ਲੁਧਿਆਣਾ (ਬੂਟਾ ਸਿੰਘ ਕੋਹਾੜਾ ) ਐਨ ਸੀ ਸੀ ਗਰੁੱਪ ਹੈਡਕੁਆਰਟਰ ਲੁਧਿਆਣਾ ਦੇ ਅੰਦਰ ਪੈਂਦੀ ਯੂਨਿਟ 19 ਪੰਜਾਬ ਬਟਾਲੀਅਨ ਨੇ ਐਨ ਸੀ ਸੀ ਲੁਧਿਆਣਾ ਨੇ ਰਿਮਿਟ ਯੂਨੀਵਰਸਟੀ ਮੰਡੀ ਗੋਬਿੰਦਗੜ੍ਹ ਵਿਚ ਸੀ ਏ ਟੀ ਸੀ -55 ਕੈਂਪ ਲਗਾਇਆ ਗਿਆ ਇਹ ਕੈਂਪ ਮਿਤੀ 23 ਜੂਨ 2025 ਤੋ 02 ਜੁਲਾਈ 2025 ਤੱਕ ਚਲੇਗਾ ਜਿਸ ਮੇਂ ਕੁੱਲ ਲੜਕੇ 295 ਲੜਕੀਆਂ 218 ਕੁੱਲ 513 ਕੈਟਿਡਸ ਨੇ ਭਾਗ ਲਿਆ ਲੈਫਟੀਨੈਂਟ ਕਰਨਲ ਫੈਜ਼ਾਨ ਯਹੂਰ ਨੇ ਅਨੇਕਾਂ ਟ੍ਰੇਨਿੰਗਾ ਕਰਵਾ ਰਹੇ ਹਨ। ਇਸ ਦੇ ਨਾਲ ਹੀ ਥਲ ਸੈਨਾ ਕੈਂਪ-ਈਵੀ 01 ਵੀ ਚੱਲ ਰਿਹਾ ਹੈ ਜਿਸ ਵਿੱਚ ਕੈਡਿਟਾ ਨੂੰ ਗੋਲੀ ਚਲਾਉਣੀ ਉ ਟੀ,ਮੈਂਪ ਰਿੰਡਿੰਗ ਹੈਲਥ ਹਾਈਜਨ, ਅਤੇ ਏਂ ਆਰ ਉ ਸਟਾਫ ਵੱਲੋਂ ਵੀ ਕੈਂਪ ਵਿੱਚ ਪਹੁੰਚ ਕੀਤੀ ਗਈ ਅਤੇ ਕੈਟਿਡਾ ਨੂੰ ਵੱਧ ਤੋਂ ਵੱਧ ਆਰਮੀ ਵਿੱਚ ਭਰਤੀ ਹੋਣ ਲਈ ਪ੍ਰੇਰਤ ਕੀਤਾ ਗਿਆ ।
ਇਸ ਕੈਂਪ ਵਿੱਚ ਮਿਲੀ ਟ੍ਰੇਨਿੰਗ ਦੇਸ਼ ਦੇ ਅੰਦਰ ਕਾਫੀ ਲਾਹੇਵੰਦ ਹੋ ਸਕਦੀ ਹੈ। ਲੈਫਟੀਨੈਂਟ ਕਰਨਲ ਫੈਜ਼ਾਨ ਯਹੂਰ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਕਿਹਾ ਕਿ ਸਕੂਲਾ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ਇਸ ਮੌਕੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਅਤੇ ਪੀ ਆਈ ਸਟਾਫ ਸਿਵਲ ਸਟਾਫ ਆਦਿ ਹਾਜ਼ਰ ਸੀ।
Leave a Reply