ਪੰਜਾਬ, ਜੋ ਰਿਸ਼ੀਆਂ ਅਤੇ ਗੁਰੂਆਂ ਦੀ ਧਰਤੀ ਮੰਨੀ ਜਾਂਦੀ ਹੈ। ਜਿਸ ਧਰਤੀ ਦੇ ਚੱਪੇ ਚੱਪੇ ਤੇ ਸਾਡੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ,ਉਹ ਪੰਜਾਬ ਜੋ ਭਾਰਤ ਦੀ ਖੜਗ ਭੁਜਾ ਕਹੀ ਜਾਂਦੀ ਹੈ, ਉਹ ਖੜਕ ਭੁਜਾ ਅੱਜ ਸਾਰੀ ਦੀ ਸਾਰੀ ਚਿੱਟੇ ਦੇ ਟੀਕਿਆਂ ਨਾਲ ਥਾਂ-ਥਾਂ ਤੋਂ ਬਿੰਨੀ ਪਈ ਹੈ, ਅਜੋਕਾ ਪੰਜਾਬ ਅੱਜ ਇੱਕ ਅਜਿਹੀ ਸਮੱਸਿਆ ਨਾਲ ਜੂਝ ਰਿਹਾ ਹੈ ਜਿਸ ਨੇ ਸਿਰਫ਼ ਇਸ ਸੂਬੇ ਦੀ ਜਵਾਨੀ ਨੂੰ ਹੀ ਨਹੀਂ, ਸਗੋਂ ਇਸ ਦੀ ਆਤਮਾ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ। ਇਹ ਉਹੀ ਪੰਜਾਬ ਹੈ ਜਿੱਥੇ ਬੇਦ ਰਚੇ ਗਏ, ਜਿੱਥੇ ਬਾਬਾ ਨਾਨਕ ਦੇ ਪਵਿੱਤਰ ਚਰਨਾਂ ਦੀ ਛੋਹ ਮਿਲੀ, ਜਿੱਥੋਂ ਦੇ ਸੂਰਮੇ ਭਾਰਤੀ ਫੌਜ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਹਨ। ਪਰ ਅੱਜ ਇਹੀ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਰਿਹਾ ਹੈ।
ਉਹ ਪੰਜਾਬ, ਜੋ ਮਿਲਖਾ ਸਿੰਘ ਵਰਗੇ ਮਹਾਨ ਤੇਜ਼ ਤਰਾਰ ਦੜਾਕਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਅੱਜ “ਉੱਡਦਾ ਪੰਜਾਬ” ਵਰਗੀਆਂ ਨਾਕਾਰਾਤਮਕ ਪਛਾਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਜੋ ਕਦੇ ਬੈਰੀਆਂ ਦੇ ਪਰਖੰਜੇ ਉੜਾ ਦਿੰਦੀ ਸੀ , ਪੰਜਾਬ ਦੇ ਉਹ ਜਵਾਨ ਜਿਹੜੇ ਮੁਗਲਾਂ ਦੇ ਛੇ ਛੇ ਫੁੱਟੇ ਨੇਜੇ ਤੇ ਬਰਛਿਆਂ ਦਾ ਮੂੰਹ ਤੋੜ ਜਵਾਬ ਦਿੰਦੇ ਸਨ ਅਤੇ ਭਾਰਤ ਲਈ ਹਮੇਸ਼ਾ ਢਾਲ ਬਣ ਕੇ ਖੜੇ ਰਹੇ,ਅੱਜ ਚਾਰ ਇੰਚ ਦੀ ਸਰਿੰਜ ਦੇ ਸਾਹਮਣੇ ਗੋਡੇ ਟੇਕ ਗਏ। ਪਿੰਡ ਪਿੰਡ, ਘਰ ਘਰ ਵਿੱਚ ਨਸ਼ਿਆਂ ਨੇ ਘੁਸਪੈਠ ਕਰ ਲਈ ਹੈ ਅਤੇ ਚਿੱਟੇ ਨੇ ਲਗਾਤਾਰ ਨੌਜਵਾਨਾਂ ਦੇ ਸਰੀਰਾਂ ਤੇ ਚਿੱਟੇ ਕੱਫਣ ਤੇ ਉਹਨਾਂ ਦੀਆਂ ਵਿਧਵਾਵਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਵਿੱਚ ਵਾਧਾ ਕਰ ਦਿੱਤਾ ਹੈ
ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2024 ਤੋਂ ਲੈ ਕੇ ਅਪ੍ਰੈਲ 2025 ਤੱਕ 782 ਮੌਤਾਂ ਨਸ਼ਿਆਂ ਨਾਲ ਹੋਈਆਂ ਹਨ। ਪਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਗਿਣਤੀ ਅਸਲ ਵਿੱਚ ਇਸ ਤੋਂ ਦੂਣੀ ਜਾਂ ਤੀਣੀ ਹੋ ਸਕਦੀ ਹੈ, ਕਿਉਂਕਿ ਕਈ ਮੌਤਾਂ ਜਾਂ ਤਾਂ ਦਰਜ ਨਹੀਂ ਹੁੰਦੀਆਂ ਜਾਂ ਪਰਿਵਾਰਕ ਇੱਜ਼ਤ ਕਾਰਨ ਛੁਪਾਈ ਜਾਂਦੀਆਂ ਹਨ।
ਮਾਰਚ 2025 ਵਿੱਚ “ਨਸ਼ਿਆਂ ਦੇ ਖ਼ਿਲਾਫ਼ ਯੁੱਧ” ਦੇ ਤਹਿਤ ਪੰਜਾਬ ਪੁਲਿਸ ਨੇ 580 ਥਾਵਾਂ ‘ਤੇ ਛਾਪੇ ਮਾਰੇ ਅਤੇ 789 ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ। 170 ਕਿਲੋ ਗ੍ਰਾਮ ਤੋਂ ਵੱਧ ਨਸ਼ੀਲੀਆਂ ਚੀਜ਼ਾਂ ਜਿਵੇਂ ਕਿ ਹੈਰੋਇਨ, ਅਫੀਮ, ਫੈਂਟਨਲ ਆਦਿ ਜ਼ਬਤ ਕੀਤੀਆਂ ਗਈਆਂ। ਆਮ ਲੋਕਾਂ ਨੂੰ ਲੱਗਦਾ ਹੈ ਕਿ ਨਸ਼ਾ ਖਤਮ ਕਰਨਾ ਕੇਵਲ ਸਰਕਾਰਾਂ ਦੀ ਹੀ ਜਿੰਮੇਵਾਰੀ ਹੈ ਭਾਵੇਂ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ ਪਰ ਇਸ ਦੇ ਨਾਲ ਨਾਲ ਪੂਰੇ ਸਮਾਜ ਨੂੰ ਅੱਗੇ ਆ ਕੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਪਵੇਗਾ ਸਰਕਾਰੀ ਸੰਸਥਾਵਾਂ ਦੇ ਨਾਲ ਨਾਲ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਇਸ ਦੇਸ਼ ਹਿੱਤ ਦੇ ਕੰਮ ਲਈ ਬੀੜਾ ਚੁੱਕਣਾ ਚਾਹੀਦਾ ਹੈ ਕੁਝ ਸਮਾਜਿਕ ਸੰਸਥਾਵਾਂ ਅੱਜ ਇਸ ਕਾਰਜ ਦੇ ਲਈ ਬਹੁਤ ਬਹੁਤ ਚੜ ਕੇ ਯੋਗਦਾਨ ਪਾ ਰਹੀਆਂ ਹਨ
