ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਾਨਸੂਨ ਸੀਜਨ ਨੂੰ ਲੈ ਕੇ ਕੀਤੀ ਤਿਆਰੀਆਂ ਦੀ ਸਮੀਖਿਆ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦਾ ਮਾਨਸੂਨ ਸੀਜਨ ਦੇ ਮੱਦੇਨਜਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀ ਡੇ੍ਰਨਾਂ ਦੀ ਪੂਰੀ ਤਰ੍ਹਾ ਸਫਾਈ ਯਕੀਨੀ ਕੀਤੀ ਜਾਵੇ ਅਤੇ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿੱਚ ਜਲਭਰਾਵ ਦੀ ਸਮਸਿਆ ਤੋਂ ਬਚਣ ਲਈ ਪ੍ਰਭਾਵੀ ਜਲ੍ਹ ਨਿਕਾਸੀ ਪ੍ਰਣਾਲੀ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਬਰਸਾਤੀ ਪਾਣੀ ਦੇ ਤੁਰੰਤ ਨਿਕਾਸੀ ਲਈ ਕਾਫੀ ਗਿਣਤੀ ਵਿੱਚ ਪੰਪਾਂ ਦੀ ਵਿਵਸਥਾ ਕੀਤੀ ਜਾਵੇ।
ਮੁੱਖ ਮੰਤਰੀ ਨੇ ਇਹ ਨਿਰਦੇਸ਼ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਾਰੀ ਡਿਪਟੀ ਕਮਿਸ਼ਨਰਾਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਗਾਮੀ ਦਿਨਾਂ ਵਿੱਚ ਭਾਰੀ ਬਰਸਾਤ ਦੀ ਸੰਭਾਵਨਾ ਨੁੰ ਦੇਖਦੇ ਹੋਏ ਸਾਰੇ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲ੍ਹਿਆਂ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਜਰੂਰੀ ਵਿਵਸਥਾ ਯਕੀਨੀ ਕਰਨ, ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਜਲਭਰਾਵ ਦੇ ਸੰਭਾਵਿਤ ਸਥਾਨਾਂ ਦੀ ਪਹਿਚਾਣ ਕਰ ਉਸ ਤੋਂ ਬਾਅਦ ਸਹੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।
ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਫੀ ਪੰਪਾਂ ਦੀ ਉਪਲਬਧਤਾ ਕਰਨ ਯਕੀਨੀ
ਮੀਟਿੰਗ ਵਿੱਚ ਮੁੱਖ ਮੰਤਰੀ ਨੇ ਹਰੇਕ ਜਿਲ੍ਹੇ ਵਿੱਚ ਉਪਲਬਧ ਪੰਪਾਂ ਦੀ ਗਿਣਤੀ ਦੀ ਜਾਣਕਾਰੀ ਲਈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਪੰਪਾਂ ਨੂੰ ਪੂਰੀ ਤਰ੍ਹਾ ਚਾਲੂ ਸਥਿਤੀ ਵਿੱਚ ਰੱਖਿਆ ਜਾਵੇ ਤਾਂ ਜੋ ਬਰਸਾਤੀ ਜਲ੍ਹ ਦੀ ਨਿਕਾਸੀ ਵਿੱਚ ਕੋਈ ਸਮਸਿਆ ਨਾ ਹੋਵੇ। ਨਾਲ ਹੀ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜਿਲ੍ਹਿਆਂ ਵਿੱਚ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ, ਸ਼ਹਿਰੀ ਸਥਾਨਕ ਵਿਭਾਗ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਦੇ ਕੋਲ ਉਪਲਬਧ ਪੰਪਾਂ ਦੀ ਵਿਸਤਾਰ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਜਰੂਰਤ ਪੈਣ ‘ਤੇ ਉਨ੍ਹਾਂ ਦਾ ਸਮੂਚੀ ਵਰਤੋ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰ ਨਿਰਧਾਰਿਤ ਪ੍ਰਾਰੂਪ ਵਿੱਚ ਪੰਪਾਂ ਦੀ ਉਪਲਬਧਤਾ ਨਾਲ ਸਬੰਧਿਤ ਜਾਣਕਾਰੀ ਪੋਰਟਲ ‘ਤੇ ਅਪਲੋਡ ਕਰਨ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪੰਪ ਸੈਟਾਂ ਦੀ ਬਿਨ੍ਹਾਂ ਰੁਕਾਵਟ ਸੰਚਾਲਨ ਲਈ ਬਿਜਲੀ ਚੈਕਅੱਪ ਦੀ ਵਿਵਸਥਾ ਯਕੀਨੀ ਕੀਤੀ ਜਾਵੇ।
ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿੱਚ ਜਲਭਰਾਵ ਰੋਕਣ ਲਈ ਪ੍ਰਭਾਵੀ ਜਲ੍ਹ ਨਿਕਾਸੀ ਪ੍ਰਣਾਲੀ ਕਰਨ ਯਕੀਨੀ
ਡੇ੍ਰਨਾਂ ਦੀ ਸਫਾਈ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਵਿਸ਼ੇਸ਼ ਰੂਪ ਨਾਲ ਨਗਰਾਂ ਅਤੇ ਸ਼ਹਿਰਾਂ ਤੋਂ ਲੰਘਣ ਵਾਲੇ ਡੇ੍ਰਨਾਂ ਦੀ ਸਮੂਚੀ ਸਫਾਈ ਕੀਤੀ ਜਾਵੇ ਤਾਂ ਜੋ ਓਵਰਫਲੋ ਦੀ ਸਮਸਿਆ ਉਤਪਨ ਨਾ ਹੋ ਸਕੇ। ਉਨ੍ਹਾਂ ਨੇ ਫਰੀਦਾਬਾਦ ਵਿੱਚ ਗੌਂਛੀ ਡ੍ਰੇਨ ਨੂੰ ਕਵਰ ਕਰਨ ਦੀ ਸੰਭਾਵਨਾ ਤਲਾਸ਼ਣ ਅਤੇ ਸੂਬੇ ਦੀ ਹੋਰ ਡੇ੍ਰਨਾਂ ਲਈ ਵੀ ਇਸੀ ਤਰ੍ਹਾ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਡੇ੍ਰਨਾਂ ਦਾ ਰੱਖ ਰਖਾਵ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਲ ਲਗਾ ਕੇ ਇੰਨ੍ਹਾਂ ਵਿੱਚੋਂ ਕੂੜਾ ਪਾਉਣ ਤੋਂ ਰੋਕਿਆ ਜਾਵੇ।
ਹੜ੍ਹ ਦੀ ਤਿਆਰੀਆਂ ਲਈ ਹਰੇਕ ਜਿਲ੍ਹੇ ਨੁੰ 4.50 ਲੱਖ ਰੁਪਏ ਅਤੇ ਜਲ੍ਹ ਨਿਕਾਸੀ ਕੰਮਾਂ ਲਈ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ 50 ਲੱਖ ਰੁਪਏ ਅਲਾਟ
ਮੀਟਿੰਗ ਵਿੱਚ ਮੁੱਖ ਮੰਤਰੀ ਨੇ ਵੱਖ-ਵੱਖ ਸੜਕਾਂ, ਪੁੱਲਾਂ ਦੇ ਨਿਰਮਾਣ ਅਤੇ ਜਲ੍ਹ ਨਿਕਾਸੀ ਲਈ ਅੰਡਰਗਰਾਊਂਡ ਪਾਇਪਲਾਇਨ ਵਿਛਾਉਣ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਮੀਟਿੰਗ ਵਿੱਚ ਦਸਿਆ ਗਿਆ ਕਿ ਹੜ੍ਹ ਦੀ ਤਿਆਰੀਆਂ ਲਈ ਹਰੇਕ ਜਿਲ੍ਹੇ ਨੂੰ 4.50 ਲੱਖ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ। ਇਸ ਤੋਂ ਇਲਾਵਾ, ਜਲ੍ਹ ਨਿਕਾਸੀ ਕੰਮਾਂ ਲਈ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੁੰ 50 ਲੱਖ ਰੁਪਏ ਦਿੱਤੇ ਗਏ ਹਨ। ਜਰੂਰਤ ਪੈਣ ‘ਤੇ ਸੂਬਾ ਆਪਦਾ ਪ੍ਰਬੰਧਨ ਫੰਡ ਤਹਿਤ ਵੱਧ ਰਕਮ ਵੀ ਅਲਾਟ ਕੀਤੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਮਾਨਸੂਨ ਸੀਜਨ ਦੌਰਾਨ ਗੰਦੇ ਪਾਣੀ ਦੇ ਕਾਰਨ ਹੋਣ ਵਾਲੀ ਅਤੇ ਵੇਕਟਰ ਜਨਿਤ ਰੋਗਾਂ ਦੀ ਰੋਕਥਾਮ ਲਈ ਉਪਯੁਕਤ ਕਦਮ ਚੁੱਕਣ ਦੇ ਵੀ ਨਿਰਦੇਸ਼ ਦਿੱਤੇ।
ਰਾਜ ਸਰਕਾਰ ਦਾ ਯਤਨ ਹਰੇਕ ਯੋਗ ਲਾਭਕਾਰ ਨੂੰ ਮਿਲੇ ਸਰਕਾਰੀ ਯੋਜਨਾਵਾਂ ਦਾ ਲਾਭ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਸਮਾਧਾਨ ਸ਼ਿਵਰਾਂ ਦੌਰਾਨ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਹੱਲ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਲਗਾਤਾਰ ਯਤਨ ਹੈ ਕਿ ਹਰੇਕ ਯੋਗ ਲਾਭਕਾਰ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਸਮੇਂ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਬਿਨੈ ਖਾਰਿਜ ਕੀਤਾ ਜਾਂਦਾ ਹੈ, ਉੱਥੇ ਜਨਤਾ ਦੀ ਸੰਤੁਸ਼ਟੀ ਲਈ ਬਿਨੈਕਾਰ ਨੂੰ ਸਪਸ਼ਟ ਅਤੇ ਵਿਸ਼ੇਸ਼ ਕਾਰਨ ਦੱਸੇ ਜਾਣ। ਜੇਕਰ ਨੀਤੀਗਤ ਰੁਕਾਵਟ ਕਾਰਨ ਕਿਸੇ ਵਿਸ਼ਾ ਦਾ ਹੱਲ ਨਹੀਂ ਹੋ ਪਾ ਰਿਹਾ ਹੈ, ਤਾਂ ਡਿਪਟੀ ਕਮਿਸ਼ਨਰ ਸਹੀ ਕਾਰਵਾਈ ਲਈ ਬਿਨੈ ਨੂੰ ਮੁੱਖ ਸਕੱਤਰ ਦਫਤਰ ਨੁੰ ਭੇਜਣ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਪੁਿਲਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਵਿਨੀਤ ਗਰਗ, ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ. ਮਕਰੰਦ ਪਾਂਡੂਰੰਗ, ਡਿਪਾਰਟਮੈਂਟ ਆਫ ਫਿਯੂਚਰ ਦੇ ਡਾਇਰੈਕਟਰ ਡਾ. ਆਦਿਤਅ ਦਹੀਆ, ਨਿਕਰਾਨੀ ਅਤੇ ਤਾਲਮੇਲ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਪ੍ਰਾਈਵੇਟ ਸਕੂਲਾਂ ਦੀ ਤਰਜ ‘ਤੇ ਸਰਕਾਰੀ ਸਕੂਲਾਂ ਵਿੱਚ ਹੋਵੇਗੀ ਮਾਂਪਿਆਂ –ਅਧਿਆਪਕਾਂ ਦੀ ਮੀਟਿੰਗ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੇ ਪੱਧਰ ਵਿੱਚ ਹੋਰ ਵੱਧ ਸੁਧਾਰ ਲਿਆਉਣਾ ਤੇ ਵਿਦਿਆਰਥੀਆਂ ਨੁੰ ਬਿਹਤਰ ਸਹੂਲਤ ਉਪਲਬਧ ਕਰਵਾਉਣਾ ਹੈ। ਇਸੀ ਲੜੀ ਵਿੱਚ ਸਰਕਾਰੀ ਸਕੂਲਾਂ ਦੇ ਮੇਵਧਾਵੀ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਆਈਆਈਟੀ, ਐਨਡੀਏ ਤੇ ਹੋਰ ਪ੍ਰੀਖਿਆਵਾਂ ਵਿੱਚ ਸਫਲ ਹੋ ਸਕਣ। ਇਸ ਨੂੰ ਲੈ ਕੇ ਸਿਖਿਆ ਵਿਭਾਗ ਵੱਲੋਂ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਪਹਿਲੇ ਕੁੱਝ ਬਲਾਕਾਂ ਵਿੱਚ ਸਰਕਾਰੀ ਸਕੂਲਾਂ ਦੇ ਬਿਹਤਰੀਨ ਅਧਿਆਪਕਾਂ ਵੱਲੋਂ ਸਕੂਲ ਟਾਇਮ ਦੇ ਬਾਅਦ ਮੇਧਾਵੀ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਵੇਗੀ। ਇਹ ਪ੍ਰੋਜੈਕਟ ਸਫਲ ਰਿਹਾ ਤਾਂ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ।
ਸਿਖਿਆ ਮੰਤਰੀ ਅੱਜ ਪੰਚਕੂਲਾ ਸਥਿਤ ਸਿਖਿਆ ਸਦਨ ਵਿੱਚ ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀ ਤਰਜ ‘ਤੇ ਸਰਕਾਰੀ ਸਕੂਲਾਂ ਵਿੱਚ ਮਾਂਪਿਆਂ-ਅਧਿਆਪਕਾਂ ਦੀ ਮੀਟਿੰਗ ਕਰਨ ਦੀ ਯੋਜਨਾ ਹੈ। ਤਾਂ ਜੋ ਮਾਂਪਿਆਂ ਨੂੰ ਆਪਣੇ ਬੱਚਿਆਂ ਦੇ ਸਿਖਿਆ ਦੇ ਪੱਧਰ ਦੀ ਜਾਣਕਾਰੀ ਹੋਵੇ ਅਤੇ ਉਹ ਬੱਚਿਆਂ ਦੀ ਸਿਖਿਆ ਵਿੱਚ ਹੋਰ ਗੁਣਵੱਤਾ ਲਿਆਉਣ ਵਿੱਚ ਸਹਿਯੋਗ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਦਾ ਵਿਸ਼ਵਭਰ ਵਿੱਚ ਖੇਡਾਂ ਵਿੱਚ ਡੰਕਾ ਵਜਿਆ ਹੋਇਆ ਹੈ। ਸਾਡੇ ਖਿਡਾਰੀ ਹੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਗੇਮਸ ਤੇ ਕਾਮਨਵੈਲਥ ਖੇਡਾਂ ਵਿੱਚ ਸੱਭ ਤੋਂ ਵੱਧ ਮੈਡਲ ਜਿੱਤ ਰਹੇ ਹਨ। ਖਿਡਾਰੀਆਂ ਦੀ ਸਕੂਲਾ ਟਾਇਮ ਤੋਂ ਹੀ ਖੇਡ ਦੀ ਨੀਂਹ ਮਜਬੂਤ ਹੁੰਦੀ ਹੈ। ਇਸ ਲਈ ਸਰਕਾਰੀ ਸਕੂਲਾਂ ਵਿੱਚ ਨਾ ਸਿਰਫ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦਿੱਤੀ ਜਾਵੇਗੀ, ਸਗੋ ਖੇਡਾਂ ਦਾ ਵੱਧ ਤੋਂ ਵੱਧ ਸਮਾਨ ਵੀ ਮਹੁਇਆ ਕਰਵਾਇਆ ਜਾਵੇਗਾ। ਜੋ ਖੇਡ ਦਾ ਸਮਾਨ ਸਕੂਲਾਂ ਨੂੰ ਪਹਿਲਾਂ ਦਿੱਤਾ ਗਿਆ ਹੈ, ਅਧਿਆਪਕ ਉਸ ਨੂੰ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਦੇਣ। ਉਹ ਇਸ ਦੀ ਖੁਦ ਸਮੇਂ-ਸਮੇਂ ‘ਤੇ ਸਮੀਖਿਆ ਵੀ ਕਰਣਗੇ। ਲਾਪ੍ਰਵਾਹੀ ਵਰਤਣ ਵਾਲੇ ਅਧਿਆਪਕਾਂ ‘ਤੇ ਕਾਰਵਾਈ ਕੀਤੀ ਜਾਵੇਗੀ।
ਸਿਖਿਆ ਮੰਤਰੀ ਨੇ ਕਿਹਾ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ। ਹਰਿਆਣਾ ਸੂਬਾ ਵੀ ਹਿੰਦੀ ਭਾਸ਼ੀ ਹੈ। ਸਿਖਿਆ ਵਿਭਾਂਗ ਦੇ ਦਫਤਰਾਂ ਵਿੱਚ ਹਿੰਦੀ ਭਾਸ਼ਾ ਦੀ ਵਰਤੋ ਕੀਤੀ ਜਾਵੇ। ਇਸ ਵਿੱਚ ਕੋਈ ਕੋਤਾਹੀ ਸਹਿਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੀ ਯੋਜਨਾ ਵਿੱਚ ਹਰਿਆਣਾ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਹੈ। ਸਿਖਿਆ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੋਸ਼ਟਿਕ ਭੋਜਨ ਦਿੱਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸਕੂਲ ਸਿਖਿਆ ਸ੍ਰੀ ਵਿਨੀਤ ਗਰਗ, ਏਲੀਮੇਂਟਰੀ ਐਜੂਕੇਸ਼ਨ ਦੇ ਡਾਇਰੈਕਟ ਸ੍ਰੀ ਵਿਵੇਕ ਅਗਰਵਾਲ ਅਤੇ ਸੈਕੇਂਡਰੀ ਐਜੂਕੇਸ਼ਨ ਦੇ ਨਿਦੇਸ਼ਕ ਸ੍ਰੀ ਜਿਤੇਂਦਰ ਦਹੀਆ ਤੇ ਹੋਰ ਅਧਿਕਾਰੀ ਮੌਜੂਦ ਰਹੇ।
ਹਰਿਆਣਾ ਸਰਕਾਰ ਨੇ ਪਾਰਟ ਟਾਇਮ ਅਤੇ ਰੋਜਾਨਾ ਵੇਤਨ ਭੋਗੀਅ ਕਰਮਚਾਰੀਆਂ ਦੀ ਤਨਖਾਹ ਦਰਾਂ ਵਿੱਚ ਕੀਤਾ ਸੋਧ
ਗਰੁੱਪ ਸੀ ਅਤੇ ਗਰੁੱਪ ਡੀ ਦੇ ਰੈਗੂਲਰ ਕਰਮਚਾਰੀਆਂ ਨੂੰ ਮਿਲੇਗੀ ਪ੍ਰਤੀਪੂਰਵਕ ਛੁੱਟੀ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਸਰਕਾਰ ਨੇ ਆਪਣੇ ਪਾਰਟ ਟਾਇਮ ਅਤੇ ਰੋਜਾਨਾ ਵੇਤਨਭੋਗੀ ਕਰਮਚਾਰੀਆਂ ਲਈ ਤਨਚਾਹ ਦਰਾਂ ਵਿੱਚ ਸੋਧ ਕੀਤਾ ਹੈ। ਵਧੀ ਹੋਈ ਦਰਾਂ 1 ਜਨਵਰੀ, 2025 ਤੋਂ ਪ੍ਰਭਾਵੀ ਹੋਣਗੀਆਂ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਬਾਰੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਸੋਧ ਦਰਾਂ ਅਨੁਸਾਰ ਦੋ ਵੇਤਨ ਸੈਲਬ ਬਣਾਏ ਗਏ ਹਨ। ਹਰਿਆਣਾ ਕੌਸ਼ਲ ਰੁਜਗਾਰ ਨਿਗਮ ਅਨੁਸਾਰ ਜੇਕਰ ਕਿਸੇ ਪਾਰਟ ਟਾਇਮ ਜਾਂ ਰੋਜਾਨਾ ਵੇਤਨਭੋਗੀ ਦਾ ਮਹੀਨਾ ਵੇਤਨ 19,900 ਰੁਪਏ ਹੈ ਤਾਂ ਉਸ ਦਾ ਦੈਨਿਕ ਵੇਤਨ 765 ਰੁਪਏ, ਪ੍ਰਤੀ ਘੰਟਾ ਵੇਤਨ 96 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਜੇਕਰ ਕੋਈ ਕਰਮਚਾਰੀ ਮਹੀਨੇ ਵਿੱਚ ਰੋਜਾਨਾ ਇੱਕ ਘੰਟਾ ਕੰਮ ਕਰਦਾ ਹੈ ਤਾਂ ਪ੍ਰਤੀਮਹੀਨਾ 2487 ਰੁਪਏ ਤਨਖਾਹ ਮਿਲੇਗੀ।
ਇਸੀ ਤਰ੍ਹਾ ਜੇਕਰ ਨਿਗਮ ਵੱਲੋਂ ਕਿਸੇ ਕਰਮਚਾਰੀ ਦੀ ਤਨਚਾਹ 24,100 ਨਿਰਧਾਰਿਤ ਕੀਤੀ ਗਈ ਹੈ ਤਾਂ ਉਸ ਦਾ ਰੋਜਾਨਾ ਵੇਤਨ 927 ਰੁਪਏ ਜਦੋਂ ਕਿ ਪ੍ਰਤੀ ਘੰਟਾ 116 ਰੁਪਏ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਕਰਮਚਾਰੀ ਮਹੀਨੇ ਵਿੱਚ ਰੋ੧ਾਨਾ ਇੱਕ ਘੰਟਾ ਕੰਮ ਕਰਦਾ ਹੈ ਤਾਂ ਉਸ ਨੁੰ ਪ੍ਰਤੀ ਮਹੀਨਾ 3012 ਰੁਪਏ ਤਨਖਾਹ ਮਿਲੇਗੀ।
ਸਰਕਾਰ ਨੇ ਗਰੁੱਪ ਸੀ ਅਤੇ ਗਰੁੱਪ ਡੀ ਦੇ ਸਰਕਾਰੀ ਰੈਗੂਲਰ ਕਰਮਚਾਰੀਆਂ ਲਈ ਪ੍ਰਤੀਪੂਰਵਕ ਛੁੱਟੀ ਪ੍ਰਦਾਨ ਹਰਿਆਣਾ ਸਿਵਲ ਸੇਵਾ (ਛੁੱਟੀ) ਨਿਯਮ, 2016 ਵਿੱਚ ਸੋਧ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।
ਸੋਧ ਨਿਯਮ ਤਹਿਤ ਜੇਕਰ ਕਰਮਚਾਰੀ ਨੋਟੀਫਾਇਡ ਛੁੱਟੀ ‘ਤੇ ਅਧਿਕਾਰਕ ਡਿਊਟੀ ਕਰਦੇ ਹਨ, ਤਾਂ ਉਹ ਇੱਕ ਮਹੀਨੇ ਦੇ ਅੰਦਰ ਪ੍ਰਤੀਪੂਰਵਕ ਛੁੱਟੀ ਦੇ ਹੱਕਦਾਰ ਹੋਣਗੇ। ਇਹ ਛੁੱਟੀ ਸਬਧਿਤ ਛੁੱਟੀਆਂ ਅਤੇ ਸਟੇਸ਼ਨ ਲੀਵ ਦੇ ਨਾਲ ਵੀ ਲਿਆ ਜਾ ਸਕਦਾ ਹੈ। ਹਾਲਾਂਕਿ ਕਿਸੇ ਵੀ ਸਥਿਤੀ ਵਿੱਚ ਕੁੱਲ ਛੁੱਟੀ ਸਮੇਂ 16 ਦਿਨਾਂ ਤੋਂ ਵੱਧ ਨਹੀਂ ਹੋਵੇਗੀ। ਜੇਕਰ ਕੋਈ ਕਰਮਚਾਰੀ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਪ੍ਰਤੀਪੂਰਵਕ ਛੁੱਟੀ ਲਈ ਬਿਨੈ ਕਰਦਾ ਹੈ ਅਤੇ ਮੰਜੂਰ ਅਧਿਕਾਰੀ ਅਪੀਲ ਨੂੰ ਨਾਮੰਜੂਰ ਕਰ ਦਿੰਦਾ ਹੈ ਤਾਂ ਅਗਲੇ 15 ਦਿਨਾਂ ਦੇ ਅੰਦਰ ਛੁੱਟੀ ਦਾ ਲਾਭ ਚੁੱਕਿਆ ਜਾ ਸਕਦਾ ਹੈ, ਨਹੀਂ ਤਾਂ ਛੁੱਟੀ ਖਤਮ ਮੰਨੀ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਉਸੀ ਦਿਨ ਲਈ ਮਾਲੀ ਪ੍ਰੋਤਸਾਹਨ ਪ੍ਰਦਾਨ ਕੀਤਾ ਗਿਆ ਹੈ ਜਾਂ ਪ੍ਰਸਤਾਵਿਤ ਹੈ ਤਾਂ ਪ੍ਰਤੀਪੂਰਵਕ ਛੁੱਟੀ ਪ੍ਰਦਾਨ ਨਹੀਂ ਕੀਤੀ ਜਾਵੇਗੀ।
ਸਰਕਾਰ ਨੇ ਹਰਿਆਣਾ ਸਿਵਲ ਸੇਵਾ (ਛੁੱਟੀ) , ਨਿਯਮ, 2016 ਵਿੱਚ ਸੋਧ ਦੀ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਨੋਟੀਫਿਕੇਸ਼ਨ ਅਨੁਸਾਰ, ਹੁਣ ਸਾਰੇ ਨਿਯਮਤ ਮਹਿਲਾ ਕਰਮਚਾਰੀਆਂ ਨੂੰ ਪ੍ਰਤੀ ਕੈਲੇਂਡਰ ਸਾਲ 25 ਆਕਸਕਿਮ ਛੁੱਟੀ ਮਿਲਣਗੀਆਂ।
ਇਸ ਤੋਂ ਇਲਾਵਾ, ਕੈਲੇਂਡਰ ਸਾਲ ਵਿੱਚ 30 ਜੂਨ ਤੋਂ ਪਹਿਲਾਂ ਨਿਯੁਕਤ ਹੋਣ ਵਾਲੀ ਨਿਯਮਤ ਮਹਿਲਾ ਕਰਮਚਾਰੀਆਂ ਨੁੰ ਹੁਣ 20 ਦੇ ਸਥਾਨ ‘ਤੇ 25 ਜਦੋਂ ਕਿ ਪੁਰਸ਼ ਕਰਮਚਾਰੀਆਂ ਨੂੰ 10 ਆਕਸਕਿਮ ਛੁੱਟੀ ਮਿਲਣਗੀਆਂ। 30 ਜੂਨ ਤੋਂ 30 ਸਤੰਬਰ ਦੇ ਵਿਚ ਨਿਯੁਕਤ ਹੋਣ ਵਾਲੀ ਮਹਿਲਾ ਕਰਮਚਾਰੀਆਂ ਨੂੰ 12 ਜਦੋਂ ਕਿ ਪੁਰਸ਼ ਕਰਮਚਾਰੀਆਂ ਨੂੰ 5 ਆਕਸਕਿਮ ਛੁੱਟੀਆਂ ਮਿਲਣਗੀਆਂ। ਉੱਥੇ ਹੀ, 30 ਸਤੰਬਰ ਦੇ ਬਾਅਦ ਨਿਯੁਕਤ ਹੋਣ ਵਾਲੀ ਮਹਿਲਾ ਕਰਮਚਾਰੀਆਂ ਨੂੰ 6 ੧ਦੋਂ ਕਿ ਪੁਰਸ਼ ਕਰਮਚਾਰੀਆਂ ਨੂੰ 2 ਆਕਸਕਿਮ ਛੁੱਟੀਆਂ ਮਿਲਣਗੀਆਂ। ਇਸ ਤੋਂ ਇਲਾਵਾ, 30 ਨਵੰਬਰ ਦੇ ਬਾਅਦ ਨਿਯੁਕਤ ਹੋਣ ਵਾਲੀ ਮਹਿਲਾ ਕਰਮਚਾਰੀਆਂ ਨੂੰ 3 ਜਦੋਂ ਕਿ ਪੁਰਸ਼ ਕਰਮਚਾਰੀਆਂ ਨੂੰ ਇੱਕ ਆਕਸਕਿਮ ਛੁੱਟੀ ਮਿਲੇਗੀ।
ਇਸ ਤੋਂ ਇਲਾਵਾ, 10 ਸਾਲ ਦੀ ਸੇਵਾ ਦੌਰਾਨ ਪੁਰਸ਼ ਕਰਮਚਾਰੀਆਂ ਨੂੰ 10 ਦਿਨ, 10 ਸਾਲ ਤੋਂ ਵੱਧ ਪਰ 20 ਸਾਲ ਤੋਂ ਘੱਟ ਦੀ ਸੇਵਾ ‘ਤੇ 15 ਦਿਨ ਅਤੇ 20 ਸਾਲ ਦੀ ਸੇਵਾ ਦੇ ਬਾਅਦ 20 ਦਾ ਆਕਸਕਿਮ ਛੁੱਟੀ ਮਿਲੇਗੀ। ਸਰਕਾਰੀ ਕਰਮਚਾਰੀ ਜਿਸ ਸਾਲ ਵਿੱਚ 10 ਜਾਂ 20 ਸਾਲ ਦੀ ਸੇਵਾ ਪੂਰੀ ਕਰਦਾ ਹੈ, ਉਹ ਉਸ ਕੈਲੇਂਡਰ ਸਾਲ ਤੋਂ ਇਹ ਵਧੇ ਹੋਏ ਛੁੱਟੀ ਲੈਣ ਦੇ ਹੱਕ ਦਾਰ ਹੋਵੇਗਾ।
ਇਸ ਤੋਂ ਇਲਾਵਾ, ਜੇਕਰ ਸੇਵਾ ਦੌਰਾਨ ਕਿਸੇ ਕਰਮਚਾਰੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਕਰਮਚਾਰੀ ਦਾ ਪਰਿਵਾਰ ਜਾਂ ਤਾਂ ਦੋ ਸਾਲ ਲਈ ਕਿਰਾਇਆ ਭੱਤਾ ਲੈ ਸਕੇਗਾ ਜਾਂ ਆਮ ਲਾਇਸੈਂਸ ਫੀਸ ਦੇ ਭੁਗਤਾਨ ‘ਤੇ ਦੋ ਸਾਲ ਲਈ ਸਰਕਾਰੀ ਆਵਾਸ ਰੱਖ ਸਕੇਗਾ। ਜੇਕਰ ਮ੍ਰਿਤਕ ਸਰਕਾਰੀ ਕਰਮਚਰੀ ਦੇ ਪਰਿਵਾਰ ਵੱਲੋਂ ਆਪਣੀ ਇੱਛਾ ਨਾਲ ਸਰਕਾਰੀ ਆਵਾਸ ਦੋ ਸਾਲ ਤੋਂ ਪਹਿਲਾਂ ਵਾਪਸ ਕਰ ਦਿੱਤਾ ਜਾਂਦਾ ਹੈ ਤਾਂ ਬਾਕੀ ਸਮੇਂ ਦੇ ਕਿਰਾਇਆ ਭੱਤਾ ਨਹੀਂ ਮਿਲੇਗਾ।
ਰਾਜ ਸਰਕਾਰ ਨੇ ਆਊਸੋਰਸਿੰਗ ਪੋਲਿਸਿੀ ਭਾਗ-2 ਤਹਿਤ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਠੇਕੇ ਦਾ ਸਮੇਂ ਇੱਕ ਹਮੀਨੇ ਲਈ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਹੁਣ ਇੰਨ੍ਹਾਂ ਕਰਮਚਾਰੀਆਂ ਦਾ ਠਕਾ 31 ਜੁਲਾਈ, 2025 ਤੱਕ ਪ੍ਰਭਾਵੀ ਰਹੇਗਾ।
ਐਮਡੀਯੂ ਨੇ ਜਾਰੀ ਕੀਤਾ ਪ੍ਰੀਖਿਆ ਨਤੀਜਾ
ਚੰਡੀਗੜ੍ਹ ( ਜਸਟਿਸ ਨਿਊਜ਼ )ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਨੇ ਐਮਏ ਲੋਕ ਪ੍ਰਸਾਸ਼ਨ ਪੰਜ ਸਾਲਾਂ ਦੇ ਪਹਿਲੇ ਸੈਮੇਸਟ ਦੀ ਰੀ-ਅਪੀਅਰ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਨਤੀਜਾ ਯੂਨੀਵਰਸਿਟੀ ਵੈਬਸਾਇਟ ‘ਤੇ ਉਪਲਬਧ ਰਹੇਗਾ।
ਖਟੀਕ ਸਮਾਜ ਹਰਿਆਣਾ ਦੇ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ
ਸੰਤ ਸ਼੍ਰੋਮਣੀ ਦੁਰਬਲਨਾਥ ਜੀ ਦੇ ਜੈਅੰਤੀ ਦੇ ਪ੍ਰੋਗਰਾਮ ਲਈ ਮੁੱਖ ਮੰਤਰੀ ਨੂੰ ਦਿੱਤਾ ਸੱਦਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਅੱਜ ਚੰਡੀਗੜ੍ਹ ਵਿੱਚ ਸਮਾਜਿਕ, ਨਿਆਂ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪਿੱਛੜਾ ਵਰਗ ਭਲਾਈ ਅਤੇ ਅੰਤਯੌਦਿਆ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਦੀ ਅਗਵਾਈ ਹੇਠ ਖਟੀਕ ਸਮਾਜ ਹਰਿਆਣਾ ਦੇ ਵਫ਼ਦ ਨੇ ਸ਼ਿਸ਼ਟਾਚਾਰ ਭੇਂਟ ਕੀਤੀ। ਇਸ ਮੌਕੇ ‘ਤੇ ਵਫ਼ਦ ਨੇ ਆਗਾਮੀ 6 ਸਤੰਬਰ 2025 ਨੂੰ ਹਿਸਾਰ ਵਿੱਚ ਪ੍ਰਬੰਧਿਤ ਹੋਣ ਵਾਲੇ ਸੰਤ ਸ਼੍ਰੋਮਣੀ ਦੁਰਬਲਨਾਥ ਜੀ ਦੇ ਰਾਜ ਪੱਧਰੀ ਜੈਯੰਤੀ ਪੋ੍ਰਗਰਾਮ ਲਈ ਮੁੱਖ ਮੰਤਰੀ ਨੂੰ ਸੱਦਾ ਪੱਤਰ ਭੇਂਟ ਕੀਤਾ।
ਵਫ਼ਦ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸਭਦਾ ਸਾਥ, ਸਭਦਾ ਵਿਕਾਸ, ਸਭਦਾ ਵਿਸ਼ਵਾਸ ਅਤੇ ਸਭਦਾ ਪ੍ਰਯਾਸ ਦੇ ਸਿਧਾਂਤ ‘ਤੇ ਚਲਦੇ ਹੋਏ ਸੰਤ ਦੁਰਬਲਨਾਥ ਸਿੱਖਿਆ ਖਟੀਕ ਸਮਾਜ ਨੂੰ ਸਮਾਜਿਕ, ਧਾਰਮਿਕ ਅਤੇ ਸਿੱਖਿਅਕ ਕੰਮਾਂ ਦੇ ਸੰਚਾਲਨ ਲਈ ਪੀਐਲ ਸੈਕਟਰ, ਹਿਸਾਰ ਵਿੱਚ 781.82 ਵਰਗ ਮੀਟਰ ਭੂਮੀ ਸਰਕਾਰੀ ਦਰ ‘ਤੇ ਵੰਡ ਕੀਤੀ ਗਈ ਹੈ।
ਵਫ਼ਦ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ 6 ਸਤੰਬਰ ਨੂੰ ਹੋਣ ਵਾਲੇ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਅਤੇ ਉਕਤ ਭੂਮੀ ‘ਤੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਵੀ ਰੱਖਣ।
ਮੁੱਖ ਮੰਤਰੀ ਨੇ ਖਟੀਕ ਸਮਾਜ ਵੱਲੋ ਸਮਾਜ ਦੀ ਉੱਨਤੀ ਅਤੇ ਏਕਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸਮਰਸਤਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਹਰਿਆਣਾ ਸਰਕਾਰ ਨੇ ਸੰਤਾਂ ਅਤੇ ਮਹਾਪੁਰਖਾਂ ਦੇ ਸੰਦੇਸ਼ ਨੂੰ ਜਨਤਕ ਤੱਕ ਪਹੁੰਚਾਉਣ ਲਈ ਸੰਤ ਮਹਾਪੁਰਖ ਸਨਮਾਨ ਵਿਚਾਰ ਅਤੇ ਪ੍ਰਸਾਰ ਯੋਜਨਾ ਸ਼ੁਰੂ ਕੀਤੀ ਹੋਈ ਹੈ। ਇਸ ਦੇ ਤਹਿਤ ਸਾਰੇ ਸਮਾਜ ਦੇ ਸੰਤਾਂ-ਮਹਾਪੁਰਖਾਂ ਦੀ ਜੈਅੰਤਿਆਂ ਅਤੇ ਵਿਸ਼ੇਸ਼ ਦਿਨਾਂ ਨੂੰ ਰਾਜ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿਲਾਇਆ ਕਿ ਹਰਿਆਣਾ ਸਰਕਾਰ ਸਮਾਜਿਕ ਸਮਰਸਤਾ ਅਤੇ ਸਾਰੇ ਵਰਗਾਂ ਦੀ ਉੱਨਤੀ ਲਈ ਹਮੇਸ਼ਾ ਵਚਨਬੱਧ ਹੈ।
ਵਫ਼ਦ ਵਿੱਚ ਸੰਤ ਦੁਰਬਲਨਾਥ ਸਿੱਖਿਆ ਕਮੇਟੀ, ਹਿਸਾਰ ਦੇ ਪ੍ਰਧਾਨ ਸ੍ਰੀ ਰਘੁਬੀਰ ਸਿੰਘ ਬਧਗੁੱਜਰ, ਸ੍ਰੀ ਪੂਰਣਚੰਦ ਪੰਵਾਰ, ਸ੍ਰੀ ਰਮੇਸ਼ ਰਤਵਾਯਾ, ਸ੍ਰੀ ਠਾਕਰ ਦੱਤ ਪੰਵਾਰ, ਸ੍ਰੀ ਨੇਕਰਾਮ ਬਸਵਾਲਾ, ਸ੍ਰੀ ਸਲੀਰਾਮ ਚੰਦੇਲ, ਸ੍ਰੀ ਸ਼ੇਰਸਿੰਘ ਖੱਨਾ, ਡਾ. ਸਤਪਾਲ ਚਾਵਲਾ, ਪ੍ਰੋ. ਸੁਰੇਂਦਰ ਬੜਗੁੱਜਰ, ਐਡਵੋਕੇਟ ਸੁਮਿਤ ਮੈਨੀ, ਸ੍ਰੀ ਪ੍ਰਵੇਸ਼ ਕੁਮਾਰ ਸਮੇਤ ਹੋਰ ਪਦਾਧਿਕਾਰੀ ਸ਼ਾਮਲ ਸਨ।
Leave a Reply