ਲੈਂਡ ਪੂਲਿੰਗ ਨੀਤੀ ਰੱਦ ਕਰਾਉਣ ਲਈ ਲੋਕਾਂ ਦੀ ਵਿਸ਼ਾਲ ਇਕੱਤਰਤਾ “

ਲੁਧਿਆਣਾ:- (   ਜਸਟਿਸ ਨਿਊਜ਼  )ਸਰਕਾਰਾਂ ਦਾ ਕੰਮ ਲੋਕ ਭਲਾਈ ਦਾ ਹੁੰਦਾ ਹੈ ਨਾ ਕਿ ਜ਼ਮੀਨਾਂ ਦੀ ਦਲਾਲੀ ਕਰਨਾ। ਅੱਜ ਸਰਕਾਰ ਨੇ ਸਿੱਖਿਆ,ਇਲਾਜ਼ ਅਤੇ ਲੋਕਾਂ ਨੂੰ ਨਿਆਂ ਦੇਣ ਵਾਲੇ ਅਦਾਰੇ ਤਾਂ ਠੇਕੇ ਉੱਤੇ ਦੇ ਰੱਖੇ ਹਨ ਪ੍ਰੰਤੂ ਕਿਸਾਨਾਂ ਦੇ ਪੁੱਤਾਂ ਤੋਂ ਪਿਆਰੇ ਉਪਜਾਊ ਖੇਤ ਖੋਹ ਕੇ ਕਾਰਪੋਰੇਟਾਂ ਨੂੰ ਦੇਣ ਲਈ ਸਰਕਾਰ ਪੱਬਾਂ ਭਾਰ ਹੈ । ਮੁੱਖ ਮੰਤਰੀ ਇਸ ਲੁਟੇਰੇ ਗ੍ਰੋਹ ਦਾ ਸਰਗਣਾ ਬਣ ਕੇ ਵਿਚਰ ਰਿਹਾ ਹੈ।ਹੈਰਾਨੀ ਦੀ ਗੱਲ ਹੈ ਜਿਸ ਸਰਕਾਰ ਕੋਲ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਲਈ ਧੇਲਾ ਨਾ ਹੋਵੇ । ਸਿੱਖਿਆ ਤੇ ਇਲਾਜ਼ ਲਈ ਬਜਟ ਨਾ ਹੋਵੇ। ਨਸ਼ੇੜੀ ਤੇ ਬਿਮਾਰ ਚੰਗੇ ਇਲਾਜ਼ ਖੁਣੋਂ ਮਰ ਰਹੇ ਹਨ ਉਹ ਕਹਿ ਰਿਹਾ ਹੈ ਪੰਜਾਬ ਦੀ 35 ਹਜਾਰ ਏਕੜ ਵਿਚ ਸੜਕਾਂ , ਲਾਈਟਾਂ ਤੇ ਪਾਰਕ ਬਣਾ ਕੇ ਦੇਵੇਗਾ ? ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਇਹ ਵਿਚਾਰ ਜੋਧਾਂ ਦੀ ਦਾਣਾ ਮੰਡੀ ਵਿੱਚ ਜੁੜੇ ਲੁਧਿਆਣਾ ਜਿਲੇ ਦੇ 32 ਪਿੰਡਾਂ ਦੇ ਜੁੜੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰ ਇੱਕਠ ਨੂੰ ਕਹੇ ਗਏ । ਇਹ ਪ੍ਰੋਗਰਾਮ “ਕੰਮ ਬਚਾਉ ਖੇਤ ਬਚਾਉ ਪਿੰਡ ਬਚਾਉ” ਐਕਸ਼ਨ ਕਮੇਟੀ ਵੱਲੋਂ ਉਲੀਕਿਆ ਗਿਆ ਸੀ । ਇਸ ਵਿਚ ਜੋਧਾਂ ਪਿੰਡ ਦੀ ਪੰਚਾਇਤ ਸਮੇਤ 12 ਪੀੜਤ ਪਿੰਡਾਂ ਦੇ ਪੰਚ ਸਰਪੰਚ ਹਾਜਰ ਸਨ । ਕਿਸਾਨ ਆਗੂਆਂ ਨੇ ਕਿਹਾ ਕਿ ਇਹ ਖੇਤ ਗੁਰੂ ਨਾਨਕ ਪਾਤਸ਼ਾਹ ਅਤੇ ਧੰਨੇ ਭਗਤ ਨੇ ਵੀ ਜੋਤੇ ਹਨ ।
ਇਹ ਪੰਜਾਬ ਦੀ ਸ਼ਾਨ ਵੀ ਹਨ ਤੇ ਪਹਿਚਾਨ ਵੀ ਪਰ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਪੰਜਾਬ ਨੂੰ ਖੇਤੀ ਤੋਂ ਸਖਣੇ ਕਰਨ ਅਤੇ ਇੱਥੇ ਪਰਵਾਸੀਆਂ ਨੂੰ ਵਸਾ ਕੇ ਇਸਦੀ ਡੈਮੋਗਰਾਫੀ ਤਬਦੀਲ ਕਰਨ ਲਈ ਬਜ਼ਿਦ ਹਨ । ਪ੍ਰੋਗਰਾਮ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਰੁਲਦੂ ਸਿੰਘ ਮਾਨਸਾ,ਮਨਜੀਤ ਸਿੰਘ ਧਨੇਰ , ਬੂਟਾ ਸਿੰਘ ਬੁਰਜ ਗਿੱਲ, ਗੁਰਮੀਤ ਸਿੰਘ ਸੂਬਾ ਸਕੱਤਰ ਕੇ ਕੇ ਯੂ, ਪਰਮਿੰਦਰ ਸਿੰਘ ਚਲਾਕੀ ਕਿਸਾਨ ਯੂਨੀਅਨ ਰਾਜੇਵਾਲ, ਸਾਧੂ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਢੁੱਡੀਕੇ, ਪਰਕਾਸ਼ ਸਿੰਘ ਹਿੱਸੋਵਾਲ ਪ੍ਰਧਾਨ ਭੱਠਾ ਮਜ਼ਦੂਰ , ਰਘੁਬੀਰ ਸਿੰਘ ਜਮਹੂਰੀ ਕਿਸਾਨ ਸਭਾ ਸਮੇਤ ਲਗਭਗ 12 ਕਿਸਾਨ ਜਥੇਬੰਦੀਆਂ ਦੇ ਦੂਜੀ ਕਤਾਰ ਦੇ ਸਥਾਨਕ ਲੀਡਰ ਪਹੁੰਚੇ ਸਨ । ਕਾਮਰੇਡ ਤਰਸੇਮ ਜੋਧਾਂ ਅਤੇ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ । ਇਸ ਮੌਕੇ ਸਾਰੇ ਆਗੂ ਇਕਮੱਤ ਸਨ ਕਿ ਇਹ ਦਿੱਲ੍ਹੀ ਅੰਦੋਲਨ ਵਾਂਗ ਲੰਬਾ ਘੋਲ ਲੜਨਾ ਪਵੇਗਾ।
ਉਨਾਂ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜਲਦੀ ਹੀ ਐਸ ਕੇ ਐਮ ਅਤੇ ਬਾਕੀ ਫੋਰਮਾਂ ਦੀ ਮੀਟਿੰਗ ਕੀਤੀ ਜਾਵੇਗੀ । 16 ਜੂਨ ਨੂੰ 10 ਵਜੇ ਚੋਣ ਹਲਕੇ ਵਿਚ ਸਰਕਾਰ ਖ਼ਿਲਾਫ਼  ਗਲਾਡਾ ਤਕ ਟਰੈਕਟਰ ਮਾਰਚ ਉਲੀਕਿਆ ਗਿਆ ਹੈ । ਇਸ ਮੌਕੇ ਕਰਨੈਲ ਸਿੰਘ ਜਖੇਪਲ , ਕੌਮੀ ਇਨਸਾਫ਼ ਮੋਰਚਾ ਮੋਹਾਲੀ ਤੋਂ ਬਾਬਾ ਫਤਹਿ ਸਿੰਘ, ਬਾਬਾ ਹਰਦੀਪ ਸਿੰਘ, ਮਾਸਟਰ ਮਹਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਆਸੀ, ਸੁਖਦੇਵ ਸਿੰਘ ਸਰਪੰਚ ਦੋਲੋਂ ਕਲਾਂ,ਪਰਕਾਸ਼ ਸਿੰਘ ਸਰਪੰਚ ਜੋਧਾਂ, ਅਮਰਜੀਤ ਸਿੰਘ ਸਾਬਕਾ ਸਰਪੰਚ, ਹਰਦੇਵ ਸਿੰਘ, ਜਸਜੀਤ ਸਿੰਘ ਮਨਸੂਰਾਂ , ਚਮਕੌਰ ਸਿੰਘ ਉੱਭੀ , ਹਰਨੇਕ ਸਿੰਘ ਗੁੱਜਰਵਾਲ, ਬਲਦੇਵ ਸਿੰਘ ਢੇਪਈ, ਬਹਾਦੁਰ ਸਿੰਘ ਸਰਪੰਚ ਮਨਸੂਰਾਂ, ਸਰਪੰਚ ਗੁਰਵਿੰਦਰ ਸਿੰਘ ਪੋਨਾ , ਪੰਮ ਜੋਧਾਂ ਐਨ ਆਰ ਆਈ ਸਭਾ, ਸਰਪੰਚ ਹਰਜੀਤ ਸਿੰਘ, ਨੌਜਵਾਨ ਸਭਾ ਦੇ ਮੈਂਬਰ ਰਾਜਾ ਜੋਧਾ, ਦਿਲਬੀਰ ਸਿੰਘ , ਜਸਵੰਤ ਸਿੰਘ ਘੋਲੀ , ਚਰਨਜੀਤ ਸਿੰਘ ਹਮਾਯੂਪੁਰ, ਪਰਮਜੀਤ ਪਮਾ ਮਾਰਕੀਟ ਪ੍ਰਧਾਨ ਆਦਿਕ ਤੇ ਪਿੰਡਾਂ ਦੇ ਮੋਹਤਵਾਰ ਵਿਆਕਤੀ ਹਾਜ਼ਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin