ਐਨ.ਐਚ.ਐਮ ਮੁਲਾਜ਼ਮਾਂ ਨੇ ਲੁਧਿਆਣਾ ਜ਼ਿਮਨੀ ਚੋਣ ਵਿੱਚ ਸੰਘਰਸ਼ ਦਾ ਵਜਾਇਆ ਬਿਗੁਲ – ਡਾ ਸੁਨੀਲ ਤਰਗੋਤਰਾ

 ਲੁਧਿਆਣਾ  (  ਪੱਤਰ ਪ੍ਰੇਰਕ  ) ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ) ਦੇ ਮੁਲਾਜ਼ਮਾਂ ਦੀ ਇਕ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈਜਿਸ ਵਿੱਚ ਪੰਜਾਬ ਦੇ 19 ਜ਼ਿਲਿਆਂ ਤੋਂ ਲਗਭਗ 80 ਮੁਲਾਜ਼ਮ ਆਗੂਆਂ ਨੇ ਭਾਗ ਲਿਆ।

 ਮੀਟਿੰਗ ਵਿੱਚ ਮੌਜੂਦ ਡਾ. ਸੁਨੀਲ ਤਰਗੋਤਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਸੰਘਰਸ਼ ਦੀ ਰਣਨੀਤੀ ਤੈਅ ਕਰਨੀ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਐਨ.ਐਚ.ਐਮ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਜੋ ਆਗਾਮੀ ਦਿਨਾਂ ਵਿੱਚ ਸੰਘਰਸ਼ ਦੀ ਅਗਵਾਈ ਕਰੇਗੀ। ਡਾ. ਤਰਗੋਤਰਾ ਨੇ ਕਿਹਾ ਕਿ ਐਨ.ਐਚ.ਐਮ ਦੇ ਲਗਭਗ 50 ਤੋਂ ਵੱਧ ਕੈਟੇਗਰੀਆਂ ਦੇ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨਪਰ ਹਰ ਸਰਕਾਰ ਨੇ ਸਿਰਫ਼ ਇਹਨਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ। ਮੌਜੂਦਾ ਸਰਕਾਰਜਿਸਦੇ ਕਈ ਕੈਬਨਟ ਮੰਤਰੀ ਅਤੇ ਵਿਧਾਇਕ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਪੱਕੇ ਕਰਨ ਦੇ ਵਾਅਦੇ ਕਰਦੇ ਰਹੇਹੁਣ ਉਹੀ ਸਰਕਾਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਨਾਂ ਤਾਂ ਮੁਲਾਜ਼ਮਾਂ ਨੂੰ ਪੱਕਾ ਕਰ ਪਾਈ ਹੈ ਅਤੇ ਨਾਂ ਹੀ ਉਨ੍ਹਾਂ ਦੀਆਂ ਤਨਖਾਵਾਂ ਵਿੱਚ ਕੋਈ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਐਨ.ਐਚ.ਐਮ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਪਰ ਹੁਣ ਇਹ ਧੱਕੇਸ਼ਾਹੀ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 ਮੀਟਿੰਗ ਦੌਰਾਨ ਐਲਾਨ ਕੀਤਾ ਗਿਆ ਕਿ ਮਿਤੀ 13 ਜੂਨ 2025 (ਸ਼ੁੱਕਰਵਾਰ) ਨੂੰ ਸਮੂਹ ਐਨ.ਐਚ.ਐਮ ਮੁਲਾਜ਼ਮ ਆਪਣੇ-ਆਪਣੇ ਜ਼ਿਲਿਆਂ ਅਤੇ ਬਲਾਕਾਂ ਉੱਤੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨਗੇ ਅਤੇ ਇਸ ਦਿਨ ਹਰ ਕਿਸਮ ਦਾ ਆਨਲਾਈਨ ਜਾਂ ਆਫਲਾਈਨ ਕੰਮ ਠੱਪ ਰੱਖਿਆ ਜਾਵੇਗਾ। ਇਸ ਤੋਂ ਇਲਾਵਾਮਿਤੀ 15 ਜੂਨ 2025 (ਐਤਵਾਰ) ਨੂੰ ਲੁਧਿਆਣਾ ਵਿਖੇ 9000 ਤੋਂ ਵੱਧ ਐਨ.ਐਚ.ਐਮ ਮੁਲਾਜ਼ਮ ਇਕੱਤਰ ਹੋ ਕੇ ਇੱਕ ਵੱਡੀ ਰੈਲੀ ਕਰਦੇ ਹੋਏ ਸਰਕਾਰ ਵਿਰੁੱਧ ਨਾਰਾਜ਼ਗੀ ਜ਼ਾਹਰ ਕਰਨਗੇ ਅਤੇ ਆਮ ਲੋਕਾਂ ਨੂੰ ਸਰਕਾਰ ਦੀਆਂ ਨਾਕਾਮ ਨੀਤੀਆਂ ਬਾਰੇ ਜਾਗਰੂਕ ਕਰਨਗੇ।

 ਡਾ. ਤਰਗੋਤਰਾ ਨੇ ਅੰਤ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਚੱਲਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਉੱਤੇ ਹੋਵੇਗੀ।

ਇਸ ਮੀਟਿੰਗ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਪ੍ਰਮੁੱਖ ਆਗੂ ਜਿਵੇਂ ਕਿ ਅਵਤਾਰ ਸਿੰਘ ਮਾਨਸਾਸੁਖਜੀਤ ਕੰਬੋਜਡਾ. ਐਚ.ਐਸ. ਮੱਲ੍ਹੀਹਰਨੀਤ ਕੌਰਅਮਨਦੀਪ ਕੌਰਮਮਤਾਪਰਵਿੰਦਰਡਾ. ਜਸਪਿੰਦਰ ਕੌਰ ਰੋਪੜਗੌਰਵ ਸ਼ਰਮਾਵਿਕਾਸ ਜੋਇਲਸੂਰਜ ਪ੍ਰਕਾਸ਼ਗੁਰਚਰਨ ਸਿੰਘ ਗੁਰਦਾਸਪੁਰਗੁਰਪ੍ਰੀਤ ਭੁੱਲਰ ਮੁਕਤਸਰ ਸਾਹਿਬਹਰਪਾਲ ਸੋਢੀ ਫਤਿਹਗੜ੍ਹ ਸਾਹਿਬਦੀਪਸ਼ਿਖਾ ਕਸ਼ਪ ਮੋਹਾਲੀਪ੍ਰਿਤਪਾਲ ਸਿੰਘ ਲੁਧਿਆਣਾਰਜੇਸ਼ ਕੁਮਾਰ ਫਾਜ਼ਿਲਕਾਸੁਰਿੰਦਰ ਕੰਬੋਜਨਰਿੰਦਰ ਸਿੰਘ ਫਿਰੋਜ਼ਪੁਰਰਮਨਵੀਰ ਕੌਰ ਬਠਿੰਡਾਗੁਰਵਿੰਦਰ ਸਿੰਘ ਮੋਗਾਅਵਤਾਰ ਸਿੰਘ ਅੰਮ੍ਰਿਤਸਰਰਵਿੰਦਰ ਕੌਰ ਤਰਨਤਾਰਨਡਾ. ਸੁਨੀਲ ਨਵਾਂਸ਼ਹਿਰਡਾ. ਜਤਿੰਦਰ ਸਿੰਘ ਮਲੇਰਕੋਟਲਾਰਜਿੰਦਰ ਸਿੰਘ ਸੰਗਰੂਰਡਾ. ਵਿਪਿਨ ਜਲੰਧਰ ਆਦਿ ਹਾਜ਼ਰ ਰਹੇ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin