ਲੁਧਿਆਣਾ (ਜਸਟਿਸ ਨਿਊਜ਼
)ਚੰਡੀਗੜ੍ਹ ਰੋਡ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਿਆਮ ਮੰਦਿਰ ਵਿੱਚ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ.ਆਰ. ਮਿੱਤਲ, ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਏਕਾਦਸ਼ੀ ‘ਤੇ ਹਰੀਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਸੰਕੀਰਤਨ ਤੋਂ ਪਹਿਲਾਂ ਪੰਡਿਤ ਰਾਜ ਤਿਵਾੜੀ ਨੇ ਮੰਤਰਾਂ ਦਾ ਜਾਪ ਕਰਕੇ ਬਾਬਾ ਸ਼ਿਆਮ ਦੀ ਪੂਜਾ ਕੀਤੀ। ਸੰਕੀਰਤਨ ਵਿੱਚ ਵਿੱਕੀ ਅਗਰਵਾਲ ਪਰਿਵਾਰ ਵੱਲੋਂ ਬਾਬਾ ਦਾ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸ਼ਿੰਗਾਰ ਕੀਤਾ ਗਿਆ। ਜੋ ਕਿ ਖਿੱਚ ਦਾ ਕੇਂਦਰ ਰਿਹਾ। ਸੰਕੀਰਤਨ ਵਿੱਚ ਦਿੱਲੀ ਦੀ ਅਦਿਤੀ ਪਰਾਸ਼ਰ ਨੇ ਬਾਬਾ ਸ਼ਿਆਮ ਦਾ ਗੁਣਗਾਨ ਕੀਤਾ ਗਿਆ।ਉਥੇ ਹੀ ਪ੍ਰੋ ਹਸਪਤਾਲ ਵੱਲੋਂ ਮਨੁੱਖਤਾ ਦੀ ਸੇਵਾ ਲਈ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 120 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਵਿਜੇ ਗੋਇਲ ਨੇ ਕਿਹਾ ਕਿ ਟਰੱਸਟ ਮੈਂਬਰ ਮੰਦਰ ਵਿੱਚ ਧਾਰਮਿਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਵਿਸ਼ੇਸ਼ ਰੁਚੀ ਰੱਖਦੇ ਹਨ।
ਇਸ ਤਹਿਤ ਸੰਕੀਰਤਨ ਦੇ ਨਾਲ-ਨਾਲ ਨਰ ਸੇਵਾ ਨਰਾਇਣ ਸੇਵਾ ਨੂੰ ਲੈਕੇ ਖੂਨਦਾਨ ਅਤੇ ਜਨਰਲ ਕੈਂਪ ਲਗਾਏ ਜਾਂਦੇ ਹਨ। ਤਾਂ ਜੋ ਆਮ ਲੋਕਾਂ ਦਾ ਕੁਝ ਭਲਾ ਹੋ ਸਕੇ। ਹਰੀਸ਼ ਗਰਗ ਨੇ ਦੱਸਿਆ ਕਿ ਇਕਾਦਸ਼ੀ ਸੰਕੀਰਤਨ ਵਿੱਚ ਬਾਬਾ ਸ਼ਿਆਮ ਦੇ ਦਰਸ਼ਨਾਂ ਲਈ ਸੰਗਤਾਂ ਦਾ ਭਾਰੀ ਜਨ ਸੈਲਾਬ ਉਮੜਿਆ।ਸੰਕੀਰਤਨ ਦੀ ਸਮਾਪਤੀ ‘ਤੇ ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਭੰਡਾਰਾ ਪ੍ਰਸ਼ਾਦ ਵੰਡਿਆ। ਇਸ ਮੌਕੇ ਸੰਜੇ ਅਗਰਵਾਲ, ਵਿਜੇ ਗੋਇਲ, ਬੀ.ਕੇ.ਸ਼ਰਮਾ, ਕੇ.ਕੇ ਗਰਗ, ਸੁਦਰਸ਼ਨ ਸ਼ਰਮਾ, ਵਿਜੇ ਭੱਲਾ, ਦੀਪਕ ਮਿੱਤਲ, ਸੰਦੀਪ ਗੋਇਲ, ਅਤੁਲ ਵਾਲੀਆ, ਐਚ.ਐਨ.ਸਿੰਗਲ, ਮਨੀਸ਼ ਬਾਜਾਰੀ, ਬਲਰਾਜ ਸ਼ਰਮਾ, ਹਰੀਸ਼ ਗਰਗ, ਨਰੇਸ਼ ਅਗਰਵਾਲ, ਪਰਮਾਨੰਦ ਅਗਰਵਾਲ, ਚੰਦਰੇਸ਼ ਭਾਰਦਵਾਜ, ਜਤਿੰਦਰ ਸ਼ਰਮਾ,ਰਾਕੇਸ਼ ਗੁਪਤਾ ,ਵਿਸ਼ਾਲ ਮਹੇਸ਼ਵਰੀ,ਰੀਨਾ ਜੈਨ, ਜਸਵਿੰਦਰ ਤੱਗੜ, ਲੱਕੀ ਕਪਿਲਾ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Leave a Reply