ਪੰਜਾਬ ਸੰਭਾਲੋ ਮੁਹਿੰਮ ਹੀ ਸੂਬੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਰੇਗੀ ਹੱਲ  :ਡਾ.ਅਵਤਾਰ ਸਿੰਘ ਕਰੀਮਪੁਰੀ

ਸੰਗਰੂਰ(   ਪੱਤਰ ਪ੍ਰੇਰਕ   )- ਬਹੁਜਨ ਸਮਾਜ ਪਾਰਟੀ ਲੋਕ ਸਭਾ ਸੰਗਰੂਰ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਜੋ ਜਮੀਨ ਸਰਕਾਰੀ ਹੈ ਵੋ ਜਮੀਨ ਹਮਾਰੀ ਹੈ ਦੇ ਮੁੱਦੇ ਨੂੰ ਲੈ ਕੇ ਸੰਗਰੂਰ ਦੇ ਅਨਾਜ ਮੰਡੀ ਸ਼ੈਡ ਵਿੱਚ ਵਿਸ਼ਾਲ  ਮਹਾਂ ਰੈਲੀ ਕੀਤੀ ਗਈ, ਜਿਸ ਵਿੱਚ ਲੋਕ ਸਭਾ ਸੰਗਰੂਰ ਵਿੱਚੋਂ ਅੱਤ ਦੀ ਗਰਮੀ ਅਤੇ ਝੋਨੇ ਦਾ ਸੀਜਨ ਹੋਣ ਦੇ ਬਾਵਜੂਦ ਵੱਡਾ ਜਨ ਸਲਾਬ ਉਮੜਿਆ। ਰੈਲੀ ਦੇ ਮੁੱਖ ਮਹਿਮਾਨ ਪਾਰਟੀ ਦੇ ਕੇਦਰੀ ਸੂਬਾ ਇੰਚਾਰਜ ਸ੍ਰੀ ਵਿਪਲ ਕੁਮਾਰ  ਨੇ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ ਹੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਏਗੀ, ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਦੋਂ ਮੁੱਖ ਮੰਤਰੀ ਬਣੇ ਉਹਨਾਂ ਨੇ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਦੇ ਤਹਿਤ ਲੱਖਾਂ ਬੇਜਮੀਨੇ ਗਰੀਬਾਂ ਦਲਿਤਾਂ, ਪੱਛੜਿਆਂ, ਛੋਟੇ ਕਿਸਾਨਾਂ ਦੇ ਵਿੱਚ ਲੱਖਾਂ ਏਕੜ ਜਮੀਨ ਵੰਡ ਕੇ ਕਿਰਤੀ ਕਾਮਿਆਂ ਮਾਲਕ ਬਣਾਉਣ ਦੀ ਇਤਿਹਾਸਿਕ ਕ੍ਰਾਂਤੀ ਕੀਤੀ, ਉਹਨਾਂ ਸਾਰੇ ਪੰਜਾਬੀਆਂ ਨੂੰ ਖੁੱਲਾ ਸੱਦਾ ਕਿ ਉਹ ਬਸਪਾ ਦੇ ਨਾਲ ਖੜੇ ਹੋਣ, ਯੂ ਪੀ ਦੀ ਤਰਜ਼ ਤੇ ਪੰਜਾਬ ਦੇ ਬੇਜ਼ਮੀਨੇ ਲੋਕਾਂ ਨੂੰ ਬਿਨਾਂ ਕਿਸੇ ਜਾਤ, ਧਰਮ, ਦੇ ਸਰਕਾਰੀ ਜਮੀਨ ਵੰਡੀ ਜਾਏਗੀ।
ਡਾ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ‌ ਦਿਨ ਤੇ ਫਗਵਾੜਾ ਦੀ ਧਰਤੀ ਤੋਂ ਪੰਜਾਬ ਸੰਭਾਲੋ  ਮਹਿਮ ਪੰਜਾਬ ਦੇ ਸਾਹਮਣੇ ਸਾਰੀਆਂ ਚੁਨੌਤੀਆਂ ਦਾ ਹੱਲ ਕੱਢਣ ਲਈ ਸ਼ੁਰੂ ਕੀਤੀ ਗਈ ਅੱਜ ਸੰਗਰੂਰ ਦੇ ਵਿੱਚ ਜੋ ਪੰਜਾਬ ਸੰਭਾਲੋ ਰੈਲੀ ਕੀਤੀ ਇਸ ਰੈਲੀ ਦਾ ਮਕਸਦ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਦੇ ਤਹਿਤ *ਜੋ ਜਮੀਨ ਸਰਕਾਰੀ ਹੈ ਬਹੁਤ ਜਮੀਨ ਹਮਾਰੀ ਹੈ । ਸ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਗੀਤ ਗਾਉਂਦੇ ਹਨ ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇਹੜੇ* ਪਰੰਤੂ ਜਦੋਂ ਕੰਮੀਆਂ  ਕਿਰਤੀਆਂ ਨੇ ਛੋਟੇ ਕਿਸਾਨਾਂ ਨੇ ਰਾਜੇ ਦੀ ਜਮੀਨ ਦਾ ਮਾਲਕੀ ਦਾ ਹੱਕ ਲੈਣ ਲਈ ਸੰਘਰਸ਼ ਕੀਤਾ, ਤਾਂ ਸਰਕਾਰ ਨੇ 2000 ਪੁਲਿਸ ਕਰਮਚਾਰੀ ਡੰਡੇ ਫੜਾ ਕੇ ਰਾਜਾਸ਼ਾਹੀ ਸਿਸਟਮ ਨਾਲ ਖੜਨ ਦਾ ਕੰਮ ਕੀਤਾ। ਕਿਰਤੀਆਂ ਕਾਮਿਆਂ  ਤੇ ਛੋਟੇ ਕਿਸਾਨਾਂ ਤੇ ਤਾਨਾਸ਼ਾਹ ਬਣ ਕੇ ਪੁਲਿਸ ਜਬਰ ਦੇ ਸਾਰੇ ਜੋ ਹੱਦ ਬੰਨੇ ਟੱਪੇ, ਬਹੁਜਨ ਸਮਾਜ ਪਾਰਟੀ ਇਸ ਸਰਕਾਰੀ ਜਬਰ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੀ ਹੈ ਜਿਸ ਵਕਤ ਜਬਰ ਹੋਇਆ ਉਸ ਵਕਤ ਵੀ ਬਹੁਜਨ ਸਮਾਜ ਪਾਰਟੀ ਕਿਰਤੀਆਂ ਕਾਮਿਆਂ ਛੋਟੇ ਕਿਸਾਨਾਂ ਨਾਲ ਆ ਕੇ ਖੜੀ ਹੋਈ ਪੰਜਾਬ ਦਾ ਜਾਬਰ ਹਾਕਮ ਅਣਵਿਆਹੀਆਂ ਧੀਆਂ ਨੂੰ ਜੇਲਾਂ ਵਿੱਚ ਭਿਜਵਾਉਣ ਵਾਲਾ ਸੀ ਅਤੇ ਬਹੁਜਨ ਸਮਾਜ ਪਾਰਟੀ ਨੇ ਅੰਦੋਲਨ ਕਰਕੇ ਉਹਨਾਂ ਧੀਆਂ ਨੂੰ ਜੇਲਾਂ ਚੋਂ ਕਢਵਾਉਣ ਦਾ ਰੋਲ ਅਦਾ ਕੀਤਾ ,ਬਿਰਧ ਮਾਵਾਂ, ਬਜ਼ੁਰਗਾਂ, ਨੌਜਵਾਨਾਂ ਨੂੰ ਜਿਸ ਬੇਰਹਿਮੀ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਆਮ ਪਾਰਟੀ ਦੀ ਸਰਕਾਰ ਨੇ ਜੇਲ ਭੇਜਿਆ, ਬਸਪਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਡੱਟ ਕੇ ਮੈਦਾਨ ਵਿੱਚ ਲੜਾਈ ਲੜੀ ਅਤੇ ਸਰਕਾਰੀ ਜਬਰ ਦੇ ਸ਼ਿਕਾਰ ਜੇਲਾਂ ਵਿੱਚ ਬੈਠੇ ਬੇਜਮੀਨੇ ਪੀੜਤਾਂ ਨੂੰ ਜੇਲਾਂ ਤੋਂ ਬਾਹਰ ਲਿਆਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ।
ਸ੍ਰੀ ਕਰੀਮਪੁਰੀ ਨੇ ਜਿੱਥੇ ਲੋਕ ਸਭਾ ਸੰਗਰੂਰ ਦੀ ਸਾਰੀ ਟੀਮ ਦੇ ਇਸ ਜੱਦੋ ਜਹਿਦ ਲਈ ਧੰਨਵਾਦ ਕੀਤਾ ਉੱਥੇ ਪੰਜਾਬੀਆਂ ਨੂੰ ਇਹ ਸੱਦਾ ਵੀ ਦਿੱਤਾ ਕਿ ਉਹ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨ, ਜਿਸ ਤਰਾਂ ਭੈਣ ਕੁਮਾਰੀ ਮਾਇਆਵਤੀ ਜੀ ਦੇ ਰਾਜ ਸਮੇਂ ਯੂ ਪੀ ਵਿੱਚ  ਬੇਜਮੀਨੇ ਗਰੀਬਾਂ ਨੂੰ ਜਮੀਨ ਵੰਡੀ ਗਈ ਇਸੇ ਤਰ੍ਹਾਂ ਪੰਜਾਬ ਚ 9 ਲੱਖ ਏਕੜ ਜਮੀਨ ਜੋ ਸਰਕਾਰ ਦੇ ਕਬਜ਼ੇ ਵਿੱਚ ਪਈ‌ ਹੈ, ਉਹ ਸਰਕਾਰੀ ਜਮੀਨ ਬਸਪਾ  ਸੰਗਤਾਂ ਦੇ ਆਸ਼ੀਰਵਾਦ ਦੇਣ ਉਪਰੰਤ  ਬੇਜਮੀਨੇ ਕਿਰਤੀ ਕਾਮਿਆਂ ਛੋਟੇ ਕਿਸਾਨਾਂ ਨੂੰ 9 ਲੱਖ ਜਮੀਨ ਦੇ ਮਾਲਕ ਬਣਾਇਆ ਜਾਏਗਾ ,ਪੰਜਾਬ ਸੰਭਾਲੋ ਮਹਿਮ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ ਬੇਖੌਫ ਆਪਣਾ ਕਾਰੋਬਾਰ ਚਲਾ ਰਿਹਾ 1300 ਤੋਂ ਜਿਆਦਾ ਲੋਕਾਂ ਨੂੰ ਫੜ ਕੇ ਜੇਲ ਭੇਜ ਦਿੱਤਾ ਗਿਆ ਜਿਹਦੇ ਵਿੱਚ99% ਲੋਕ ਜੋ ਡਰੱਗ ਮਾਫੀਏ ਦੀ ਵਿਵਸਥਾ ਤੋਂ ਪੀੜਤ ਹਨ, ਪੀੜਤਾਂ ਨੂੰ ਮਾਫੀਆ ਡਰੱਗ ਮਾਫੀਆ ਬਣਾ ਕੇ ਜੇਲ ਭੇਜਿਆ ਗਿਆ ਪੰਜਾਬ ਦੀ ਸਰਕਾਰ ਉਹ ਨਾਮ ਜਨਤਕ ਕਰੇ ਜਿਹੜੇ ਵੱਡੇ ਡਰੱਗ ਮਾਫੀਆ ਵੱਡੇ ਸਪਲਾਇਰ ਹਨ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੌ ਫ਼ੀਸਦੀ ਫੇਲ ਹੋ ਗਈ ਹੈ,ਇਸੇ ਮਹਿੰਮ ਦੌਰਾਨ 27 ਜਹਿਰੀਲੀ ਸ਼ਰਾਬ ਨਾਲ ਮਜੀਠਾ ਚ ਮਰੇ, ਤਿੰਨ ਲੁਧਿਆਣਾ ਮਰੇ, ਉਸ ਤੋਂ ਪਹਿਲਾਂ ਸੰਗਰੂਰ, ਤਰਨਤਾਰਨ, ਬਟਾਲਾ ਵਿੱਚ ਜਹਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ, ਪੰਜਾਬ ਦੀ ਸਰਕਾਰ ਦੱਸੇ ਕਿ ਇਸਦੇ ਲਈ ਜਿੰਮੇਵਾਰ ਕਿਹੜਾ ਵੱਡਾ ਮਾਫੀਆ ਜੇਲ ਭੇਜਿਆ ਗਿਆ ਹੈ ਉਸਦਾ ਨਾਮ ਜਨਤਕ ਕਰੇ ,ਇਸੇ ਕਰਕੇ ਬਹੁਜਨ ਸਮਾਜ ਪਾਰਟੀ ਇਹ ਕਹਿੰਦੀ ਹੈ ਕਿ ਡਰੱਗ ਮਾਫੀਏ ਦੇ ਨੈਟਵਰਕ ਨੂੰ ਉਦੋਂ ਤੱਕ ਨਹੀਂ ਤੋੜਿਆ ਜਾ ਸਕਦਾ ਜਦੋਂ ਤੱਕ ਡਰੱਗ ਮਾਫੀਆ ਗਰੁੱਪ, ਪੋਲੀਟੀਸ਼ਨ ਅਤੇ ਪੁਲਿਸ ਇਸ ਗੱਠਜੋੜ ਨੂੰ ਨਹੀਂ ਤੋੜਿਆ ਜਾਂਦਾ, ਡਰੱਗ ਮਾਫੀਆ ਦਾ ਧਨ ਪੰਜਾਬ ਦੇ ਰਾਜਨੀਤਿਕ ਸਿਸਟਮ ਦੇ ਵਿੱਚ ਲੱਗ ਰਿਹਾ ਹੈ
,ਇਸ ਪਾਈਪ ਲਾਈਨ ਨੂੰ ਤੋੜੇ ਬਿਨਾਂ ਪੰਜਾਬ ਦੇ ਵਿੱਚੋਂ ਡਰੱਗ ਮਾਫੀਏ ਦੀਆਂ ਜੜਾਂ ਉਖਾੜੀਆਂ ਨਹੀਂ ਜਾ ਸਕਦੀਆਂ ਉਹਨਾਂ ਸਮੂੰਹ ਪੰਜਾਬੀਆਂ, ਪੰਜਾਬ ਦੇ ਦਰਦਮੰਦਾਂ, ਜਾਗਦੀਆਂ ਤੇ ਆਜ਼ਾਦ ਜਮੀਰਾਂ ਨੂੰ ਸੱਦਾ ਦਿੱਤਾ ਕਿ ਆਓ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਉਣ ਲਈ ਧੀਆਂ ਦੇ ਸੁਹਾਗ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ,ਬੁੱਢੇ ਮਾਪਿਆਂ ਦੀ ਬੁਢਾਪੇ ਦੀ ਡੰਗੋਰੀ ਬਚਾਉਣ ਲਈ ਆਓ ਬਹੁਜਨ ਸਮਾਜ ਪਾਰਟੀ ਦਾ ਦੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣੀਏ ,ਇਸਦੀ ਸ਼ਕਤੀ ਬਣੋ , ਬਸਪਾ ਨੂੰ ਅਸ਼ੀਰਵਾਦ ਦਿਓ ਪੰਜਾਬ ਸੰਭਾਲੋ ਮੁਹਿੰਮ ਦੀ ਸਫਲਤਾ ਹੀ ਪੰਜਾਬ  ਵਿੱਚੋਂ ਡਰੱਗ ਮਾਫੀਆ ਦੀਆਂ ਜੜਾਂ ਉਖੇੜ ਕੇ ਸੁੱਟ ਦੇਵੇ ਬੇਰੁਜ਼ਗਾਰ ਨੌਜਵਾਨ ਬੇਰੁਜ਼ਗਾਰੀ ਦੇ ਕਾਰਨ ਵਿਦੇਸ਼ਾਂ ਨੂੰ ਜਾ ਰਹੇ ਆ ਪੰਜਾਬ ਦਾ ਹਜ਼ਾਰਾਂ ਕਰੋੜ ਰੁਪੈ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਫੀਸਾਂ ਦੇ ਤੌਰ ਤੇ ਚਲਿਆ ਗਿਆ, ਬਹੁਜਨ ਸਮਾਜ ਪਾਰਟੀ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜੇ ਧਰਨੇ ਲਗਾ ਰਹੇ ਹਨ ਅਤੇ ਪੁਲਿਸ ਜਬਰ ਦਾ ਸ਼ਿਕਾਰ ਹੋ ਰਹੇ  ਹਨ,  ਉਹਨਾਂ ਬੇਰੁਜ਼ਗਾਰ ਨੌਜਵਾਨਾਂ ,ਧੀਆਂ ਭੈਣਾਂ ਅਤੇ ਨੌਜਵਾਨਾਂ ਨੂੰ ਸੱਦਾ ਕਿ ਉਹ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨ  ਤਾਂ ਜੋ ਬਸਪਾ ਬੇਰੁਜ਼ਗਾਰੀ ਦੀ ਸਮੱਸਿਆ ਦਾ ਸਮਾਧਾਨ ਹੱਲ ਕਰੂਗੀ ।ਪੰਜਾਬ ਦੀ ਸਿੱਖਿਆ ਕ੍ਰਾਂਤੀ 100% ਫੇਲ ਹੋ ਗਈ ਹੈ,ਬਹੁਜਨ ਸਮਾਜ ਪਾਰਟੀ ਐਜੂਕੇਸ਼ਨ ਕ੍ਰਾਂਤੀ ਦਾ ਅਜੰਡਾ ਪੰਜਾਬ ਸੰਭਾਲੋ ਮੁਹਿੰਮ ਵਿੱਚ ਲੈ ਕੇ ਚੱਲੀ ਹੈ। ਸੰਗਤਾਂ ਦਾ ਆਸ਼ੀਰਵਾਦ ਮਿਲੇਗਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕੀਤਾ ਜਾਏਗਾ   100% ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਦਿੱਤੇ ਜਾਣਗੇ ਸਰਕਾਰੀ ਹਸਪਤਾਲਾਂ ਚ ਡਾਕਟਰ ਹੋਣਗੇ ਲੋੜੇਦੀ ਮਸ਼ੀਨਰੀ ਹੋਏਗੀ, ਪੰਜਾਬ ਕਰਜੇ ਤੇ ਬੋਝ ਥੱਲੇ ਦੱਬਿਆ ਪਿਆ ਹੈ ਪੰਜਾਬ ਨੂੰ ਕਰਜ਼ੇ ਦੇ ਸੰਕਟ ਚੋਂ ਕੱਢਣ ਲਈ ਆਰਥਿਕ ਨੀਤੀ ਲਾਗੂ ਕੀਤੀ ਜਾਊਗੀ ਤੇ ਪੰਜਾਬ ਦੇ ਵਿੱਚ ਹਰ ਵਕਤ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਕਿਸਾਨ ਉਹਨਾਂ ਦੇ ਮਸਲਿਆਂ ਦਾ ਵੀ ਸਾਰਥਿਕ ਹੱਲ ਲੱਭਿਆ ਜਾਊਗਾ, ਉਹਨਾਂ ਸਾਰੇ ਪੰਜਾਬੀਆਂ ਨੂੰ  ਨੂੰ ਸੱਦਾ ਦਿੰਦਿਆਂ ਕਿਹਾ ਕਿ  ਆਓ 78 ਸਾਲ ਜਿਨਾਂ ਨੇ ਪੰਜਾਬ ਦੇ ਲੱਖਾਂ ਨੌਜਵਾਨਾਂ ਦੇ ਚਿੱਟੇ ਨਾਲ ਸਿਵੇ ਬਾਲ ਦਿੱਤੇ,ਆਓ ਪੰਜਾਬ ਦੀ ਧਰਤੀ ਨੂੰ ਸ਼ਾਂਤ ਕਰਨੇ ਦੇ ਲਈ ਆਓ ਪੰਜਾਬ ਦੀ ਜਵਾਨੀ ਬਚਾਉਣ ਲਈ ਪੰਜਾਬ ਨੂੰ ਇਸ ਸੰਕਟ ਚੋਂ ਕੱਢਣ ਲਈ 78 ਸਾਲਾਂ ਦੇ ਹਾਕਮ ਕਾਂਗਰਸ ਅਕਾਲੀ ਭਾਜਪਾ ਅਤੇ ਆਪ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਲਈ ਉਜਾੜਨ ਲਈ ਜਿੰਮੇਵਾਰ ਹਨ ਇਹਨਾਂ ਨੂੰ ਰੱਦ ਕਰੀਏ ਅਤੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜ ਕੇ ਇਸ ਵਾਰ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਈਏ ਤਾਂ ਕਿ ਪੰਜਾਬ ਨੂੰ ਇਸ ਘੋਰ ਅੰਧਕਾਰ ਚੋਂ ਕੱਢ ਕੇ ਇੱਕ ਨਵੇਂ ਅਤੇ  ਸਿਹਤਮੰਦ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ ਸ੍ਰੀ ਕਰੀਮਪੁਰੀ ਨੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਮਨਰੇਗਾ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਕੇਂਦਰ ਦੀ ਸਰਕਾਰ ਰੁਜ਼ਗਾਰ ਦੇ ਸੌ ਦਿਨ ਤੋਂ ਵਧਾ ਕੇ ਪੂਰੇ 365 ਦਿਨ ਕਰੇ ਤੇ ਸਰਕਾਰੀ ਕਰਮਚਾਰੀਆਂ ਨੂੰ ਜੋ ਸੁੱਖ ਸੁਵਿਧਾ ਮਿਲਦੀ ਆ ਛੁੱਟੀਆਂ ਸਰਕਾਰੀ ਕਰਮਚਾਰੀਆਂ ਦੇ ਮੁਤਾਬਕ ਕੀਤੀਆਂ ਜਾਣ ਔਰ ਉਹਨਾਂ ਦੀ ਜਿਹੜੀਆਂ ਘੱਟੋ ਘੱਟ ਉਜਰਤਾਂ ਜਿਹੜੀਆਂ ਉਹਨਾਂ ਵਿੱਚ ਵਾਧਾ ਕਰਕੇ ਉਹਨਾਂ ਨੂੰ ਸਨਮਾਨਜਨਕ ਮਜ਼ਦੂਰੀ  ਦਿੱਤੀ ਜਾਵੇ ਤੇ ਜਿੱਥੇ ਉਹਨਾਂ ਦੀ ਹਾਜ਼ਰੀ ਲਗਾਈ ਜਾਂਦੀ ਉੱਥੇ ਹੀ ਉਹਨਾਂ ਤੋਂ ਕੰਮ ਲਿਆ ਜਾਏ ਹਾਜ਼ਰੀ ਕਿਸੇ ਹੋਰ ਪਾਸੇ ਤੇ ਕੰਮ ਕਿਸੇ ਹੋਰ ਪਾਸੇ ਇਸ ਸ਼ੋਸ਼ਣ ਦੀ ਵਿਵਸਥਾ ਦਾ ਅੰਤ ਹੋਣਾ ਚਾਹੀਦਾ ਹੈ ਅਤੇ ਮਨਰੇਗਾ ਮਜ਼ਦੂਰਾਂ ਦੀ ਮਜ਼ਦੂਰੀ ਵੀ ਸਮੇਂ ਸਿਰ ਨਹੀਂ ਮਿਲਦੀ ਔਰ ਮਜ਼ਦੂਰ ਦੀ ਮਜ਼ਦੂਰੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ।
ਇਹ ਆਰਥਿਕ ਕ੍ਰਾਂਤੀ ਜਿਹੜੇ ਮੁਲਕਾਂ ਨੇ ਕੀਤੀ ਆ ਉਹਨਾਂ ਨੇ ਇਸ ਸਿਧਾਂਤ ਦਾ ਪਾਲਣ ਵੀ ਕੀਤਾ ਹੈ ,ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ  ਮਨਰੇਗਾ ਮਜ਼ਦੂਰਾਂ ਨੂੰ ਸਾਡਾ ਸੱਦਾ ਆ ਕਿ ਉਹ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣ ਬਹੁਜਨ ਸਮਾਜ ਪਾਰਟੀ ਕੇਂਦਰ ਸਰਕਾਰ ਨੂੰ ਪਾਬੰਦ ਕਰੇਗੀ ਕਿ ਉਹ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਆਸ਼ਾ ਵਰਕਰ, ਆਂਗਨਵਾੜੀ ਵਰਕਰ, ਕੱਚੇ ਕਰਮਚਾਰੀ, ਚੌਕੀਦਾਰ, ਨੰਬਰਦਾਰ, ਕਾਰਪੋਰੇਸ਼ਨ ਦੇ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ, ਰੈਸਟ ਹਾਊਸ ਵਿੱਚ,ਸੜਕਾਂ ਤੇ ਕਿਤੇ ਵੀ ਜਿਹੜੇ ਠੇਕੇਦਾਰੀ ਸਿਸਟਮ ਦੇ ਤਹਿਤ ਭਰਤੀ ਕੀਤੇ ਗਏ ਹਨ ਜਿਨਾਂ ਨੂੰ ਪੰਜਾਬ ਸਰਕਾਰ ਅਸ਼ਵਾਸਨ ਦੇ ਕੇ ਆਏ ਸੀ ਕਿ ਅਸੀਂ ਆਵਾਂਗੇ ਪੱਕੇ ਕਰਾਂਗੇ ਪਰ ਧੋਖਾ ਕੀਤਾ ਅੱਜ ਤੱਕ ਨਹੀਂ ਕੀਤਾ,  ਉਹਨਾਂ ਸਭ ਨੂੰ ਸੱਦਾ ਦਿੱਤਾ ਕਿ ਬੀ ਐਸ ਪੀ ਪੰਜਾਬ ਸੰਭਾਲੋ ਮਹਿਮ ਨੂੰ ਤੁਸੀਂ ਆਸ਼ੀਰਵਾਦ ਦਿਓਗੇ, ਬਸਪਾ ਸੱਤਾ ਵਿੱਚ ਆਉਗੀ ਤੇ ਪੰਜਾਬ ਦੇ ਸਾਰੇ ਠੇਕੇ ਤੇ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਪੱਕਾ ਕਰਾਂਗੇ ਅਤੇ ਅੱਗੇ ਤੋਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਾਂਗੇ। ਆਉਟਸੋਰਸ ਦੀ ਭਰਤੀ ਬੰਦ ਕਰਾਂਗੇ ਜੋ ਵਿਧੀਵੱਧ ਸਿਸਟਮ ਹੈ ਸਰਕਾਰੀ ਨੌਕਰੀਆਂ ਦੀ ਭਰਤੀ ਦਾ ਉਸ ਸਿਸਟਮ ਨੂੰ ਬਹੁਜਨ ਸਮਾਜ ਪਾਰਟੀ ਪਾਰਦਰਸ਼ਤਾ ਨਾਲ ਲਾਗੂ ਕਰੇਗੀ। ਕਰਜ਼ਾ ਚਾਰ ਦੀਆਂ ਅਸਾਮੀਆਂ ਜਿਵੇਂ ਮੇਟ, ਮਾਲੀ, ਚੌਂਕੀਦਾਰ, ਸਫਾਈ ਸੇਵਕ, ਆਦਿ ਸਾਰੀਆਂ ਕਾਂਗਰਸ ਨੇ ਆਪਦੇ ਰਾਜ ਚ ਖਤਮ ਕਰ‌ ਦਿੱਤੀਆਂ ਸਨ ਇਹ ਸਾਰੀਆਂ ਦਰਜਾਚਾਰ ਦੀਆਂ ਅਸਾਮੀਆਂ ਬਸਪਾ ਦੀ ਸਰਕਾਰ ਬਣਨ ਉਪਰੰਤ  ਮੁੜ ਬਹਾਲ ਕੀਤੀਆਂ ਜਾਣਗੀਆਂ ਇਸ ਸਮ[ ਪਰਜਾਪਤੀ ਸ੍ਰੀ ਅਜੀਤ ਸਿੰਘ ਭੈਣੀ ਸੂਬਾ ਇੰਚਾਰਜ ਨੇ ਬੋਲਦਿਆਂ ਕਿਹਾ ਕਿ ਪਛੜੇ ਵਰਗਾ ਨਾਲ ਲੰਬੇ ਸਮੇਂ ਤੋਂ ਬੇਇਨਸਾਫੀ ਹੁੰਦੀ ਆ ਰਹੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਅੰਦਰ 52% ਆਬਾਦੀ ਵਾਲਾ ਪਿਛਲਾ ਸਮਾਜ ਅੱਜ ਵੀ ਉਹ ਰਾਜਨੀਤਿਕ ਪ੍ਰਸ਼ਾਸਨਿਕ ਆਰਥਿਕ ਹਿੱਸੇਦਾਰੀ ਤੋਂ ਵੰਚਿਤ ਹੈ ਅੱਜ ਤੱਕ ਦੇ ਹੁਕਮਰਾਨਾਂ ਨੇ ਉਹਨਾਂ ਨੂੰ ਬਣਦੇ ਹੱਕ ਅਧਿਕਾਰ ਨਹੀਂ ਦਿੱਤੇ ਇਸ ਕਰਕੇ ਪੱਛੜੀਆਂ ਸ਼੍ਰੇਣੀਆਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਜਿਸ ਤਰਾਂ ਉੱਤਰ ਪ੍ਰਦੇਸ਼ ਵਿੱਚ ਭੈਣ  ਕੁਮਾਰੀ ਮਾਇਆਵਤੀ ਜੀ ਨੇ ਜਿੰਨੀ ਜਿਨਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ ਸੋਚ ਨੂੰ ਅਪਣਾਉਂਦੇ ਹੋਏ ਪਛੜੀਆਂ ਸ਼੍ਰੇਣੀਆਂ ਨੂੰ 27% ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਕੇ ਨੌਕਰੀਆਂ ਵਿੱਚ ਰਾਖਵਾਂ ਕਰਨ ਲਾਗੂ ਕੀਤਾ ਗਿਆ ਸੀ ਉਸੇ ਤਰਾਂ ਪੰਜਾਬ ਵਿੱਚ ਵੀ ਪਹਿਲ ਦੇ ਅਧਾਰ ਤੇ ਪਛੜੇ ਵਰਗਾਂ ਲਈ 27% ਰਾਖਵਾਂ ਕਰਨ ਲਾਗੂ ਕੀਤਾ ਜਾਵੇਗਾ।ਉੱਤਰ  ਪ੍ਰਦੇਸ਼ ਵਿੱਚ ਪ੍ਰਸ਼ਾਸਨਿਕ ਢਾਂਚੇ ਚ ਅੱਗੇ ਵਧਣ ਦੇ ਮੌਕੇ ਦਿੱਤੇ ,ਸੱਤਾ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਮੌਕੇ ਦਿੱਤੇ ਇਸੇ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਪਿਛਲੇ 78 ਸਾਲਾਂ ਤੋਂ ਆਪਣੇ ਨਾਲ ਹੋ ਰਹੀ ਬੇਇਨਸਾਫੀ ਦੇ ਅੰਤ ਲਈ ਪੰਜਾਬ ਵਿੱਚ ਕਾਂਗਰਸ ਅਕਾਲੀ ਭਾਜਪਾ ਆਪ ਨੂੰ ਨਕਾਰ ਕੇ ਰੱਦ ਕਰਕੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨ ,ਯੂ ਪੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਬੈਕਵਰਡ ਕਲਾਸਾਂ ਨੂੰ ਬਹੁਜਨ ਸਮਾਜ ਪਾਰਟੀ ਮੰਡਲ ਕਮਿਸ਼ਨ ਲਾਗੂ ਕਰਕੇ 27 ਫੀਸਦੀ ਹਿੱਸੇਦਾਰੀ ਦਏਗੀ ਅਤੇ ਪੰਜਾਬ ਦੇ ਅੰਦਰ ਰਾਜਨੀਤਿਕ ਹਿੱਸੇਦਾਰੀ ਪ੍ਰਸ਼ਾਸਨਿਕ ਹਿੱਸੇਦਾਰੀ ਆਰਥਿਕ ਤਰੱਕੀ ਦਾ ਰਸਤਾ ਵੀ ਬਹੁਜਨ ਸਮਾਜ ਪਾਰਟੀ ਖੋਲੇਗੀ।
ਇਸ ਸਮੇਂ ਬਲਦੇਵ ਸਿੰਘ ਮਹਿਰਾ ਸੂਬਾ ਮੀਤ ਪ੍ਰਧਾਨ, ਜੋਗਾ ਸਿੰਘ ਪਨੌਦੀਆਂ ਜੋਨ ਇੰਚਾਰਜ, ਸ੍ਰੀ ਅਮਰਜੀਤ ਸਿੰਘ ਜਲੂਰ ਜੋਨ ਇੰਚਾਰਜ, ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ, ਠੇਕੇਦਾਰ ਭਗਵਾਨ ਦਾਸ ਜਨਰਲ ਸਕੱਤਰ ਡਾਕਟਰ ਮੱਖਣ ਸਿੰਘ ਸੂਬਾ ਜਨਰਲ ਸਕੱਤਰ, ਰਾਜਾ ਰਜਿੰਦਰ ਸਿੰਘ, ਬਾਬਾ‌ ਕਰਨੈਲ ਸਿੰਘ ਸਕੱਤਰ ,ਸਤਿਗੁਰ ਸਿੰਘ ਕੌਹਰੀਆਂ ਜਿਲ੍ਹਾ ਪ੍ਰਧਾਨ ਸੰਗਰੂਰ, ਸਰਬਜੀਤ ਸਿੰਘ ਖੇੜੀ ਜਿਲਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਨਾਰੀਕੇ ਜਿਲਾ ਪ੍ਰਧਾਨ ਮਲੇਰਕੋਟਲਾ, ਮੈਡਮ ਬਲਜੀਤ ਕੌਰ ਵਿਰਕ, ਡਾ ਜਗਜੀਵਨ ਸਿੰਘ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਦਰਸ਼ਨ ਸਿੰਘ ਨਦਾਮਪੁਰ, ਅਮਨ ਬੋਧ ਲਹਿਰਾ, ਡਾ ਰਾਜ ਕੁਮਾਰ, ਜਗਸੀਰ ਸਿੰਘ, ਭੋਲਾ ਸਿੰਘ ਧਰਮਗੜ੍ਹ, ਪਵਿੱਤਰ ਸਿੰਘ, ਡਾ ਮਿੱਠੂ ਸਿੰਘ, ਰਾਮਪਾਲ ਸਿੰਘ, ਅਮਰੀਕ ਸਿੰਘ ਕੈਂਥ, ਗੁਰਮੇਲ ਸਿੰਘ ਧੂਰੀ, ਹਰਬੰਸ ਸਿੰਘ ਛੀਨੀਵਾਲ, , ਡਾ ਸੋਮਾ ਸਿੰਘ, ਦਰਸ਼ਨ ਸਿੰਘ ਜਲੂਰ, ਸਤਪਾਲ ਸਿੰਘ, ਜਗਰੂਪ ਸਿੰਘ ਤਪਾ, ਦਰਸ਼ਨ ਸਿੰਘ ਮਹਿਤੋ,ਲੈਕ ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਭਦੌੜ,ਨਿਰਮਲ ਸਿੰਘ ਮੱਟੂ,  ਹਰੀ ਕ੍ਰਿਸ਼ਨ, ਹਾਕਮ ਸਿੰਘ ਭੌਰਾ, ਗੁਰਮੇਲ ਸਿੰਘ ਰੰਗੀਲਾ, ਗੁਰਦੇਵ ਸਿੰਘ ਘਾਬਦਾਂ, ਗੁਰਦੇਵ ਸਿੰਘ ਸਿੰਧੜਾ, ਓਮ ਪ੍ਰਕਾਸ਼ ਸਰੋਏ, ਗੁਰਮੇਲ ਸਿੰਘ ਧੂਰੀ, ਰਾਮ ਸਿੰਘ ਲੌਂਗੋਵਾਲ, ਕਸ਼ਮੀਰਾ ਸਿੰਘ,ਪੇਮ ਸਿੰਘ, ਸ਼ਮਸ਼ਾਦ ਅਨਸਾਰੀ , ਮੈਡਮ ਪਰਮਿੰਦਰ ਕੌਰ, ਮੈਡਮ ਸੁਰਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ,ਕਰਨੈਲ ਕੌਰ ਮਹਿਰਾ,ਨਾਸਰਾ ਪ੍ਰਵੀਨ ਅਨਸਾਰੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin