ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਉਹ ਦਿਵਿਆਂਗ ਵਿਅਕਤੀ ਜਿਹਨਾਂ ਨੇ ਅਲੱਗ-ਅਲੱਗ ਖੇਤਰਾਂ ਵਿੱਚ ਕੋਈ ਵਿਸ਼ੇਸ਼ਤਾ/ਮੁਹਾਰਤ ਹਾਸਲ ਕੀਤੀ ਹੋਵੇ ਅਜਿਹੇ ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਪਾਸੋਂ ਸਾਲ-2025 ਲਈ ਨੈਸ਼ਨਲ ਐਵਾਰਡ ਦਿੱਤਾ ਜਾਣਾ ਹੈ। ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਦਿੱਤੇ ਜਾਣ ਵਾਲੇ ਇਸ ਨੈਸ਼ਨਲ ਐਵਾਰਡ ਦੀਆਂ ਅਰਜ਼ੀਆਂ 15 ਜੁਲਾਈ, 2025 ਤੱਕ ਭਰੀਆਂ ਜਾ ਸਕਦੀਆਂ ਹਨ
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਦਿਵਿਆਂਗਜਨ ਵਿਅਕਤੀ ਇਸ ਰਾਸ਼ਟਰੀ ਐਵਾਰਡ ਲਈ ਨਿਯਮ, ਪ੍ਰੋਫਾਰਮਾ, ਸ਼ਰਤਾਂ ਵਿਭਾਗ ਦੀ ਵੈਬਸਾਈਟ www.depwd.gov.in, www.awards.gov.in ਉੱਪਰ ਵੇਖ ਸਕਦੇ ਹਨ। ਨੈਸ਼ਨਲ ਐਵਾਰਡ ਲਈ ਯੋਗ ਉਮੀਦਵਾਰਾਂ ਦੀਆਂ ਅਰਜੀਆਂ ਕੇਵਲ ਆਨਲਾਈਨ ਵੈਬਸਾਈਟ www.awards.gov.in ਤੇ ਭਰੀਆਂ ਜਾ ਸਕਦੀਆਂ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਜ਼ਿਲ੍ਹਾ ਮੋਗਾ ਦੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਦਿਵਿਆਂਗਜਨਾਂ ਨੇ ਕਿਸੇ ਖੇਤਰ ਵਿੱਚ ਖਾਸ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਹੈ ਉਹ ਇਸ ਐਵਾਰਡ ਲਈ ਆਨਲਾਈਨ ਵਿਧੀ ਰਾਹੀਂ ਜਰੂਰ ਅਪਲਾਈ ਕਰਨ, ਤਾਂ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਨੈਸ਼ਨਲ ਐਵਾਰਡ ਫਾਰ ਦੀ ਇੰਮਪਾਵਰਮੈਂਟ ਆਫ਼ ਪਰਸਨਜ਼ ਵਿੱਦ ਡਿਸਏਬਿਲੀਟੀ 2025 ਲਈ ਵਿਚਾਰਿਆ ਜਾ ਸਕੇ।
Leave a Reply