌਰਾਨ ਹੀ ਇਸ ਨਦੀ ਦੀ ਕਾਰ ਸੇਵਾ ਵਿਚ ਪੰਜਾਬ ਦੇ ਹੋਰ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਲਹਿਰ ਨਿਕਲੀ ਸੀ। ਇਸੇ ਸਾਲ ਹੀ ਪੰਜਾਬ ਦੀ ਸਭ ਤੋਂ ਦੂਸ਼ਿਤ ਡਰੇਨ ਕਾਲਾ ਸੰਘਿਆਂ ਨੂੰ ਪਹਿਲੀ ਵਾਰ ਬੰਨ੍ਹ ਮਾਰਿਆ ਗਿਆ ਸੀ। ਸਾਲ 2009 ਵਿਚ ਜਦੋਂ ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਉਦੋਂ ਸੰਤ ਸੀਚੇਵਾਲ ਜੀ ਨੇ ਵਾਤਾਵਰਣ ਦਾ ਝੰਡਾ ਬੁਲੰਦ ਕੀਤਾ ਹੋਇਆ ਸੀ। 1 ਅਪ੍ਰੈਲ 2009 ਤੋਂ ਵਾਤਾਵਰਣ ਚੇਤਨਾ ਮਾਰਚ ਨਾਲ ਪੰਜਾਬ ਦੇ ਦੂਸ਼ਿਤ ਪਾਣੀਆਂ ਵਿਰੁੱਧ ਇੱਕ ਵੱਡਾ ਸੰਘਰਸ਼ ਆਰੰਭ ਕਰ ਦਿੱਤਾ ਗਿਆ ਸੀ। ਸੰਤ ਸੀਚੇਵਾਲ ਜੀ ਨੇ ਪਵਿੱਤਰ ਵੇਈਂ ਦੀ ਕਾਰ ਸੇਵਾ ਬਾਰੇ ਪੂਰੀ ਦੁਨੀਆਂ ਨੂੰ ਕੌਮਾਂਤਰੀ ਮੰਚਾਂ ਤੋਂ ਜਾਣੂ ¨ ਕਰਵਾਇਆ। ਵਿੰਡਸਰ ਕੈਸਲ ਤੇ ਕੋਪਨਹੈਗਨ ਦੀਆਂ ਕਾਨਫਰੰਸਾਂ ਵਿੱਚ ਬਾਬੇ ਨਾਨਕ ਦੀ ਵੇਈਂ ਦੀ ਚਰਚਾ ਕੀਤੀ ਗਈ।

ਸਾਲ 2009 ’ਚ ਸੰਤ ਬਲਬੀਰ ਸਿੰਘ ਜੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ। ਬੋਰਡ ਦੀਆਂ ਮੀਟਿੰਗ ’ਚ ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ ਤੇ ਬੱਢੇ ਨਾਲੇ ਦੇ ਦੂਸ਼ਿਤ ਪਾਣੀਆਂ ਦੀ ਚਰਚਾ ਛੇੜ ਦਿੱਤੀ ਗਈ। ਸੰਨ 2011 ਦੇ ਮਈ ਮਹੀਨੇ ’ਚ ਕਾਲਾ ਸੰਘਿਆਂ ਡਰੇਨ ਦੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਨੂੰ ਦੂਜੀ ਵਾਰ ਫਿਰ ਬੰਨ੍ਹ ਲਾਇਆ ਗਿਆ। ਇਸ ਵਾਰ ਲਾਏ ਗਏ ਬੰਨ੍ਹ ’ਚ ਰਾਜਸਥਾਨ ਦੇ ਉਨ੍ਹਾਂ ਇਲਾਕਿਆਂ ਵਿੱਚੋਂ ਵੀ ਲੋਕ ਆਏ ਸਨ, ਜਿਧਰ ਇਹ ਗੰਦਾ ਪਾਣੀ ਪੀਣ ਨਾਲ ਲੋਕ ਕੈਂਸਰ ਨਾਲ ਪੀੜਤ ਹੋ ਰਹੇ ਸਨ। 2015 ’ਚ ਕੇਂਦਰੀ ਜਲ ਸਰੋਤ ਮੰਤਰੀ ਉਮਾ ਭਾਰਤੀ ਨੇ ਵੇਈਂ ਨਦੀ ਨੂੰ ਗੰਗਾ ਦੀ ਸਫ਼ਾਈ ਲਈ ਗੁਰੂ ¨ ਅਸਥਾਨ ਮੰਨਿਆ।

2017 ਦੌਰਾਨ ਸੰਗਤਾਂ ਵੱਲੋਂ ਹੱਥੀਂ ਕੀਤੀ ਗਈ ਇਸ ਕਾਰ ਸੇਵਾ ਨੂੰ ਮਾਣ ਦਿੰਦਿਆਂ ਹੋਇਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ। ਮਈ 2018 ’ਚ ਬਿਆਸ ਦਰਿਆ ਵਿਚ ਸੀਰਾ ਘੁਲਣ ਦੀ ਘਟਨਾ ਨੇ ਪੰਜਾਬ ਦੇ ਦਰਿਆਵਾਂ ਵਿੱਚ ਪੈ ਰਹੀਆਂ ਜ਼ਹਿਰਾਂ ਵੱਲ ਧਿਆਨ ਦੁਆਇਆ। ਸਾਲ 2022 ਦੀ ਕਾਰ ਸੇਵਾ ਮਨਾਉਣ ਵਾਲੇ ਜੁਲਾਈ ਮਹੀਨੇ ਵਿਚ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਦੇ ਮੈਂਬਰ ਬਣ ਗਏ ਸਨ। ਉਨ੍ਹਾਂ ਨੂੰ ਜਦੋਂ ਪਾਰਲੀਮੈਂਟ ਵਿਚ ਬੋਲਣ ਦਾ ਸਮਾਂ ਮਿਲਿਆ ਤਾਂ ਪਹਿਲਾਂ ਮਸਲਾ ਹੀ ਪਾਣੀਆਂ ਦਾ ਚੁੱਕਿਆ। ਸਾਲ 2023 ਵਿਚ ਹੜ੍ਹ ਆਉਣ ਕਾਰਨ ਵਰ੍ਹੇਗੰਢ ਦੇ ਸਮਾਗਮ ਸੰਖੇਪ ਕੀਤੇ ਗਏ ਸਨ ਕਿਉਂਕਿ ਹੜ੍ਹ ਵਿਚ ਫਸੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਨੂੰ ਸੰਤ ਸੀਚੇਵਾਲ ਜੀ ਨੇ ਤਰਜੀਹ ਦਿੱਤੀ ਸੀ। ਸਾਲ 2024 ਦੇ ਹਿੱਸੇ ਇਹ ਗੱਲ ਵੀ ਆਈ ਹੈ ਕਿ ਪੰਜਾਬ ਦੇ ਸਭ ਤੋਂ ਦੂਸ਼ਿਤ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿਚ ਬਦਲਿਆ ਜਾ ਰਿਹਾ ਹੈ। ਸੰਤ ਸੀਚੇਵਾਲ ਜੀ ਦਾ ਇਹ ਕਹਿਣਾ ਬਹੁਤ ਹੀ ਵਾਜਬ ਹੈ ਕਿ ਜਿਨ੍ਹਾਂ ਨੇ ਪਵਿੱਤਰ ਵੇਈਂ ਦੀ ਕਾਰ ਸੇਵਾ ਨੂੰ ਹੁੰਦਿਆਂ ਨਹੀਂ ਦੇਖਿਆ ਉਹ ਬੁੱਢੇ ਦਰਿਆ ਦੀ ਕਾਰ ਸੇਵਾ ਦੇਖ ਲੈਣ। ਇਹ ਕਾਰ ਸੇਵਾ ਵੀ ਪਵਿੱਤਰ ਕਾਲੀ ਵੇਈਂ ਦੀ ਤਰਜ਼ ‘ਤੇ ਹੀ ਕੀਤੀ ਜਾ ਰਹੀ ਹੈ। ਇੰਝ ਵੀ ਮਹਿਸੂਸ ਹੁੰਦਾ ਹੈ ਜਿਵੇਂ ਕਾਲੀ ਵੇਈਂ ਭੇਸ ਵਟਾ ਕੇ ਬੁੱਢੇ ਦਰਿਆ ਵਿੱਚ ਮੁੜ ਸਾਕਾਰ ਹੋ ਰਹੀ ਹੋਵੇ। ਬੁੱਢੇ ਦਰਿਆ ਨੂੰ ਵੀ ਬਾਬੇ ਨਾਨਕ ਜੀ ਦੇ ਮੁਬਾਰਕ ਚਰਨਾਂ ਦੀ ਛੋਹ ਪ੍ਰਾਪਤ ਹੈ।

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜਿਹੜੀ ਲਹਿਰ ਸੰਤ ਸੀਚੇਵਾਲ ਜੀ ਨੇ ਸੰਨ 2000 ਤੋਂ ਵੇਈਂ ਦੀ ਕਾਰ ਸੇਵਾ ਨਾਲ ਸ਼ੁਰੂ¨ ਕੀਤੀ ਸੀ, ਉਹ ਲਹਿਰ ਨਿਰੰਤਰ ਜਾਰੀ ਹੈ। ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲੋਕਾਂ ਦੇ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਦੀ ਸਖ਼ਤ ਲੋੜ ਹੈ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਪਾਣੀ ਤੇ ਸਾਫ਼ ਸੁਥਰਾ ਵਾਤਾਵਰਣ ਦੇ ਕੇ ਜਾਵਾਗੇ। ਆਓ ਇਨ੍ਹਾਂ 25 ਸਾਲਾਂ ਦੇ ਸ਼ਾਨਾਂਮੱਤੇ ਇਤਿਹਾਸ ’ਤੇ ਮਾਣ ਅਤੇ ਫਖ਼ਰ ਮਹਿਸੂਸ ਕਰੀਏ ਤੇ ਆਪਣੇ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਡਟ ਕੇ ਪਹਿਰਾ ਦੀਏ।

-ਪਾਲ ਸਿੰਘ ਨੌਲੀ

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin