ਮੋਗਾ ( ਮਨਪ੍ਰੀਤ ਸਿੰਘ /ਗੁਰਜੀਤ ਸੰਧੂ )
ਅੱਜ ਸ਼੍ਰੀ ਬਿਸ਼ਨ ਸਰੂਪ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਸਬ-ਜੇਲ ਮੋਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸ਼੍ਰੀ ਸਮੀਰ ਗੁਪਤਾ ਚੀਫ ਲੀਗਲ ਏਡ ਡਿਫੈਂਸ ਕਾਊਂਸਲ ਤੇ ਸ਼੍ਰੀ ਪ੍ਰੀਤਇੰਦਰ ਸਿੰਘ ਗਿੱਲ ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਉਂਸਲ ਮੋਗਾ ਵੀ ਨਾਲ ਮੌਜੂਦ ਸਨ।
ਸ਼੍ਰੀ ਬਿਸ਼ਨ ਸਰੂਪ ਨੇ ਜੇਲ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਤੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸਾਰਿਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਅਤੇ 1 ਜੁਲਾਈ ਤੋਂ 30 ਸਤੰਬਰ 2025 ਤੱਕ ਮਾਨਯੋਗ ਨਾਲਸਾ ਦੀਆਂ ਹਦਾਇਤਾਂ ਅਨੁਸਾਰ ਸਾਰੇ ਪੰਜਾਬ ਵਿੱਚ ਚਲਾਈ ਜਾ ਰਹੀ “ਮੀਡੀਏਸ਼ਨ ਫਾਰ ਦ ਨੇਸ਼ਨ” ਨਾਮ ਦੀ ਮੁਹਿੰਮ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਆਮ ਜਨਤਾ ਜਿਨਾਂ ਦੇ ਝਗੜਿਆਂ ਦੇ ਕੇਸ ਅਦਾਲਤਾਂ ਵਿੱਚ ਚਲਦੇ ਹਨ ਉਹ ਆਪਣੇ ਕੇਸ ਮੀਡੀਏਸ਼ਨ ਸੈਂਟਰ ਵਿੱਚ ਰਖਵਾ ਕੇ ਆਪਸੀ ਰਜਾਮੰਦੀ ਨਾਲ ਆਪਣੇ ਕੇਸ ਦਾ ਨਿਪਟਾਰਾ ਤੁਰੰਤ ਕਰਵਾ ਸਕਦੇ ਹਨ ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਆਪਸੀ ਰਜਾਮੰਦੀ ਨਾਲ ਨਿਪਟਾਰਾ ਕੀਤਾ ਜਾ ਸਕੇ ਅਤੇ ਆਮ ਜਨਤਾ ਦਾ ਆਪਸੀ ਭਾਈਚਾਰਾ ਵੱਧ ਸਕੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜੇਲ ਦੀਆਂ ਬੈਰਕਾਂ, ਬਾਥਰੂਮ ਅਤੇ ਕਿਚਨ ਆਦਿ ਦਾ ਵੀ ਨਿਰੀਖਣ ਕੀਤਾ। ਇਸ ਸਮੇਂ ਸ਼੍ਰੀ ਪ੍ਰੀਤਮਪਾਲ ਸਿੰਘ ਸੁਪਰਡੈਂਟ ਸਬ ਜੇਲ ਮੋਗਾ ਤੇ ਡਾ. ਮਨਿੰਦਰ ਸਿੰਘ ਢਿੱਲੋਂ ਜੇਲ੍ਹ ਮੈਡੀਕਲ ਅਫਸਰ ਵੀ ਹਾਜਰ ਸਨ ।
ਫੋਟੋ-ਮਾਣਯੋਗ ਸ਼੍ਰੀ ਬਿਸ਼ਨ ਸਰੂਪ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਜੀ ਸਬ ਜੇਲ ਮੋਗਾ ਵਿਖੇ ਦੌਰੇ ਦੌਰਾਨ।
Leave a Reply