ਇਸ ਸੰਕਟ ਵਿੱਚ ਗੈਰ-ਸਰਕਾਰੀ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। “ਨਸ਼ਾ ਮੁਕਤ ਚੇਤਨਾ ਸੰਘ”, ਜੋ ਸ ਜਸਵੀਰ ਸਿੰਘ ਦੀ ਸਰਪ੍ਰਸਤੀ ਅਤੇ ਪ੍ਰਾਂਤ ਸੰਯੋਜਕ ਮਦਨਜੀਤ ਸਿੰਘ ਦੀ ਅਗਵਾਈ ਵਿੱਚ ਕੰਮ ਕਰ ਰਹੀ ਹੈ, ਉਹ ਪੂਰੇ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੋ ਨੌਜਵਾਨ ਹਜੇ ਤੱਕ ਨਸ਼ਿਆਂ ਤੋਂ ਬਚੇ ਹੋਏ ਹਨ, ਉਹਨਾਂ ਨੂੰ ਕਦੇ ਵੀ ਇਸ ਅੱਗ ਵਿੱਚ ਨਾ ਸੜਣ ਦਿੱਤਾ ਜਾਵੇ। ਇਸ ਲਈ ਲਗਾਤਾਰ ਯਤਨਸ਼ੀਲ ਹੈ ਸ਼ਹਿਰ ਸ਼ਹਿਰ ਪਿੰਡ ਪਿੰਡ ਗਲੀ ਗਲੀ ਘਰ ਘਰ ਜਾ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਦੇ ਰਹੀ ਹੈ ਨਸ਼ਾ ਮੁਕਤ ਚੇਤਨਾ ਸੰਘ ਦੀ ਪੂਰੀ ਦੀ ਪੂਰੀ ਟੀਮ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਹੀ ਸਲਾਗਾ ਯੋਗ ਆਖੇ ਜਾ ਸਕਦੇ ਹਨ, ਇਸ ਸੰਸਥਾ ਵੱਲੋਂ ਸਕੂਲਾਂ ਕਾਲਜਾਂ ਤੋਂ ਇਲਾਵਾ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਨਸ਼ਾ ਮੁਕਤੀ ਲਈ ਕਾਰਜ ਕੀਤਾ ਜਾ ਰਿਹਾ ਹੈ*, ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਗੈਰ ਰਾਜਨੀਤਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੀ ਨਸ਼ਾ ਮੁਕਤੀ ਲਈ ਸੰਘਰਸ਼ ਕਰ ਰਹੀਆਂ ਹਨ ਪ੍ਰੰਤੂ ਇਹ ਸੰਘਰਸ਼ ਇਨਾ ਸੌਖਾ ਨਹੀਂ ਕਿਉਂਕਿ ਨਸ਼ਾ ਕਰਨ ਵਾਲਿਆਂ ਨਾਲੋਂ ਨਸ਼ਾ ਵੇਚਣ ਵਾਲਿਆਂ ਤੇ ਸੰਗਠਨ ਬਹੁਤ ਹੀ ਮਜਬੂਤ ਤੇਜ ਤਰਾਰ ਅਤੇ ਖੂੰਖਾਰ ਮਾਨਸਿਕਤਾ ਦੇ ਲੋਕ ਹਨ ਉਹ ਆਪਣੇ ਰਾਹ ਵਿੱਚ ਆਉਣ ਵਾਲੀਆਂ ਸੰਸਥਾਵਾਂ ਨੂੰ ਹਰ ਸਮੇਂ ਕੁਚਲਣ ਵਿੱਚ ਯਤਨਸ਼ੀਲ ਰਹਿੰਦੇ ਹਨ
ਨਸ਼ਾ ਵੇਚਣ ਵਾਲੀਆਂ ਸੰਸਥਾਵਾਂ ਨੇ ਇਕੱਲੇ ਨੌਜਵਾਨ ਹੀ ਆਪਣੇ ਮਗਰ ਨਹੀਂ ਲਾਏ
ਬਲਕਿ ਸਾਡੀ ਮਾਤਰ ਸ਼ਕਤੀ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਵੀ ਇਸ ਲਪੇਟ ਵਿੱਚ ਲਗਾਤਾਰ ਆ ਰਹੀਆਂ ਹਨ ਜੇਕਰ ਅਸੀਂ ਔਰਤਾਂ ਦੇ ਅੰਕੜੇ ਦੇਖੀਏ ਉਹ ਵੀ ਬਹੁਤ ਸ਼ਰਮਨਾਕ ਅਤੇ ਚਿੰਤਾਜਨਕ ਸਥਿਤੀ ਵਿੱਚ ਪਹੁੰਚ ਰਹੇ ਹਨ,2025 ਵਿੱਚ 407 ਮਹਿਲਾਵਾਂ ਨੂੰ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਵਿੱਚੋਂ ਕਈ ਮਹਿਲਾਵਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ, ਜੋ ਜਾਂ ਤਾਂ ਲਾਚਾਰੀ ਜਾਂ ਪਰਿਵਾਰਕ ਦਬਾਅ ਵਿਚ ਆ ਕੇ ਨਸ਼ਾ ਵਪਾਰ ਵਿੱਚ ਧੱਕੀਆਂ ਗਈਆਂ।
ਜਿਹੜੇ ਨੌਜਵਾਨ ਨਸ਼ੇ ਵਿੱਚ ਲਗਾਤਾਰ ਧਸੇ ਹੋਏ ਹਨ ਉਹਨਾਂ ਨੂੰ ਬਾਹਰ ਕੱਢਣ ਲਈ ਉਹਨਾਂ ਦਾ ਪੁਨਰ ਵਾਸ ਕਰਨ ਲਈ ਉਹਨਾਂ ਦੇ ਇਲਾਜ ਲਈ ਵੀ ਸਾਡੇ ਕੋਲ ਲੋੜੀਦੇ ਸਾਧਨ ਹਜੇ ਘੱਟ ਹਨ ਭਾਵੇਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਇਸ ਪ੍ਰਤੀ ਪੂਰੀ ਤਰਹਾਂ ਚਿੰਤਿਤ ਹੈ ,ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਹਾਲੇ ਤਕ 623 ਇਲਾਜ ਸਥਾਨ ਹਨ , ਜਿੱਥੇ ਸੂਬਾ ਸਰਕਾਰ ਇਸ ਲਈ ਪੁਰਾਤਨ ਕਰ ਰਹੀ ਹੈ ਉਥੇ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਜਲਦੀ ਹੀ ਹੋਰ ਵਧੇਰੇ ਨਸ਼ਾ ਮੁਕਤੀ ਕੇਂਦਰ ਖੋਲਣ ਦੀ ਸਕੀਮ ਵਿਚਾਰ ਅਧੀਨ ਹੈ ਕੇਂਦਰ ਸਰਕਾਰ ਵੱਲੋਂ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ ਪੰਜਾਬ ਵਿੱਚੋਂ ਨਸ਼ਾ ਮੁਕਤੀ ਲਈ ਹੋਰ ਵਧੇਰੇ ਨਸ਼ਾ ਮੁਕਤੀ ਕੇਂਦਰ ਖੋਲਣ ਪ੍ਰਤੀ ਵਿਚਾਰ ਕੀਤਾ ਜਾ ਰਿਹਾ ਹੈ, ਜਿੰਨੇ ਸੈਂਟਰ ਪੰਜਾਬ ਵਿੱਚ ਚੱਲ ਰਹੇ ਹਨ ਜਾਂ ਜਿੰਨੇ ਹੋਰ ਖੋਲਣ ਦੀ ਸੰਭਾਵਨਾ ਹੈ,ਇਹ ਮਾਤਰਾ ਲਗਾਤਾਰ ਨਸ਼ਿਆਂ ਵਿੱਚ ਹੋ ਰਹੇ ਵਾਧੇ ਨੂੰ ਵੇਖਦੇ ਹੋਏ ਬਹੁਤ ਘੱਟ ਜਾਪਦੀ ਹੈ । ਇਲਾਜ ਉਪਰੰਤ ਪੁਨਰਵਾਸ ਦਰ ਕੇਵਲ 64% ਹੈ, ਜਿਸਦਾ ਅਰਥ ਇਹ ਹੈ ਕਿ ਬਹੁਤੇ ਮਰੀਜ਼ ਮੁੜ ਨਸ਼ੇ ਵਿੱਚ ਫਸ ਜਾਂਦੇ ਹਨ। ਨਸ਼ੇ ਵਿੱਚੋਂ ਨਿਕਲੇ ਨੌਜਵਾਨਾਂ ਦੇ ਪੁਨਰਵਾਸ ਸਬੰਧੀ ਵੀ ਬਹੁਤ ਵਿਚਾਰਨ ਯੋਗ ਅਤੇ ਗੰਭੀਰ ਮਸਲੇ ਤੇ ਸਮਾਜ ਅਤੇ ਸਰਕਾਰਾਂ ਨੂੰ ਇੱਕ ਜੋਟ ਹੋ ਕੇ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਉਲੀਕਣ ਦੀ ਲੋੜ ਹੈ ਤਾਂ ਕਿ ਇੱਕ ਵਾਰ ਨਸ਼ੇ ਚੋਂ ਨਿਕਲਿਆ ਨੌਜਵਾਨ ਮੁੜ ਫਿਰ ਉਸ ਦਲਦਲ ਵਿੱਚ ਨਾ ਧਸ ਜਾਵੇ।
ਨਸ਼ਿਆਂ ਕਾਰਨ ਪੰਜਾਬ ਦੀ ਆਰਥਿਕਤਾ ‘ਤੇ ਵੀ ਵੱਡਾ ਅਸਰ ਪੈ ਰਿਹਾ ਹੈ। ਸਿਹਤ ਖ਼ਰਚ, ਉਤਪਾਦਨਸ਼ੀਲਤਾ ਦੀ ਘਾਟ ਅਤੇ ਕਾਨੂੰਨੀ ਕਾਰਵਾਈਆਂ ਦੇ ਭਾਰੀ ਖ਼ਰਚਾਂ ਕਰਕੇ ਹਰ ਸਾਲ ਪੰਜਾਬ ਨੂੰ ਲਗਭਗ ₹8,700 ਕਰੋੜ ਦਾ ਨੁਕਸਾਨ ਹੋ ਰਿਹਾ ਹੈ।
ਨਸ਼ੇ ਦੀ ਸਮੱਸਿਆ ਪੰਜਾਬ ਲਈ ਸਿਰਫ਼ ਇੱਕ ਸਿਹਤਕ ਸੰਕਟ ਨਹੀਂ, ਸਗੋਂ ਇੱਕ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਚੁਣੌਤੀ ਬਣ ਚੁੱਕੀ ਹੈ। ਇਹ ਲੜਾਈ ਸਿਰਫ਼ ਪੁਲਿਸ ਜਾਂ ਸਰਕਾਰ ਦੀ ਨਹੀਂ, ਸਗੋਂ ਸਾਡੇ ਸਭ ਦੇ ਸਾਂਝੇ ਉੱਦਮ ਦੀ ਲੋੜ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿੱਖਿਆ, ਰੁਜ਼ਗਾਰ, ਮਨੋਰੰਜਨ, ਖੇਡਾਂ , ਧਾਰਮਿਕ ਪ੍ਰਵਿਰਤੀਆਂ ਅਤੇ ਜਾਗਰੂਕਤਾ ਨਾਲ ਜੋੜਣਾ ਬਹੁਤ ਜ਼ਰੂਰੀ ਹੈ।
ਅਸਲ ਬਦਲਾਅ ਤਾਂ ਉਸ ਸਮੇਂ ਹਰ ਵਰਗ ਇਹ ਤਹਈਆ ਕਰੇਗਾ ਕੀ
ਮੇਰਾ ਪੰਜਾਬ ਨਸ਼ਾ ਮੁਕਤ ਹੋਵੇ”।
*ਡਾ ਅਵਿਨਾਸ਼ ਰਾਣਾ*
ਪ੍ਰੋਜੈਕਟ ਡਾਇਰੈਕਟਰ
Leave a Reply