ਲੁਧਿਆਣਾ ( ਜਸਟਿਸ ਨਿਊਜ਼ ) – ਬੀਤੇ ਦਿਨੀਂ ਸਬ-ਇੰਸਪੈਕਟਰ ਹਰਜੀਤ ਸਿੰਘ ਵਿਰਕ ਨੂੰ ਮਾਣਯੋਗ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਵੱਲੋਂ ਜਾਰੀ ਹੁਕਮਾਂ ਤਹਿਤ ਇੰਸਪੈਕਟਰ ਰੈਂਕ ‘ਤੇ ਪਦਉੱਨਤ ਕੀਤਾ ਗਿਆ।
ਕਾਬਿਲੇਗੌਰ ਹੈ ਕਿ ਸਾਲ 1988 ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਇੰਸਪੈਟਕਰ ਹਰਜੀਤ ਸਿੰਘ ਵਿਰਕ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਪੜਾਈ ਜਾਰੀ ਰੱਖਦਿਆਂ ਐਮ.ਏ. ਪਾਸ ਕੀਤੀ, ਉਪਰੰਤ ਉਨ੍ਹਾਂ ਨੂੰ ਬਤੌਰ ਏ.ਐਸ.ਆਈ. ਤਰੱਕੀ ਮਿਲੀ।
ਉਨ੍ਹਾਂ ਕਮਿਸ਼ਨਰੇਟ ਲੁਧਿਆਣਾ ਅਧੀਨ ਥਾਣਾ ਸਦਰ, ਸਾਹਨੇਵਾਲ, ਮਹਿਲਾ ਸੈਲ, ਸਾਈਬਰ ਸੈਲ ਤੇ ਚੌਂਕੀ ਇੰਚਾਰਜ ਰਘੂਨਾਥ ਇਨਕਲੇਵ (ਬਤੌਰ ਇੰਚਾਰਜ਼) ਤਫ਼ਤੀਸ਼ੀ ਅਫ਼ਸਰ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਆਈ.ਪੀ.ਐਸ./ਪੀ.ਪੀ.ਐਸ. ਅਧਿਕਾਰੀ ਸਹਿਬਾਨਾਂ ਨਾਲ ਬਤੌਰ ਰੀਡਰ ਡਿਊਟੀ ਨਿਭਾ ਚੁੱਕੇ ਹਨ। ਇਨ੍ਹਾਂ ਵੱਲੋਂ ਇਸੇ ਸਾਲ ਸ੍ਰੀਮਤੀ ਧਨਪ੍ਰੀਤ ਕੌਰ ਆਈ.ਪੀ.ਐਸ., ਆਈ.ਜੀ.ਪੀ/ਲੁਧਿਆਣਾ ਰੇਂਜ ਨਾਲ ਵੀ ਬਤੌਰ ਰੀਡਰ ਡਿਊਟੀ ਨਿਭਾਈ ਗਈ ਹੈ। ਇੰਸਪੈਕਟਰ ਹਰਜੀਤ ਸਿੰਘ ਵਿਰਕ ਵੱਲੋਂ ਆਪਣੀ ਕਰੀਬ 37 ਸਾਲ ਦੀ ਨੌਕਰੀ ਪੂਰੀ ਤਨਦੇਹੀ, ਲਗਨ ਤੇ ਇਮਾਨਦਾਰੀ ਨਾਲ ਕੀਤੀ ਗਈ ਹੈ। ਪੁਲਿਸ ਵਿਭਾਗ ਅਜਿਹੇ ਇਮਾਨਦਾਰ ਤੇ ਮਿਹਨਤੀ ਮੁਲਾਜ਼ਮਾਂ ‘ਤੇ ਹਮੇਸ਼ਾਂ ਮਾਣ ਕਰਦਾ ਹੈ।
Leave a Reply